Welcome to Canadian Punjabi Post
Follow us on

23

March 2019
ਕੈਨੇਡਾ

ਫੈਡਰਲ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਆਰਥਿਕ ਮਦਦ ਨਾਲ ਨਹੀਂ ਮਿਲੇਗਾ ਅਸਲ ਸਮੱਸਿਆ ਤੋਂ ਛੁਟਕਾਰਾ

December 19, 2018 08:41 AM

ਐਡਮੰਟਨ, 18 ਦਸੰਬਰ (ਪੋਸਟ ਬਿਊਰੋ) : ਆਲੋਚਕਾਂ ਦਾ ਕਹਿਣਾ ਹੈ ਕਿ ਐਨਰਜੀ ਸੈਕਟਰ ਦੇ ਸੰਕਟ ਨਾਲ ਜੂਝ ਰਹੇ ਅਲਬਰਟਾ ਪ੍ਰੋਵਿੰਸ ਲਈ ਫੈਡਰਲ ਸਰਕਾਰ ਵੱਲੋਂ 1.6 ਬਿਲੀਅਨ ਡਾਲਰ ਕਰਜ਼ੇ ਤੇ ਐਕਸਪੋਰਟ ਡਿਵੈਲਪਮੈਂਟ ਅਸਿਸਟੈਂਸ ਵਜੋਂ ਮੁਹੱਈਆ ਕਰਵਾਉਣ ਨਾਲ ਅਸਲ ਸਮੱਸਿਆ ਤੋਂ ਨਿਜਾਤ ਨਹੀਂ ਮਿਲ ਸਕੇਗਾ। ਜਿ਼ਕਰਯੋਗ ਹੈ ਕਿ ਕੁਦਰਤੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਅਮਰਜੀਤ ਸੋਹੀ ਤੇ ਇੰਟਰਨੈਸ਼ਨਲ ਟਰੇਡ ਡਾਇਵਰਸੀਫਿਕੇਸ਼ਨ ਮੰਤਰੀ ਜਿੰਮ ਕਾਰ ਇਨ੍ਹਾਂ ਫੰਡਾਂ ਦਾ ਐਲਾਨ ਕਰਨ ਲਈ ਮੰਗਲਵਾਰ ਸਵੇਰੇ ਐਡਮੰਟਨ ਵਿੱਚ ਸਨ। ਇਸ ਮੌਕੇ ਸੋਹੀ ਨੇ ਆਖਿਆ ਕਿ ਸਾਡਾ ਸਾਰਾ ਧਿਆਨ ਇਸ ਗੱਲ ਉੱਤੇ ਕੇਂਦਰਿਤ ਹੈ ਕਿ ਅਲਬਰਟਾ ਦਾ ਤੇਲ ਅਤੇ ਗੈਸ ਸੈਕਟਰ ਮੱਧ ਵਰਗੀ ਕੈਨੇਡੀਅਨਾਂ ਲਈ ਬਿਹਤਰ ਰੋਜ਼ਗਾਰ ਦਾ ਸਰੋਤ ਰਹੇ। ਜਦੋਂ ਅਲਬਰਟਾ ਵਿੱਚ ਮੁਸ਼ਕਲ ਆਉਂਦੀ ਹੈ ਉਦੋਂ ਹੀ ਕੈਨੇਡਾ ਵਿੱਚ ਵੀ ਦਿੱਕਤ ਆਉਂਦੀ ਹੈ। ਮੰਤਰੀਆਂ ਨੇ ਆਖਿਆ ਕਿ ਵੱਡੇ ਫੰਡ ਤੇਲ ਤੇ ਗੈਸ ਸੈਕਟਰ ਵਿੱਚ ਐਕਪੋਰਟਿੰਗ ਕੰਪਨੀਆਂ ਲਈ ਉਪਲਬਧ ਹੋਣਗੇ ਜਦਕਿ ਨਿੱਕੇ ਫੰਡ ਇੰਡਸਟਰੀ ਦੇ ਛੋਟੇ ਖਿਡਾਰੀਆਂ ਦੀ ਮਦਦ ਲਈ ਮੁਹੱਈਆ ਕਰਵਾਏ ਜਾਣਗੇ। ਫੰਡਾਂ ਵਿੱਚੋਂ ਬਚਣ ਵਾਲੀ ਰਕਮ ਆਰਥਿਕ ਵੰਨ-ਸੁਵੰਨਤਾ ਤੇ ਤਕਨਾਲੋਜੀ ਨਾਲ ਜੁਨੇ ਪ੍ਰੋਗਰਾਮਾਂ ਵਿੱਚ ਵੰਡੇ ਜਾਣਗੇ। ਸੋਹੀ ਨੇ ਇਹ ਗੱਲ ਵੀ ਜੋ਼ਰ ਦੇ ਕੇ ਆਖੀ ਕਿ ਮੰਗਲਵਾਰ ਨੂੰ ਐਲਾਨੇ ਗਏ ਇਹ ਮਾਪਦੰਡ ਪ੍ਰੋਵਿੰਸ ਦੀ ਥੋੜ੍ਹੇ ਚਿਰ ਲਈ ਮਦਦ ਕਰ ਸਕਣਗੇ। ਉਨ੍ਹਾਂ ਇਹ ਵੀ ਆਖਿਆ ਕਿ ਆਖਿਰਕਾਰ ਪ੍ਰੋਵਿੰਸ ਲਈ ਚਿਰ ਸਥਾਈ ਹੱਲ ਪਾਈਪਲਾਈਨਾਂ ਵਿਛਾਉਣਾ ਹੀ ਹੋਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਟਰਾਂਸ ਮਾਊਨਟੇਨ ਨੂੰ ਖਰੀਦਣਾ ਤੇ ਕੀਅਸਟੋਨ ਐਕਸਐਲ ਪਾਈਪਲਾਈਨ ਦੇ ਨਿਰਮਾਣ ਦੀ ਵਚਨਬੱਧਤਾ ਪ੍ਰੋਵਿੰਸ਼ੀਅਲ ਤੇ ਕੌਮੀ ਹਿਤਾਂ ਦੀ ਹੀ ਗੱਲ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅਲਬਰਟਾ ਇਸ ਸਮੇਂ ਅਮਰੀਕੀ ਉਤਪਾਦਕਾਂ ਦੇੇ ਬਦਲੇ ਤੇਲ ਦੇ ਪ੍ਰਤੀ ਬੈਰਲ ਪਿੱਛੇ 12 ਡਾਲਰ ਘੱਟ ਕਮਾ ਰਿਹਾ ਹੈ। ਅਜਿਹਾ ਪਾਈਪਲਾਈਨ ਦੀ ਘਾਟ ਕਾਰਨ ਹੋ ਰਿਹਾ ਹੈ। ਜਿਸ ਕਾਰਨ ਪ੍ਰੋਵਿੰਸ ਸਮੁੰਦਰੋਂ ਪਾਰਲੀਆਂ ਮੰਡੀਆਂ ਨਾਲ ਨਹੀਂ ਜੁੜ ਪਾ ਰਿਹਾ ਹੈ ਆਪਣੇ ਤੇਲ ਦੀ ਉੱਚੀ ਕੀਮਤ ਨਹੀਂ ਵਸੂਲ ਪਾ ਰਿਹਾ। ਪ੍ਰੋਵਿੰਸ ਦੇ ਅੰਦਾਜ਼ੇ ਮੁਤਾਬਕ ਉਹ ਤੇਲ ਦੇ ਸੀਮਤ ਦਾਇਰੇ ਵਿੱਚ ਹੀ ਰਹਿਣ ਕਾਰਨ 80 ਮਿਲੀਅਨ ਡਾਲਰ ਰੋਜ਼ਾਨਾ ਗੁਆ ਰਿਹਾ ਹੈ। ਇਸ ਮੌਕੇ ਕੰਜ਼ਰਵੇਟਿਵ ਪਾਰਟੀ ਆਗੂ ਐਂਡਰਿਊ ਸ਼ੀਅਰ ਨੇ ਆਖਿਆ ਕਿ ਟਰੂਡੋ ਦਾ ਇਹ ਐਲਾਨ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕੀਤਾ ਗਿਆ ਹੈ ਤੇ ਪ੍ਰਧਾਨ ਮੰਤਰੀ ਪੱਛਮੀ ਕੈਨੇਡੀਅਨਾਂ ਨੂੰ ਇਹ ਚਿਤਾਰਨਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਬਹੁਤ ਫਿਕਰ ਹੈ। ਇਸ ਉੱਤੇ ਪ੍ਰੋਵਿੰਸ ਦੀ ਪ੍ਰੀਮੀਅਰ ਰੇਚਲ ਨੌਟਲੇ ਨੇ ਆਖਿਆ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਨਿੱਕੇ ਪ੍ਰੋਡਿਊਸਰਜ਼ ਦੀ ਮਦਦ ਤਾਂ ਹੋ ਸਕਦੀ ਹੈ ਪਰ ਇਹ ਯੋਜਨਾ ਬਹੁਤੀ ਦੇਰ ਤੱਕ ਨਹੀਂ ਚੱਲਣ ਵਾਲੀ। ਉਨ੍ਹਾਂ ਆਖਿਆ ਕਿ ਕੈਲਗਰੀ ਤੇ ਅਲਬਰਟਾ ਦੇ ਲੋਕ ਤੇਲ ਤੇ ਗੈਸ ਤੋਂ ਮੁਨਾਫਾ ਕਮਾ ਸਕਦੇ ਹਨ ਪਰ ਫੈਡਰਲ ਸਰਕਾਰ ਨੂੰ ਸਾਡੀਆਂ ਹਥਕੜੀਆਂ ਖੋਲ੍ਹਣੀਆਂ ਹੋਣਗੀਆਂ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਿਬਰਲਾਂ ਦੀ ਹਾਈਡਰੋ ਦਰਾਂ ਵਿੱਚ ਕਟੌਤੀਆਂ ਦੀ ਯੋਜਨਾ ਨੂੰ ਬਦਲੇਗੀ ਫੋਰਡ ਸਰਕਾਰ
ਆਪਣਾ ਆਧਾਰ ਗੁਆ ਚੁੱਕੇ ਹਨ ਲਿਬਰਲ, ਕੰਜ਼ਰਵੇਟਿਵਾਂ ਦੀ ਸਥਿਤੀ ਮਜ਼ਬੂਤ : ਸਰਵੇਖਣ
ਅਜੇ ਵੀ ਜਾਰੀ ਹੈ ਮੈਰਾਥਨ ਵੋਟਿੰਗ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਵਾਬ ਹਾਸਲ ਕਰਨ ਲਈ ਟੋਰੀਜ਼ ਨੇ ਲਾਂਚ ਕੀਤੀ ਮੈਰਾਥਨ ਵੋਟਿੰਗ
ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ
ਟੈਵਰਨਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਨੇ ਫੋਰਡ ਨੂੰ ਦਿੱਤੀ ਕਲੀਨ ਚਿੱਟ
ਕੈਨੇਡਾ ਛੱਡਣ ਵਾਲਿਆਂ ਦਾ ਟਰੈਕ ਰਿਕਾਰਡ ਰੱਖਣ ਲਈ ਡਾਟਾ ਇੱਕਠਾ ਕਰੇਗੀ ਫੈਡਰਲ ਸਰਕਾਰ
ਇਮਾਰਤ ਵਿੱਚ ਅੱਗ ਲੱਗਣ ਮਗਰੋਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਬੱਜਟ 2019: ਚੋਣਾਂ ਦੇ ਵਰ੍ਹੇ ਵਿੱਚ ਮਨ ਲੁਭਾਵਣੀਆਂ ਉਮੀਦਾਂ
ਅਸੈਂਬਲੀ ਪਲਾਂਟ ਦੇ ਭਵਿੱਖ ਬਾਰੇ ਜੀਐਮ ਨਾਲ ਚੱਲ ਰਹੀ ਹੈ ਸਕਾਰਾਤਮਕ ਗੱਲਬਾਤ : ਯੂਨੀਫੌਰ