Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਯੂਨੀਅਨ ਵੱਲੋਂ ਯੂਨੀਵਰਸਿਟੀਜ਼ ਵਿੱਚ ਕਲਾਸਾਂ ਦੀ ਸਮਰੱਥਾ ਸੀਮਤ ਕਰਨ ਤੇ ਡਿਸਟੈਂਸਿੰਗ ਬਰਕਰਾਰ ਰੱਖਣ ਦੀ ਮੰਗ

September 24, 2021 02:12 AM

ਟੋਰਾਂਟੋ, 23 ਸਤੰਬਰ (ਪੋਸਟ ਬਿਊਰੋ) : ਯੂਨੀਵਰਸਿਟੀ ਕੈਂਪਸ ਵਿੱਚ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਸਰਕਾਰ ਨੂੰ ਕਲਾਸਾਂ ਦੀ ਕਪੈਸਿਟੀ ਦੀ ਹੱਦ ਸੀਮਤ ਕਰਨ ਤੇ ਡਿਸਟੈਂਸਿੰਗ ਦੀ ਸ਼ਰਤ ਬਰਕਰਾਰ ਰੱਖਣ ਲਈ ਆਖਿਆ ਜਾ ਰਿਹਾ ਹੈ।
ਓਨਟਾਰੀਓ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਇਹ ਐਲਾਨ ਕੀਤਾ ਗਿਆ ਸੀ ਕਿ ਜਦੋਂ ਪੋਸਟ ਸੈਕੰਡਰੀ ਇੰਸਟੀਚਿਊਸ਼ਨਜ਼ ਵਿੱਚ ਇਨ ਪਰਸਨ ਲਰਨਿੰਗ ਸ਼ੁਰੂ ਕੀਤੀ ਜਾਵੇਗੀ ਤਾਂ ਉਹ ਡਿਸਟੈਂਸਿੰਗ ਜਾਂ ਕਲਾਸਾਂ ਦੇ ਆਕਾਰ ਵਾਲੀ ਸ਼ਰਤ ਨੂੰ ਕੋਈ ਖਾਸ ਅਹਿਮੀਅਤ ਨਹੀਂ ਦੇਵੇਗੀ।
ਸੀਯੂਪੀਈ ਓਨਟਾਰੀਓ 17 ਯੂਨੀਵਰਸਿਟੀ ਕੈਂਪਸਿਜ਼ ਦੇ ਵਰਕਰਜ਼ ਦੀ ਨੁਮਾਇੰਦਗੀ ਕਰਦੀ ਹੈ ਤੇ ਇਹ ਵਰਕਰਜ਼, ਜਿਨ੍ਹਾਂ ਵਿੱਚ 17 ਯੂਨੀਵਰਸਿਟੀ ਕੈਂਪਸਿਜ਼ ਵਿੱਚ ਐਡਮਨਿਸਟ੍ਰੇਟਿਵ, ਫੂਡ ਸਰਵਿਸ, ਰਿਸਰਚ ਤੇ ਟੀਚਿੰਗ ਅਸਿਸਟੈਂਟ ਦੇ ਅਹੁਦੇ ਉੱਤੇ ਮੌਜੂਦ ਹਨ।ਪ੍ਰੈਜ਼ੀਡੈਂਟ ਫਰੈਡ ਹਾਨ੍ਹ ਨੇ ਆਖਿਆ ਕਿ ਕੋਵਿਡ-19 ਦੇ ਡੈਲਟਾ ਵੇਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਯੂਨੀਵਰਸਿਟੀਜ਼ ਦਾ ਵੈਕਸੀਨੇਸ਼ਨ ਦਾ ਸਬੂਤ ਤੇ ਲਾਜ਼ਮੀ ਮਾਸਕਿੰਗ ਪਾਲੀਸੀਜ਼ ਕਾਫੀ ਨਹੀਂ ਹਨ।
ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਮੈਂਬਰਜ਼ ਤੋਂ ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਕਲਾਸਾਂ ਕਈ ਵਾਰੀ ਸੌ ਤੋਂ ਵੱਧ ਲੋਕਾਂ ਨਾਲ ਭਰੀਆਂ ਹੁੰਦੀਆਂ ਹਨ ਤੇ ਇਹ ਆਉਣ ਵਾਲੇ ਖਤਰੇ ਦੀ ਨਿਸ਼ਾਨੀ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ