Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਮੈਨੂੰ ਪਸੰਦ ਹਨ ਚੈਲੇਂਜਿੰਗ ਰੋਲ : ਹੁਮਾ ਕੁਰੈਸ਼ੀ

September 01, 2021 02:58 AM

ਹੁਮਾ ਕੁਰੈਸ਼ੀ ਨੇ ਇਸ ਸਾਲ ਹਾਲੀਵੁੱਡ ਫਿਲਮ ‘ਆਰਮੀ ਆਫ ਦ ਡੈੱਡ’ ਅਤੇ ਵੈੱਬ ਸੀਰੀਜ਼ ‘ਮਹਾਰਾਣੀ’ ਦੇ ਲਈ ਖੂਬ ਪ੍ਰਸ਼ੰਸਾ ਖੱਟੀ ਹੈ। ਅੱਜਕੱਲ੍ਹ ਉਹ ਆਪਣੀ ਹਾਲੀਆ ਰਿਲੀਜ਼ ਫਿਲਮ ‘ਬੈੱਲ ਬਾਟਮ’ ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਵਿੱਚ ਹੁਮਾ ਕੁਰੈਸ਼ੀ ਦਾ ਕਿਰਦਾਰ ਛੋਟਾ ਹੈ। ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ‘ਮਹਾਰਾਣੀ’ ਅਤੇ ‘ਲੀਲਾ’ ਵਰਗੀ ਸੀਰੀਜ਼ ਵਿੱਚ ਲੀਡ ਰੋਲ ਪਿੱਛੋਂ ਉਸ ਨੇ ਫਿਲਮ ਵਿੱਚ ਛੋਟਾ ਜਿਹਾ ਕਿਰਦਾਰ ਕਿਉਂ ਨਿਭਾਇਆ, ਤਾਂ ਹੁਮਾ ਨੇ ਦੱਸਿਆ ਕਿ ਇਸ ਦੇ ਪਿੱਛੇ ਇੱਕ ਵੱਡਾ ਕਾਰਨ ਹੈ। ਹੁਮਾ ਕਹਿੰਦੀ ਹੈ ਕਿ ਇਹ ਫਿਲਮ ਮਹਾਮਾਰੀ ਦੌਰਾਨ ਸ਼ੂਟ ਹੋਈ ਹੈ ਅਤੇ ਇਹ ਸਿਨੇਮਾ ਇੰਡਸਟਰੀ ਦੇ ਲਈ ਬਹੁਤ ਅਹਿਮ ਹੈ। ਪੇਸ਼ ਹਨ ਹੁਮਾ ਕੁਰੈਸ਼ੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਵੈੱਬ ਸੀਰੀਜ਼ ‘ਮਹਾਰਾਣੀ’ ਦੇ ਦੂਸਰੇ ਸੀਜ਼ਨ ਦੀ ਕੀ ਸਥਿਤੀ ਹੈ?
- ਦੂਸਰੇ ਸੀਜ਼ਨ ਵੀ ਕਰਾਂਗੇ, ਅਜੇ ਉਹ ਲਿਖਿਆ ਜਾ ਰਿਹਾ ਹੈ। ‘ਮਹਾਰਾਣੀ’ ਨੂੰ ਜਿਸ ਤਰ੍ਹਾਂ ਲੋਕਾਂ ਦਾ ਪਿਆਰ ਮਿਲਿਆ, ਉਸ ਤੋਂ ਮੈਂ ਬਹੁਤ ਖੁਸ਼ ਹਾਂ। ਖਾਸਕਰ ਔਰਤਾਂ, ਮੀਡੀਆ ਅਤੇ ਰਨਜੀਤੀ ਦੇ ਲੋਕਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ, ਹਰ ਰੋਜ਼ ਮੈਨੂੰ ਕਾਫੀ ਮੈਸੇਜ ਆਉਂਦੇ ਸਨ। ਮੈਂ ਮਿਹਨਤ ਵੀ ਕਾਫੀ ਕੀਤੀ ਸੀ, ਪਰ ਜਦ ਉਸ ਦਾ ਨਤੀਜਾ ਚੰਗਾ ਆਉਂਦਾ ਹੈ, ਤਾਂ ਬਹੁਤ ਸੰਤੁਸ਼ਟੀ ਮਿਲਦੀ ਹੈ।
* ‘ਬੈੱਲ ਬਾਟਮ’ ਵਿੱਚ ਤੁਹਾਡੀ ਭੂਮਿਕਾ ਕਿੰਨੀ ਅਹਿਮ ਹੈ?
- ਮੈਂ ਇੱਕ ਏਜੰਟ ਦੇ ਰੋਲ ਵਿੱਚ ਹਾਂ। ਹਾਂ, ਫਿਲਮ ਅਕਸ਼ੈ ਕੁਮਾਰ ਦੇ ਕਿਰਦਾਰ ਦੇ ਆਲੇ ਦੁਆਲੇ ਹੈ ਕਿ ਕਿਵੇਂ ਉਹ ਹਾਈਡੈਕ ਪਲੇਨ ਤੇ ਉਸ ਵਿੱਚ ਮੌਜੂਦ ਲੋਕਾਂ ਨੂੰ ਬਚਾ ਕੇ ਲਿਆਉਂਦੇ ਹਨ। ਮੇਰਾ ਕਿਰਦਾਰ ਸੈਕਿੰਡ ਹਾਫ ਵਿੱਚ ਆਉਂਦਾ ਹੈ। ਮੈਂ ਇੱਕ ਅੰਡਰਕਵਰ ਏਜੰਟ ਹਾਂ, ਜੋ ਏਅਰਪੋਰਟ ਸਟਾਫ ਦੇ ਰੂਪ ਵਿੱਚ ਕੰਮ ਕਰਦੀ ਹੈ। ਉਹ ਕਿਵੇਂ ਉਨ੍ਹਾਂ ਦੀ ਮਦਦ ਕਰਦੀ ਹੈ, ਉਹ ਖਾਸ ਹੈ। ਥੋੜ੍ਹਾ ਐਕਸ਼ਨ ਕਰਨ ਨੂੰ ਮਿਲਿਆ ਹੈ ਅਤੇ ਜਦ ਅਕਸ਼ੈ ਸਰ ਦੀ ਫਿਲਮ ਵਿੱਚ ਐਕਸ਼ਨ ਕਰਨ ਨੂੰ ਮਿਲਦਾ ਹੈ ਤਾਂ ਚੰਗਾ ਲੱਗਦਾ ਹੈ ਕਿਉਂਕਿ ਅਸੀਂ ਉਨ੍ਹਾਂ ਨੂੰ ਹਮੇਸ਼ਾ ਖਿਡਾਰੀ ਕੁਮਾਰ ਵਜੋਂ ਦੇਖਿਆ ਹੈ। ਵੈਸੇ ਵੀ, ਮੈਂ ਤਾਂ ਫਿਲਮਾਂ ਦੀ ਫੈਨ ਹਾਂ। ਫਿਲਮਾਂ ਦੇਖਦੇ ਸੋਚਦੀ ਸੀ ਕਿ ਅਸੀਂ ਵੀ ਅਜਿਹਾ ਕਰਨਾ ਹੈ, ਤਾਂ ਜਦ ਵੀ ਉਹ ਕਰਨ ਦਾ ਮੌਕਾ ਮਿਲਦਾ ਹੈ ਤਾਂ ਬਹੁਤ ਮਜ਼ਾ ਆਉਂਦਾ, ਕਿਉਂਕਿ ਉਸ ਨਾਲ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਹਨ।
* ਜਿਵੇਂ ਤੁਸੀਂ ਕਿਹਾ ਕਿ ਤੁਹਾਡਾ ਕਿਰਦਾਰ ਸੈਕਿੰਡ ਹਾਫ ਵਿੱਚ ਆਉਂਦਾ ਹੈ। ‘ਲੀਲਾ’ ਜਾਂ ਮਹਾਰਾਣੀ’ ਵਰਗੇ ਟਾਈਟਲ ਰੋਲ ਦੇ ਬਾਅਦ ਅਜਿਹੇ ਛੋਟੇ ਸਕਰੀਨ ਟਾਈਮ ਵਾਲੇ ਰੋਲ ਦੇ ਕਿਉਂ ਰਾਜ਼ੀ ਹੋਏ?
- ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਇਹ ਕਿਉਂ ਕੀਤੀ। ਇਹ ਬਹੁਤ ਜ਼ਰੂਰੀ ਚੀਜ਼ ਹੈ। ਜਦ ਜੁਲਾਈ ਵਿੱਚ ਇਸ ਫਿਲਮ ਦੇ ਲਈ ਜੈਕੀ (ਭਗਨਾਨੀ) ਅਤੇ ਅਕਸ਼ੈ ਕੁਮਾਰ ਦਾ ਫੋਨ ਆਇਆ ਤਾਂ ਅਸੀਂ ਫਸਟ ਲਾਕਡਾਊਨ ਵਿੱਚ ਸੀ। ਉਨ੍ਹਾਂ ਕਿਹਾ ਕਿ ਅਸੀਂ ਫਿਲਮ ਬਣਾ ਰਹੇ ਹਾਂ। ਉਸ ਵਿੱਚ ਇਹ ਕਿਰਦਾਰ ਹੈ। ਬਹੁਤ ਮੁਸ਼ਕਲ ਹੋਵੇਗੀ, ਪਰ ਅਸੀਂ ਚਾਹੁੰਦੇ ਹਾਂ ਕਿ ਫਿਲਮ ਬਣੇ, ਕਿਉਂਕਿ ਪਤਾ ਨਹੀਂ ਕਦੋਂ ਦੁਨੀਆ ਖੁੱਲ੍ਹੇਗੀ। ਕਿਸੇ ਨੂੰ ਪਤਾ ਨਹੀਂ ਸੀ। ਇਹ ਫਿਲਮ ਬਣਾਉਣ ਦਾ ਕਾਰਨ ਬਹੁਤ ਅਹਿਮ ਸੀ, ਇਸ ਲਈ ਕਲਾਕਾਰ ਦੇ ਤੌਰ ਉੱਤੇ ਮੈਂ ਅਜਿਹੀ ਫਿਲਮ ਨੂੰ ਸਪੋਰਟ ਕਰਨਾ ਚਾਹੰੁਦੀ ਸੀ ਕਿਉਂਕਿ ਇਹ ਉਹ ਫਿਲਮ ਹੈ, ਜੋ ਅਸੀਂ ਤਦ ਸ਼ੂਟ ਕੀਤੀ, ਜਦ ਪੂਰੀ ਦੁਨੀਆ ਬੰਦ ਸੀ। ਇਹ ਫਿਲਮ ਇੰਪੋਰਟੈਂਟ ਇਸ ਲਈ ਹੈ ਕਿ ਜਦ ਕਈ ਜਗ੍ਹਾ ਥੀਏਟਰ ਬੰਦ ਹਨ, ਇਹ ਥੀਏਟਰ ਵਿੱਚ ਆ ਰਹੀ ਹੈ, ਜਿਸ ਨਾਲ ਇੰਡਸਟਰੀ ਰੀ-ਓਪਨ ਹੋਵੇਗੀ। ਅਜਿਹੇ ਵਿੱਚ ਜੇ ਮੇਰੀ ਸ਼ਕਲ ਇਸ ਵਿੱਚ ਹੋਣ ਨਾਲ ਇਸ ਨੂੰ ਥੋੜ੍ਹੀ ਮਦਦ ਮਿਲਦੀ ਹੈ ਤਾਂ ਮੈਂ ਉਸ ਸੋਚ ਦੇ ਲਈ ਇਸ ਸਾਥ ਦੇਵਾਂਗੀ, ਬਿਨਾਂ ਇਹ ਸੋਚੇ ਕਿ ਇਸ ਵਿੱਚ ਮੇਰਾ ਰੋਲ ਕੀ ਹੈ? ਛੋਟਾ ਹੈ ਜਾਂ ਵੱਡਾ ਹੈ?
*ਤੁਸੀਂ ਹਾਲੀਵੁੱਡ, ਸਾਊਥ ਅਤੇ ਹਿੰਦੀ ਫਿਲਮਾਂ ਤੋਂ ਲੈ ਕੇ ਵੈੱਬ ਸੀਰੀਜ਼ ਤੱਕ, ਸਭ ਕਰ ਰਹੇ ਹੋ। ਕੀ ਇਹ ਸੋਚੀ ਸਮਝੀ ਰਣਨੀਤੀ ਹੈ ਕਿ ਤੁਸੀਂ ਹਰ ਜਗ੍ਹਾ ਮੌਜੂਦ ਰਹਿਣਾ ਹੈ?
- ਅੱਜ ਦੀ ਤਰੀਕ ਵਿੱਚ ਇਹੀ ਫਾਇਦਾ ਹੈ ਕਿ ਕਿਸੇ ਇੱਕ ਖੇਤਰ ਜਾਂ ਭਾਸ਼ਾ ਨਾਲ ਬੱਝ ਕੇ ਰਹਿਣਾ ਜ਼ਰੂਰੀ ਨਹੀਂ ਹੈ। ਮੈਂ ਬਹੁਤ ਖੁਸ਼ਨਸੀਬ ਹਾਂ ਕਿ ਮੈਨੂੰ ਹਰ ਇੰਡਸਟਰੀ ਦੇ ਬਿਹਤਰੀਨ ਕਲਾਕਾਰਾਂ ਤੇ ਡਾਇਰੈਕਟਰਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਜਿੱਥੇ ਮੇਰੀ ‘ਬੈੱਲ ਬੈਟਮ’ ਰਿਲੀਜ਼ ਹੋਈ ਹੈ, ਉਥੇ ‘ਆਰਮੀ ਆਫ ਦਿ ਡੈੱਡ’ ਦਾ ਵੀ ਹਿੱਸਾ ਹਾਂ। ਮੈਂ ਓ ਟੀ ਟੀ ਉੱਤੇ ਕੰਮ ਕਰ ਰਹੀ ਹਾਂ, ਸਾਊਥ ਦੇ ਬਹੁਤ ਵੱਡੇ ਸਟਾਰ ਨਾਲ ਬਹੁਤ ਵੱਡੀ ਫਿਲਮ ਕਰ ਰਹੀ ਹਾਂ, ਤਾਂ ਮੈਂ ਬਹੁਤ ਨਸੀਬ ਵਾਲੀ ਹਾਂ ਤੇ ਮੈਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੰ। ਪੂਰੀ ਸ਼ਿੱਦਤ ਨਾਲ ਕੰਮ ਕਰਦੀ ਹਾਂ। ਇਹ ਮੈਨੂੰ ਚੰਗਾ ਲੱਗਦਾ ਹੈ। ਇੱਕ ਐਕਟਰ ਵਜੋਂ ਮੈਂ ਚਾਹੁੰਦੀ ਹਾਂ ਕਿ ਰੋਜ਼ ਕੁਝ ਵੱਖ, ਕੁਝ ਨਵਾਂ ਸਿੱਖਾਂ। ਜੇ ਇੱਕੋ ਚੀਜ਼ ਮੈਂ ਰੋਜ਼ ਕਰਾਂਗੀ, ਤਾਂ ਮੈਂ ਖੁਦ ਬੋਰ ਹੋ ਜਾਵਾਂਗੀ। ਮੈਂ ਚਾਹੁੰਦੀ ਹਾਂ ਕਿ ਲਗਾਤਾਰ ਖੁਦ ਨੂੰ ਚੈਲੇਂਜ ਕਰਦੀ ਰਹਾਂ। ਉਹੀ ਮੈਂ ਕਰ ਰਹੀ ਹਾਂ।
* ‘ਗੰਗੂਬਾਈ ਕਾਠੀਆਵਾੜੀ’ ਵਿੱਚ ਡਾਂਸ ਨੰਬਰ ਦੇ ਬਾਅਦ ਤੁਸੀਂ ਭੰਸਾਲੀ ਦੀ ਵੈੱਬ ਸੀਰੀਜ਼ ‘ਹੀਰਾ ਮੰਡੀ’ ਦਾ ਵੀ ਹਿੱਸਾ ਹੈ?
- ਅਜੇ ਮੈਂ ਸੰਜੇ ਸਰ ਨਾਲ ‘ਗੰਗੂਬਾਈ ਕਾਠੀਆਵਾੜੀ’ ਵਿੱਚ ਇੱਕ ਬਹੁਤ ਪਿਆਰਾ ਜਿਹਾ ਗਾਣਾ ਕੀਤਾ ਹੈ। ਇਸ ਗਾਣੇ ਨੂੰ ਲੈ ਕੇ ਮੈਂ ਬਹੁਤ ਐਕਸਾਈਟਿਡ ਹਾਂ ਕਿਉਂਕਿ ਉਹ ਮੇਰੇ ਮਨਪਸੰਦ ਫਿਲਮਮੇਕਰ ਹਨ। ਮੈਂ ਬਹੁਤ ਖੁਸ਼ ਸੀ ਉਨ੍ਹਾਂ ਦੇ ਨਾਲ ਕੰਮ ਕਰਨ ਬਾਰੇ, ਕਿਉਂਕਿ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਵਰਗਾ ਕ੍ਰਿਏਟਿਵ ਜੀਨੀਅਸ ਫਿਲਮਕਾਰ ਦੂਸਰਾ ਨਹੀਂ ਹੈ। ਮੇਰੀ ਜਿਵੇਂ ਦੁਆ ਕਬੂਲ ਹੋ ਗਈ। ਮੈਂ ਹਮੇਸ਼ਾ ਕਹਿੰਦੀ ਸੀ ਕਿ ਸੰਜੇ ਸਰ ਇੱਕ ਵਾਰ ਮੈਨੂੰ ਫਿਲਮ ਵਿੱਚ ਸਾਈਨ ਕਰ ਲੈਣ। ਉਹ ਆਪਣੀਆਂ ਅਭਿਨੇਤਰੀਆਂ ਨੂੰ ਜਿਸ ਤਰ੍ਹਾਂ ਪਰਦੇ ਉੱਤੇ ਪੇਸ਼ ਕਰਦੇ ਹਨ, ਉਹ ਬਹੁਤ ਖੂਸਬੂਸਤ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ