Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਰੋਹਿਤ ਧਵਨ ਦੀ ਫਿਲਮ ਕਰ ਰਹੇ ਹਨ ਕਾਰਤਿਕ ਆਰੀਅਨ

September 07, 2021 02:23 AM

ਅਭਿਨੇਤਾ ਕਾਰਤਿਕ ਆਰੀਅਨ ਦੇ ਖਾਤੇ ਵਿੱਚ ਅੱਜਕੱਲ੍ਹ ਕਈ ਫਿਲਮਾਂ ਹਨ। ਉਹ ਰਾਮ ਮਾਧਵਾਨੀ ਦੇ ਨਿਰਦੇਸ਼ਨ ਵਾਲੀ ‘ਧਮਾਕਾ’ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ ਅਤੇ ਫਿਲਹਾਲ ‘ਫਰੈਡੀ' ਦੀ ਸ਼ੂਟਿੰਗ ਕਰ ਰਹੇ ਹਨ। ਉਸ ਦੇ ਇਲਾਵਾ ਉਸ ਕੋਲ ਹੰਸਲ ਮਹਿਤਾ ਦੀ ਫਿਲਮ ‘ਕੈਪਟਨ ਇੰਡੀਆ’, ਅਨੀਸ ਬਜ਼ਮੀ ਦੀ ‘ਭੂਲ ਭੁਲੱਈਆਂ 2’ ਦੇ ਨਾਲ ਸਾਜਿਦ ਨਾਡਿਆਡਵਾਲਾ ਦੀ ਇੱਕ ਅਣਟਾਈਟਲਡ ਫਿਲਮ ਵੀ ਹੈ। ਖਬਰ ਹੈ ਕਿ ਉਹ ਰੋਹਿਤ ਧਵਨ ਨਾਲ ਫਿਲਮ ਕਰਨ ਜਾ ਰਹੇ ਹਨ। ਇਹ ਪਿਛਲੇ ਸਾਲ ਰਿਲੀਜ਼ ਹੋਈ ਅੱਲੂ ਅਰਜਨ ਦੀ ਤੇਲਗੂ ਫਿਲਮ ‘ਆਲਾ ਵੈਕੁੰਠਪੁਰਮੁਲੁ’ ਦੀ ਹਿੰਦੀ ਰੀਮੇਕ ਹੈ। ਕਾਰਤਿਕ ਨੇ ਫੋਟੋ ਪੋਸਟ ਕਰਦੇ ਹੋਏ ਫਿਲਮ ਦੇ ਸ਼ੁਰੂ ਹੋਣ ਦੇ ਸੰਕੇਤ ਦਿੱਤੇ ਹਨ। ਉਸ ਨੇ ਰੋਹਿਤ ਧਵਨ ਦੇ ਨਾਲ ਆਪਣੀ ਫੋਟੋ ਸਾਂਝੀ ਕੀਤੀ। ਫਿਲਮ ਨੂੰ ਪ੍ਰੋਡਿਊਸ ਕਰ ਰਹੀ ਏਕਤਾ ਕਪੂਰ ਨੇ ਵੀ ਕਮੈਂਟ ਬਾਕਸ ਪ੍ਰਤੀਕਿਰਿਆ ਦਿੱਤੀ ਹੈ।
ਰੋਹਿਤ ਨੇ ਇਸ ਤੋਂ ਪਹਿਲਾਂ ਫਿਲਮ ‘ਡਿਸ਼ੁਮ' ਦਾ ਨਿਰਦੇਸ਼ਨ ਕੀਤਾ ਸੀ। ਉਸ ਵਿੱਚ ਉਸ ਦੇ ਭਰਾ ਵਰੁਣ ਧਵਨ, ਜਾਨ ਅਬਰਾਹਮ ਮੁੱਖ ਭੂਮਿਕਾ ਵਿੱਚ ਸਨ। ‘ਆਲਾ ਵੈਕੰੁਠਪੁਰਮੁਲੁ’ ਦੀ ਕਹਾਣੀ ਉਸ ਲੜਕੇ ਦੀ ਹੈ ਜਿਸ ਦੇ ਪਿਤਾ ਉਸ ਨੂੰ ਨਫਰਤ ਕਰਦੇ ਹਨ। ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਅਸਲੀ ਪਿਤਾ ਅਮੀਰ ਬਿਜ਼ਨਸਮੈਨ ਹਨ। ਉਸ ਨੂੰ ਪਾਲਣ ਵਾਲੇ ਪਿਤੇ ਨੇ ਪੈਦਾ ਹੋਣ ਉੱਤੇ ਆਪਣੇ ਬੱਚੇ ਨਾਲ ਉਸ ਨੂੰ ਬਦਲ ਦਿੱਤਾ ਸੀ। ਅਸਲੀ ਪਿਤਾ ਦੀ ਜਾਨ ਨੂੰ ਖਤਰੇ ਦੇਖ ਕੇ ਉਹ ਪਰਵਾਰ ਦੀ ਸੁਰੱਖਿਆ ਲਈ ਉਸ ਘਰ ਜਾਂਦਾ ਹੈ। ਇਸ ਵਿੱਚ ਕਈ ਰੋਚਕ ਟਵਿਸਟ ਅਤੇ ਟਰਨ ਆਉਂਦੇ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ