ਸਾਨ ਫਰਾਂਸਿਸਕੋ, 27 ਸਤੰਬਰ (ਪੋਸਟ ਬਿਊਰੋ)- ਇਲੈਕਟਿ੍ਰਕ ਵਾਹਨ ਟੈਸਲਾ ਦੇ ਸੀ ਈ ਓ ਏਲੇਨ ਮਸਕ ਨੇ ਇੱਕ ਟਵੀਟ ਕਰ ਕੇ ਦੱਸਿਆ ਹੈ ਕਿ ਫੁਲ ਸੈਲਫ ਡ੍ਰਾਈਵਿੰਗ (ਐਲ ਐਸ ਡੀ) ਬੀਟਾ ਰੋਟ ਆਊਟ ਹੋ ਗਿਆ ਹੈ ਅਤੇ ਯੂਜ਼ਰਸ ਰਸਮੀ ਤੌਰ `ਤੇ ਆਪਣੀ ਕਾਰ ਵਿੱਚ ਐਡਵਾਂਸ ਫੁਲ ਸੈਲਫ ਡ੍ਰਾਈਵਿੰਗ ਸਿਸਟਮ ਨੂੰ ਲਗਵਾ ਸਕਦੇ ਹਨ।
ਮਸਕ ਨੇ ਟਵਿੱਟਰ ਉੱਤੇ ਲਿਖਿਆ, ਐਫ ਐਸ ਡੀ ਬੀਟਾ ਰਿਕਵੈਸਟ ਬਟਨ ਰਾਤ ਲਾਈਵ ਹੋ ਗਿਆ ਹੈ, ਪਰ ਐਫ ਐਸ ਡੀ 10.1 ਨੂੰ ਹੋਰ 24 ਘੰਟੇ ਦੀ ਜਾਂਚ ਦੀ ਲੋੜ ਹੈ, ਇਸ ਲਈ ਇਹ ਕੱਲ੍ਹ ਰਾਤ ਚਾਲੂ ਹੋ ਜਾਏਗਾ। ਟਵਿੱਟਰ ਉੱਤੇ ਏਲੇਨ ਮਸਕ ਦੇ ਤਾਜ਼ਾ ਬਿਆਨਾਂ ਦੇ ਅਨੁਸਾਰ ਰਿਕਵੈਸਟ ਬਟਨ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਟੈਸਲਾ ਨੇ ਆਪਣੇ ਸਾਫਟਵੇਅਰ ਅਪਡੇਟ 2021.32.22 ਵਿੱਚ ਫੰਕਸ਼ਨ ਜਾਰੀ ਕੀਤਾ ਹੈ। ਟੈਸਲਾ ਦੇ ਮਾਲਕਾਂ ਨੂੰ ਐਫ ਐਸ ਡੀ ਬੀਟਾ ਪ੍ਰੋਗਰਾਮ ਦੇ ਲਈ ਕੁਝ ਨਿਯਮਾਂ ਅਤੇ ਸ਼ਰਤਾਂ ਨਾਲ ਸਹਿਮਤ ਹੋਣ ਦੀ ਜ਼ਰੂਰਤ ਹੈ।