Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਟੋਰਾਂਟੋ/ਜੀਟੀਏ

ਰੈਡ ਵਿੱਲੋ ਕਲੱਬ ਵਲੋਂ ਬੱਫਰਜ਼ ਪਾਰਕ ਤੇ ਬੀਚ ਦਾ ਟੂਰ

September 23, 2021 10:59 AM

  

( ਹਰਜੀਤ ਬੇਦੀ ) ਪਿਛਲੇ ਐਤਵਾਰ ਬਰੈਂਪਟਨ ਦੀ ਸਰਗਰਮ ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ ਬੱਫਰਜ਼ ਪਾਰਕ ਅਤੇ ਬੀਚ ਸਕਾਰਬਰੋਅ ਦਾ ਟੂਰ ਕਲੱਬ ਦੇ ਵਾਈਸ ਪਰਧਾਨ ਅਮਰਜੀਤ ਸਿੰਘ ਦੀ ਅਗਵਾਈ ਵਿੱਚ ਲਾਇਆ ਗਿਆ। ਸਵੇਰੇ 9:30 ਦੇ ਕਰੀਬ ਰੈੱਡ ਵਿੱਲੋ ਪਾਰਕ ਤੋਂ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਅਤੇ ਰੀਜਨਲ ਕੌਂਸਲਰ ਪੈਟ ਫੋਰਟੀਨੀ ਨੇ ਦੋ ਬੱਸਾਂ ਵਿੱਚ ਸਵਾਰ ਪੰਜਾਹ ਦੇ ਕਰੀਬ ਕਲੱਬ ਦੇ ਸੀਨੀਅਰਜ਼ ਮਰਦ ਅਤੇ ਔਰੱਤਾਂ ਨੂੰ ਟੂਰ ਲਈ ਰਵਾਨਾ ਕੀਤਾ। ਕੋਵਿਡ ਕਾਰਣ ਲੰਬਾ ਸਮਾਂ ਕੋਈ ਸਾਂਝੀ ਸਰਗਰਮੀ ਨਾ ਹੋਣ ਕਾਰਣ ਟੂਰ ਤੇ ਜਾ ਰਹੇ ਮੈਂਬਰਾਂ ਵਿੱਚ ਬਹੁਤ ਹੀ ਉਤਸ਼ਾਹ ਸੀ। ਬੱਸਾਂ ਚੱਲਣ ਸਮੇਂ ਵਿੱਚ ਟੂਰ ਤੇ ਜਾ ਰਹੇ ਮੈਂਬਰਾਂ ਨੇ ਜੈਕਾਰੇ ਛੱਡ ਕੇ ਆਪਣੀ ਖੁਸ਼ੀ ਦਾ ਪਰਗਟਾਵਾ ਕੀਤਾ। ਸੀਨੀਅਰਜ਼ ਦਾ ਇਹ ਗਰੁੱਪ ਤਕਰੀਬਨ ਇੱਕ ਘੰਟੇ ਵਿੱਚ ਬੱਫਰਜ਼ ਪਾਰਕ ਵਿੱਚ ਪਹੁੰਚ ਗਿਆ ।
ਕਲੱਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਕਾਰੋਨਾ ਵਾਇਰਸ ਕਾਰਣ ਲੱਗੀਆਂ ਪਾਬੰਦੀਆਂ ਵਿੱਚ ਢਿੱਲ ਮਿਲਣ ਤੇ ਇਹ ਪਹਿਲਾ ਟੂਰ ਸੀ। ਲੰਬੇ ਸਮੇਂ ਬਾਦ ਗਰੁੱਪ ਵਿੱਚ ਘੁੰਮਣ ਦਾ ਮੌਕਾ ਮਿਲਣ ਤੇ ਮੈਂਬਰਾਂ ਨੇ ਸਭ ਤੋਂ ਪਹਿਲਾਂ ਪਾਰਕ ਵਿੱਚ ਘੁੰਮ ਫਿਰ ਕੇ ਕੁਦਰਤੀ ਨਜਾਰਿਆਂ ਦਾ ਆਨੰਦ ਮਾਣਿਆ। ਬਹੁਤ ਸਾਰੇ ਸੀਨੀਅਰਜ਼ ਨੇ ਇੱਕ ਦੂਜੇ ਨੂੰ ਚਿਰ ਬਾਦ ਮਿਲਣ ਕਰ ਕੇ ਆਪਸ ਵਿੱਚ ਦੁੱਖ ਸੁੱਖ ਸਾਂਝੇ ਕੀਤੇ। ਕਈ ਮੈਂਬਰ ਤਾਸ਼ ਖੇਡ ਕੇ ਵੀ ਦਿਲ ਪਰਚਾਵਾ ਕਰ ਰਹੇ ਸਨ।
ਸੁੰਦਰ ਪਾਰਕ ਦੇ ਖੁੱਲ੍ਹੇ ਮਾਹੌਲ ਵਿੱਚ ਬੀਬੀਆਂ ਨੇ ਆਪਣੇ ਸੱਭਿਆਚਾਰ ਤੇ ਬਚਪਨ ਨੂੰ ਯਾਦ ਕਰਦੇ ਹੋਏ ਗਿੱਧਾ ਤੇ ਬੋਲੀਆਂ ਪਾ ਕੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਸੋਲਾਂ ਸਾਲ ਦੀ ਉਮਰ ਵਿੱਚ ਮਿਸ ਕਨੇਡਾ ਬਣੀ ਅੰਸ਼ਪ੍ਰੀਤ ਦੀ ਆਪਣੀ ਮਾਤਾ ਨਾਲ ਇਸ ਰੰਗਾ ਰੰਗ ਪਰੋਗਰਾਮ ਵਿੱਚ ਸ਼ਮੂਲੀਅਤ ਨੇ ਇਸ ਨੂੰ ਚਾਰ ਚੰਦ ਲਾ ਕੇ ਹੋਰ ਵੀ ਆਨੰਦਮਈ ਬਣਾ ਦਿੱਤਾ।
ਦੋ ਵਜੇ ਦੇ ਕਰੀਬ ਸਾਰੇ ਮੈਂਬਰਾਂ ਨੇ ਇੱਕ ਥਾਂ ਇਕੱਠੇ ਹੋ ਕੇ ਆਪੋ ਆਪਣੇ ਘਰਾਂ ਤੋਂ ਲਿਆਂਦੇ ਭੋਜਨ ਦਾ ਆਨੰਦ ਮਾਣਿਆਂ। ਇਸ ਉਪਰੰਤ ਸਾਰੇ ਬੱਸਾਂ ਵਿੱਚ ਸਵਾਰ ਹੋ ਕੇ ਪੰਜ ਕੁ ਮਿੰਟ ਵਿੱਚ ਬੱਫਰਜ਼ ਬੀਚ ਤੇ ਪਹੁੰਚ ਗਏ। ਬੀਚ ਤੇ ਵੱਖ ਵੱਖ ਭਾਈਚਾਰਿਆਂ ਦੇ ਲੋਕ ਪਹੁੰਚੇ ਹੋਏ ਸਨ। ਉਹਨਾਂ ਦੇ ਵੱਖ ਵੱਖ ਪਹਿਰਾਵੇ, ਰੰਗ , ਨਸਲ ਆਦਿ ਕਨੇਡਾ ਦੇ ਬਹੁ-ਸਭਿੱਆਚਾਰਕ ਸਮਾਜ ਦਾ ਪਰਤੱਖ ਸਬੂਤ ਸੀ। ਕਲੱਬ ਮੈਂਬਰਾਂ ਨੇ ਕਾਫੀ ਸਮਾਂ ਨੀਲੇ ਪਾਣੀਆਂ ਦੇ ਕਿਨਾਰੇ ਘੁੰਮ ਕੇ ਕੁਦਰਤੀ ਦ੍ਰਿਸ਼ਾਂ ਦਾ ਆਨੰਦ ਮਾਣਿਆ। ਲੇਕ ਦੇ ਸਾਹਮਣੇ ਉਚੇ ਉੱਚੇ ਪਹਾੜ ਬਹੁਤ ਹੀ ਰਮਣੀਕ ਨਜ਼ਾਰਾ ਪੇਸ ਕਰ ਰਹੇ ਸਨ। ਅਜਿਹੇ ਸੁੰਦਰ ਦ੍ਰਿਸ਼ ਦੇਖ ਕੇ ਸਾਰੇ ਮਾਨਸਿਕ ਤੌਰ ਤੇ ਤਰਿਪਤ ਦਿਖਾਈ ਦੇ ਰਹੇ ਸਨ।
ਅਖੀਰ ਸ਼ਾਮ ਛੇ ਕੁ ਵਜੇ ਵਾਪਸੀ ਲਈ ਚਾਲੇ ਪਾ ਦਿੱਤੇ। ਰਾਸਤੇ ਵਿੱਚ ਟਿੱਮ ਹੌਰਟਨ ਤੋਂ ਸਾਰੇ ਮੈਂਬਰਾਂ ਨੂੰ ਕੌਫੀ ਪਿਆਈ ਗਈ। ਰਾਸਤੇ ਵਿੱਚ ਬੀਚ ਅਤੇ ਪਾਰਕ ਦੀ ਸੁੰਦਰਤਾ ਬਾਰੇ ਗੱਲਾਂ ਕਰਦੇ ਹੋਏ ਸਫਰ ਮੁੱਕਣ ਦਾ ਪਤਾ ਹੀ ਨਾ ਲੱਗਾ। ਬੱਸਾਂ ਤੋਂ ਉੱਤਰ ਕੇ ਕੁਦਰਤ ਦੇ ਸੁੰਦਰ ਨਜਾਰਿਆਂ ਨੂੰ ਮਨਾਂ ਵਿੱਚ ਸਮੇਟਦੇ ਹੋਏ ਅਤੇ ਅਜਿਹਾ ਹੀ ਹੋਰ ਟੂਰ ਲਾਉਣ ਦੀ ਇੱਛਾ ਰਖਦੇ ਹੋਏ ਆਪੋ ਆਪਣੇ ਆਲ੍ਹਣਿਆ ਵਿੱਚ ਜਾ ਪਹੁੰਚੇ।

 
Have something to say? Post your comment