Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਅਮਰੀਕਾ, ਸਾਊਦੀ, ਯੂ ਏ ਈ ਦੀ ਤਾਲਿਬਾਨ ਨਾਲ ਵਾਰਤਾ ਸ਼ੁਰੂ

December 19, 2018 09:03 AM
ਵਾਸ਼ਿੰਗਟਨ ਦੇ ਵਿਸ਼ੇਸ਼ ਸ਼ਾਂਤੀ ਦੂਤ ਜਲਮੇ ਖਲੀਲਜਾਦ

ਇਸਲਾਮਾਬਾਦ, 18 ਦਸੰਬਰ (ਪੋਸਟ ਬਿਊਰੋ)- ਅਫਗਾਨਿਸਤਾਨ ਵਿੱਚ 17 ਸਾਲ ਤੋਂ ਚੱਲਦੀ ਖਾਨਾਜੰਗੀ ਦੀ ਸਮਾਪਤੀ ਦੇ ਯਤਨਾਂ ਹੇਠ ਬੀਤੇ ਦਿਨੀਂ ਤਾਲਿਬਾਨ ਨਾਲ ਅਮਰੀਕਾ, ਸਾਊਦੀ ਅਰਬ, ਪਕਿਸਤਾਨ ਅਤੇ ਯੂ ਏ ਈ ਅਧਿਕਾਰੀਆਂ ਦੀ ਬੈਠਕ ਹੋਈ, ਜਿਹੜੀ ਅਜੇ ਹੋਰ ਜਾਰੀ ਰਹੇਗੀ।
ਤਾਲਿਬਾਨ ਦੇ ਬੁਾਲਰੇ ਜਬੀਉਲਾ ਮੁਜਾਹਿਦ ਨੇ ਗੱਲਬਾਤ ਦੀ ਜਾਣਕਾਰੀ ਦੇਂਦਿਆਂ ਬੈਠਕ ਦਾ ਹੋਰ ਕੋਈ ਵੇਰਵਾ ਨਹੀਂ ਦਿੱਤਾ। ਪਾਕਿਸਤਾਨ ਨੇ ਇਸ ਦਾ ਸਵਾਗਤ ਕੀਤਾ ਹੈ। ਅਫਗਾਨਿਸਤਾਨ ਦੀ ਸਰਕਾਰੀ ਨਿਊਜ਼ ਏਜੰਸੀ ਬਖਤਰ ਦੇ ਡਾਇਰੈਕਟਰ ਖਲੀਲ ਮੀਨਾਵੀ ਨੇ ਇਸ ਬੈਠਕ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਦੱਸਿਆ ਕਿ ਪਾਕਿਸਤਾਨ ਨੇ ਇਹ ਬੈਠਕ ਕਰਵਾਈ ਸੀ, ਜਿੱਸ ਵਿੱਚ ਤਾਲਿਬਾਨ ਨਾਲ ਅਮਰੀਕਾ, ਅਫਗਾਨਿਸਤਾਨ, ਪਾਕਿਸਤਾਨ ਅਤੇ ਯੂ ਏ ਈ ਦੇ ਅਧਿਕਾਰੀਆਂ ਦੀ ਗੱਲਬਾਤ ਹੋਈ ਹੈ। ਬੀਤੇ ਦਿਨੀਂ ਹੋਈ ਬੈਠਕ 'ਚ ਅਫਗਾਨਿਸਤਾਨ ਸਰਕਾਰ ਵੱਲੋਂ ਮੌਜੂਦਗੀ ਨਾਮਾਤਰ ਰਹੀ। ਇਸ ਤੋਂ ਪਹਿਲਾਂ ਤਾਲਿਬਾਨ ਨੇ ਅਫਗਾਨਿਸਤਾਨ ਸਰਕਾਰ ਨਾਲ ਦੁਵੱਲੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਹ ਅਮਰੀਕਾ ਨਾਲ ਸਿੱਧੀ ਵਾਰਤਾ ਚਾਹੁੰਦਾ ਹੈ, ਜੋ ਇਸ ਵੇਲੇ ਹੋ ਰਹੀ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਇਸ ਬੈਠਕ ਦੀ ਨਾ ਪੁਸ਼ਟੀ ਕੀਤੀ ਅਤੇ ਨਾ ਖੰਡਨ ਕੀਤਾ, ਪਰ ਵਾਸ਼ਿੰਗਟਨ ਦੇ ਵਿਸ਼ੇਸ਼ ਸ਼ਾਂਤੀ ਦੂਤ ਜਲਮੇ ਖਲੀਲਜਾਦ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅਫਗਾਨਿਸਤਾਨ 'ਚ ਸ਼ਾਂਤੀ ਸਥਾਪਤ ਕਰਨ ਲਈ ਗੱਲਬਾਤ ਦਾ ਸਿਲਸਿਲਾ ਜਾਰੀ ਹੈ।
ਸੰਨ 2001 ਤੋਂ ਜਾਰੀ ਅਫਗਾਨਿਸਤਾਨ ਜੰਗ 'ਚ ਅਮਰੀਕਾ ਦੇ ਹਾਲੇ ਤੱਕ ਇਕ ਟਿ੍ਰਲਿਅਨ ਡਾਲਰ ਖਰਚ ਹੋ ਚੁੱਕੇ ਹਨ। ਅਮਰੀਕਾ ਲਈ ਇਹ ਹਾਲੇ ਤੱਕ ਦੀ ਸਭ ਤੋਂ ਲੰਬੀ ਲੜਾਈ ਸਾਬਤ ਹੋਈ ਹੈ। ਨਵੰਬਰ 'ਚ ਤਾਲਿਬਾਨ ਵੱਲੋਂ ਆਏ ਬਿਆਨ 'ਚ ਦੱਸਿਆ ਗਿਆ ਸੀ ਕਿ ਕਤਰ 'ਚ ਖਲੀਲਜਾਦ ਨਾਲ ਤਾਲਿਬਾਨ ਦੀ ਲਗਾਤਾਰ ਤਿੰਨ ਦਿਨ ਵਾਰਤਾ ਹੋਈ ਹੈ। ਕਤਰ ਵਿੱਚ ਤਾਲਿਬਾਨ ਦਾ ਸਿਆਸੀ ਦਫਤਰ ਹੈ। ਇਸ ਤੋਂ ਬਾਅਦ ਖਲੀਲਜਾਦ ਨੇ ਕਾਬੁਲ ਜਾ ਕੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਮੁਲਾਕਾਤ ਕੀਤੀ ਤੇ ਤਾਲਿਬਾਨ ਨਾਲ ਵਾਰਤਾ ਲਈ ਇਕ ਟੀਮ ਬਣਾਉਣ ਦੀ ਬੇਨਤੀ ਕੀਤੀ। ਖਲੀਲਜਾਦ ਨੇ ਕਿਹਾ ਕਿ ਅਪ੍ਰੈਲ 2019 'ਚ ਅਫਗਾਨਿਸਤਾਨ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਉਹ ਕਿਸੇ ਸਮਝੌਤੇ 'ਤੇ ਪਹੁੰਚਣਾ ਚਾਹੁੰਦੇ ਹਨ। ਇਸ ਸਮਝੌਤੇ ਨਾਲ ਅਫਗਾਨਿਸਤਾਨ ਦੇ ਭਵਿੱਖ ਦਾ ਰਸਤਾ ਤਿਆਰ ਹੋਵੇਗਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ