Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਸੰਪਾਦਕੀ

2021 ਚੋਣਾਂ ਪਰਵਾਸੀਆਂ ਅਤੇ ਸਫੈਦ ਕੈਨੇਡੀਅਨਾਂ ਦਰਮਿਆਨ ਫਾਸਲਾ

September 24, 2021 11:00 AM

ਪੰਜਾਬੀ ਪੋਸਟ ਸੰਪਾਦਕੀ

ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਲੀਡਰ ਮੈਕਸਿਮ ਬਰਨੀਏ ਦਾ ਪਰਸੋਂ ਇੱਕ ਟਵੀਟ ਆਇਆ ਜਿਸ ਵਿੱਚ ਉਸਨੇ ਹਾਲ ਵਿੱਚ ਹੋਈਆਂ ਚੋਣਾਂ ਦਾ ਸਵੈ ਦੇ ਪਰੀਪੇਖ ਤੋਂ ਨਿਚੋੜ ਪੇਸ਼ ਕੀਤਾ। ਬਰਨੀਏ ਦੇ ਵਿਸ਼ਲੇਸ਼ਣ ਦਾ ਸਿੱਟਾ ਕੁੱਝ ਇੰਝ ਸੀ। ਜਸਟਿਨ ਟਰੂਡੋ ਨੇ ਪਬਲਿਕ ਦੇ 600 ਮਿਲੀਅਨ ਡਾਲਰ ਮਿੱਟੀ ਵਿੱਚ ਰੋਲੇ ਪਰ ਬਹੁਮਤ ਹਾਸਲ ਨਹੀਂ ਹੋਇਆ। ਐਰਿਨ ਓ ਟੂਲ ਨੇ (ਕੰਜ਼ਰਵੇਟਿਵ ਚੋਲਾ ਲਾਹ ਕੇ) ਐਂਡਰੀਊ ਸ਼ੀਅਰ ਨਾਲੋਂ ਵੀ ਵਧੇਰੇ ਖੱਬੇ ਪੱਖੀ ਰੁਖ ਅਖਤਿਆਰ ਕੀਤਾ ਤਾਂ ਵੀ ਮੂੰਹ ਦੀ ਖਾਧੀ। ਗਰੀਨ ਪਾਰਟੀ ਮਿੱਟੀ ਵਿੱਚ ਮਿਲ ਗਈ ਅਤੇ ਬਲਾਕ ਕਿਉਬਕੋਆ ਅਤੇ ‘ਐਨ ਡੀ ਪੀ’ ਦੀ ਸਥਿਤੀ ‘ਜੈਸੀ ਕੀ ਵੈਸੀ’ ਹੀ ਰਹੀ। ਉਸ ਮੁਤਾਬਕ ਇਹਨਾਂ ਚੋਣਾਂ ਵਿੱਚ ਇੱਕੋ ਇੱਕ ਅਸਲੀ ਜੇਤੂ ਪੀਪਲਜ਼ ਪਾਰਟੀ ਆਫ ਕੈਨੇਡਾ ਰਹੀ ਜਿਸਦੀ ਵੋਟ ਪ੍ਰਤੀਸ਼ਸ਼ਤਾ ਵਿੱਚ ਤਿੰਨ ਗੁਣਾ ਵਾਧਾ ਹੋਇਆ।

ਇੱਕ ਗੱਲ ਜੋ ਬਰਨੀਏ ਜਾਣ ਬੁੱਝ ਕੇ ਅੱਖੋਂ ਉਹਲੇ ਕਰ ਗਿਆ ਜਾਪਦਾ ਹੈ ਕਿ ਲਿਬਰਲ ਪਾਰਟੀ ਸਿਰਫ਼ ਅਤੇ ਸਿਰਫ਼ ਪਰਵਾਸੀਆਂ ਦੀਆਂ ਵੋਟਾਂ ਸਦਕਾ ਹਾਰ ਕੇ ਵੀ ਜਿੱਤ ਗਈ। ਇਹ ਸਿਹਰਾ ਪਰਵਾਸੀਆਂ ਦੇ ਲਿਬਰਲ ਪਾਰਟੀ ਵਿੱਚ ਅੰਨ੍ਹੇ ਵਿਸ਼ਵਾਸ਼ ਨੂੰ ਜਾਂਦਾ ਹੈ ਕਿ ਲਿਬਰਲਾਂ ਦੀ ਹਾਰ ਵੀ ਜਿੱਤ ਸਾਬਤ ਹੋਈ ਹੈ ਅਤੇ ਕੰਜ਼ਰਵੇਟਿਵ ਪਾਰਟੀ ਦੀ ਜਿੱਤ ਵੀ ਹਾਰ। 44ਵੀਂਆਂ ਪਾਰਲੀਮਾਨੀ ਚੋਣਾਂ ਵਿੱਚ ਲਿਬਰਲਾਂ ਨੇ ਕੁੱਲ ਵੋਟਾਂ ਦਾ 33% ਹਿੱਸਾ ਪ੍ਰਾਪਤ ਕਰਕੇ (159 ਸੀਟਾਂ) ਸੱਤਾ ਹਾਸਲ ਕੀਤੀ ਹੈ ਜਦੋਂ ਕਿ ਕੰਜ਼ਰਵੇਟਿਵ 34% ਨਾਲ 119 ਸੀਟਾਂ ਜਿੱਤ ਕੇ ਸੱਤਾ ਤੋਂ ਬਾਹਰ ਹਨ।

ਅੰਗਰੇਜ਼ੀ ਦੀ ਇੱਕ ਕਹਾਵਤ ‘there is many a slip between the cup and the lip ਹੈ ਜਿਸਦਾ ਮੋਟਾ ਮਾਅਨਾ ਹੈ ਕਿ ਹਕੀਕਤ ਅਤੇ ਸੁਫ਼ਨੇ ਵਿੱਚ ਹਾਲੇ ਦੂਰੀ ਬਣੀ ਹੋਈ ਹੈ। ਇਸ ਕਹਾਵਤ ਦੇ ਅਰਥ ਚੋਣ ਨਤੀਜਿਆਂ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਤੋਂ ਵੱਧ ਕਿਸੇ ਹੋਰ ਨੂੰ ਸਮਝ ਨਹੀਂ ਆਏ ਹੋਣਗੇ। ਐਂਡਰੀਊ ਸ਼ੀਅਰ (2019) ਅਤੇ ਐਰਿਨ ਓ ਟੂਲ (2021) ਅਤੇ ਇਹਨਾਂ ਲੀਡਰਾਂ ਦੇ ਭੱਵਿਖ ਵਿੱਚ ਆਉਣ ਵਾਲੇ ਵਾਰਸਾਂ ਨੂੰ ਇਹ ਗੱਲ ਪੱਲੇ ਬੰਨਣੀ ਪਵੇਗੀ ਕਿ ਪਰਵਾਸੀਆਂ ਨਾਲ ‘ਦਾਲ ਰੋਟੀ’ ਸਾਂਝੇ ਕੀਤੇ ਬਿਨਾ ਸੱਤਾ ਦਾ ਸੁਖ ਮਾਨਣ ਸੰਭਵ ਨਹੀਂ ਹੈ। ਸਟੀਫ਼ਨ ਹਾਰਪਰ ਨੂੰ ਇਹ ਗੱਲ ਐਸੀ ਸਮਝ ਪਈ ਸੀ ਕਿ ਉਸਨੇ ਜੇਸਨ ਕੈਨੀ ਨੂੰ ਸਿੱਖਾਂ, ਮੁਸਲਮਾਨਾਂ, ਚੀਨੀਆਂ ਅਤੇ ਹੋਰ ਪਰਵਾਸੀ ਗੁੱਟਾਂ ਨਾਲ ਘਿਉ ਖਿਚੜੀ ਹੋਣ ਲਈ ‘ਦਿਨ ਰਾਤ ਇੱਕ’ ਕਰਨ ਵਾਸਤੇ ਅਥਾਹ ਸ਼ਕਤੀਆਂ ਦਿੱਤੀਆਂ ਸਨ। ਜਿਉਂ ਹੀ ਕੈਨੀ ਦੀ ਇੰਮੀਗਰੇਸ਼ਨ ਵਿਭਾਗ ਤੋਂ ਛੁੱਟੀ ਕਰਵਾਈ ਗਈ, ਕੰਜ਼ਰਵੇਟਿਵਾਂ ਦਾ ਪਰਵਾਸੀਆਂ ਨਾਲ ਮੁੜ ਚੰਗੇਰਾ ਸਬੰਧ ਨਹੀਂ ਬਣ ਸਕਿਆ। 2019 ਅਤੇ 2021 ਦੇ ਚੋਣ ਨਤੀਜੇ ਇਸ ਕੌੜੀ ਹਕੀਕਤ ਦਾ ਸ਼ੀਸ਼ਾ ਵਿਖਾਉਣ ਲਈ ਕਾਫੀ ਹਨ।


ਜੇ ਚੋਣਾਂ ਦੇ ਨਤੀਜੇ ਨੰਬਰਾਂ ਦੀ ਖੇਡ ਹਨ ਤਾਂ ਕੈਨੇਡੀਅਨ ਸਿਆਸਤ ਵਿੱਚ ਪਰਵਾਸੀ ਇਸ ਖੇਡ ਦੇ ਮੋਹਰੀ ਖਿਡਾਰੀ ਹਨ। ਪਰਵਾਸੀਆਂ ਤੱਕ ਪਹੁੰਚ ਬਣਾਉਣ ਲਈ ਸਿਆਸੀ ਪਾਰਟੀਆਂ ਨੂੰ ਉਹਨਾਂ ਦੀ ਮਾਨਸਿਕਤਾ ਨੂੰ ਸਮਝਣਾ ਹੋਵੇਗਾ। ਐਨ ਡੀ ਪੀ ਲੀਡਰ ਜਗਮੀਤ ਸਿੰਘ ਇਸਦੀ ਇੱਕ ਜਿਉਂਦੀ ਜਾਗਦੀ ਤਸਵੀਰ ਹਨ। ‘ਐਨ ਡੀ ਪੀ’ ਲੀਡਰਸਿ਼ੱਪ ਚੋਣ ਨੂੰ ਉਹ ਸਿੱਖ ਮਾਨਸਿਕਤਾ ਦੀ ਗਹਿਰੀ ਸਮਝ ਸਦਕਾ ਜਿੱਤ ਸਕਿਆ ਸੀ ਜਿਸਦਾ ਮੁੱਲ ਸਿੱਖਾਂ ਨੇ ਧਨ ਅਤੇ ਮਨ ਰਾਹੀਂ ਸਮਰੱਥਨ ਦੇ ਕੇ ਮੋੜਿਆ ਸੀ। ਬਾਅਦ ਵਿੱਚ ਪਾਰਟੀ ਸਿਆਸਤ ਦੀਆਂ ਰਮਜ਼ਾਂ ਦੀ ਗੁੱਥੀ ਸੁਲਝਾਉਣ ਵਿੱਚ ਸ਼ਾਇਦ ਜਗਮੀਤ ਸਿੰਘ ਅਜਿਹਾ ਉਲਝਿਆ ਕਿ ਸਿੱਖਾਂ ਵੋਟਰਾਂ ਨਾਲ ਐਨ ਡੀ ਪੀ ਦੀ ਭਾਵਨਾਤਮਿਕ ਸਾਂਝ ਨਹੀਂ ਬਣ ਪਾਈ। ਸਿੱਟੇ ਵਜੋਂ ਐਨ ਡੀ ਪੀ ਉਸਦੇ ਆਪਣੇ ਪੈਤਰੀ ਇਲਾਕੇ ਬਰੈਂਪਟਨ ਵਿੱਚੋਂ ਵੀ ਕੋਈ ਸੀਟ ਨਹੀਂ ਜਿੱਤ ਸਕੀ। ਜਦੋਂ ਤੱਕ ‘ਐਨ ਡੀ ਪੀ’ ਅਤੇ ਕੰਜ਼ਰਵੇਟਿਵ ਟੋਰਾਂਟੋ, ਬਰੈਂਪਟਨ, ਮਿਸੀਸਾਗਾ, ਸਰੀ, ਵੈਨਕੂਵਰ ਆਦਿ ਵਿੱਚ ਫੈਲੇ ਲਿਬਰਲਾਂ ਦੇ ਕਿਲੇ ਵਿੱਚ ਛੇਕ ਨਹੀਂ ਕਰ ਪਾਉਣਗੇ, ਉਦੋਂ ਤੱੱਕ ਕੈਨੇਡੀਅਨ ਸਿਆਸਤ ਦੇ ਅਸਲੀ ਸਿਆਸੀ ਮੁਕਾਬਲੇ ਆਰੰਭ ਨਹੀਂ ਹੋ ਸੱਕਣਗੇ।

44ਵੀਂ ਪਾਰਲੀਮੈਂਟ ਵਿੱਚ ਕੰਜ਼ਰਵੇਟਿਵ ਪਾਰਟੀ ਦੇ 95% ਐਮ ਪੀ ਸਫੈਦ ਕੈਨੇਡੀਅਨ ਹਨ ਭਾਵ ਇਸਦੇ 119 ਐਮ ਪੀਆਂ ਵਿੱਚੋਂ ਸਿਰਫ਼ 7 ਐਮ ਪੀ ਨਸਲੀ ਵਿਭਿੰਨਤਾ ਦੀ ਨੁਮਾਇੰਦਗੀ ਕਰਦੇ ਹਨ। ਇਹਨਾਂ ਵਿੱਚ ਦੋ ਸਿੱਖ ਐਮ ਪੀ ਟਿਮ ਉੱਪਲ ਅਤੇ ਜਸਜੀਤ ਹਲੱਣ ਅਤੇ ਇੱਕ ਮੂਲਵਾਸੀ (ਮੀਟੀਜ਼) ਮਾਰਕ ਡਾਲਟਨ, ਇੱਕ ਮਿਸਰ ਮੂਲ ਦਾ ਅਲੈਨ ਰੇਅਜ਼, ਇੱਕ ਚੀਨੀ ਮੂਲ ਦੀ ਮਾਈਕਲ ਚੌਂਗ, ਇੱਕ ਮੁਸਲਮਾਨ ਜਿ਼ਆਦ ਅਬੂਲਤੈਫ ਹਨ। ਕੀ ਇਹਨਾਂ 7 ਟੋਟਰੂਆਂ ਦੀ ਮੌਜੂਦਗੀ ਕੰਜ਼ਰਵੇਟਿਵਾਂ ਲਈ ਚੇਤਾਵਨੀ ਨਹੀਂ ਹੈ?

ਪਰਵਾਸੀਆਂ ਨੂੰ ਆਪਣੇ ਖੇਮੇ ਨਾਲ ਜੋੜਨ ਵਿੱਚ ਪੈਸੇ ਦੇ ਰੋਲ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਸੀ.ਬੀ.ਸੀ. ਦੁਆਰਾ ਕੀਤੇ ਗਏ ਇੱਕ ਅਧਿਐਨ ਅਨੁਸਾਰ 2015 ਅਤੇ 2019 ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਸਫੈਦ ਉਮੀਦਵਾਰਾਂ ਨੂੰ ਅਜਿਹੀਆਂ ਰਾਈਡਿੰਗਾਂ ਅਲਾਟ ਕੀਤੀਆਂ ਜਿੱਥੇ ਘੱਟ ਪੈਸੇ ਨਾਲ ਜਿੱਤਿਆ ਜਾ ਸਕਦਾ ਹੈ। 2021 ਦੇ ਅੰਕੜੇ ਹਾਲੇ ਉਪਲਬਧ ਨਹੀਂ ਹਨ। ਪਰਵਾਸੀਆਂ ਦੇ ਗੜ੍ਹ ਵਾਲੀਆਂ ਰਾਈਡਿੰਗਾਂ ਵਿੱਚੋਂ ਜਿੱਤਣਾ ਹੁਣ ਪੈਸੇ ਦੀ ਖੇਡ ਬਣ ਚੁੱਕਾ ਹੈ। ਬਰੈਂਪਟਨ ਤੋਂ ਐਮ ਪੀ ਰਹਿ ਚੁੱਕੇ ਕਾਇਲ ਸੀਬੈਕ ਦਾ ਹਾਲਟਨ ਹਿੱਲਜ਼-ਕੈਲੀਡਾਨ ਪਰਵਾਸ ਕਰ ਜਾਣਾ ਇਸ ਕੌੜੀ ਵੱਲ ਇਸ਼ਾਰਾ ਮਾਤਰ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ