Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਪੰਜਾਬ

ਅਮਰਿੰਦਰ ਕਹਿੰਦਾ ਡਰਾਮਾ ਮਾਸਟਰ ਨਵਜੋਤ ਸਿੱਧੂ ਨੂੰ ਮੈਂ ਮੁੱਖ ਮੰਤਰੀ ਨਹੀਂ ਬਣਨ ਦਿਆਂਗਾ

September 23, 2021 09:33 AM

* ਤੁਹਾਡੀ ਸਰਕਾਰ ਹੈ, ਫੜ ਲਓ ਬਾਦਲ-ਮਜੀਠੀਆ, ਕੌਣ ਰੋਕਦੈ: ਕੈਪਟਨ


ਚੰਡੀਗੜ੍ਹ, 22 ਸਤੰਬਰ, (ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕ ਵਾਰ ਫਿਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉੱਤੇ ਜ਼ੋਰਦਾਰ ਨਿਸ਼ਾਨਾ ਸੇਧਿਆ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਅੱਜ ਟਵੀਟ ਰਾਹੀਂ ਨਵਜੋਤ ਸਿੰਘ ਸਿੱਧੂ ਵਿਰੁੱਧ ਕੈਪਟਨ ਦਾ ਬਿਆਨ ਜਾਰੀ ਕੀਤਾ ਹੈ ਕਿ ਨਵਜੋਤ ਸਿੱਧੂ ‘ਸੁਪਰ ਮੁੱਖ ਮੰਤਰੀ’ ਵਾਂਗ ਵਿਹਾਰ ਕਰਦਾ ਹੈ ਤੇ ਇਸ ਨਾਲ ਪੰਜਾਬ ਦੀ ਕਾਂਗਰਸ ਕਮਜ਼ੋਰ ਹੋ ਰਹੀ ਹੈ।ਨਵਜੋਤ ਸਿੰਘ ਸਿੱਧੂ ਨੂੰ ਡਰਾਮਾ ਮਾਸਟਰ ਕਹਿ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ‘ਇਸ ਡਰਾਮਾ ਮਾਸਟਰ ਦੀ ਅਗਵਾਈ ਵਿੱਚ ਕਾਂਗਰਸ ਲਈ ਪੰਜਾਬ ਚੋਣਾਂ ਵਿੱਚ ਦੋਹਰੇ ਅੰਕੜੇ ਨੂੰ ਛੂਹਣਾ ਵੀ ਵੱਡੀ ਗੱਲ ਹੋਵੇਗੀ।’ ਉਨ੍ਹਾਂ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਹਰ ਕੁਰਬਾਨੀ ਲਈ ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਦੇ ਵਿਰੁੱਧ ਇੱਕ ਮਜ਼ਬੂਤ ਉਮੀਦਾਵਾਰ ਖੜਾ ਕਰਨਗੇ।ਉਨ੍ਹਾਂ ਦੇ ਇਸ ਬਿਆਨ ਨੇ ਚਰਚਾ ਛੇੜ ਦਿੱਤੀ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਮੇਰੇ ਬੱਚਿਆਂ ਵਰਗੇ ਹਨ, ਉਨ੍ਹਾਂ ਨੂੰ ਮੇਰੇ ਨਾਲ ਇਹ ਸਲੂਕ ਨਹੀਂ ਕਰਨਾ ਚਾਹੀਦਾ ਸੀ। ਕੈਪਟਨ ਨੇ ਕਿਹਾ ਕਿ ਗਾਂਧੀ ਪਰਿਵਾਰ ਦੇ ਬੱਚਿਆਂ ਨੂੰ ਖਾਸ ਤਜਰਬਾ ਨਹੀਂ ਅਤੇ ਉਨ੍ਹਾਂ ਦੇ ਸਲਾਹਕਾਰ ਉਨ੍ਹਾਂ ਨੂੰ ਗੁੰਮਰਾਹ ਕਰਦੇ ਹਨ। ਉਨ੍ਹਾ ਕਿਹਾ ਕਿ ਉਨ੍ਹਾਂ ਨੇ ਤਿੰਨ ਹਫਤੇ ਪਹਿਲਾਂ ਸੋਨੀਆ ਗਾਂਧੀ ਨੂੰਅਸਤੀਫੇ ਦੀ ਪੇਸ਼ਕਸ਼ ਕੀਤੀ ਤਾਂ ਸੋਨੀਆ ਗਾਂਧੀ ਨੇ ਨਹੀਂ ਲਿਆ।ਉਨ੍ਹਾ ਕਿਹਾ ਕਿ ਮੈਨੂੰ ਬੁਲਾ ਕੇ ਅਸਤੀਫਾ ਦੇਣ ਨੂੰ ਕਹਿੰਦੇ ਤਾਂ ਮੈਂ ਦੇ ਦਿੰਦਾ ਅਤੇ ਮੈਂ ਇਹ ਕਦਮ ਇੱਕ ਸਿਪਾਹੀ ਵਾਂਗ ਚੁੱਕਦਾ।
ਇਸ ਦੌਰਾਨ ਇੱਕ ਟੀ ਵੀ ਚੈਨਲ ਨਾਲ ਇੰਟਰਵਿਊ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਲੀਡਰਾਂ ਬਾਰੇ ਕਿਹਾ ਕਿ ‘ਉਹ ਚਾਹੁੰਦੇ ਸਨ ਕਿ ਮੈਂ ਬਿਕਰਮ ਸਿੰਘ ਮਜੀਠੀਏ ਨੂੰ ਅੰਦਰ ਕਰਾਂ, ਮੈਂ ਕਿਵੇਂ ਕਰ ਦੇਵਾਂ ਜਾਂ ਬਹਿਬਲ ਕਲਾਂ, ਕੋਟਕਪੂਰਾ, ਬਰਗਾੜੀਕੇਸ ਵਿੱਚ ਬਾਦਲਾਂ ਨੂੰ ਅੰਦਰ ਕਰ ਦੇਵਾਂ। ਕਾਨੂੰਨ ਨਾਂ ਦੀ ਵੀ ਕੋਈ ਚੀਜ਼ ਹੈ, ਮੈਂ ਕਾਨੂੰਨ ਮੁਤਾਬਕ ਕੰਮ ਕਰ ਰਿਹਾ ਸੀ। ਅੱਜ ਉਨ੍ਹਾਂ ਦੀ ਸਰਕਾਰ ਹੈ। ਫੜ ਲਓ ਬਾਦਲ ਨੂੰ, ਫੜ ਲਓ ਮਜੀਠੀਏ ਨੂੰ, ਕੌਣ ਰੋਕਦਾ ਹੈ, ਜਾਓ ਤੇ ਬਾਦਲਾਂ ਅਤੇ ਮਜੀਠੀਏ ਨੂੰ ਕਰੋ ਅੰਦਰ।ਅੱਜ ਅੰਮ੍ਰਿਤਸਰ ਵਿਚ ਚੰਨੀ ਤੋਂਪੁੱਛਿਆ ਗਿਆ ਕਿ ਬਾਦਲਾਂ ਦਾ ਕੀ ਕਰੋਗੇ ਤਾਂ ਉਨ੍ਹਾਂ ਕਿਹਾ ਕਿ ਉਹ ਸਾਡੇ ਭਰਾ ਹਨ, ਫੜ ਲਓ ਭਰਾ ਨੂੰ ਜਾ ਕੇ। ਬਹਿਬਲ ਕਲਾਂ, ਕੋਟਕਪੂਰਾ, ਬਰਗਾੜੀ, ਜਵਾਹਰਕੇ ਕੇਸ ਵਿਚ 4 ਵੱਖ-ਵੱਖ ਜਾਂਚ ਟੀਮਾਂ (ਐੱਸ ਆਈ ਟੀਜ਼) ਕੰਮ ਕਰ ਰਹੀਆਂ ਹਨ। 19 ਲੋਕ ਫੜੇ ਤਾਂ ਉਹ ਜ਼ਮਾਨਤ ਉੱਤੇ ਬਾਹਰ ਹਨ। ਡਰੱਗਜ਼ ਸਮੱਗਲਿੰਗ ਵਿਚ 66000 ਫੜੇ, 42000 ਜੇਲ੍ਹਾਂ ਵਿਚ ਹਨ। 5 ਕਿੰਗਪਿਨ ਵਿਦੇਸ਼ ਵਿੱਚੋਂ ਫੜ ਕੇ ਲਿਆਂਦੇ। ਉਨ੍ਹਾਂ ਨੂੰ ਅਸੀਂ ਕੇਂਦਰ ਦੀ ਮਦਦ ਤੋਂ ਬਿਨਾਂ ਨਹੀਂ ਲਿਆ ਸਕਦੇ ਸੀ। ਕੁਝ ਲੋਕ ਕਹਿੰਦੇ ਹਨ ਕਿ ਮੈਂ ਕੇਂਦਰ ਨੂੰ ਜਾ ਕੇ ਮਿਲਦਾ ਸੀ, ਪਰ ਕੇਂਦਰ ਦੀ ਮਦਦ ਬਿਨਾਂ ਕਿਹੜਾ ਰਾਜ ਕੰਮ ਕਰ ਸਕਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੰਨੀ ਵਧੀਆ ਇਨਸਾਨ ਹਨ, ਸਿੱਧੂ ਤੋਂ 100 ਗੁਣਾ ਬਿਹਤਰ ਹਨ, ਸਾਢੇ 4 ਸਾਲਾਂ ਵਿਚ ਮੈਂ ਆਪਣੀ ਕੈਬਨਿਟ ਤੋਂ ਇੱਕ ਮੰਤਰੀ ਡਰਾਪ ਕੀਤਾ ਤੇ ਉਹ ਸਿੱਧੂ ਸੀ। ਉਹ ਅਯੋਗ ਸਾਬਤ ਹੋਇਆ। ਉਸ ਦੇ ਲੋਕਲ ਬਾਡੀਜ਼ ਵਿਭਾਗ ਵਿਚ 7 ਮਹੀਨੇ ਫਾਈਲਾਂ ਬਿਨਾਂ ਨਿਪਟਾਰੇ ਹੀਪਈਆਂ ਰਹੀਆਂ। ਉਹ ਸਾਡੇ ਲਈ ਬਹੁਤ ਅਹਿਮ ਵਿਭਾਗ ਸੀ, ਸ਼ਹਿਰਾਂ ਦਾ ਵਿਕਾਸ ਉਸ ਕੋਲ ਹੈ। ਇਸ ਲਈ ਮੈਨੂੰ ਸਿੱਧੂ ਨੂੰ ਕੱਢ ਕੇ ਬ੍ਰਹਮ ਮਹਿੰਦਰਾ ਨੂੰ ਵਿਭਾਗ ਦੇਣਾ ਪਿਆ। ਬਾਕੀ ਮੰਤਰੀ ਕਿਉਂ ਠੀਕ ਚੱਲੇ ਅਤੇ ਇਕੱਲਾ ਸਿੱਧੂ ਕਿਉਂ ਨਹੀਂ, ਕਿਉਂਕਿ ਉਸਦੀ ਯੋਗਤਾ ਨਹੀਂ ਹੈ। ਉਹ ਇੱਕ ਵਿਭਾਗ ਤਾਂ ਚਲਾ ਨਹੀਂ ਸਕਿਆ, ਪੂਰਾ ਪੰਜਾਬ ਕਿਵੇਂ ਚਲਾਏਗਾ ?

 
Have something to say? Post your comment
ਹੋਰ ਪੰਜਾਬ ਖ਼ਬਰਾਂ
15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ ਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾ ਅਕਾਲੀ ਦਲ ਨੇ ਚੰਡੀਗੜ੍ਹ ਵਿਚ ਕੈਨੇਡਾ ਦਾ ਕੌਂਸਲੇਟ ਦਫਤਰ ਬੰਦ ਹੋਣ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਭੰਡਿਆ ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇ ਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ ਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕ