Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਪੰਜਾਬ

ਹੋਟਲ ਵਿੱਚ ਗੋਲੀ ਚੱਲਣ ਨਾਲ ਲੁਧਿਆਣਾ ਦੇ ਨੌਜਵਾਨ ਦੀ ਮੌਤ

December 18, 2018 08:47 AM

ਮੋਹਾਲੀ, 17 ਦਸੰਬਰ (ਪੋਸਟ ਬਿਊਰੋ)- ਲੁਧਿਆਣਾ ਤੋਂ ਆਪਣੇ ਦੋਸਤਾਂ ਦੇ ਨਾਲ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਪ੍ਰਫਾਰਮੈਂਸ ਦੇਖਣ ਆਏ 35 ਸਾਲਾ ਨੌਜਵਾਨ ਸਰਬਜੀਤ ਗਰੇਵਾਲ ਉਰਫ ਸਰਵੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਉਸ ਨੂੰ ਫੇਜ਼-11 ਸਥਿਤ ਕਰਾਊਡ ਵੈਸਟ ਹੋਟਲ ਦੇ ਰੂਮ ਨੰਬਰ 105 ਵਿੱਚ ਉਸ ਸਮੇਂ ਗੋਲੀ ਲੱਗੀ ਜਦ ਉਹ ਦੋਸਤਾਂ ਦੇ ਨਾਲ ਖਾਣਾ ਖਾਣ ਪਿੱਛੋਂ ਕਮਰੇ ਵਿੱਚ ਮੋਬਾਈਲ 'ਤੇ ਮੂਸੇਵਾਲਾ ਦਾ ਹਥਿਆਰਾਂ ਨਾਲ ਜੁੜੇ ਗਾਣੇ ਨੂੰ ਲਾ ਕੇ ਡਾਂਸ ਕਰ ਰਿਹਾ ਸੀ। ਗੋਲੀ 32 ਬੋਰ ਦੀ ਪਿਸਤੌਲ 'ਚੋਂ ਚੱਲੀ ਸੀ। ਪਿਸਤੌਲ ਕਿਸ ਦੀ ਹੈ ਅਤੇ ਕਿਸ ਨੇ ਗੋਲੀ ਚਲਾਈ, ਅਜੇ ਸਾਫ ਨਹੀਂ ਹੋ ਸਕਿਆ। ਇਕਦਮ ਚੱਲੀ ਗੋਲੀ ਸਰਵੀ ਦੇ ਦੇ ਮੋਢੇ ਦੇ ਹੇਠਾਂ ਅੰਡਰ ਆਰਮ ਤੋਂ ਪਾਰ ਹੋ ਗਈ।
ਗੋਲੀ ਲੱਗਣ ਨਾਲ ਸਰਵੀ ਜਦੋਂ ਡਿੱਗ ਪਿਆ ਤਾਂ ਉਸ ਦੇ ਦੋਸਤਾਂ ਜਸਕੀਰਤ ਸਿੰਘ, ਰਵਿੰਦਰ ਸਿੰਘ, ਗੁਰਪਿਆਰ ਸਿੰਘ ਪਿੰਡ ਕੋਕਰੀ ਜ਼ਿਲ੍ਹਾ ਮੋਗਾ ਨੇ ਹੋਟਲ ਮੈਨੇਜਰ ਪ੍ਰਵੀਨ ਕੁਮਾਰ ਤੇ ਹਾਊਸ ਕੀਪਰ ਅਮਿਤ ਕੁਮਾਰ ਨੂੰ ਉਸ ਦੇ ਬਾਰੇ ਦੱਸਿਆ। ਸਾਰਿਆਂ ਮਿਲ ਕੇ ਪਹਿਲਾਂ ਫਰਸ਼ ਅਤੇ ਦੀਵਾਰਾਂ 'ਤੇ ਖਿਲਰਿਆ ਖੂਨ ਸਾਫ ਕੀਤਾ ਅਤੇ ਫਿਰ ਦੋਸਤ ਸਰਵੀ ਨੂੰ ਚੁੱਕ ਕੇ ਪੀ ਜੀ ਆਈ ਲੈ ਗਏ। ਐਮਰਜੈਂਸੀ ਵਿੱਚ ਜਾਣ ਪਿੱਛੋਂ ਜਦ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਤਾਂ ਸਾਰੇ ਜਣੇ ਫਰਾਰ ਹੋ ਗਏ। ਐੱਸ ਐੱਚ ਓ ਗੁਰਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਸਰਵੀ ਦੇ ਦੋਸਤਾਂ ਦੇ ਇਲਾਵਾ ਪਿਸਤੌਲ ਮਾਲਕ ਜੋਧਾ ਅਤੇ ਕਰਾਊਨ ਵੈਸਟ ਹੋਟਲ ਦੇ ਮੈਨੇਜਰ ਪ੍ਰਵੀਨ ਕੂਮਾਰ ਅਤੇ ਹਾਊਸ ਕੀਪਰ ਅੰਬ ਕਲੋਨੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਵਰਨਣ ਯੋਗ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਗਾਣਿਆਂ ਦਾ ਨੌਜਵਾਨਾਂ ਵਿੱਚ ਕਾਫੀ ਕਰੇਜ ਹੈ। ਖਾਸ ਕਰ ਕੇ ਹਥਿਆਰਾਂ ਬਾਰੇ ਉਨ੍ਹਾਂ ਦੇ ਗੀਤ ਨੌਜਵਾਨਾਂ ਨੂੰ ਬੇਹੱਦ ਆਕਰਸ਼ਿਤ ਕਰਦੇ ਹਨ।
ਜਿਸ ਪਿਸਤੌਲ 'ਚੋਂ ਗੋਲੀ ਚੱਲੀ ਉਹ ਲਾਇਸੈਂਸੀ ਹੈ ਅਤੇ ਕਿਸੇ ਜੋੋਧਾ ਨਾਂਅ ਦੇ ਸ਼ਖਸ ਦੇ ਨਾਂਅ 'ਤੇ ਹੈ। ਜਾਂਚ ਵਿੱਚ ਪਤਾ ਲੱਗਾ ਕਿ ਜੋਧਾ ਨਾਂਅ ਦਾ ਨੌਜਵਾਨ ਸਰਵੀ ਅਤੇ ਉਸ ਦੇ ਦੋਸਤਾਂ ਦਾ ਦੋਸਤ ਹੈ। ਮੂਸੇਵਾਲਾ ਦੇ ਪ੍ਰੋਗਰਾਮ ਵਿੱਚ ਧੌਂਸ ਜਮਾਉਣ ਲਈ ਉਹ 32 ਬੋਰ ਦਾ ਪਿਸਤੌਲ ਜੋਧਾ ਤੋਂ ਮੰਗ ਕੇ ਮੋਹਾਲੀ ਆਏ ਸਨ। ਰਾਤ ਨੂੰ ਖਾਣਾ ਖਾਣ ਦੇ ਬਾਅਦ ਉਹ ਸਾਰੇ ਕਮਰੇ ਵਿੱਚ ਚਲੇ ਗਏ। ਮੰਨਿਆ ਜਾ ਰਿਹਾ ਹੈ ਕਿ ਹੋਟਲ ਵਿੱਚ ਹੀ ਮੂਸੇਵਾਲਾ ਦੇ ਗੀਤਾਂ 'ਤੇ ਸਾਰੇ ਨੱਚ ਰਹੇ ਸਨ। ਇਸੇ ਦੌਰਾਨ ਪਿਸਤੌਲ 'ਚੋਂ ਗੋਲੀ ਚੱਲਣ ਨਾਲ ਸਰਬਜੀਤ ਦੀ ਮੌਤ ਹੋ ਗਈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਬੀਐਸਆਈ ਲਰਨਿੰਗ, ਆਸਟਰੇਲੀਆ ਨੇ ਚੰਡੀਗੜ੍ਹ ਵਿੱਚ ਆਸਟ੍ਰੇਲੀਅਨ ਯੋਗਤਾਵਾਂ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਭਾਰਤ ਨਾਲ ਐਮਓਯੂ ਉੱਤੇ ਹਸਤਾਖਰ ਕੀਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ