Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਗੁਜਰਾਤ ਵਿੱਚੋਂ 15,000 ਕਰੋੜ ਦੀ ਹੈਰੋਇਨ ਫੜਨ ਮਗਰੋਂ ਸਿਆਸਤ ਵਿੱਚ ਤੂਫਾਨ ਉੱਠਿਆ

September 23, 2021 09:29 AM

ਨਵੀਂ ਦਿੱਲੀ, 22 ਸਤੰਬਰ, (ਪੋਸਟ ਬਿਊਰੋ)- ਭਾਰਤੀ ਜਨਤਾ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਗੁਜਰਾਤ ਤੋਂ ਕਰੀਬ 3000 ਕਿਲੋ ਹੈਰੋਇਨ ਦੇ ਫੜੇ ਜਾਣ ਨੇ ਭਾਰਤ ਦੀ ਸਿਆਸਤ ਵਿੱਚ ਤੂਫਾਨ ਲੈ ਆਂਦਾ ਹੈ।ਇਸ ਮਾਮਲੇ ਕਾਰਨ ਕਾਂਗਰਸ ਪਾਰਟੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਉੱਤੇਸਿੱਧਾ ਹਮਲਾ ਕੀਤਾ ਹੈ।
ਕਾਂਗਰਸਦੇ ਮੁੱਖਬੁਲਾਰੇ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦਿਨੀਂ ਗੁਜਰਾਤ ਵਿੱਚ ਮੁੰਦਰਾ ਬੰਦਰਗਾਹ ਰਾਹੀਂ ਵੱਡੇ ਪੱਧਰ ਉੱਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਗਈ ਅਤੇ ਨਰਿੰਦਰ ਮੋਦੀ ਸਰਕਾਰ ਦੇਸ਼ ਦੀ ਰੱਖਿਆ ਕਰਨਤੋਂ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਬਾਰੇ ਦੇਸ਼ ਨੂੰ ਜਵਾਬ ਦੇਣਾ ਚਾਹੀਦਾ ਹੈ। ਇਸ ਬੰਦਰਗਾਹ ਦੀ ਕੰਟਰੋਲਰ ਕੰਪਨੀ ਦੇ ਮਾਲਕਾਂ ਦੀ ਨਰਿੰਦਰ ਮੋਦੀ ਨਾਲ ਨੇੜਤਾ ਹੈ।
ਵਰਨਣ ਯੋਗ ਹੈ ਕਿ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰ ਆਈ) ਨੇ ਗੁਜਰਾਤ ਦੇ ਕੱਛ ਜਿ਼ਲੇ ਦੀ ਮੁੰਦਰਾ ਬੰਦਰਗਾਹ ਤੋਂ 15,000 ਕਰੋੜ ਰੁਪਏ ਕੀਮਤ ਦੀ 2,988.21 ਕਿਲੋ ਹੈਰੋਇਨ ਫੜੀ ਹੈ। ਇਸ ਬੰਦਰਗਾਹ ਦਾ ਪ੍ਰਬੰਧ ਅਡਾਨੀ ਗਰੁੱਪ ਕੋਲ ਹੈ ਅਤੇ ਅਡਾਨੀ ਗਰੁੱਪ ਦੇ ਬੁਲਾਰੇ ਨੇ ਕਿਹਾ ਹੈ ਕਿ ਬੰਦਰਗਾਹਾਂ ਦੇ ਪ੍ਰਬੰਧ ਕਰਨ ਵਿੱਚ ਕੰਪਨੀਆਂ ਦੀ ਭੂਮਿਕਾ ਸੀਮਤ ਹੁੰਦੀ ਹੈ ਅਤੇ ਕੰਟੇਨਰਾਂ ਦੀ ਜਾਂਚ ਤੇ ਜ਼ਬਤੀ ਸਰਕਾਰੀ ਏਜੰਸੀਆਂ ਕਰਦੀਆਂ ਹਨ।
ਕਾਂਗਰਸ ਦੇ ਜਨਰਲ ਸੈਕਟਰੀ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ, ‘3000 ਕਿਲੋ ਹੈਰੋਇਨ ਨੂੰ ਜ਼ਬਤ ਕਰਨਾ ਨਸ਼ਾ ਤਸਕਰੀ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਮਾਮਲਾ ਹੈ। ਇਹ ਪਹਿਲੀ ਵਾਰ ਨਹੀਂ ਕਿ ਇਸ ਬੰਦਰਗਾਹ ਉੱਤੇ ਨਸ਼ੀਲੇ ਪਦਾਰਥਆਏ ਹਨ। ਮੀਡੀਆ ਮੁਤਾਬਕ ਇਸੇ ਤਰ੍ਹਾਂ ਹੀ 25,000 ਕਿਲੋ ਹੈਰੋਇਨ ਡਰੱਗ ‘ਸੈਮੀਕਟ ਟੈਲਕਮ ਪਾਊਡਰ ਬਲਾਕਸ’ ਦੇ ਨਾਂ ਉੱਤੇ ਜੂਨ 2021 ਵਿੱਚਅਡਾਨੀ ਦੇ ਪ੍ਰਬੰਧ ਵਾਲੀ ਮੁੰਦਰਾ ਬਦਰਗਾਹ ਉੱਤੇ ਪਹੁੰਚਿਆ ਸੀ। ਉਨ੍ਹਾਂ ਦੇ ਦੱਸਣ ਅਨੁਸਾਰ ‘ਓਦੋਂ ਵੀ ਆਂਧਰਾ ਪ੍ਰਦੇਸ਼ ਦੀ ਉਸੇ ਅਖੌਤੀ ਕੰਪਨੀ ਦੇ ਨਾਂ ਉੱਤੇ ਡਰੱਗਜ਼ ਲਿਆਂਦੀ ਗਈ, ਜਿਸ ਦੇ ਨਾਂ ਉੱਤੇਇਸ ਵਾਰ 3,000 ਕਿਲੋ ਹੈਰੋਇਨ ਆਈ ਹੈ। ਹੈਰੋਇਨ ਦੀ ਪੁਰਾਣੀ ਖੇਪ ਜ਼ਰੂਰ ਬਾਜ਼ਾਰ ਵਿੱਚਜਾਕੇ ਭਾਰਤ ਦੀ ਜਵਾਨੀ ਨੂੰ ਨਸ਼ੇ ਦੀ ਅੱਗ ਵਿੱਚ ਸਾੜ ਰਹੀ ਹੋਵੇਗੀ।ਉਨ੍ਹਾ ਕਿਹਾ ਕਿ ਜੁਲਾਈ 2021 ਵਿੱਚਦਿੱਲੀ ਪੁਲੀਸ ਨੇ 2,500 ਕਰੋੜ ਰੁਪਏ ਦੀ ਕੀਮਤ ਦੀ 354 ਕਿਲੋਗ੍ਰਾਮ ਹੈਰੋਇਨ ਫੜੀ ਸੀ। ਮਈ ਵਿੱਚਦਿੱਲੀ ਪੁਲੀਸ ਨੇ 125 ਕਿਲੋ ਹੈਰੋਇਨ ਫੜੀ ਸੀ। ਉਨ੍ਹਾਂ ਸੁਆਲ ਕੀਤਾ ਕਿ 1,75,000 ਕਰੋੜ ਰੁਪਏ ਦੀ 25,000 ਕਿਲੋ ਹੈਰੋਇਨ ਡਰੱਗ ਕਿਥੇ ਗਈ? ਉਨ੍ਹਾਂ ਪੁੱਛਿਆ ਕਿ ਆਖਰ ਡਰੱਗ ਤਸਕਰ ਗੁਜਰਾਤ ਦੀ ਇਸ ਬੰਦਰਗਾਹ ਦੀ ਵਰਤੋਂ ਹੀ ਕਿਉਂ ਕਰਦੇ ਹਨ?

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼