Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਕੈਨੇਡਾ

ਹੈਲਥ ਕੇਅਰ ਲਈ ਵੱਖ ਵੱਖ ਪਾਰਟੀਆਂ ਦੇ ਵਾਅਦੇ ਤੇ ਦਾਅਵੇ···

September 10, 2021 06:24 PM

ਫੈਡਰਲ ਸਰਕਾਰ ਨੇ ਪ੍ਰੋਵਿੰਸ਼ੀਅਲ ਸਰਕਾਰਾਂ ਨਾਲ ਮਿਲ ਕੇ ਜਿੰਨਾਂ ਪੈਸਾ ਹੈਲਥ ਤੇ ਮਹਾਂਮਾਰੀ ਦੇ ਪੈਣ ਵਾਲੇ ਪ੍ਰਭਾਂਵਾਂ ਉੱਤੇ ਖਰਚਿਆ ਹੈ ਐਨਾ ਸ਼ਾਇਦ ਹੀ ਪਿਛਲੇ ਸਾਲਾਂ ਵਿੱਚ ਕਿਸੇ ਹੋਰ ਖੇਤਰ ਉੱਤੇ ਖਰਚਿਆ ਹੋਵੇਗਾ। ਮਹਾਂਮਾਰੀ ਨਾਲ ਨਜਿੱਠਣ ਲਈ ਪ੍ਰੋਵਿੰਸਾਂ ਦੀ ਮਦਦ ਵਾਸਤੇ ਬਜਟ ਵਿੱਚ ਲਿਬਰਲਾਂ ਨੇ 4 ਬਿਲੀਅਨ ਡਾਲਰ ਰਾਖਵੇਂ ਰੱਖੇ। ਇਸ ਸਾਲ ਦੇ ਸ਼ੁਰੂ ਵਿੱਚ, ਪ੍ਰੀਮੀਅਰਜ਼ ਨੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਸੀ ਕਿ ਹੈਲਥ ਕੇਅਰ ਲਈ ਯੋਗਦਾਨ ਨੂੰ 22 ਫੀ ਸਦੀ ਤੋਂ ਵਧਾ ਕੇ 35 ਫੀ ਸਦੀ ਕੀਤਾ ਜਾਵੇ। ਇਸ ਮੰਗ ਨੂੰ ਮੰਨਣ ਲਈ ਹਾਲ ਦੀ ਘੜੀ ਲਿਬਰਲਾਂ ਵੱਲੋਂ ਇਨਕਾਰ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਹ ਵਾਅਦਾ ਜ਼ਰੂਰ ਕੀਤਾ ਕਿ ਇੱਕ ਵਾਰੀ ਮਹਾਂਮਾਰੀ ਲੰਘ ਜਾਣ ਤੋਂ ਬਾਅਦ ਲਾਂਗ ਟਰਮ ਹੈਲਥ ਫੰਡਿੰਗ ਬਾਰੇ ਨਵੇਂ ਸਿਰੇ ਤੋਂ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਮਹਾਂਮਾਰੀ ਨੇ ਕਈ ਅਹਿਮ ਖੇਤਰਾਂ ਵਿੱਚ ਵਾਧੂ ਫੰਡਿੰਗ ਦੀ ਲੋੜ ਦਾ ਖੁਲਾਸਾ ਕਰ ਦਿੱਤਾ ਜਿਨ੍ਹਾਂ ਵਿੱਚ : ਵੈਕਸੀਨ ਤਿਆਰ ਕਰਨ ਲਈ ਇਨੋਵੇਸ਼ਨ ਤੇ ਰਿਸਰਚ ਦੀ ਲੋੜ, ਮੈਂਟਲ ਹੈਲਥ ਸੇਵਾਵਾਂ, ਡਾਕਟਰਾਂ ਦੀ ਘਾਟ, ਨਰਸਾਂ ਦੀ ਤਨਖਾਹ, ਲਾਂਗ ਟਰਮ ਕੇਅਰ, ਓਪੀਆਇਡ ਸੰਕਟ ਦੇ ਸਿਹਤ ਉੱਤੇ ਪੈਣ ਵਾਲੇ ਅਸਰ ਤੇ ਕੋਵਿਡ-19 ਕਾਰਨ ਪਰ੍ਹਾਂ ਕੀਤੇ ਗਏ ਇਲਾਜ ਤੇ ਪ੍ਰੋਸੀਜਰਜ਼ ਦਾ ਬੈਕਲਾਗ।ਇਸ ਬਾਰੇ ਪੰਜਾਬੀ ਪੋਸਟ ਵੱਲੋਂ ਪੇਸ਼ ਕੀਤੇ ਜਾ ਰਹੇ ਹਨ ਵੱਖ ਵੱਖ ਪਾਰਟੀਆਂ ਦੇ ਵਿਚਾਰ :

ਲਿਬਰਲਾਂ ਨੇ ਫੈਡਰਲ ਹੈਲਥ ਕੇਅਰ ਉੱਤੇ ਸਾਲ ਦੇ 28 ਬਿਲੀਅਨ ਡਾਲਰ ਖਰਚਣ ਦੀ ਪ੍ਰੋਵਿੰਸਾਂ ਦੀ ਮੰਗ ਰੱਦ ਕਰ ਦਿੱਤੀ। ਉਨ੍ਹਾਂ ਨੇ ਸਾਲ 2021-22 ਲਈ ਨਵੀਂ ਫੰਡਿੰਗ ਦੇ ਰੂਪ ਵਿੱਚ 10 ਬਿਲੀਅਨ ਡਾਲਰ ਖਰਚਣ ਦੀ ਪੇਸ਼ਕਸ਼ ਕੀਤੀ।ਇਸ ਵਿੱਚੋਂ 4 ਬਿਲੀਅਨ ਡਾਲਰ ਫੈਡਰਲ ਬਜਟ ਵਿੱਚ ਪਹਿਲਾਂ ਹੀ ਐਲਾਨੇ ਜਾ ਚੁੱਕੇ ਹਨ। ਕੁੱਲ ਮਿਲਾ ਕੇ ਇਲਾਜ ਲਈ ਉਡੀਕ ਸੂਚੀ ਨੂੰ ਖ਼ਤਮ ਕਰਨ ਲਈ 6 ਬਿਲੀਅਨ ਡਾਲਰ ਖਰਚ ਕੀਤੇ ਜਾਣਗੇ ਤੇ 3·2 ਬਿਲੀਅਨ ਡਾਲਰ 7500 ਡਾਕਟਰਜ਼ ਤੇ ਨਰਸਾਂ ਨੂੰ ਹਾਇਰ ਕਰਨ ਲਈ ਖਰਚੇ ਜਾਣਗੇ।ਬਾਕੀ ਦੀ ਰਕਮ ਵਰਚੂਅਲ ਕੇਅਰ ਵਿੱਚ ਸੁਧਾਰ ਲਿਆਉਣ ਤੇ ਰੂਰਲ ਹੈਲਥ ਕੇਅਰ ਉੱਤੇ ਖਰਚ ਕੀਤੀ ਜਾਵੇਗੀ।ਮੈਂਟਲ ਹੈਲਥ ਸਰਵਿਸਿਜ਼ ਲਈ ਲਿਬਰਲਾਂ ਨੇ ਪੰਜ ਸਾਲਾਂ ਦੇ ਅਰਸੇ ਵਿੱਚ ਪ੍ਰੋਵਿੰਸਾਂ ਨੂੰ 4·5 ਬਿਲੀਅਨ ਡਾਲਰ ਦੇਣ ਦਾ ਵਾਅਦਾ ਵੀ ਕੀਤਾ। ਇਸ ਦੇ ਨਾਲ ਹੀ ਲਿਬਰਲਾਂ ਨੇ ਨੈਸ਼ਨਲ, ਯੂਨੀਵਰਸਲ ਫਾਰਮਾਕੇਅਰ ਪ੍ਰੋਗਰਾਮ ਲਿਆਉਣ ਦਾ ਵੀ ਵਾਅਦਾ ਕੀਤਾ।
ਟੋਰੀਜ਼ ਨੇ ਆਖਿਆ ਕਿ ਸਰਕਾਰ ਬਣਾਉਣ ਦੇ 100 ਦਿਨਾਂ ਦੇ ਅੰਦਰ ਉਹ ਪ੍ਰੀਮੀਅਰਜ਼ ਨਾਲ ਮਿਲ ਕੇ ਨਵਾਂ ਹੈਲਥ ਕੇਅਰ ਸਮਝੌਤਾ ਕਰਨਗੇ। ਉਨ੍ਹਾਂ ਵੱਲੋਂ ਕੈਨੇਡਾ ਹੈਲਥ ਟਰਾਂਸਫਰ ਦੀ ਸਾਲਾਨਾ ਗ੍ਰੋਥ ਰੇਟ ਛੇ ਫੀ ਸਦੀ ਤੱਕ ਕਰਨ ਦਾ ਤਹੱਈਆ ਵੀ ਪ੍ਰਗਟਾਇਆ।ਪਾਰਟੀ ਦਾ ਕਹਿਣਾ ਹੈ ਕਿ ਇਸ ਨਾਲ ਅਗਲੇ 10 ਸਾਲਾਂ ਵਿੱਚ ਹੈਲਥ ਕੇਅਰ ਸਿਸਟਮ ਵਿੱਚ 60 ਬਿਲੀਅਨ ਡਾਲਰ ਤੱਕ ਦਾ ਨਿਵੇਸ਼ ਹੋ ਸਕੇਗਾ। ਇਸ ਦੇ ਨਾਲ ਹੀ ਉਨ੍ਹਾਂ ਮੈਂਟਲ ਹੈਲਥ ਸਰਵਿਸਿਜ਼ ਨੂੰ ਫੰਡ ਕਰਨ ਦਾ ਵਾਅਦਾ ਵੀ ਕੀਤਾ।ਕੰਜ਼ਰਵੇਟਿਵਾਂ ਨੇ ਡਰੱਗ ਟਰੀਟਮੈਂਟ ਬੈੱਡਜ਼ ਅਤੇ ਰਿਕਵਰੀ ਸੈਂਟਰਜ਼ ਲਈ 325 ਮਿਲੀਅਨ ਡਾਲਰ ਦੇਣ ਦਾ ਵਾਅਦਾ ਵੀ ਕੀਤਾ।ਪਰ ਉਨ੍ਹਾਂ ਦੇ ਪਲੇਟਫਾਰਮ ਵਿੱਚ ਫਾਰਮਾਕੇਅਰ ਦਾ ਕਿਤੇ ਜਿ਼ਕਰ ਤੱਕ ਵੀ ਨਹੀਂ ਹੈ।
ਐਨਡੀਪੀ ਵੱਲੋਂ 2022 ਤੱਕ ਸਾਲ ਦੇ 10 ਬਿਲੀਅਨ ਡਾਲਰ ਖਰਚ ਕੇ ਯੂਨੀਵਰਸਲ ਫਾਰਮਾਕੇਅਰ ਲਿਆਉਣ ਦਾ ਵਾਅਦਾ ਕੀਤਾ ਗਿਆ ਹੈ। ਪਾਰਟੀ ਨੇ ਇਹ ਵੀ ਆਖਿਆ ਹੈ ਕਿ ਉਹ ਅਜਿਹੇ ਲੋਕਾਂ ਲਈ ਵੀ ਫਰੀ ਡੈਂਟਲ ਕੇਅਰ ਲਿਆਵੇਗੀ ਜਿਨ੍ਹਾਂ ਦੀ ਇੰਸ਼ੋਰੈਂਸ ਨਹੀਂ ਹੈ। ਐਨਡੀਪੀ ਵੱਲੋਂ ਯੂਲੀਵਰਸਲ ਡੈਂਟਲ ਕੇਅਰ ਲਾਗੂ ਕਰਨ ਲਈ ਨਿੱਠ ਕੇ ਕੰਮ ਕਰਨ ਦਾ ਵਾਅਦਾ ਵੀ ਕੀਤਾ ਗਿਆ। ਐਨਡੀਪੀ ਨੇ ਈਅਰ ਕੇਅਰ, ਆਈ ਕੇਅਰ ਤੇ ਫਰਟਿਲਿਟੀ ਟਰੀਟਮੈਂਟ ਲਾਗੂ ਕਰਨ ਲਈ ਵੀ ਲਾਂਗ ਟਰਮ ਪਲੈਨ ਲਿਆਉਣ ਦੀ ਗੱਲ ਕੀਤੀ। ਇਸ ਤੋਂ ਇਲਾਵਾ ਪਾਰਟੀ ਵੱਲੋਂ ਬਿਹਤਰ ਮਾਨਸਿਕ ਸਿਹਤ ਤੇ ਅਡਿਕਸ਼ਨ ਸਪੋਰਟ ਤੇ ਪੈਲੀਏਟਿਵ ਕੇਅਰ ਤੱਕ ਪਹੁੰਚ ਵਿੱਚ ਸੁਧਾਰ ਕਰਨ ਦਾ ਵਾਅਦਾ ਵੀ ਕੀਤਾ ਜਾ ਰਿਹਾ ਹੈ।ਇਨ੍ਹਾਂ ਮਾਪਦੰਡਾਂ ਨੂੰ ਲਾਗੂ ਕਰਨ ਵਾਸਤੇ ਐਨਡੀਪੀ ਵੱਲੋਂ ਸੁਪਰ ਵੈਲਥ ਟੈਕਸ ਲਾਉਣ ਦੀ ਪੈਰਵੀ ਵੀ ਕੀਤੀ ਜਾ ਰਹੀ ਹੈ, ਇਸ ਤਹਿਤ 10 ਮਿਲੀਅਨ ਡਾਲਰ ਤੋਂ ਵੱਧ ਕਮਾਉਣ ਵਾਲੇ ਘਰਾਂ ਉੱਤੇ ਪਾਰਟੀ ਵੱਲੋਂ ਇੱਕ ਫੀ ਸਦੀ ਟੈਕਸ ਲਾਉਣ ਦੀ ਤਜਵੀਜ਼ ਪੇਸ਼ ਕੀਤੀ ਜਾ ਰਹੀ ਹੈ।
ਬਲਾਕ ਕਿਊਬਿਕੁਆ ਵੱਲੋਂ ਫੈਡਰਲ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹ ਹੈਲਥ ਕੇਅਰ ਫੰਡਿੰਗ ਵਿੱਚ ਆਪਣੀ ਹਿੱਸੇਦਾਰੀ ਵਿੱਚ ਮੌਜੂਦਾ 22 ਫੀ ਸਦੀ ਦੀ ਥਾਂ 35 ਫੀ ਸਦੀ ਵਾਧਾ ਕਰੇ। ਇਸ ਤੋਂ ਇਲਾਵਾ ਪਾਰਟੀ ਕੈਨੇਡੀਅਨ ਫਾਰਮਾਸਿਊਟੀਕਲ ਸਟਰੈਟੇਜੀ ਦੀ ਮੰਗ ਕਰ ਰਹੀ ਹੈ ਤਾਂ ਕਿ ਦਵਾਈਆਂ ਦੀਆਂ ਕੀਮਤਾਂ ਘਟਾਈਆਂ ਜਾ ਸਕਣ।
ਗ੍ਰੀਨ ਪਾਰਟੀ ਦਾ ਕਹਿਣਾ ਹੈ ਕਿ ਉਹ ਮੈਂਟਲ ਹੈਲਥ ਸਰਵਿਸਿਜ਼ ਲਈ ਫੰਡਿੰਗ ਵਿੱਚ ਵਾਧਾ ਕਰਨਾ ਚਾਹੁੰਦੀ ਹੈ ਕਿਉਂਕਿ ਮਹਾਂਮਾਰੀ ਦੌਰਾਨ ਇਸ ਖੇਤਰ ਉੱਤੇ ਕਾਫੀ ਬੋਝ ਪਿਆ। ਇਸ ਤੋਂ ਇਲਾਵਾ ਪਾਰਟੀ ਸੀਨੀਅਰਜ਼ ਦੀ ਕੇਅਰ ਨੂੰ ਕੈਨੇਡਾ ਹੈਲਥ ਐਕਟ ਤਹਿਤ ਲਿਆਉਣਾ ਚਾਹੁੰਦੀ ਹੈ। ਲਾਂਗ ਟਰਮ ਕੇਅਰ ਨੂੰ ਜਨਤਕ ਤੌਰ ਉੱਤੇ ਫੰਡ ਹਾਸਲ ਕਰਕੇ ਕਾਮਯਾਬ ਕਰਨਾ ਵੀ ਪਾਰਟੀ ਦਾ ਮਕਸਦ ਹੈ। ਪਾਰਟੀ ਯੂਨੀਵਰਸਲ ਫਾਰਮਾਕੇਅਰ ਪ੍ਰੋਗਰਾਮ ਲਿਆਉਣ ਦੇ ਨਾਲ ਨਾਲ ਡਿਮੈਂਸ਼ੀਆ ਕੇਅਰ ਲਈ ਫੰਡ ਮੁਹੱਈਆ ਕਰਵਾਏ ਜਾਣ ਦੇ ਵੀ ਹੱਕ ਵਿੱਚ ਹੈ।
ਪੀਪਲਜ਼ ਪਾਰਟੀ ਵੱਲੋਂ ਹੈਲਥ ਕੇਅਰ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਤੇ ਇਹ ਆਖਿਆ ਜਾ ਰਿਹਾ ਹੈ ਕਿ ਇਹ ਪ੍ਰੋਵਿੰਸ਼ੀਅਲ ਅਧਿਕਾਰ ਖੇਤਰ ਦਾ ਮਾਮਲਾ ਹੈ। ਪਾਰਟੀ ਦਾ ਕਹਿਣਾ ਹੈ ਕਿ ਓਟਵਾ ਨੂੰ ਇਸ ਮਾਮਲੇ ਵਿੱਚ ਦਖਲ ਦੇਣਾ ਬੰਦ ਕਰਨਾ ਚਾਹੀਦਾ ਹੈ। ਪਾਰਟੀ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਕੈਨੇਡਾ ਹੈਲਥ ਟਰਾਂਸਫਰ ਪੇਅਮੈਂਟਸ ਨੂੰ ਟੈਕਸ ਪੁਆਇੰਟਸ ਦੇ ਬਰਾਬਰ ਪਰਮਾਨੈਂਟ ਟਰਾਂਸਫਰ ਕਰਨ ਦੀ ਵੀ ਮੰਗ ਕਰ ਰਹੀ ਹੈ। ਪਾਰਟੀ ਨੇ ਆਪਣੇ ਪਲੇਟਫਾਰਮ ਵਿੱਚ ਆਖਿਆ ਹੈ ਕਿ ਇਹ ਪ੍ਰੋਵਿੰਸਾਂ ਉੱਤੇ ਨਿਰਭਰ ਕਰਦਾ ਹੈ ਕਿ ਉਹ ਪ੍ਰਾਈਵੇਟ ਪਬਲਿਕ ਹੈਲਥ ਕੇਅਰ ਨੂੰ ਪੇਸ਼ ਕਰਨ ਲਈ ਕੋਈ ਸੁਧਾਰ ਕਰਨ ਤੇ ਇਸ ਦੇ ਨਾਲ ਹੀ ਬਰਾਬਰ ਪਹੁੰਚ ਦੀ ਗਾਰੰਟੀ ਵੀ ਦੇਣ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ