Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਅੰਤਰਰਾਸ਼ਟਰੀ

ਵਿਓਮਿੰਗ ਤੋਂ ਮਿਲੀ ਲਾਸ਼ ਗੈਬਰੀਐਲ ਪੈਟਿਟੋ ਦੀ ਹੋਣ ਦਾ ਸ਼ੱਕ

September 20, 2021 08:34 AM

ਫਲੋਰਿਡਾ, 19 ਸਤੰਬਰ (ਪੋਸਟ ਬਿਊਰੋ) : ਅਧਿਕਾਰੀਆਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਵਿਓਮਿੰਗ ਤੋਂ ਮਿਲੀ ਲਾਸ਼ ਗੈਬਰੀਐਲ ਗੈਬੀ ਪੈਟਿਟੋ ਦੀ ਹੀ ਹੈ। ਇਹ ਲੜਕੀ ਆਪਣੇ ਬੁਆਏਫਰੈਂਡ ਨਾਲ ਕਰੌਸ ਕੰਟਰੀ ਟਰੈਕ ਉੱਤੇ ਜਾਣ ਤੋਂ ਬਾਅਦ ਤੋਂ ਲਾਪਤਾ ਸੀ। ਹੁਣ ਅਧਿਕਾਰੀ ਗੈਬਰੀਐਲ ਦੇ ਬੁਆਏਫਰੈਂਡ ਦੀ ਭਾਲ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀ ਨਜ਼ਰ ਵਿੱਚ ਉਹ ਹੀ ਮਸ਼ਕੂਕ ਹੈ। ਉਸ ਦੀ ਭਾਲ ਫਲੋਰਿਡਾ ਨੇਚਰ ਪ੍ਰਿਜ਼ਰਵ ਵਿੱਚ ਕੀਤੀ ਜਾ ਰਹੀ ਹੈ।
ਐਫਬੀਆਈ ਨੇ ਆਖਿਆ ਕਿ ਇਹ ਲਾਸ਼ ਪਿਛਲੇ ਦੋ ਦਿਨ ਤੋਂ ਗੈਬਰੀਐਲ ਦੀ ਭਾਲ ਕਰ ਰਹੇ ਲਾਅ ਐਨਫੋਰਸਮੈਂਟ ਅਧਿਕਾਰੀਆਂ ਨੂੰ ਮਿਲੀ ਹੈ। ਐਫਬੀਆਈ ਦੇ ਸੁਪਰਵਾਈਜ਼ਰੀ ਸਪੈਸ਼ਲ ਏਜੰਟ ਚਾਰਲਸ ਜੋਨਜ਼ ਨੇ ਦੱਸਿਆ ਕਿ ਅਜੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਆਖਿਆ ਕਿ ਅਜੇ ਫੋਰੈਂਸਿਕ ਜਾਂਚ ਵਿੱਚ ਇਸ ਗੱਲ ਦੀ 100 ਫੀ ਸਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਲਾਸ਼ ਗੈਬੀ ਦੀ ਹੈ ਪਰ ਫਿਰ ਵੀ ਉਸ ਦੇ ਘਰਦਿਆਂ ਨੂੰ ਇਸ ਸਬੰਧ ਵਿੱਚ ਜਾਣਕਾਰੀ ਦੇ ਦਿੱਤੀ ਗਈ ਹੈ।
ਪੈਟਿਟੋ ਦੇ ਪਰਿਵਾਰ ਲਈ ਬੁਲਾਰੇ ਦਾ ਕੰਮ ਕਰ ਰਹੇ ਅਟਾਰਨੀ ਰਿਚਰਡ ਬੈਨਸਨ ਨੇ ਆਖਿਆ ਕਿ ਇਸ ਸਮੇਂ ਪਰਿਵਾਰ ਨੂੰ ਥੋੜ੍ਹੀ ਪ੍ਰਾਈਵੇਸੀ ਚਾਹੀਦੀ ਹੈ ਤੇ ਉਹ ਕੁੱਝ ਸਮੇਂ ਬਾਅਦ ਬਿਆਨ ਜਾਰੀ ਕਰੇਗਾ। ਜੋਨਜ਼ ਨੇ ਆਖਿਆ ਕਿ ਨੈਸ਼ਨਲ ਫੌਰੈਸਟ ਦੇ ਨਾਲ ਲੱਗਦਾ ਗ੍ਰੈਂਡ ਟੈਟਨ ਦਾ ਪੂਰਬੀ ਹਿੱਸਾ ਹਾਲ ਦੀ ਘੜੀ ਜਾਂਚ ਲਈ ਬੰਦ ਕੀਤਾ ਗਿਆ ਹੈ। ਜਿ਼ਕਰਯੋਗ ਹੈ ਕਿ ਪੈਟਿਟੋ ਤੇ ਉਸ ਦਾ ਬੁਆਏਫਰੈਂਡ ਲਾਂਡਰੇ ਅਮਰੀਕਾ ਦੇ ਪੱਛਮੀ ਹਿੱਸੇ ਵਿੱਚ ਸਥਿਤ ਨੈਸ਼ਨਲ ਪਾਰਕਸ ਵਿੱਚ ਘੁੰਮਣ ਫਿਰਨ ਲਈ ਕਰੌਸ ਕੰਟਰੀ ਟਰੈਕ ਉੱਤੇ ਜੁਲਾਈ ਵਿੱਚ ਰਵਾਨਾ ਹੋਏ ਸਨ। ਪੁਲਿਸ ਨੇ ਦੱਸਿਆ ਕਿ ਪਹਿਲੀ ਸਤੰਬਰ ਨੂੰ ਜਦੋਂ ਲਾਂਡਰੇ ਨੌਰਥ ਪੋਰਟ, ਫਲੋਰਿਡਾ, ਆਪਣੇ ਮਾਪਿਆਂ ਕੋਲ ਆਪਣੀ ਵੈਨ ਵਾਪਿਸ ਲੈ ਕੇ ਪਹੁੰਚਿਆ ਸੀ ਤਾਂ ਉਹ ਇੱਕਲਾ ਹੀ ਸੀ।
ਹੁਣ ਪੁਲਿਸ ਲਾਂਡਰੇ ਦੀ ਭਾਲ ਕਰ ਰਹੀ ਹੈ। ਉਸ ਨੂੰ ਆਖਰੀ ਵਾਰੀ ਮੰਗਲਵਾਰ ਨੂੰ ਫਲੋਰਿਡਾ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੇਖਿਆ ਗਿਆ। ਪੈਟਿਟੋ ਦੇ ਪਰਿਵਾਰ ਨੇ 11 ਸਤੰਬਰ ਨੂੰ ਸੁਫੋਕ ਕਾਊਂਟੀ, ਨਿਊ ਯੌਰਕ ਕੋਲ ਗੈਬੀ ਦੇ ਲਾਪਤਾ ਹੋਣ ਦੀ ਰਿਪਰਟ ਲਿਖਵਾਈ ਸੀ।

 

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ ਮਾਲਦੀਵ 'ਚ ਭਾਰਤ ਵਿਰੋਧੀ ਮਿਊਜ਼ੂ ਨੇ ਜਿੱਤੀ ਸੰਸਦੀ ਚੋਣ, 93 'ਚੋਂ 71 ਸੀਟਾਂ ਮਿਲੀਆਂ ਯੂਰਪੀਅਨ ਯੂਨੀਅਨ ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ, 5 ਸਾਲ ਦੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਮਿਲੇਗਾ ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀ ਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ ਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ