Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਕੈਨੇਡਾ

ਪਾਰਟੀ ਆਗੂਆਂ ਨੇ ਇੱਕ ਦੂਜੇ ਉੱਤੇ ਤੇਜ਼ ਕੀਤੇ ਹਮਲੇ

September 08, 2021 10:01 AM

ਓਟਵਾ, 7 ਸਤੰਬਰ (ਪੋਸਟ ਬਿਊਰੋ) : 2021 ਦੀਆਂ ਫੈਡਰਲ ਚੋਣਾਂ ਦੇ ਪ੍ਰਚਾਰ ਦੇ ਆਖਰੀ ਦੋ ਹਫਤਿਆਂ ਵਿੱਚ ਪਾਰਟੀ ਆਗੂਆਂ ਨੇ ਖੁਦ ਨੂੰ ਆਪਣੇ ਵਿਰੋਧੀਆਂ ਤੋਂ ਵੱਖ ਕਰਨ ਲਈ ਇੱਕ ਦੂਜੇ ਉੱਤੇ ਹਮਲੇ ਹੋਰ ਤੇਜ਼ ਕਰ ਦਿੱਤੇ ਹਨ। ਇਸ ਦਰਮਿਆਨ ਐਂਟੀ ਵੈਕਸੀਨੇਸ਼ਨ ਮੁਜ਼ਾਹਰਾਕਾਰੀਆਂ ਵੱਲੋਂ ਵੀ ਹਿੰਸਕ ਹਮਲੇ ਤੇਜ਼ ਕਰ ਦਿੱਤੇ ਗਏ ਹਨ।
ਲਿਬਰਲ ਆਗੂ ਜਸਟਿਨ ਟਰੂਡੋ ਵੱਲੋਂ ਲੰਡਨ, ਓਨਟਾਰੀਓ ਵਿੱਚ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਉੱਤੇ ਬੱਜਰੀ ਸੁੱਟੇ ਜਾਣ ਦੇ ਮਾਮਲੇ ਦੀ ਨਿਖੇਧੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਕੀਤੀ ਗਈ। ਟਰੂਡੋ ਵੱਲੋਂ ਵੀ ਅਜਿਹੇ ਮੁਜ਼ਾਹਰਾਕਾਰੀਆਂ ਖਿਲਾਫ ਸਖ਼ਤ ਲਹਿਜਾ ਅਪਣਾਇਆ ਜਾ ਰਿਹਾ ਹੈ।ਮਾਂਟਰੀਅਲ ਵਿੱਚ ਟਰੂਡੋ ਨੇ ਐਲਾਨ ਕਰਦਿਆਂ ਆਖਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਉਹ ਆਪਣੇ ਰਾਹ ਤੋਂ ਥਿੜਕਣ ਨਹੀਂ ਵਾਲੇ ਸਗੋਂ ਹੁਣ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਜਿਸ ਕੋਲ ਸਕਿਊਰਿਟੀ ਗਾਰਡ ਨਹੀਂ ਹਨ, ਜਿਹੜੇ ਲੇਟ ਨਾਈਟ ਸਿ਼ਫਟ ਲਈ ਹਸਪਤਾਲ ਜਾਂਦੇ ਸਮੇਂ ਇਸ ਗੱਲ ਨੂੰ ਲੈ ਕੇ ਚਿੰਤਤ ਰਹਿੰਦੇ ਹਨ ਕਿ ਕੋਈ ਐਂਟੀ ਵੈਕਸਰ ਆ ਕੇ ਉਨ੍ਹਾਂ ਦਾ ਮਾਸਕ ਨਾ ਉਤਾਰ ਦੇਵੇ ਜਾਂ ਉਨ੍ਹਾਂ ਉੱਤੇ ਹਮਲਾ ਨਾ ਕਰ ਦੇਵੇ, ਅਜਿਹੇ ਲੋਕਾਂ ਦੀ ਹਿਫਾਜ਼ਤ ਯਕੀਨੀ ਬਣਾਈ ਜਾ ਸਕੇ।ਅਸੀਂ ਜਮਹੂਰੀ ਪ੍ਰਕਿਰਿਆ ਉੱਤੇ ਅਜਿਹੇ ਲੋਕਾਂ ਦੇ ਗੁੱਸੇ ਨੂੰ ਹਾਵੀ ਨਹੀਂ ਹੋਣ ਦੇਵਾਂਗੇ।
ਇਸ ਦੇ ਨਾਲ ਹੀ ਟਰੂਡੋ ਨੇ ਆਪਣੇ ਕੱਟੜ ਵਿਰੋਧੀ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੂੰ ਲੰਮੇਂ ਹੱਥੀਂ ਲੈਂਦਿਆਂ ਆਖਿਆ ਕਿ ਉਹ ਜਿਹੜੇ ਵਾਅਦੇ ਕਰ ਰਹੇ ਹਨ ਉਨ੍ਹਾਂ ਉੱਤੇ ਕਿੰਨਾਂ ਖਰਚਾ ਆਵੇਗਾ ਇਸ ਬਾਰੇ ਉਹ ਕੈਨੇਡੀਅਨਜ਼ ਨੂੰ ਕੁੱਝ ਨਹੀਂ ਦੱਸ ਰਹੇ। ਕੰਜ਼ਰਵੇਟਿਵਾਂ ਦੇ ਪਲੇਟਫਾਰਮ ਨੂੰ ਪਲੇਟਫਾਰਮ ਵੀ ਨਹੀਂ ਆਖਿਆ ਜਾ ਸਕਦਾ ਕਿਉਂਕਿ ਉਸ ਵਿੱਚ ਖਰਚੇ ਬਾਰੇ ਕੋਈ ਪਾਰਦਰਸ਼ਤਾ ਨਹੀਂ ਅਪਣਾਈ ਗਈ। ਲਿਬਰਲ ਪਲੇਟਫਾਰਮ ਵਾਂਗ ਉਨ੍ਹਾਂ ਵੱਲੋਂ ਇਹ ਨਹੀਂ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਉਹ ਕਿਸ ਅਧਾਰ ਉੱਤੇ ਬਜਟ ਨੂੰ ਸੰਤੁਲਿਤ ਕਰਨ ਦੇ ਦਾਅਵੇ ਕਰ ਰਹੇ ਹਨ। ਓਟੂਲ ਆਪਣਾ ਕੰਮ ਨਹੀਂ ਦਰਸ਼ਾ ਰਹੇ, ਉਨ੍ਹਾਂ ਵੱਲੋਂ ਇਸ ਬਾਬਤ ਕੋਈ ਹੋਮਵਰਕ ਨਹੀਂ ਕੀਤਾ ਜਾ ਰਿਹਾ।ਜੇ ਤੁਸੀਂ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹੋਂ ਤਾਂ ਤੁਹਾਨੂੰ ਘੱਟੋ ਘੱਟ ਕੈਨੇਡੀਅਨਜ਼ ਨਾਲ ਤਾਂ ਇਮਾਨਦਾਰ ਹੋਣਾ ਹੀ ਹੋਵੇਗਾ।
ਇਸ ਦੀ ਪ੍ਰਤੀਕਿਰਿਆ ਵਜੋਂ ਓਟੂਲ ਨੇ ਆਖਿਆ ਕਿ ਉਨ੍ਹਾਂ ਦੇ ਪਲੇਟਫਾਰਮ ਵਿੱਚ ਗੰਨ ਕੰਟਰੋਲ ਪਾਲਿਸੀ ਨੂੰ ਲੈ ਕੇ ਤਬਦੀਲੀ ਤੋਂ ਇਲਾਵਾ ਸਾਰੇ ਖਰਚਿਆਂ ਦਾ ਵੇਰਵਾ ਦਿੱਤਾ ਜਾਵੇਗਾ, ਪਰ ਉਹ ਇਹ ਨਹੀਂ ਦੱਸ ਸਕੇ ਕਿ ਇਹ ਕਦੋਂ ਉਪਲਬਧ ਹੋਵੇਗਾ।ਓਟੂਲ ਵੱਲੋਂ ਆਪਣੇ ਸਾਰੇ ਉਮੀਦਵਾਰਾਂ ਨੂੰ ਵੈਕਸੀਨੇਟ ਕਰਵਾਉਣ ਦੀ ਸ਼ਰਤ ਵੀ ਨਹੀਂ ਰੱਖੀ ਗਈ ਉਨ੍ਹਾਂ ਵੱਲੋਂ ਸਗੋਂ ਰੈਪਿਡ ਟੈਸਟਿੰਗ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।ਟਰੂਡੋ ਤੋਂ ਉਲਟ ਓਟੂਲ ਓਟਵਾ ਦੇ ਹੋਟਲ ਤੋਂ ਕੈਂਪੇਨਿੰਗ ਕਰ ਰਹੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਮਹਾਂਮਾਰੀ ਕਾਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਟਰੂਡੋ ਉੱਤੇ ਮੁਜ਼ਾਹਰਾਕਾਰੀਆਂ ਵੱਲੋਂ ਕੀਤੇ ਹਮਲੇ ਦੀ ਨਿਖੇਧੀ ਵੀ ਕੀਤੀ।
ਇਸ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਨੇ ਕਈ ਮੁੱਦਿਆਂ ਉੱਤੇ ਟਰੂਡੋ ਦੇ ਪੱਖ ਨਾਲ ਅਸਹਿਮਤੀ ਪ੍ਰਗਟਾਈ ਤੇ ਆਖਿਆ ਕਿ ਕਲਾਈਮੇਟ ਸੰਕਟ ਵੱਲ ਵੀ ਉਨ੍ਹਾਂ ਦਾ ਧਿਆਨ ਬਹੁਤ ਘੱਟ ਹੈ।ਉਨ੍ਹਾਂ ਟਰੂਡੋ ਉੱਤੇ ਮੁਜ਼ਾਹਰਾਕਾਰੀਆਂ ਵੱਲੋਂ ਬੱਜਰੀ ਸੁੱਟੇ ਜਾਣ ਵਾਲੀ ਘਟਨਾ ਦੀ ਨਿਖੇਧੀ ਕੀਤੀ।ਟੋਰਾਂਟੋ ਵਿੱਚ ਚੋਣ ਪ੍ਰਚਾਰ ਕਰਦਿਆਂ ਉਨ੍ਹਾ ਆਖਿਆ ਕਿ ਤੁਸੀਂ ਆਪ ਵੇਖ ਚੁੱਕੇ ਹੋਂ ਕਿ ਭਾਵੇਂ ਹਾਊਸਿੰਗ, ਕਲਾਈਮੇਟ ਸੰਕਟ, ਅਫੋਰਡੇਬਿਲਿਟੀ ਜਾਂ ਹੈਲਥ ਕੇਅਰ ਵਰਗਾ ਕੋਈ ਵੀ ਮੁੱਦਾ ਹੋਵੇ, ਪਿਛਲੇ ਛੇ ਸਾਲਾਂ ਵਿੱਚ ਟਰੂਡੋ ਨੇ ਕੀ ਕੀਤਾ ਹੈ? ਉਨ੍ਹਾਂ ਅਜਿਹੇ ਮੁੱਦਿਆਂ ਨੂੰ ਆਪਣੀ ਤਰਜੀਹ ਕਦੇ ਨਹੀਂ ਬਣਾਇਆ।ਪਰ ਸਾਡੀ ਪਾਰਟੀ ਨੂੰ ਮੌਕਾ ਦੇ ਕੇ ਤੁਸੀਂ ਹਾਲਾਤ ਬਿਹਤਰ ਬਣਾ ਸਕਦੇ ਹੋਂ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ