Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਫਿਲਪੀਨ ਦੀ ਕੈਟ੍ਰਿਆਨੋ ਗ੍ਰੇ ਮਿਸ ਯੂਨੀਵਰਸ ਬਣੀ

December 18, 2018 08:36 AM

ਬੈਂਕਾਕ, 17 ਦਸੰਬਰ (ਪੋਸਟ ਬਿਊਰੋ)- ਫਿਲਪੀਨ ਦੀ ਕੈਟ੍ਰਿਆਨੋ ਗ੍ਰੇ ਨੇ ਸੋਮਵਾਰ ਨੂੰ ਇੱਥੇ ਮਿਸ ਯੂਨੀਵਰਸ 2018 ਖਿਤਾਬ ਆਪਣੇ ਨਾਂ ਕਰ ਲਿਆ। ਲਾਲ ਰੰਗ ਦਾ ਗਾਊਨ ਪਾ ਕੇ ਗ੍ਰੇ ਨੂੰ ਪਿਛਲੇ ਸਾਲ ਦੀ ਮਿਸ ਯੂਨੀਵਰਸ ਡੈਮੀ ਨੀਲ-ਪੀਟਰਸ ਨੇ ਤਾਜ ਪਾਇਆ। ਬੈਂਕਾਕ `ਚ ਹੋਏ ਮੁਕਾਬਲੇ `ਚ 93 ਦੇਸ਼ਾਂ ਦੀਆਂ ਸੁੰਦਰੀਆਂ ਨੇ ਹਿੱਸਾ ਲਿਆ ਸੀ।
ਦੱਖਣੀ ਅਫਰੀਕਾ ਦੀ ਤਮਾਰੀਨ ਗ੍ਰੀਨ ਦੂਜੇ ਅਤੇ ਵੈਨੇਜ਼ੁਏਲਾ ਦੀ ਸਟੈਫਨੀ ਗੁਤੀਰੇਜ ਤੀਜੇ ਥਾਂ ਰਹੀ। ਭਾਰਤ ਦੀ ਨੇਹਾ ਚੂੜਾਸਮਾ ਪ੍ਰਮੁੱਖ 20 ਉਮੀਦਵਾਰਾਂ `ਚ ਆਪਣੀ ਥਾਂ ਨਹੀਂ ਬਣਾ ਸਕੀ। ਮਜ਼ਬੂਤ ਔਰਤਾਂ ਥੀਮ `ਤੇ ਹੋਏ ਇਸ ਸਾਲ ਦੇ ਮੁਕਾਬਲੇ ਦੀ ਜੱਜ ਸੱਤ ਔਰਤਾਂ ਸਨ। ਇਨ੍ਹਾਂ `ਚ ਸਾਬਕਾ ਮਿਸ ਵਰਲਡ, ਮਿਸ ਯੂਨੀਵਰਸ, ਫੈਸ਼ਨ ਡਿਜ਼ਾਈਨਰ ਅਤੇ ਸਨਅਤਕਾਰ ਸ਼ਾਮਲ ਸਨ। ਅਮਰੀਕਾ ਦੇ ਬੋਸਟਨ ਦੇ ਬਰਕਲੇ ਕਾਲਜ ਆਫ ਮਿਊਜ਼ਿਕ ਤੋਂ ਪੜ੍ਹੀ ਗਾਇਕਾ ਤੇ ਮਾਡਲ ਗ੍ਰੇ ਮਿਸ ਯੂਨੀਵਰਸ ਬਣਨ ਵਾਲੀ ਫਿਲੀਪੀਂਸ ਦੀ ਚੌਥੀ ਔਰਤ ਹਨ। ਮਿਸ ਯੂਨੀਵਰਸ ਦਾ ਤਾਜ ਪਾਉਣ ਦੇ ਬਾਅਦ ਬਹੁਤ ਉਤਸ਼ਾਹਤ ਗ੍ਰੇ ਨੇ ਕਿਹਾ ਕਿ ਜਦੋਂ ਮੈਂ 13 ਸਾਲ ਦੀ ਸੀ ਤਾਂ ਮੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਉਹ ਮੈਨੂੰ ਲਾਲ ਰੰਗ ਦੀ ਡਰੈੱਸ `ਚ ਮਿਸ ਯੂਨੀਵਰਸ ਦਾ ਤਾਜ ਪਾ ਕੇ ਦੇਖਣਾ ਚਾਹੁੰਦੀ ਹੈ। ਗ੍ਰੇ ਨੇ ਕਿਹਾ ਕਿ ਉਨ੍ਹਾਂ ਦਾ ਗਾਊਨ ਉਨ੍ਹਾਂ ਦੀ ਮਾਂ ਦੇ ਮੂਲ ਸੂਬੇ ਐਲਬਾਈ ਦੇ ਮਾਯੋਨ ਜਵਾਲਾਮੁਖੀ ਤੋਂ ਪ੍ਰੇਰਿਤ ਹੈ।
ਉਸ ਦੀ ਜਿੱਤ `ਤੇ ਫਿਲਪੀਨ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਰਤੇਤੇ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਗ੍ਰੇ ਨੇ ਦਿਖਾ ਦਿੱਤਾ ਕਿ ਸਾਡੇ ਦੇਸ਼ ਦੀਆਂ ਔਰਤਾਂ ਆਪਣੀ ਮਿਹਨਤ ਅਤੇ ਜਜ਼ਬੇ ਨਾਲ ਆਪਣਾ ਹਰ ਸੁਪਨਾ ਪੂਰਾ ਕਰ ਸਕਦੀਆਂ ਹਨ। ਸਪੇਨ ਦੀ ਐਂਜੇਲਾ ਪੋਂਸ ਮਿਸ ਯੂਨੀਵਰਸ ਮੁਕਾਬਲੇ `ਚ ਹਿੱਸਾ ਲੈਣ ਵਾਲੀ ਪਹਿਲੀ ਟਰਾਂਸਜੈਂਡਰ ਔਰਤ ਬਣ ਗਈ ਹੈ। ਇਕ ਵੀਡੀਓ `ਚ ਪੋਂਸ ਨੇ ਕਿਹਾ ਕਿ ਮੈਨੂੰ ਖਿਤਾਬ ਨਹੀਂ ਜਿੱਤ ਸਕਣ ਦਾ ਕੋਈ ਮਲਾਲ ਨਹੀਂ ਹੈ। ਇਸ ਮੁਕਾਬਲੇ ਦਾ ਹਿੱਸਾ ਬਣਨਾ ਹੀ ਮੇਰੀ ਸਫਲਤਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ