Welcome to Canadian Punjabi Post
Follow us on

25

September 2021
 
ਟੋਰਾਂਟੋ/ਜੀਟੀਏ

ਤਰਕਸ਼ੀਲ ਸੋਸਾਇਟੀ ਕਨੇਡਾ ਵਲੋਂ ਸ਼ਹੀਦ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪੱਤ ਪ੍ਰੋਗਰਾਮ 26 ਸਤੰਬਰ ਨੂੰ

September 15, 2021 09:38 PM

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ)ਤਰਕਸ਼ੀਲ ਸੋਸਾਇਟੀ ਕਨੇਡਾ ਦੀ ਓਨਟਾਰੀਓ ਇਕਾਈ ਵਲੋਂ ਭਾਰਤ ਦੀ ਅਜ਼ਾਦੀ ਦੇ ਸ਼ਹੀਦੇ ਆਜ਼ਮ ਸ: ਭਗਤ ਸਿੰਘ ਅਤੇ ਉਨ੍ਹਾਂ ਦੀ ਲਹਿਰ ਨੂੰ ਅੱਗੇ ਲਿਜਾਣ ਵਿਚ ਮੋਹਰੀ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪੱਤ ਪ੍ਰੋਗਰਾਮ 26 ਸਤੰਬਰ ਦਿਨ ਐਤਵਾਰ ਨੂੰ ਦੁਪਿਹਰ 1ਵਜੇ ਤੋਂ 3 ਵਜੇ ਤੱਕ ਬਰੈਂਪਟਨ ਦੇ ਚਿੰਗਕੂਜ਼ੀ ਪਾਰਕ ਵਿਚ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਇਨ੍ਹਾਂ ਮਹਾਨ ਸ਼ਖਸ਼ੀਅਤਾਂ ਦੇ ਵਿਚਾਰਾਂ ਨੂੰ ਅਜੋਕੇ ਕਿਸਾਨੀ ਅੰਦੋਲਨ ਦੇ ਸੰਧਰਵ ਵਿਚ,ਜੋ ਸਾਮਰਾਜਵਾਦ ਦੀ ਅਜੋਕੀ ਸੂਰਤ ਨਵਉਦਾਰਵਾਦ ਦੇ ਮੱਥੇ ਵਿਚ ਤੀਰ ਵਾਂਗਰ ਵੱਜ ਰਿਹਾ ਹੈ, ਵਿਚਾਰਿਆ ਜਾਵੇਗਾ। ਕਿਸਾਨੀ ਅੰਦੋਲਨ ਨੇ ਵੱਡੀ ਪੱਧਰ ਤੇ ਸਧਾਰਨ ਲੋਕਾਂ ਨੂੰ ਇਸ ਨਵਉਦਾਰਵਾਦ ਦੇ ਕੋਝੇ ਅਸੂਲ, ਬੇਮੁਹਾਰੀ ਖੁਲ੍ਹੀ ਮੰਡੀ, ਸਭ ਕੁਝ ਦਾ ਨਿਜੀ ਕਰਨ, ਵਪਾਰ ਲਈ ਖੁੱਲ੍ਹੀਆਂ ਸਰਹੱਦਾਂ, ਅਮੀਰਾਂ ਨੂੰ ਟੈਕਸ ਦੀਆਂ ਛੋਟਾਂ ਜਿਨ੍ਹਾਂ ਕਰਕੇ ਉਹ ਵੱਧ ਪੈਸਾ ਜੋੜ ਕੇ ਆਮ ਲੋਕਾਂ ਨੂੰ ਰੁਜ਼ਗਾਰ ਦੇਣ ਖਾਤਰ ਕਾਰਖਾਨੇ ਲਾਉਣਗੇ, ਵਪਾਰ ਵਧਾਉਣਗੇ ਅਤੇ ਇਸ ਸਿਸਟਮ ਦੇ ਅਧਾਰ, ਕਿ ਸਰਬੱਤ ਦੇ ਭਲੇ ਵਿਚ ਆਮ ਵਿਅੱਕਤੀ ਦਾ ਨਹੀਂ ਸਗੋਂ ਅਪਣੇ ਸੁਆਰਥ ਵਿਚ ਹੀ ਸਰਬੱਤ ਦਾ ਭਲਾ ਹੈ ਸੋ ਸੁਆਰਥੀ ਬਣੋ, ਲਾਲਚ ਕਰਨਾ ਬੁਰਾ ਨਹੀਂ ਸਗੋਂ ਚੰਗਾ ਹੈ, ਕਿਉਂਕਿ ਲਾਲਚ ਵਿਅੱਕਤੀ ਨੂੰ ਕੰਮ ਲਈ ਪ੍ਰੇਰਿਤ ਕਰਦਾ ਹੈ ਆਦਿ ਬਾਰੇ ਜਾਗਰੂਕ ਕੀਤਾ ਹੈ।
ਕੁਝ ਮਹੀਨੇ ਪਹਿਲਾਂ ਕਨੇਡਾ ਪੱਧਰ ਤੇ ਸੰਗੱਠਿਤ ਹੋਈ, ਤਰਕਸ਼ੀਲ ਸੋਸਾਇਟੀ ਵਲੋਂ ਕੋਰਨਾ ਦੀ ਬਿਮਾਰੀ ਕਾਰਨ ਲੱਗੀਆਂ ਪਾਬੰਦੀਆਂ ਨੂੰ ਮੰਨਦਿਆਂ ਹੁਣ ਤੱਕ ਵੱਖ ਵੱਖ ਵਿਸਿ਼ਆਂ ਤੇ ਕਈ ਵੈਬ ਸੈਮੀਨਾਰ ਕਰਵਾਏ ਜਾ ਚੁੱਕੇ ਹਨ, ਇਹ ਪ੍ਰੋਗਰਾਮ ਖੁੱਲ੍ਹੇ ਪਾਰਕ ਵਿਚ ਕੀਤਾ ਜਾ ਰਿਹਾ ਹੈ ਤਾਂ ਜੋ ਕਰੋਨਾਂ ਨਾਲ ਸਬੰਧਿਤ ਮੌਜੂਦਾ ਰੋਕਾਂ ਦੀ ਉਲੰਘਣਾ ਨਾ ਹੋਵੇ। ਸੋ ਸਭ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦਾ ਖੁਲ੍ਹਾ ਸੱਦਾ ਦਿੱਤਾ ਜਾਂਦਾ ਹੈ। ਸਭ ਨੂੰ ਅਪੀਲ ਹੈ ਕਿ ਇਸ ਪ੍ਰੋਗਰਾਮ ਵਿਚ ਆਓ ਤਾਂ ਜੋ ਅਸੀ ਮਹਾਨ ਸ਼ਹੀਦ ਭਗਤ ਸਿੰਘ ਦੇ 27 ਸਤੰਬਰ ਦੇ ਜਨਮ ਦਿਨ ਅਤੇ ਇਸੇ ਹੀ ਤਾਰੀਖ ਦੇ ਭਾਅ ਜੀ ਗੁਰਸ਼ਰਨ ਸਿੰਘ ਦੇ ਇਸ ਦੁਨੀਆਂ ਤੋਂ ਚਲੇ ਜਾਣ ਦੇ ਦਿਨ ਨੂੰ ਸਮੱਰਪਿਤ ਪ੍ਰੋਗਰਾਮ ਵਿਚ ਉਨ੍ਹਾਂ ਦੀ ਸਾਨੂੰ ਨਾ ਭੁਲਣਯੋਗ ਦੇਣ ਨੂੰ ਯਾਦ ਕਰ ਸਕੀਏ। ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਬਲਦੇਵ ਰਹਿਪਾ (416 881 7202) ਜਾਂ ਨਿਰਮਲ ਸੰਧੂ (416 835 3450) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ 12 ਸਾਲਾ ਲੜਕੀ ਜ਼ਖ਼ਮੀ
ਯੂਨੀਅਨ ਵੱਲੋਂ ਯੂਨੀਵਰਸਿਟੀਜ਼ ਵਿੱਚ ਕਲਾਸਾਂ ਦੀ ਸਮਰੱਥਾ ਸੀਮਤ ਕਰਨ ਤੇ ਡਿਸਟੈਂਸਿੰਗ ਬਰਕਰਾਰ ਰੱਖਣ ਦੀ ਮੰਗ
ਮਿਸੀਸਾਗਾ ਵਿੱਚ ਚੱਲੀ ਗੋਲੀ, 1 ਹਲਾਕ
ਟੀਕਾਕਰਣ ਨਾ ਕਰਵਾਉਣ ਵਾਲੇ 140 ਮੁਲਾਜ਼ਮਾਂ ਨੂੰ ਵਿੰਡਸਰ ਹਸਪਤਾਲ ਨੇ ਛੁੱਟੀ ਉੱਤੇ ਭੇਜਿਆ
ਕਾਂਸਟੇਬਲ ਤੇ ਕਤਲ ਦੇ ਦੋਸ਼ੀ ਨੂੰ ਮਿਲੀ ਜ਼ਮਾਨਤ
ਸੰਯੁਕਤ ਕਿਸਾਨ ਮੋਰਚੇ ਦੇ 'ਭਾਰਤ ਬੰਦ' ਦੇ ਸੱਦੇ ਦੀ ਹਮਾਇਤ ਵਿਚ ਕਿਸਾਨ ਸਪੋਰਟ ਕਮੇਟੀ ਬਰੈਂਪਟਨ ਵੱਲੋਂ ਰੈਲੀ 27 ਸਤੰਬਰ ਨੂੰ
"ਮੈਂ ਸਮਾਜਿਕ-ਪ੍ਰਾਣੀ ਹਾਂ, ਜੇਕਰ ਸਮਾਜ ਮੇਰੀ ਕਵਿਤਾ ਸਮਾਜ ਨੂੰ ਪ੍ਰਵਾਨ ਨਹੀਂ ਕਰਦਾ ਤਾਂ ਮੇਰੀ ਕਵਿਤਾ ਸਮਾਜਿਕ ਨਹੀਂ " -ਜਗਜੀਤ ਸੰਧੂ
ਰੈਡ ਵਿੱਲੋ ਕਲੱਬ ਵਲੋਂ ਬੱਫਰਜ਼ ਪਾਰਕ ਤੇ ਬੀਚ ਦਾ ਟੂਰ
ਅਜੇ ਵੀ ਵੋਟਾਂ ਗਿਣੇ ਜਾਣ ਕਾਰਨ ਕਈ ਹਲਕਿਆਂ ਉ਼ੱਤੇ ਨਹੀਂ ਹੋਇਆ ਜਿੱਤ ਹਾਰ ਦਾ ਫੈਸਲਾ
ਦਿਨ ਦਿਹਾੜੇ ਚੱਲੀ ਗੋਲੀ ਵਿੱਚ ਇੱਕ ਹਲਾਕ, ਇੱਕ ਜ਼ਖ਼ਮੀ