Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਪੰਜਾਬ

ਕਰੋੜਾਂ ਰੁਪਏ ਸਮੇਟਣ ਪਿੱਛੋਂ ਜੀ ਬੀ ਪੀ ਗਰੁੱਪ ਦੇ ਬਿਲਡਰ ਫਰਾਰ

September 24, 2021 02:50 AM

ਜ਼ੀਰਕਪੁਰ, 23 ਸਤੰਬਰ (ਪੋਸਟ ਬਿਊਰੋ)- ਗੁਪਤਾ ਬਿਲਡਰ ਐਂਡ ਪ੍ਰਮੋਟਰਸ (ਜੀ ਬੀ ਪੀ) ਗਰੁੱਪ ਦੇ ਡਾਇਰੈਕਟਰ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਕਰੋੜਾਂ ਰੁਪਏ ਲੈ ਕੇ ਰਾਤੋਂ-ਰਾਤ ਫਰਾਰ ਹੋ ਗਏ ਹਨ।
ਪਤਾ ਲੱਗਾ ਹੈ ਕਿ ਇਨ੍ਹਾਂ ਬਿਲਡਰਾਂ ਨੇ ਜਿਸ ਪ੍ਰੋਜੈਕਟ ਦੇ ਨਾਂਅ ਉੱਤੇ ਲੋਕਾਂ ਨੂੰ ਘਰ ਦਾ ਸੁਫਨਾ ਦਿਖਾਇਆ, ਉਸ ਉੱਤੇ ਤਾਲੇ ਲੱਗ ਗਏ ਹਨ। ਹਜ਼ਾਰਾਂ ਇਨਵੈਸਟਰ ਅਤੇ ਲੋਕ ਗਰੁੱਪ ਦੇ ਬਿਲਡਰਾਂ ਨੂੰ ਲੱਭ ਰਹੇ ਹਨ, ਜੋ ਉਨ੍ਹਾਂ ਨੂੰ ਘਰ ਦਾ ਸੁਫਨਾ ਦਿਖਾ ਕੇ ਧੋਖਾਧੜੀ ਕਰ ਕੇ ਗਾਇਬ ਹੋ ਗਏ ਹਨ। ਇਸ ਦੀ ਸੂਚਨਾ ਮਿਲਦੇ ਹੀ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਇਸ ਗਰੁੱਪ ਦੇ ਚੰਡੀਗੜ੍ਹ ਸੈਕਟਰ 34 ਵਾਲੇ ਹੈਡ ਆਫਿਸ, ਖਰੜ ਅਤੇ ਡੇਰਾਬੱਸੀ ਵਾਲੇ ਦਫਤਰ ਨੂੰ ਸੀਲ ਕਰ ਦਿੱਤਾ ਅਤੇ ਸਾਰੇ ਜਗ੍ਹਾ ਤੋਂ ਕੰਪਿਊਟਰ ਅਤੇ ਹੋਰ ਦਸਤਾਵੇਜ਼ ਜ਼ਬਤ ਕਰ ਲਏ ਹਨ। ਈ ਡੀ ਨੇ ਕੰਪਨੀ ਦੇ ਸਾਰੇ ਬੈਂਕ ਖਾਤਿਆਂ ਨੂੰ ਵੀ ਖੜੇ ਪੈਰ ਸੀਲ ਕਰ ਦਿੱਤਾ ਹੈ। ਇਸ ਕੰਪਨੀ ਨੇ ਹਿਮਾਚਲ ਪ੍ਰਦੇਸ਼, ਖਰੜ, ਡੇਰਾਬੱਸੀ ਅਤੇ ਟ੍ਰਾਈਸਿਟੀ ਵਿੱਚ ਕਰੀਬ 15 ਪ੍ਰੋਜੈਕਟ ਚੱਲ ਰਹੇ ਸਨ ਅਤੇ ਪੈਸਾ ਲੋਕਾਂ ਦਾ ਲੱਗਾ ਸੀ।
ਜ਼ੀਰਕਪੁਰ ਪੰਜਾਬ ਦਾ ਉਭਰਦਾ ਹੋਇਆ ਪ੍ਰਾਪਰਟੀ ਹਬ ਹੋਣ ਕਾਰਨ ਇੱਥੇ ਚੱਲਦੇ ਪ੍ਰੋਜੈਕਟਾਂ ਉੱਤੇ ਸੈਲੀਬ੍ਰਿਟੀ ਤੇ ਸਿਆਸਤਦਾਨਾਂ ਤੇ ਆਮ ਜਨਤਾ ਨੇ ਪੈਸਾ ਲਾਇਆ ਹੋਇਆ ਹੈ। ਡੇਰਾਬੱਸੀ ਬੇਸ ਗੁਪਤਾ ਬਿਲਡਰ ਐਂਡ ਪ੍ਰਮੋਟਰਸ (ਜੀ ਬੀ ਪੀ) ਜ਼ੀਰਕਪੁਰ ਦੇ ਨਾਮੀ ਬਿਲਡਰਾਂ ਵਿੱਚੋਂ ਇੱਕ ਸੀ। ਉਨ੍ਹਾਂ ਦਾ ਟਾਪ-10 ਸ਼੍ਰੇਣੀ ਵਿੱਚ ਦੂਸਰਾ ਸਥਾਨ ਸੀ। ਜੀ ਬੀ ਗਰੁੱਪ ਦੇ ਮਾਲਕ ਤਿੰਨੇ ਭਰਾ ਪੈਸਾ ਇਕੱਠਾ ਕਰ ਕੇ ਵਿਦੇਸ਼ ਦੌੜ ਗਏ ਹਨ। ਇਹ ਗੱਲ ਮਾਰਕੀਟ ਵਿੱਚ ਫੈਲਦੇ ਹੀ ਉਨ੍ਹਾਂ ਦੇ ਪ੍ਰੋਜੈਕਟਾਂ ਉੱਤੇ ਪੈਸਾ ਲਾਉਣ ਵਾਲਿਆਂ ਦਾ ਤਾਂਤਾ ਲੱਗ ਗਿਆ। ਕੱਲ੍ਹ ਜ਼ੀਰਕਪੁਰ ਵਿੱਚ ਏਥੇਂਸ ਨਾਂਅ ਦੇ ਪ੍ਰੋਜੈਕਟ ਉੱਤੇ ਤਾਲੇ ਲੱਗ ਗਏ। ਉਥੋਂ ਦਾ ਸਾਰਾ ਸਟਾਫ ਵੀ ਫਰਾਰ ਹੋ ਚੁੱਕਾ ਹੈ। ਕੁਝ ਬਿਲਡਰਾਂ ਨੇ ਬੈਂਕ ਤੋਂ ਕਰਜ਼ਾ ਲੈ ਕੇ ਪ੍ਰੋਜੈਕਟ ਉੱਤੇ ਪੈਸਾ ਲਗਾਇਆ ਹੋਇਆ ਸੀ। ਚਰਚਾ ਹੈ ਕਿ ਗੁਪਤਾ ਬਿਲਡਰਸ ਪੈਸਾ ਲੈ ਕੇ ਕੈਨੇਡਾ ਸੈਟਲ ਹੋ ਗਏ ਹਨ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ਦਾ ਨਤੀਜਾ ਐਲਾਨਿਆ ਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਅਪ੍ਰੈਲ ਮਹੀਨੇ ਨੂੰ ਕੰਧ ਪੱਤ੍ਰਿਕਾ “ਖਾਲਸਾ ਪੰਥ ਦੀ ਸਾਜਨਾ ਦਿਵਸ” ਮੌਕੇ ਕਰਵਾਏ ਮੁਕਾਬਲੇ ਬਾਰ ਐਸੋਸੀਏਸ਼ਨ, ਪਟਿਆਲਾ ਅਤੇ ਆਰੀਅਨਜ਼ ਕਾਲਜ, ਰਾਜਪੁਰਾ ਨੇ ਸਾਈਬਰ ਸੁਰੱਖਿਆ 'ਤੇ ਸੈਮੀਨਾਰ ਕਰਵਾਇਆ