Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਪੰਜਾਬ

ਪੰਜਾਬ ਪਾਵਰਕਾਮ ਨੇ ਕੋਲੇ ਦਾ ਕੇਸ ਜਿੱਤਿਆ, ਸਸਤੀ ਬਿਜਲੀ ਮਿਲਣ ਦੀ ਆਸ ਜਾਗੀ

September 22, 2021 08:56 AM

ਪਟਿਆਲਾ, 21 ਸਤੰਬਰ, (ਪੋਸਟ ਬਿਊਰੋ)- ਪੰਜਾਬ ਵਿਚ ਬਿਜਲੀ ਗਾਹਕਾਂ ਨੂੰ ਪ੍ਰਤੀ ਯੂਨਿਟ ਬਿਜਲੀ ਖਰਚੇ ਦੇ ਪੱਖ ਤੋਂ ਅਗਲੇ ਦਿਨਾਂ ਵਿਚ ਕੁਝ ਰਾਹਤ ਮਿਲ ਸਕਦੀ ਹੈ, ਕਿਉਂਕਿ ਪੰਜਾਬ ਪਾਵਰਕਾਮ ਨੇ ਸੁਪਰੀਮ ਕੋਰਟ ਵਿੱਚ ਕੋਲਾ ਖਾਣਾਂ ਦਾ ਇੱਕ ਕੇਸ ਜਿੱਤ ਲਿਆ ਹੈ, ਜਿਸ ਦੇ ਬਾਅਦ ਸਸਤਾ ਕੋਲ ਮਿਲਣ ਲੱਗ ਸਕਦਾ ਹੈ।
ਅਸਲ ਵਿੱਚ ਭਾਰਤ ਦੀ ਸੁਪਰੀਮ ਕੋਰਟ ਨੇ ਪਛਵਾੜਾ ਕੋਲਾ ਖਾਨ ਬਾਰੇ ਫੈਸਲਾ ਪੰਜਾਬ ਪਾਵਰਕਾਮ ਦੇ ਪੱਖ ਵਿਚ ਦੇਦਿੱਤਾ ਹੈ। ਇਸ ਨਾਲ ਪੰਜਾਬ ਪਾਵਰਕਾਮ ਸਸਤੇ ਭਾਅ ਉੱਤੇ ਕੋਲਾ ਖ਼ਰੀਦ ਸਕੇਗੀ ਅਤੇ ਸਸਤੇ ਕੋਲੇ ਦੇ ਕਾਰਨ ਵਾਧੂ ਖਰਚ ਘਟਣ ਨਾਲ ਬਿਜਲੀ ਸਸਤੀ ਹੋ ਸਕੇਗੀ। ਪਾਵਰਕਾਮ ਅਧਿਕਾਰੀਆਂ ਦੇ ਮੁਤਾਬਕ ਪਛਵਾੜਾ ਕੋਲਾ ਖਾਨ ਵਿੱਚੋਂ ਕੋਲੇ ਦੀ ਅਲਾਟਮੈਂਟ ਮਿਲਣ ਪਿੱਛੋਂ ਪੰਜਾਬ ਵਿਚ ਨਵੇਂ ਪਾਵਰ ਪਲਾਂਟ ਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਤਾਂ ਜੋ ਸਸਤੇ ਕੋਲੇ ਦਾ ਲਾਭ ਪੰਜਾਬ ਦੇ ਲੋਕਾਂ ਨੂੰ ਮਿਲ ਸਕੇ, ਪਰ ਇਸੇ ਦੌਰਾਨ ਇਕ ਹੋਰ ਕੰਪਨੀ ਨਾਲ ਵਿਵਾਦ ਹੋ ਗਿਆ ਸੀ, ਜਿਸ ਕਾਰਨ ਪਾਵਰਕੌਮ ਨੂੰ ਸਾਲਾਨਾ 600 ਤੋਂ 700 ਕਰੋੜ ਰੁਪਏ ਤਕ ਬੱਚਤ ਹੋਣ ਦੀ ਜਿਹੜੀ ਆਸ ਸੀ, ਉਹ ਨਹੀਂ ਸੀ ਹੋ ਸਕੀ ਤੇ ਮਹਿੰਗੇ ਕੋਲੇ ਕਾਰਨ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਵੱਧ ਪੈਸੇ ਦੇਣੇ ਪੈਂਦੇ ਸਨ।
ਵਰਨਣ ਯੋਗ ਹੈ ਕਿ ਜੁਲਾਈ 2018 ਵਿਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਹੋਰ ਕੰਪਨੀ ਦੇ ਪੱਖ ਵਿਚ ਫ਼ੈਸਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪਾਵਰਕਾਮ ਨੇ ਪਟੀਸ਼ਨ ਦਾਇਰ ਕੀਤੀ ਤਾਂਪਾਵਰਕਾਮ ਨੂੰ ਕਿਸੇ ਹੋਰ ਖਾਨ ਤੋਂ ਅਲਾਟਮੈਂਟ ਫਿਰਕਰ ਦਿੱਤੀ ਗਈ ਸੀ। ਸਾਲ 2000 ਤਕ ਉਸ ਸਮੇਂ ਪੰਜਾਬ ਰਾਜ ਬਿਜਲੀ ਬੋਰਡ ਦਾ ਖਾਨ ਵਿਚ 26 ਫੀਸਦੀ ਤੇ ਦੂਸਰੀ ਕੰਪਨੀ ਦਾ ਹਿੱਸਾ 74 ਫੀਸਦੀ ਸੀ, ਪਰ ਪੰਜਾਬ ਪਛਵਾੜਾ ਕੋਲਾ ਮਾਈਨ ਦੀ ਅਲਾਟਮੈਂਟ ਲਈ ਕਈ ਸਾਲਾਂ ਤੋਂ ਜੱਦੋ ਜਹਿਦ ਕਰਰਿਹਾ ਸੀ। ਫਰਵਰੀ 2019 ਵਿਚ ਅਦਾਲਤ ਨੇ ਏਮਟਾ ਕੰਪਨੀ ਵੱਲੋਂ ਦਾਅਵਾ ਇਸ ਆਧਾਰ ਉੱਤੇ ਰੱਦ ਕਰ ਦਿੱਤਾ ਕਿ ਪਾਵਰ ਕਾਰਪੋਰੇਸ਼ਨ ਨੇ ਪਿਛਲੇ ਅਲਾਟੀਆਂ ਨਾਲ ਮੌਜੂਦਾ ਸਮਝੌਤੇਬਾਰੇ ਅਧਿਕਾਰ ਛੱਡਦਿੱਤਾ ਸੀ ਤੇ ਕਾਰਪੋਰੇਸ਼ਨ ਨੇ ਇਕ ਪ੍ਰਤੀਯੋਗੀ ਬੋਲੀ ਰਾਹੀਂ ਇਕ ਆਪਰੇਟਰ ਦੀ ਚੋਣ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਪਛਵਾੜਾ ਕੋਲਾ ਖਾਨਾਂ ਦੀ ਪਾਵਰਕਾਮ ਨੂੰ ਮੁੜ ਅਲਾਟਮੈਂਟ ਦਾ ਰਸਤਾ ਸਾਫ਼ ਹੋ ਗਿਆ ਸੀ।
ਐਮਟਾ ਕੰਪਨੀ ਨੇ ਇਸ ਫੈਸਲੇ ਨੂੰ ਫਿਰ ਚੁਣੌਤੀ ਦਿੱਤੀ ਅਤੇ ਹਾਈ ਕੋਰਟ ਦੇ ਡਵੀਜ਼ਨ ਬੈਂਚ ਨੇ ਆਖਰ ਇਸ ਦੇ ਪੱਖ ਵਿਚ ਫੈਸਲਾ ਕਰ ਦਿੱਤਾ ਸੀ, ਪਰ ਇਸ ਪਿੱਛੋਂ ਪੀਐਸਪੀਸੀਐਲ (ਪੰਜਾਬ ਪਾਵਰਕਾਮ ਲਿਮਿਟਿਡ) ਨੇ ਸੁਪਰੀਮ ਕੋਰਟ ਵਿਚ ਫਿਰ ਪਟੀਸ਼ਨ ਦਾਇਰ ਕਰ ਦਿੱਤੀ ਸੀ, ਜਿਸ ਨੇ ਬੀਤੇ ਮੰਗਲਵਾਰ ਪਾਵਰਕਾਮ ਦੇ ਹੱਕ ਵਿਚ ਫੈਸਲਾ ਸੁਣਾ ਕੇ ਇਸ ਨੂੰ ਮਾਈਨਿੰਗ ਕਾਰਜਾਂ ਦੀ ਮੁੜ ਵੰਡ ਲਈ ਤਾਜ਼ਾ ਬੋਲੀ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਬੀਐਸਆਈ ਲਰਨਿੰਗ, ਆਸਟਰੇਲੀਆ ਨੇ ਚੰਡੀਗੜ੍ਹ ਵਿੱਚ ਆਸਟ੍ਰੇਲੀਅਨ ਯੋਗਤਾਵਾਂ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਭਾਰਤ ਨਾਲ ਐਮਓਯੂ ਉੱਤੇ ਹਸਤਾਖਰ ਕੀਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ