Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਕੈਨੇਡਾ

ਓਟੂਲ ਨੇ ਮੁਕਾਬਲੇਬਾਜ਼ੀ ਲਈ ਇੰਟਰਨੈਸ਼ਨਲ ਟੈਲੀਕਮਿਊਨਿਕੇਸ਼ਨ ਕੰਪਨੀਜ਼ ਨੂੰ ਕੈਨੇਡਾ ਲਿਆਉਣ ਦਾ ਕੀਤਾ ਵਾਅਦਾ

September 07, 2021 11:51 PM

ਓਟਵਾ, 7 ਸਤੰਬਰ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਐਰਿਨ ਓਟੂਲ ਵੱਲੋਂ ਇਸ ਵਿਸ਼ਵਾਸ ਨਾਲ ਇੰਟਰਨੈਸ਼ਨਲ ਟੈਲੀਕਮਿਊਨਿਕੇਸ਼ਨ ਕੰਪਨੀਜ਼ ਨੂੰ ਕੈਨੇਡਾ ਲਿਆਉਣ ਦਾ ਵਾਅਦਾ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਦੇ ਸੈੱਲਫੋਨ ਤੇ ਇੰਟਰਨੈੱਟ ਦੇ ਬਿੱਲ ਘੱਟ ਹੋ ਸਕਣ।
ਉਨ੍ਹਾਂ ਆਖਿਆ ਕਿ ਕੈਨੇਡੀਅਨਜ਼ ਨੂੰ ਇਨ੍ਹਾਂ ਸੇਵਾਵਾਂ ਲਈ ਕਾਫੀ ਉੱਚੀਆਂ ਕੀਮਤਾਂ ਅਦਾ ਕਰਨੀਆਂ ਪੈਂਦੀਆਂ ਹਨ ਤੇ ਇਸ ਦਾ ਇੱਕੋ ਕਾਰਨ ਮੁਕਾਬਲੇਬਾਜ਼ੀ ਦੀ ਘਾਟ ਹੈ। ਟੋਰੀ ਆਗੂ ਨੇ ਵਾਅਦਾ ਕੀਤਾ ਕਿ ਕੈਨੇਡਾ ਵਿੱਚ ਕੌਮਾਂਤਰੀ ਕੰਪਨੀਆਂ ਨੂੰ ਇਜਾਜ਼ਤ ਦੇਣ ਨਾਲ ਕੈਨੇਡੀਅਨ ਕੰਪਨੀਆਂ ਵਿੱਚ ਵੀ ਮੁਕਾਬਲੇਬਾਜ਼ੀ ਵਧੇਗੀ ਤੇ ਉਹ ਵੀ ਆਪਣੀਆਂ ਦਰਾਂ ਘਟਾਉਣ ਬਾਰੇ ਸੋਚਣਗੀਆਂ।
ਓਟੂਲ ਨੇ 2025 ਤੱਕ ਸਾਰੇ ਕੈਨੇਡੀਅਨਜ਼ ਦੀ ਪਹੁੰਚ ਹਾਈ ਸਪੀਡ ਇੰਟਰਨੈੱਟ ਤੱਕ ਕਰਵਾਉਣ ਲਈ ਕੈਨੇਡਾ ਦੇ ਡਿਜੀਟਲ ਇਨਫਰਾਸਟ੍ਰਕਚਰ ਦੇ ਨਿਰਮਾਣ ਦਾ ਵੀ ਐਲਾਨ ਕੀਤਾ। ਪਾਰਟੀ ਦਾ ਕਹਿਣਾ ਹੈ ਕਿ ਉਹ ਰੌਜਰ ਤੇ ਸ਼ਾਅ ਦਰਮਿਆਨ ਪ੍ਰਸਤਾਵਿਤ ਰਲੇਵੇਂ ਨੂੰ ਲੈ ਕੇ ਵੀ ਚਿੰਤਤ ਹੈ।ਓਟੂਲ ਨੇ ਆਖਿਆ ਕਿ ਉਹ ਉਸ ਸੂਰਤ ਵਿੱਚ ਹੀ ਅਜਿਹੇ ਰਲੇਵੇਂ ਨੂੰ ਹਰੀ ਝੰਡੀ ਦੇ ਸਕਦੇ ਹਨ ਜੇ ਉਹ ਮੁਕਾਬਲੇਬਾਜ਼ੀ ਜਾਰੀ ਰੱਖ ਸਕੇ।
ਓਟੂਲ ਪਿਛਲੇ ਕਈ ਦਿਨਾਂ ਤੋਂ ਹਥਿਆਰਾਂ ਤੇ ਹਥਿਆਰਾਂ ਦੇ ਜਿਹੜੇ ਮਾਡਲ ਉੱਤੇ ਉਹ ਪਾਬੰਦੀ ਲਾਉਣਾ ਚਾਹੁੰਦੇ ਹਨ, ਇਸ ਸਬੰਧ ਵਿੱਚ ਪੁੱਛੇ ਜਾ ਰਹੇ ਸਵਾਲਾਂ ਦੇ ਜਵਾਬ ਦੇਣ ਤੋਂ ਟਾਲਾ ਵੱਟਦੇ ਆ ਰਹੇ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ ਕੈਨੇਡਾ ਦੀ ਏਆਈ ਸਮਰੱਥਾ ਵਧਾਉਣ ਲਈ ਲਿਬਰਲ ਸਰਕਾਰ ਖਰਚੇਗੀ 2·4 ਬਿਲੀਅਨ ਡਾਲਰ ਲਿਬਰਲਾਂ ਉੱਤੇ ਕੰਜ਼ਰਵੇਟਿਵਾਂ ਦੀ ਲੀਡ ਘਟੀ, ਐਨਡੀਪੀ ਦੇ ਸਮਰਥਨ ਵਿੱਚ ਆਈ ਗਿਰਾਵਟ : ਨੈਨੋਜ਼