Welcome to Canadian Punjabi Post
Follow us on

29

March 2024
 
ਕੈਨੇਡਾ

ਅੱਜ ਤੋਂ ਐਡਵਾਂਸ ਪੋਲ ਹੋਵੇਗੀ ਸ਼ੁਰੂ

September 10, 2021 06:22 PM

ਓਟਵਾ, 10 ਸਤੰਬਰ (ਪੋਸਟ ਬਿਊਰੋ) : ਫੈਡਰਲ ਚੋਣਾਂ ਦੌਰਕਨ ਵੋਟਾਂ 20 ਸਤੰਬਰ ਨੂੰ ਪੈਣ ਜਾ ਰਹੀਆਂ ਹਨ ਪਰ ਜੇ ਤੁਸੀਂ ਪਹਿਲਾਂ ਹੀ ਆਪਣਾ ਮਨ ਬਣਾ ਚੁੱਕੇ ਹੋਂ ਕਿ ਤੁਸੀਂ ਕਿਹੜੀ ਪਾਰਟੀ ਨੂੰ ਆਪਣਾ ਵੋਟ ਦੇਣਾ ਹੈ ਤਾਂ ਤੁਸੀਂ ਸ਼ੁੱਕਰਵਾਰ ਤੋਂ ਵੋਟ ਪਾ ਸਕਦੇ ਹੋਂ।
ਐਡਵਾਂਸ ਪੋਲ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਸਵੇਰੇ 9:00 ਵਜੇ ਤੋਂ ਰਾਤ ਦੇ 9:00 ਵਜੇ ਤੱਕ ਸੋਮਵਾਰ ਤੱਕ ਚੱਲੇਗੀ। ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ ਜੇ ਤੁਸੀਂ ਵੋਟ ਪਾਉਣ ਲਈ ਰਜਿਸਟਰਡ ਹੋਂ ਤਾਂ ਤੁਹਾਨੂੰ ਸ਼ੁੱਕਰਵਾਰ ਤੱਕ ਮੇਲ ਰਾਹੀਂ ਵੋਟਰ ਇਨਫਰਮੇਸ਼ਨ ਕਾਰਡ ਹਾਸਲ ਹੋ ਜਾਵੇਗਾ।ਇਸ ਕਾਰਡ ਵਿੱਚ ਤੁਹਾਡੇ ਪੋਲਿੰਗ ਸਟੇਸ਼ਨ ਦੀ ਲੋਕੇਸ਼ਨ ਹੋਵੇਗੀ।
ਇਲੈਕਸ਼ਨਜ਼ ਕੈਨੇਡਾ ਦੀ ਵੈੱਬਸਾਈਟ ਉੱਤੇ ਇਹ ਵੀ ਦਰਜ ਹੈ ਕਿ ਜੇ ਤੁਹਾਡਾ ਨਾਂ ਤੇ ਪਤਾ ਤੁਹਾਡੇ ਕਾਰਡ ਉੱਤੇ ਬਿਲਕੁਲ ਸਹੀ ਦਰਜ ਹੈ ਤਾਂ ਵੋਟ ਪਾਉਣ ਲਈ ਆਪਣਾ ਇਹ ਕਾਰਡ ਨਾਲ ਲਿਆਓ ਤੇ ਇਸ ਦੇ ਨਾਲ ਹੀ ਆਪਣਾ ਆਈਡੀ ਕਾਰਡ ਵੀ ਲਿਆਓ। ਜੇ ਤੁਹਾਨੂੰ ਵੋਟਰ ਕਾਰਡ ਨਹੀਂ ਮਿਲਿਆ ਜਾਂ ਤੁਹਾਡੀ ਵੋਟਰ ਕਾਰਡ ਉੱਤੇ ਜਾਣਕਾਰੀ ਗਲਤ ਹੈ ਤੇ ਤੁਸੀਂ ਆਨਲਾਈਨ ਵੋਟਰ ਰਜਿਸਟ੍ਰੇਸ਼ਨ ਸਰਵਿਸ ਉੱਤੇ ਆਪਣੀ ਰਜਿਸਟ੍ਰੇਸ਼ਨ ਚੈੱਕ ਕਰ ਸਕਦੇ ਹੋਂ। ਇੱਥੇ ਆਪਣੀ ਰਜਿਸਟ੍ਰੇਸ਼ਨ ਜਾਂ ਪਤੇ ਦੀ ਜਾਣਕਾਰੀ ਅਪਡੇਟ ਕਰੋ ਤੇ ਜਾਂ ਫਿਰ ਇਲੈਕਸ਼ਨ ਕੈਨੇਡਾ ਨੂੰ 1-800-463-6868 ਉੱਤੇ ਕਾਲ ਕਰਕੇ ਮਦਦ ਮੰਗ ਸਕਦੇ ਹੋਂ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼