Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਲੰਡਨ ਵਿੱਚ ਅਕਸ਼ੈ ਕੁਮਾਰ ਦੇ ਬਾਡੀ ਡਬਲ ਨਾਲ ਸ਼ੂਟਿੰਗ ਕਰ ਰਹੀ ਹੈ ਰਕੁਲਪ੍ਰੀਤ ਸਿੰਘ

September 09, 2021 10:26 PM

ਮਾਂ ਦੀ ਤਬੀਅਤ ਖਰਾਬ ਹੋਣ ਕਾਰਨ ਅਕਸ਼ੈ ਕੁਮਾਰ ਪਿੱਛੇ ਜਿਹੇ ਇੰਗਲੈਂਡ ਤੋਂ ਮੁੰਬਈ ਮੁੜ ਗਏ ਹਨ। ਇੰਗਲੈਂਡ ਵਿੱਚ ਉਹ ਜੈਕੀ ਅਤੇ ਵਾਸ਼ੂ ਭਗਨਾਨੀ ਦੀ ਫਿਲਮ ‘ਮਿਸ਼ਨ ਸਿੰਡਰੇਲਾ’ ਦੀ ਸ਼ੂਟਿੰਗ ਕਰ ਰਹੇ ਸਨ। ਇਸ ਵਿੱਚ ਅਕਸ਼ੈ ਦੇ ਆਪੋਜ਼ਿਟ ਰਕੁਲ ਪ੍ਰੀਤ ਸਿੰਘ ਹੈ। ਇਹ ਫਿਲਮ ਸਾਊਥ ਦੀ ਹਿੱਟ ਫਿਲਮ ‘ਰਤਸਾਸਨ’ ਦੀ ਹਿੰਦੀ ਰੀਮੇਕ ਹੈ। ‘ਮਿਸ਼ਨ ਸਿੰਡਰੇਲਾ’ ਲਈ ਲੰਡਨ ਵਿੱਚ ਅਕਸ਼ੈ ਨੇ ਵਿੰਡਸਰਵਰਥ ਸਟੇਸ਼ਨ ਅਤੇ ਕਾਮਫਰਡ ਰੋਡ ਬ੍ਰਿਡ ਉੱਤੇ ਐਕਸ਼ਨ ਸੀਕਵੈਂਸ ਫਿਲਮਾਏ ਹਨ। ਇਨ੍ਹਾਂ ਲੋਕੇਸ਼ਨਾਂ ਉੱਤੇ ਇਸ ਤੋਂ ਪਹਿਲਾਂ ਟਾਮ ਕਰੂਜ ਦੀ ‘ਮਿਸ਼ਨ ਇੰਪੋਸੀਬਲ 7’ ਦੀ ਸ਼ੂਟਿੰਗ ਹੋਈ ਸੀ। ਫਿਲਮ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਰਕੁਲ ਤਿੰਨ ਦਿਨ ਪਹਿਲਾਂ ਸ਼ੂਟਿੰਗ ਲਈ ਲੰਡਨ ਪਹੁੰਚੀ ਤਾਂ ਅਕਸ਼ੈ ਨੂੰ ਵਾਪਸ ਭਾਰਤ ਜਾਣਾ ਪਿਆ। ਰਕੁਲ ਨੂੰ ਅਕਸ਼ੈ ਦੀ ਗੈਰ-ਹਾਜ਼ਰੀ ਸੀਨ ਸ਼ੂਟ ਕਰਨੇ ਪੈਣਗੇ। ਉਹ ਅਕਸ਼ੈ ਦੇ ਬਾਡੀ ਡਬਲ ਨਾਲ ਆਪਣੇ ਸੀਨ ਸ਼ੂਟ ਕਰੇਗੀ। ਮੇਕਰਸ ਉੱਤੇ ਇਸ ਫਿਲਮ ਨੂੰ ਇਸੇ ਮਹੀਨੇ ਦੇ ਅਖੀਰ ਤੱਕ ਪੂਰਾ ਕਰਨ ਦਾ ਪ੍ਰੈਸ਼ਰ ਹੈ। ਉਹ ਇਸ ਲਈ ਕਿ ਇਸ ਹਫਤੇ ਹੀ ਉਨ੍ਹਾਂ ਦਾ ਇੱਕ ਹੋਰ ਪ੍ਰੋਜੈਕਟ ‘ਗਣਪਤ’ ਲੰਡਨ ਵਿੱਚ ਹੀ ਸ਼ੁਰੂ ਹੋਣ ਵਾਲਾ ਹੈ। ਉਸ ਵਿੱਚ ਟਾਈਗਰ ਸ਼ਰਾਫ ਲੀਡ ਰੋਲ ਵਿੱਚ ਨਜ਼ਰ ਆਉਣਗੇ।
ਇਸ ਫਿਲਮ ਪਿੱਛੋਂ ਅਕਸ਼ੈ ਕੁਮਾਰ ਪੰਜ ਅਕਤੂਬਰ ਨੂੰ ਦਿੱਲੀ ਵਿੱਚ ‘ਰਕਸ਼ਾਬੰਧਨ’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਸਨ, ਪਰ ਇਹ ਪਲਾਨ ਚੇਂਜ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ‘ਰਕਸ਼ਾਬੰਧਨ’ ਲਈ ਦਿੱਲੀ ਵਿੱਚ ਪੰਜ ਤੋਂ ਛੇ ਦਿਨਾਂ ਦਾ ਸ਼ਡਿਊਲ ਹੈ। ਉਥੇ ਇੱਕ ਗੀਤ ਦੀ ਸ਼ੂਟਿੰਗ ਹੋਵੇਗੀ। ਉਸ ਦੇ ਬਾਅਦ ਅਕਤੂਬਰ ਤੋਂ ਦਸੰਬਰ ਤੱਕ ਅਕਸ਼ੈ ‘ਰਾਮ ਸੇਤੂ’ ਦੀ ਸ਼ੂਟਿੰਗ ਕਰਨਗੇ। ਉਹ ਤਕਰੀਬਨ ਤਿੰਨ ਮਹੀਨੇ ਦਾ ਸ਼ਡਿਊਲ ਹੋਵੇਗਾ। ਅਭਿਸ਼ੇਕ ਸ਼ਰਮਾ ਦੇ ਨਿਰਦੇਸ਼ਨ ਵਾਲੀ ਇਸ ਫਿਲਮ ਵਿੱਚ ਅਕਸ਼ੈ ਦੇ ਨਾਲ ਨੁਸਰਤ ਭਰੂਚਾ ਅਤੇ ਜੈਕਲੀਨ ਫਰਨਾਂਡੀਜ਼ ਨਜ਼ਰ ਆਉਣਗੀਆਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ