Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਪੰਜਾਬ

ਪੰਜਾਬ ਪੁਲਸ ਦੇ ਸਬ ਇੰਸਪੈਕਟਰਾਂ ਦੇ ਭਰਤੀ ਇਮਤਿਹਾਨ `ਚ ਨਕਲ ਵੀ ਹਾਈਟੈਕ ਚੱਲੀ

September 27, 2021 02:53 AM

* ਕੰਪਿਊਟਰ ਹੈਕ ਕਰ ਕੇ ਪੇਪਰ ਕਰਾਉਂਦੇ15 ਜਣੇ ਕਾਬੂ

ਪਟਿਆਲਾ, 26 ਸਤੰਬਰ (ਪੋਸਟ ਬਿਊਰੋ)- ਪੰਜਾਬ ਪੁਲਸ ਵਿੱਚ ਪਿਛਲੇ ਦਿਨੀਂ ਸਬ ਇੰਸਪੈਕਟਰਾਂ ਦੀ ਭਰਤੀ ਲਈ ਪੰਜ ਸੌ ਤੋਂ ਵੱਧ ਪੋਸਟਾਂ ਲਈ ਪੰਜਾਬ ਵਿੱਚ ਹੋਏ ਲਿਖਤੀ ਇਮਤਿਹਾਨਦਾ ਵੱਡਾ ਘੋਟਾਲਾ ਨਿਕਲਿਆ ਹੈ।
ਵਰਨਣ ਯੋਗ ਹੈ ਕਿ ਇਸ ਟੈੱਸਟ ਲਈ ਸਰਕਾਰ ਨੇ ਇੱਕ ਪ੍ਰਾਈਵੇਟ ਫਰਮ ਨੂੰ ਠੇਕਾ ਦਿੱਤਾ ਸੀ, ਪਰ ਇਸ ਫਰਮ ਦੇ ਕੁਝ ਮੌਜੂਦਾ ਅਤੇ ਕੁਝ ਪੁਰਾਣੇ ਮੁਲਾਜ਼ਮਾਂ ਨੇ ਆਧੁਨਿਕ ਤਕਨੀਕ ਨਾਲ ਕਿਸੇ ਵਿਸ਼ੇਸ਼ ਸਾਫਟਵੇਅਰ ਰਾਹੀਂਇਮਤਿਹਾਨਕੇਂਦਰਾਂ ਤੋਂ ਬਾਹਰ ਬੈਠ ਕੇ ਅੰਦਰ ਇਮਤਿਹਾਨ ਦੇਂਦੇ ਉਮੀਦਵਾਰਾਂ ਦੇ ਕੰਪਿਊਟਰਾਂ ਤਕ ਲਿੰਕ ਬਣਾਏਤੇ ਉਨ੍ਹਾਂ ਦੇ ਸਵਾਲ ਹੱਲ ਕਰਵਾ ਦਿੱਤੇ। ਇਹ ਨਿਵੇਕਲਾ ਅਤੇ ਪਹਿਲਾ ਮਾਮਲਾ ਹੈ, ਜਿਸ ਵਿੱਚ ਕਰੋੜਾਂ ਰੁਪਏ ਦੇ ਲੈਣ-ਦੇਣ ਹੋਣ ਦਾ ਅੰਦਾਜ਼ਾ ਹੈ। ਇਸ ਕੰਮ ਕਰਨ ਲਈ ਇਸ ਗੈਂਗ ਵੱਲੋਂ ਪ੍ਰਤੀ ਉਮੀਦਵਾਰ ਤੀਹ ਲੱਖ ਰੁਪਏ ਵਿੱਚ ਸੌਦਾ ਕੀਤੇ ਜਾਣ ਦੀ ਗੱਲ ਨਿਕਲ ਰਹੀ ਹੈ। ਭਾਵੇਂ ਇਸ ਕੇਸ ਦੀ ਜਾਂਚ ਬਾਰੇ ਪੁਲਸ ਕੋਈ ਗੱਲ ਬਾਹਰ ਨਹੀਂ ਆਉਣ ਦੇ ਰਹੀ, ਪਰ ਉੱਚ ਪੱਧਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਬਾਰੇ ਪਟਿਆਲਾ ਪੁਲਸ ਨੇ ਬਾਕਾਇਦਾ ਕੇਸ ਦਰਜ ਕਰ ਕੇ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਚਾਰ ਕੇਡਰਾਂ ਦੀਆਂ 560 ਪੋਸਟਾਂਵਿੱਚ ਜ਼ਿਲ੍ਹਾ ਕੇਡਰ, ਆਰਮਡ ਪੁਲਸ ਕੇਡਰ, ਇੰਟੈਲੀਜੈਂਸ ਅਤੇ ਜਾਂਚ ਕੇਡਰ ਸ਼ਾਮਲ ਸਨ ਅਤੇ ਅਪਲਾਈ ਕਰਨ ਵਾਲੇ ਲੱਖਾਂ ਉਮੀਦਵਾਰਾਂ ਲਈ ਸ਼ਰਤ ਸੀ ਕਿ ਉਨ੍ਹਾਂ ਨੂੰ ਪਹਿਲਾਂ ਲਿਖਤੀ ਟੈੱਸਟਪਾਸ ਕਰਨਾ ਪਵੇਗਾ। ਇਸ ਵਿੱਚੋਂ ਮੈਰਿਟ ਵਿੱਚ ਆਉਣ ਵਾਲਿਆਂ ਨੂੰ ਫਿਜੀਕਲ ਟੈਸਟ ਲਈ ਸੱਦਿਆ ਜਾਵੇਗਾ। ਇਸ ਦਾ 800 ਨੰਬਰਾਂ ਦਾਟੈੱਸਟਦੋ ਗੇੜ ਵਿੱਚਹੋਇਆ ਹੈ। ਸਰਕਾਰ ਨਾਲ ਸਮਝੌਤੇ ਤਹਿਤ ਸਬੰਧਤ ਫਰਮ ਨੇ ਆਪ ਬਣਾਏ ਇਮਤਿਹਾਨਕੇਂਦਰਾਂ ਵਿੱਚ ਕੰਪਿਊਟਰਾਂ ਦਾ ਪ੍ਰਬੰਧ ਕੀਤਾ ਸੀ। ਇਸ ਦੌਰਾਨ ਇਸ ਫਰਮ ਦੇ ਮੌਜੂਦਾ ਅਤੇ ਪੁਰਾਣੇ ਮੁਲਾਜ਼ਮਾਂ ਨੇ ਸੂਚਨਾ ਤਕਨੀਕ ਹੇਠ ਪਹਿਲਾਂ ਤੋਂ ਬਣਾਈ ਵਿਉਂਤ ਹੇਠ ਕਿਸੇ ਸਾਫਟਵੇਅਰ ਨਾਲ ਆਪਣੇ ਗਾਹਕ ਬਣਾਏ ਅਤੇ ਉਨ੍ਹਾਂ ਦੇ ਕੰਪਿਊਟਰਾਂ ਨਾਲ ਅਟੈਚ ਹੋ ਕੇ ਪ੍ਰੀਕ੍ਰਿਆ ਵਿਚਲੇ ਸਾਰੇ ਸਵਾਲ ਹੱਲ ਕਰਵਾ ਦਿੱਤੇ। ਪੁਲਸ ਨੂੰ ਇਸ ਦਾ ਪਤਾ ਟੈੱਸਟਹੋਣ ਤੋਂ ਬਾਅਦ ਲੱਗਾ। ਇਸ ਸਬੰਧੀ ਕੋਈ ਪੁਲਸ ਅਧਿਕਾਰੀ ਕੁਝ ਦੱਸਣ ਨੂੰ ਤਿਆਰ ਨਹੀਂ, ਪਰ ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਘੋਟਾਲੇ ਬਾਰੇ ਪਤਾ ਲੱਗਣ ਉੱਤੇ ਪਟਿਆਲੇ ਦੇ ਐਸ ਐਸ ਪੀ ਡਾਕਟਰ ਸੰਦੀਪ ਕੁਮਾਰ ਗਰਗ ਦੇ ਹੁਕਮਾਂ ਉੱਤੇ ਥਾਣਾ ਅਨਾਜ ਮੰਡੀ ਵਿੱਚ ਕੇਸ ਦਰਜ ਹੋਇਆਹੈ। ਪਹਿਲਾਂ ਇਸ ਕੇਸ ਵਿੱਚ ਤਿੰਨ ਨਾਂਅਸਨ, ਪਰ ਇਨ੍ਹਾਂ ਦੀ ਗ੍ਰਿਫਤਾਰੀਪਿੱਛੋਂ ਇਸ ਵਿੱਚ ਕਈ ਹੋਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਪੁਲਸ ਵੱਲੋਂ ਗ੍ਰਿਫਤਾਰ ਕੀਤੇ ਦੋਸ਼ੀਆਂ ਵਿੱਚ ਗੁਰਪ੍ਰੀਤ ਸਿੰਘ ਸ਼ੈਲੀ ਵਾਸੀ ਰਟੌਲਾਂ, ਹਰਦੀਪ ਸਿੰਘ ਲਾਡੀ ਵਾਸੀ ਫਤਿਹਪੁਰੀ, ਪਰਦੀਪ ਕੁਮਾਰ ਸੋਨੂੰ ਵਾਸੀ ਪਟਿਆਲਾ, ਜਸਵੀਰ ਸਿੰਘ ਵਾਸੀ ਗਿਆਨ ਕਾਲੋਨੀ ਪਟਿਆਲਾ, ਬਲਜਿੰਦਰ ਸਿੰਘ ਪਾਬਲਾ ਵਾਸੀ ਜ਼ਿਲ੍ਹਾ ਮੋਹਾਲੀ, ਸੁਖਵਿੰਦਰ ਸਿੰਘ ਵਾਸੀ ਮਨਿਆਣਾ, ਅੰਕਿਤ ਕੁਮਾਰ ਵਾਸੀ ਯੂ ਪੀ ਅਤੇ ਲਵਨੀਤ ਗੁਪਤਾ ਵਾਸੀ ਜ਼ਿਲ੍ਹਾ ਸੰਗਰੂਰ ਅਤੇ ਕੁਝ ਹੋਰਨਾਂ ਦੇ ਨਾਂਅ ਹਨ। ਪੁਲਸ ਨੂੰ ਜ਼ਿਲ੍ਹਾ ਸੰਗਰੂਰ ਦੇ ਵਾਸੀ ਅਵਤਾਰ ਸਿੰਘ ਪੁੱਤਰ ਰਾਮਤੇਜ ਸਿੰਘ ਅਤੇ ਪੰਚਕੂਲਾ ਵਾਸੀ ਕਿਸ਼ਨ ਦੀ ਅਜੇ ਤਲਾਸ਼ ਹੈ। ਦੋਸ਼ੀਆਂ ਦੀ ਸੂਚੀ ਹੋਰ ਲੰਬੀ ਹੋ ਸਕਦੀ ਹੈ। ਮੁੱਢਲੀ ਜਾਂਚ ਵਿੱਚ ਇਹ ਸੌਦਾ ਪ੍ਰਤੀ ਉਮੀਦਵਾਰ ਤੀਹ ਲੱਖ ਵਿੱਚ ਹੋਣ ਦਾ ਪਤਾ ਲੱਗਾ ਹੈ। ਇਸੇ ਸੰਬੰਧ ਵਿੱਚ ਲੁਧਿਆਣਾ ਜ਼ਿਲੇ੍ਹ ਦੇ ਖੰਨਾ ਸ਼ਹਿਰ ਦੀ ਪੁਲਸ ਨੇ ਵੀ ਇਸ ਗੜਬੜੀ ਬਾਰੇ ਕੇਸ ਦਰਜ ਕੀਤਾ ਹੈ। ਇਸ ਕੇਸ ਦੀ ਜਾਂਚ ਕਰ ਰਹੀ ਪੁਲਸ ਟੀਮ ਦੀ ਅਗਵਾਈ ਏ ਡੀ ਜੀ ਪੀ ਪੱਧਰ ਦੇ ਇੱਕ ਅਧਿਕਾਰੀ ਕਰ ਰਹੇ ਹਨ। ਇਹ ਅਧਿਕਾਰੀ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੀ ਸੰਪਰਕ ਵਿੱਚ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ