Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਨੈਗੇਟਿਵ ਕਿਰਦਾਰ ਕਰਨ ਦੀ ਇੱਛਾ ਹੈ : ਆਸ਼ਾ ਨੇਗੀ

September 01, 2021 02:55 AM

ਛੋਟੇ ਪਰਦੇ ਦੇ ਸੀਰੀਅਲ ‘ਪਵਿੱਤਰ ਰਿਸ਼ਤਾ’ ਨਾਲ ਆਪਣੀ ਪਛਾਣ ਬਣਾਉਣ ਵਾਲੀ ਆਸ਼ਾ ਨੇਗੀ ਨੇ ਛੋਟੇ ਪਰਦੇ ਉੱਤੇ ਨੌਂ ਸਾਲ ਬਿਤਾਉਣ ਦੇ ਬਾਅਦ 2019 ਵਿੱਚ ਏਕਤਾ ਕਪੂਰ ਦੇ ‘ਆਲਟ ਬਾਲਾਜੀ ਦੀ ਵੈੱਬ ਸੀਰੀਜ਼ ‘ਬਾਰਿਸ਼’ ਨਾਲ ਓ ਟੀ ਟੀ ਪਲੇਟਫਾਰਮ ਉੱਤੇ ਦਸਤਕ ਦਿੱਤੀ। ਇਸ ਵਿੱਚ ਸ਼ਰਮਨ ਜੋਸ਼ੀ ਦੇ ਆਪੋਜ਼ਿਟ ਨਜ਼ਰ ਆਈ ਸੀ। ਆਸ਼ਾ ਨੇਗੀ ਬਚਪਨ ਤੋਂ ਐਕਟਿੰਗ ਦੇ ਪ੍ਰੋਫੈਸ਼ਨ ਵਿੱਚ ਆ ਕੇ ਇੱਕ ਅਭਿਨੇਤਰੀ ਬਣਨ ਦਾ ਸੁਫਨਾ ਦੇਖ ਰਹੀ ਸੀ। ਜਦ ਪਹਿਲੀ ਵਾਰ ਮੁੰਬਈ ਆਈ, ਉਸ ਵਕਤ ਆਤਮ ਵਿਸ਼ਵਾਸ ਨਾਲ ਭਰੀ ਹੋਈ ਸੀ। ਉਸ ਨੂੰ ਲੱਗਦਾ ਸੀ ਕਿ ਉਸ ਨੂੰ ਸਿੱਧੇ ਫਿਲਮਾਂ ਦੇ ਆਫਰ ਮਿਲਣ ਲੱਗਣਗੇ, ਪਰ ਹੌਲੀ-ਹੌਲੀ ਸਭ ਸਮਝ ਆ ਗਿਆ। ਜਦ ਉਸ ਨੂੰ ਟੀ ਵੀ ਵਿੱਚ ਕੰਮ ਦਾ ਮੌਕਾ ਮਿਲਿਆ ਤਾਂ ਉਸ ਨੇ ਹਾਂ ਕਰ ਦਿੱਤੀ। ‘ਬਾਰਿਸ਼’ (2019) ਦੇ ਬਾਅਦ ਤੋਂ ਲਗਾਤਾਰ ਆਸ਼ਾ ਨੇਗੀ ਓ ਟੀ ਟੀ ਉੱਤੇ ਨਜ਼ਰ ਆਉਂਦੀ ਰਹੀ। ਉਹ ਜਿਮੀ ਸ਼ੇਰਗਿੱਲ ਨਾਲ ਇੱਕ ਥ੍ਰਿਲਰ ਫਿਲਮ ‘ਕਾਲਰ ਬੰਬ’ ਕਰ ਰਹੀ ਹੈ। ਇਸ ਦੇ ਇਲਾਵਾ ਉਹ ਇੱਕ ਵੈੱਬ ਸੀਰੀਜ਼ ‘ਖ੍ਵਾਬਾਂ ਦੇ ਪਰਿੰਦੇ’ ਵਿੱਚ ਨਜ਼ਰ ਆਏਗੀ। ਇਸ ਸੀਰੀਜ਼ ਦਾ ਜ਼ਿਆਦਾਤਰ ਫਿਲਮਾਂਕਨ ਆਸਟਰੇਲੀਆ ਦੀਆਂ ਬੇਹੱਦ ਖੂਬਸੂਰਤ ਲੋਕੇਸ਼ਨਾਂ ਉੱਤੇ ਕੀਤਾ ਗਿਆ ਹੈ। ਪੇਸ਼ ਹਨ ਆਸ਼ਾ ਨੇਗੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਵੈੱਬ ਸੀਰੀਜ਼ ‘ਖ੍ਵਾਬਾਂ ਦੇ ਪਰਿੰਦੇ’ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਕਿਰਦਾਰ ਨਿਭਾ ਰਹੇ ਹੋ?
- ਇਸ ਵਿੱਚ ਮੈਂ ਬਿੰਦੀਆ ਨਾਂਅ ਦੀ ਲੜਕੀ ਦਾ ਕਿਰਦਾਰ ਨਿਭਾ ਰਹੀ ਹਾਂ। ਇੱਕ ਅਜਿਹੀ ਲੜਕੀ, ਜੋ ਕਾਫੀ ਬਿੰਦਾਸ ਹੈ ਤੇ ਬਿਨਾਂ ਸੋਚੇ ਸਮਝੇ ਆਪਣੀ ਜ਼ਿੰਦਗੀ ਦੇ ਅਹਿਮ ਫੈਸਲੇ ਲੈਂਦੀ ਹੈ। ਇਹ ਕਿਰਦਾਰ ਮੇਰੀ ਰੀਅਲ ਲਾਈਫ ਪਰਸਨੈਲਿਟੀ ਦੇ ਨਾਲ ਕਾਫੀ ਮੇਲ ਖਾਂਦਾ ਹੈ। ਰੀਅਲ ਲਾਈਫ ਵਿੱਚ ਵੀ ਮੈਂ ਬਿੰਦੀਆ ਵਾਂਗ ਹੀ ਹਾਂ।
* ਆਸਟਰੇਲੀਆ ਵਿੱਚ ਤੁਹਾਡੀ ਫਿਲਮ ਦੀ ਸ਼ੂਟਿੰਗੀ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ?
-ਜਦ ਮੈਂ ਸ਼ੂਟਿੰਗ ਲਈ ਆਸਟਰੇਲੀਆ ਜਾਣ ਵਾਲੀ ਸੀ, ਮੇਰੀਆਂ ਫ੍ਰੈਂਡਸ, ਜੋ ਪਹਿਲਾਂ ਆਸਟਰੇਲੀਆ ਹੋ ਕੇ ਆਈਆਂ ਹਨ, ਨੇ ਮੈਨੂੰ ਦੱਸਿਆ ਕਿ ਜੇ ਉਥੇ ਜਾਣਾ ਹੈ ਤਾਂ ਡਰਾਈਵਿੰਗ ਆਉਣੀ ਬੇਹੱਦ ਜ਼ਰੂਰੀ ਹੈ, ਇਸ ਲਈ ਉਥੇ ਜਾਣ ਦੇ ਪਹਿਲਾਂ ਮੈਂ ਡਰਾਈਵਿੰਗ ਸਿੱਖੀ, ਜੋ ਉਥੇ ਮੇਰੇ ਬਹੁਤ ਕੰਮ ਆਈ। ਇਸ ਦੇ ਬਾਅਦ ਮੇਰੇ ਅੰਦਰ ਸੋਲੋ ਟ੍ਰੈਵਲਿੰਗ ਦਾ ਕਾਨਫੀਡੈਂਸ ਆ ਚੁੱਕਾ ਹੈ। ਅੱਜ ਮੈਂ ਕਿਤੇ ਵੀ ਇਕੱਲੀ ਜਾ ਸਕਦੀ ਹਾਂ।
* ਲਾਈਫ ਦੇ ਫੇਲੀਅਰਸ ਤੋਂ ਤੁਸੀਂ ਡਿਪਰੈਸ਼ਨ ਵਿੱਚ ਆ ਗਏ ਸੀ, ਪਰ ਜਦ ਫਿਰ ਸਭ ਕੁਝ ਠੀਕ-ਠਾਕ ਹੋ ਚੁੱਕਾ ਹੈ, ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ?
- ਮੈਂ ਆਪਣੀ ਜ਼ਿੰਦਗੀ ਵਿੱਚ ਸਫਲਤਾ ਘੱਟ ਅਤੇ ਫੇਲੀਅਰ ਵੱਧ ਦੇਖੇ ਹਨ, ਪਰ ਹਮੇਸ਼ਾ ਆਪਣੀ ਅਸਫਲਤਾ ਤੋਂ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ ਹੈ। ਮੇਰਾ ਪਹਿਲਾ ਸ਼ੋਅ ਸੁਪਰਹਿੱਟ ਹੋਇਆ, ਪਰ ਉਸ ਦੇ ਬਾਅਦ ਮੇਰੇ ਸ਼ੋਅ ਲਗਾਤਾਰ ਫਲਾਪ ਹੁੰਦੇ ਰਹੇ। ਇਸ ਕਾਰਨ ਮੈਂ ਡਿਪ੍ਰੈਸ਼ਨ ਵਿੱਚ ਆ ਗਈ, ਪਰ ਫਿਰ ਇੱਕ ਚੰਗੇ ਫੇਜ਼ ਵਿੱਚ ਹਾਂ। ਅੱਜ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ, ਪਰ ਇਹ ਗੱਲ ਚੰਗੀ ਤਰ੍ਹਾਂ ਸਮਝ ਚੁੱਕੀ ਹਾਂ ਕਿ ਚੰਗਾ ਸਮਾਂ ਬੀਤਦੇ ਦੇ ਵੀ ਦੇਰ ਨਹੀਂ ਲੱਗੇਗੀ। ਇਸ ਲਈ ਆਪਣੇ ਵੱਲੋਂ ਪੂਰੀ ਸਾਵਧਾਨੀ ਰੱਖਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਇਹ ਦੌਰਾ ਲੰਬਾ ਚਲਦਾ ਰਹੇ।
* ਤੁਹਾਨੂੰ ਕਿਸ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਜ਼ਿਆਦਾ ਚੰਗਾ ਲੱਗਦਾ ਹੈ?
-ਮੈਂ ਇੱਕ ਟਿਪੀਕਲ ਚੰਗੀ ਲੜਕੀ ਵਾਲੇ ਕਿਰਦਾਰ ਕਾਫੀ ਨਿਭਾ ਲਏ ਹਨ। ਇਸ ਲਈ ਮੈਂ ਇਸ ਤਰ੍ਹਾਂ ਦੇ ਕਿਰਦਾਰ ਨਹੀਂ ਕਰਨਾ ਚਾਹੁੰਦਾ। ਮੈਂ ਚਾਹੁੰਦੀ ਹਾਂ ਕਿ ਮੈਨੂੰ ਨੈਗੇਟਿਵ ਕਿਰਦਾਰ ਮਿਲੇ, ਕਿਉਂਕਿ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਵਿੱਚ ਮੈਂ ਖੁਦ ਨੂੰ ਜ਼ਿਆਦਾ ਬਿਹਤਰ ਸਾਬਿਤ ਕਰ ਸਕਦੀ ਹਾਂ।
* ਕੀ ਕਾਰਨ ਹੈ ਕਿ ਤੁਸੀਂ ਲੀਡ ਐਕਸਟਰੈੱਸ ਦੇ ਇਲਾਵਾ ਛੋਟੇ-ਛੋਟੇ ਕਿਰਦਾਰ ਵਿੱਚ ਵੀ ਦਿਲਚਸਪੀ ਦਿਖਾ ਰਹੇ ਹੋ?
- ਮੈਂ ਕਿਹਾ ਨਾ ਕਿ ਮੈਂ ਟਿਪੀਕਲ ਇੱਕੋ ਜਿਹੇ ਰੋਲ ਕਰਨਾ ਨਹੀਂ ਚਾਹੁੰਦੀ। ਚਾਹੁੰਦੀ ਹਾਂ ਕਿ ਜੋ ਰੋਲ ਕਰਾਂ, ਉਹ ਚੈਲੇਂਜਿੰਗ ਹੋਣ। ਰੋਲ ਅਜਿਹਾ ਹੋਵੇ, ਜਿਸ ਦੇ ਬਾਰੇ ਘੱਟੋ ਘੱਟ ਇੱਕ ਵਾਰ ਮਨ ਵਿੱਚ ਇਹ ਸਵਾਲ ਜ਼ਰੂਰ ਉਠੇ ਕਿ ਕੀ ਮੈਂ ਇਸ ਨੂੰ ਕਰ ਸਕਾਂਗੀ? ਇਹ ਜ਼ਰੂਰ ਨਹੀਂ ਕਿ ਉਹ ਲੀਡ ਰੋਲ ਹੀ ਹੋਵੇ। ਉਹ ਕਿਸੇ ਵੀ ਗ੍ਰੇਡ ਦਾ ਹੋਵੇ, ਚੱਲੇਗਾ।
* ਟੀ ਵੀ ਤੋਂ ਓ ਟੀ ਟੀ ਵੱਲ ਰੁਖ਼ ਕਰਨ ਦੀ ਅਸਲ ਵਜ੍ਹਾ ਕੀ ਰਹੀ?
- ਮੈਂ ਆਪਣਾ ਧੀਰਜ ਗੁਆ ਚੁੱਕੀ ਸੀ। ਮੈਨੂੰ ਲੱਗਦਾ ਸੀ ਕਿ ਦੋ-ਤਿੰਨ ਸਾਲ ਕੋਈ ਟੀ ਵੀ ਸ਼ੋਅ ਕਰਨ ਤੋਂ ਬਿਹਤਰ ਹੋਵੇਗਾ ਕਿਓ ਟੀ ਟੀ ਦੇ ਲਈ ਅਲੱਗ-ਅਲੱਗ ਕੰਮ ਕਰਾਂ। ਮੈਂ ਮੰਨਦੀ ਹਾਂ ਕਿ ਆਰਥਿਕ ਸੁਰੱਖਿਆ ਦੇ ਲਈ ਟੀ ਵੀ ਇੱਕ ਸੁਰੱਖਿਅਤ ਜ਼ਰੀਆ ਹੈ, ਪਰ ਮੈਂ ਕੁਝ ਨਵਾਂ ਕਰਨਾ ਚਾਹੁੰਦੀ ਸੀ, ਇਸ ਲਈ ਮੈਂ ਇਸ ਨੂੰ ਚੁਣਿਆ। ਟੀ ਵੀ ਲਈ ਬਹੁਤ ਜਲਦੀ ਕੰਮ ਕਰਨਾ ਪੈਂਦਾ ਹੈ ਅਤੇ ਪ੍ਰਫਾਰਮੈਂਸ ਉੱਤੇ ਫੋਕਸ ਨਹੀਂ ਹੁੰਦਾ। ਓ ਟੀ ਟੀ ਦੇ ਨਾਲ ਅਜਿਹਾ ਨਹੀਂ ਹੈ। ਆਪਣੇ ਕਰੈਕਟਰ ਨੂੰ ਸਮਝਣ ਅਤੇ ਰਿਕਵਾਇਰਮੈਂਟ ਨੂੰ ਪੂਰਾ ਕਰਨ ਦੇ ਲਈ ਇੱਕ ਐਕਟਰ ਦੇ ਕੋਲ ਕਾਫੀ ਸਮਾਂ ਹੁੰਦਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ