Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

...ਤਾਂ ਝਟਪਟ ਤਿਆਰ ਹੋ ਗਈ : ਇਸ਼ਿਤਾ ਦੱਤਾ

December 19, 2018 09:13 AM

ਸੁਭਾਅ ਤੋਂ ਹਸਮੁਖ ਅਤੇ ਨਿਮਰ ਇਸ਼ਿਤਾ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਤੇਲਗੂ ਅਤੇ ਕੰਨੜ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਕਈ ਹਿੰਦੀ ਟੀ ਵੀ ਸ਼ੋਅ ਕੀਤੇ ਹਨ। ਖਾਸ ਗੱਲ ਇਹ ਹੈ ਕਿ ਆਪਣੀ ਡੈਬਿਊ ਫਿਲਮ ‘ਦਿ੍ਰਸ਼ਯਮ’ 'ਚ ਕੰਮ ਦੌਰਾਨ ਇਸ਼ਿਤਾ ਨੂੰ ਕੋ-ਸਟਾਰ ਵਤਸਲ ਸੇਠ ਨੂੰ ਮਿਲੀ ਅਤੇ ਬਾਅਦ 'ਚ ਉਸ ਨਾਲ ਵਿਆਹ ਕਰ ਲਿਆ। ਉਸ ਤੋਂ ਬਾਅਦ ਸਟੈਂਡਅਪ ਕਾਮੇਡੀਅਨ ਕਪਿਲ ਸ਼ਰਮਾ ਨਾਲ ‘ਫਿਰੰਗੀ' 'ਚ ਵੀ ਨਜ਼ਰ ਆਈ। ਪਿਛਲੀ ਵਾਰ ਉਹ ਫਿਲਮ ‘ਲਸਟਮ ਪਸਟਮ’ 'ਚ ਲੀਡ ਰੋਲ 'ਚ ਨਜ਼ਰ ਆਈ ਸੀ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਮੁੱਖ ਅੰਸ਼ :
* ‘ਲਸਟਮ ਪਸਟਮ’ ਵਿੱਚ ਕੰਮ ਕਰਨ ਦੀ ਖਾਸ ਵਜ੍ਹਾ ਕੀ ਰਹੀ?
- ਇਸ ਫਿਲਮ 'ਚ ਕੰਮ ਕਰਨ ਦੀ ਸਭ ਤੋਂ ਵੱਡੀ ਵਜ੍ਹਾ ਸੀ ਕਿ ਇਸ ਦੀ ਕਹਾਣੀ ਮੈਨੂੰ ਸੁਣਦੇ ਹੀ ਪਸੰਦ ਆ ਗਈ ਸੀ ਅਤੇ ਉਸੇ ਦਿਨ ਸਕਰੀਨ ਟੈਸਟ ਵੀ ਹੋ ਗਿਆ ਸੀ। ਇਸ 'ਚ ਮੈਂ ਇੱਕ ਯੰਗ ਮਦਰ ਦੀ ਭੂਮਿਕਾ ਨਿਭਾਈ ਸੀ। ਮੇਰੇ ਲਈ ਇਹ ਕਿਰਦਾਰ ਸਭ ਤੋਂ ਵੱਖਰਾ ਸੀ, ਇਸ ਲਈ ਇਸ ਵਿੱਚ ਕੰਮ ਕਰਨ ਲਈ ਮੈਂ ਜਲਦੀ ਤਿਆਰ ਹੋ ਗਈ। ਉਂਝ ਮੈਂ ਹਰ ਫਿਲਮ 'ਚ ਵੱਖ-ਵੱਖ ਭੂਮਿਕਾ ਨਿਭਾਉਣਾ ਚਾਹੁੰਦੀ ਹਾਂ ਤਾਂ ਕਿ ਮੈਂ ਗਰੋਅ ਕਰ ਸਕਾਂ।
* ਇਸ ਉਮਰ ਵਿੱਚ ਇੱਕ ਮਦਰ ਦੀ ਭੂਮਿਕਾ ਨਿਭਾਉਣ ਨਾਲ ਕੀ ਤੁਸੀਂ ਟਾਈਪਕਾਸਟ ਨਹੀਂ ਹੋ ਜਾਓਗੇ?
- ਨਹੀਂ, ਮੈਨੂੰ ਅਜਿਹਾ ਨਹੀਂ ਲੱਗਦਾ ਕਿਉਂਕਿ ਇਸ ਰੋਲ 'ਚ ਲੋਕਾਂ ਨੇ ਮੈਨੂੰ ਨਹੀਂ ਸਗੋਂ ਉਸ ਕਿਰਦਾਰ ਨੂੰ ਦੇਖਿਆ। ਦੱਸ ਦੇਈਏ ਕਿ ਪਹਿਲੀ ਫਿਲਮ ‘ਦਿ੍ਰਸ਼ਯਮ’ ਵਿੱਚ ਮੈਂ ਅਜੇ ਦੇਵਗਨ ਦੀ ਬੇਟੀ ਦੀ ਭੂਮਿਕਾ ਨਿਭਾਈ ਤਾਂ ਕਾਫੀ ਲੋਕਾਂ ਨੇ ਮੈਨੂੰ ਕਿਹਾ ਸੀ ਕਿ ਗਲੈਮਰਸ ਰੋਲ ਛੱਡ ਕੇ ਇਹ ਭੂਮਿਕਾ ਕਿਉਂ ਕਰ ਰਹੇ ਹੋ। ਮੈਂ ਚੈਲੰਜ ਸਵੀਕਾਰ ਕਰ ਲਿਆ ਦਰਅਸਲ ਮੇਰੇ ਲਈ ਪ੍ਰੋਜੈਕਟ ਤੇ ਕਰੈਕਟਰ ਕਾਫੀ ਮਾਇਨੇ ਰੱਖਦਾ ਹੈ। ਉਸ ਤੋਂ ਮੈਂ ਕਿੰਨਾ ਸਿੱਖਾਂਗੀ, ਇਹ ਮੈਂ ਦੇਖਦੀ ਹਾਂ। ਅੱਜਕੱਲ੍ਹ ਸਭ ਕੁਝ ਬਦਲ ਰਿਹਾ ਹੈ। ਮੇਰੀਆਂ ਭੂਮਿਕਾਵਾਂ ਵੀ ਬਦਲੀਆਂ ਹਨ। ਅੱਗੇ ਮੈਂ ਇੱਕ ਫਿਲਮ 'ਚ ਪੁਲਸ ਅਫਸਰ ਦੀ ਭੂਮਿਕਾ ਨਿਭਾਅ ਰਹੀ ਹਾਂ।
* ਕਿਤੇ ਅਭਿਨੇਤਰੀ ਭੈਣ ਤੋਂ ਪ੍ਰੇਰਿਤ ਹੋ ਕੇ ਤੁਸੀਂ ਐਕਟਿੰਗ 'ਚ ਨਹੀਂ ਆਏ?
- ਇਸ 'ਚ ਦੋ ਰਾਏ ਨਹੀਂ ਕਿ ਮੈਨੂੰ ਐਕਟਿੰਗ 'ਚ ਆਉਣ ਦੀ ਪ੍ਰੇਰਨਾ ਵੱਡੀ ਭੈਣ ਤਨੂਸ੍ਰੀ ਤੋਂ ਮਿਲੀ। ਮੈਂ ਪੜ੍ਹਾਈ ਲਈ ਮੁੰਬਈ ਆਈ ਤੇ ਉਸੇ ਦੌਰਾਨ ਮਾਡਲਿੰਗ, ਨਿਰਦੇਸ਼ਨ ਤੇ ਕਾਸਟਿਊਮ ਡਿਜ਼ਾਈਨਿੰਗ ਦਾ ਕੰਮ ਕਰਨ ਲੱਗੀ ਸੀ। ਓਦੋਂ ਪਤਾ ਨਹੀਂ ਸੀ ਕਿ ਫਿਲਮਾਂ 'ਚ ਕੰਮ ਕਰਾਂਗੀ, ਪਰ ਤਨੂਸ੍ਰੀ ਨੂੰ ਲੱਗਦਾ ਸੀ ਕਿ ਮੈਂ ਐਕਟਿੰਗ ਕਰ ਸਕਦੀ ਹਾਂ। ਮੈਨੂੰ ਥੋੜ੍ਹਾ ਡਰ ਸੀ ਕਿ ਸਾਡੇ ਪਰਵਾਰ 'ਚ ਤਨੂੰਸ੍ਰੀ ਤੋਂ ਇਲਾਵਾ ਕੋਈ ਵੀ ਫਿਲਮ ਨਗਰੀ ਵਿੱਚ ਨਹੀਂ, ਇਸ ਲਈ ਸਫਲਤਾ ਮਿਲੇਗੀ ਜਾਂ ਨਹੀਂ, ਪਰ ਤਨੂੰਸ੍ਰੀ ਨੇ ਮੈਨੂੰ ਸਮਝਾਇਆ ਕਿ ਮੈਂ ਕੋਸ਼ਿਸ਼ ਕਰ ਸਕਦੀ ਹਾਂ ਤਾਂ ਕਿ ਬਾਅਦ 'ਚ ਪਛਤਾਵਾਂ ਮੈਨੂੰ ਨਾ ਰਹਿ ਜਾਵੇ। ਮੈਂ ਕੋਸ਼ਿਸ਼ ਕੀਤੀ, ਫਿਲਮਾਂ ਤੇ ਟੀ ਵੀ ਸੀਰੀਅਲਸ ਕੀਤੇ ਤੇ ਅੱਜ ਮੈਂ ਐਕਟਿੰਗ ਨੂੰ ਇੰਜੁਆਏ ਕਰ ਰਹੀ ਹਾਂ।
* ਭੈਣ ਤੋਂ ਇਲਾਵਾ ਫਿਲਮ ਨਗਰੀ ਵਿੱਚ ਕੋਈ ਆਪਣਾ ਨਹੀਂ ਸੀ ਤਾਂ ਕੀ ਸੰਘਰਸ਼ ਵੀ ਕਰਨਾ ਪਿਆ?
- ਫਿਲਮ ਨਗਰੀ 'ਚ ਆਊਟਸਾਈਡਰ ਨੂੰ ਕੰਮ ਮਿਲਣਾ ਮੁਸ਼ਕਲ ਹੁੰਦਾ ਹੈ, ਪਰ ਇਥੇ ਸੰਘਰਸ਼ ਸਾਰਿਆਂ ਨੂੰ ਕਰਨਾ ਪੈਂਦਾ ਹੈ। ਮੇਰੇ ਲਈ ਸੰਘਰਸ਼ ਓਨਾ ਨਹੀਂ ਸੀ ਕਿਉਂਕਿ ਮੇਰੀ ਭੈਣ ਪਹਿਲਾਂ ਤੋਂ ਇਥੇ ਕੰਮ ਕਰ ਰਹੀ ਸੀ, ਇਸ ਲਈ ਰਹਿਣ ਦੀ ਜਗ੍ਹਾ, ਵਿੱਤੀ ਸਹਾਇਤਾ ਅਤੇ ਸਹੀ ਗਾਈਡੈਂਸ ਸਾਰਾ ਕੁਝ ਭੈਣ ਤੋਂ ਮਿਲਿਆ।
* ਛੋਟੇ ਸ਼ਹਿਰ ਤੋਂ ਵੱਡੇ ਸ਼ਹਿਰ 'ਚ ਆ ਕੇ ਕੰਮ ਕਰਨਾ ਕਿੰਨਾ ਮੁਸ਼ਕਲ ਸੀ?
- ਮੁਸ਼ਕਲ ਹੁੰਦਾ ਹੈ, ਕਿਉਂਕਿ ਕਲਚਰ 'ਚ ਬਹੁਤ ਫਰਕ ਹੁੰਦਾ ਹੈ, ਪਰ ਵੱਡੇ ਸ਼ਹਿਰ 'ਚ ਕੰਮ ਦੀ ਬਹੁਤ ਵੱਧ ਸਹੂਲਤ ਹੁੰਦੀ ਹੈ, ਅੱਜਕੱਲ੍ਹ ਤਾਂ ਇਹ ਬਹੁਤ ਟਰਾਂਸਪੇਰੈਂਟ ਹੋ ਗਿਆ ਹੈ। ਹਰ ਕਿਸੇ ਨੂੰ ਕੰਮ ਮਿਲਦਾ ਹੈ, ਕੰਮ ਬਹੁਤ ਹੈ ਅਤੇ ਅੱਜ ਦੇ ਯੂਥ ਲਈ ਚੰਗਾ ਸਮਾਂ ਹੈ।
* ਤੁਸੀਂ ਆਪਣੇ ਜੀਵਨ ਦਾ ਟਰਨਿੰਗ ਪੁਆਇੰਟ ਕਿਸ ਨੂੰ ਮੰਨਦੇ ਹੋ?
- ਸੀਰੀਅਲ ‘ਏਕ ਘਰ ਬਨਾਊਂਗਾ’ ਮੇਰੇ ਐਕਟਿੰਗ ਜੀਵਨ ਦਾ ਸਭ ਤੋਂ ਖਾਸ ਸੀ, ਜਿਸ 'ਚ ਕੰਮ ਤੋਂ ਬਾਅਦ ਮੈਂ ਬਹੁਤ ਕੁਝ ਸਿਖਿਆ। ਫਿਲਮਾਂ ਦੀ ਜੇ ਗੱਲ ਕਰੀਏ ਤਾਂ ਫਿਲਮ ‘ਦਿ੍ਰਸ਼ਯਮ' ਤੋਂ ਮੇਰੀ ਪਛਾਣ ਹਿੰਦੀ ਫਿਲਮ ਨਗਰੀ ਵਿੱਚ ਬਣੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ