Welcome to Canadian Punjabi Post
Follow us on

28

March 2024
 
ਭਾਰਤ

ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰੇਂਦਰ ਗਿਰੀ ਵੱਲੋਂ ਖੁਦਕੁਸ਼ੀ

September 21, 2021 09:16 AM

* ਸੁਸਾਈਡ ਨੋਟ ਵਿੱਚ ਪ੍ਰਮੁੱਖ ਚੇਲੇ ਉੱਤੇ ਦੋਸ਼ ਲਾਏ


ਪ੍ਰਯਾਗਰਾਜ, 20 ਸਤੰਬਰ, (ਪੋਸਟ ਬਿਊਰੋ)- ਸਾਰੇ ਭਾਰਤ ਵਿੱਚ ਆਪਣੇ ਬਿਆਨਾਂ ਦੇ ਕਾਰਨ ਖਬਰਾਂ ਵਿੱਚ ਰਹਿਣ ਵਾਲੇ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰੇਂਦਰ ਗਿਰੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਉਨ੍ਹਾਂ ਦੀਲਾਸ਼ ਅੱਲਾਪੁਰ ਵਿੱਚ ਬਾਘੰਬਰੀ ਗੱਦੀ ਮੱਠ ਦੇ ਕਮਰੇ ਵਿੱਚ ਲਟਕਦੀ ਮਿਲੀ ਹੈ।
ਇਸ ਦੀ ਖ਼ਬਰ ਮਿਲਦੇ ਸਾਰ ਪੁਲਿਸ ਅਫਸਰ ਮੌਕੇ ਉੱਤੇ ਪਹੁੰਚ ਗਏ। ਆਈਜੀ ਰੇਂਜ ਕੇਪੀ ਸਿੰਘ ਨੇ ਦੱਸਿਆ ਕਿ ਇਹ ਫਾਹਾ ਲਾ ਕੇ ਆਤਮਹੱਤਿਆ ਕਰਨ ਦਾ ਮਾਮਲਾ ਲੱਗਦਾ ਹੈ, ਜਿਸ ਦੀ ਜਾਂਚ ਲਈ ਫੌਰੈਂਸਿਕ ਟੀਮ ਮੌਕੇ ਉੱਤੇ ਸੱਦੀ ਹੈ।ਮਹੰਤ ਦੀ ਮੌਤ ਦੀ ਖਬਰ ਪਿੱਛੋਂ ਉਨ੍ਹਾਂ ਦੇ ਭਗਤ ਮੱਠ ਵਿਖੇ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਭੀੜ ਨੂੰ ਸੰਭਾਲਣ ਲਈ ਮਿਹਨਤ ਕਰਨੀ ਪਈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਇੱਕ ਸੁਸਾਈਡ ਨੋਟ ਵੀ ਮਿਲਿਆਹੈ।
ਵਰਨਣ ਯੋਗ ਹੈ ਕਿ ਸੰਗਮ ਤੱਟ ਉੱਤੇ ਹਨੂੰਮਾਨ ਮੰਦਰ ਦੇ ਮਹੰਤ ਸਵਾਮੀ ਨਰੇਂਦਰ ਗਿਰੀ ਅਤੇ ਉਨ੍ਹਾਂ ਦੇ ਪ੍ਰਮੁੱਖ ਚੇਲੇ ਚਰਚਿਤ ਯੋਗ ਗੁਰੂ ਆਨੰਦ ਗਿਰੀ ਵਿਚਕਾਰ ਪਿਛਲੇ ਦਿਨੀਂ ਇੱਕ ਵੱਡਾ ਵਿਵਾਦ ਸੁਰਖ਼ੀਆਂ ਵਿੱਚ ਰਿਹਾ ਹੈ। ਆਨੰਦ ਗਿਰੀ ਨੂੰ ਅਖਾੜਾ ਪ੍ਰੀਸ਼ਦ ਅਤੇ ਮੱਠ ਬਾਘੰਬਰੀ ਗੱਦੀ ਦੇ ਅਹੁਦੇਦਾਰਾਂ ਨੇ ਅਹੁਦੇ ਤੋਂ ਹਟਾ ਦਿੱਤਾ ਸੀ।ਉਸ ਵਕਤ ਮ੍ਰਿਤਕ ਅਖਾੜਾ ਮੁਖੀ ਅਤੇ ਆਨੰਦ ਗਿਰੀ ਦੋਵਾਂ ਨੇ ਇਕ-ਦੂਸਰੇ ਉੱਤੇਦੋਸ਼ ਵੀ ਲਾਏ ਸਨਅਤੇ ਸਾਰੇ ਸਾਧੂ ਸੰਤਾਂ ਨੇ ਓਦੋਂ ਮਹੰਤ ਨਰੇਂਦਰ ਗਿਰੀ ਦਾ ਪੱਖ ਲਿਆ ਕੀਤੀ ਸੀ। ਨਰੇਂਦਰ ਗਿਰੀ ਨੇ ਕਿਹਾ ਸੀ ਕਿ ਆਨੰਦ ਗਿਰੀ ਮਾਫ਼ੀ ਮੰਗ ਲੈਂਦਾ ਹੈ ਤਾਂ ਉਸ ਦੇ ਬਾਰੇ ਇੱਕ ਵਾਰ ਫਿਰ ਕੁਝ ਸੋਚਿਆ ਜਾ ਸਕਦਾ ਹੈ। ਬਾਅਦ ਵਿੱਚ ਆਨੰਦ ਗਿਰੀ ਨੇ ਮਾਫ਼ੀ ਮੰਗ ਲਈ ਸੀ, ਪਰ ਉਸ ਨੂੰ ਅਹੁਦੇ ਤੋਂ ਹਟਾਉਣ ਦੇ ਆਦੇਸ਼ ਵਾਪਸ ਨਹੀਂ ਸਨ ਲਏ ਗਏ, ਇਸ ਕਾਰਨ ਵਿਵਾਦ ਚੱਲਦਾ ਸੀ। ਅੱਜ ਦੀ ਘਟਨਾ ਦੇ ਬਾਅਦ ਮਿਲੇ ਸੁਸਾਈਡ ਨੋਟ ਵਿੱਚ ਮਹੰਤ ਆਨੰਦ ਗਿਰੀ ਉੱਤੇ ਦੋਸ਼ ਲਾਏ ਗਏ ਹਨ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ