Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ
 
ਨਜਰਰੀਆ

ਵਿਅੰਗ: ਭੂਰੀ ਤਾਈ ਅਤੇ ਪਿੰਡ ਵਾਲੇ

September 01, 2021 02:51 AM

-ਮਦਨ ਗੁਪਤਾ ਸਪਾਟੂ
ਤੀਸਰੀ ਲਹਿਰ ਦੇ ਡਰੋਂ ਪਿੰਡ ਦੇ ਕੁਝ ਨੌਜਵਾਨ ਵਰਕਰਾਂ ਨੇ ਵੈਕਸੀਨ ਲਵਾਉਣ ਲਈ ਇੱਕ ਕੈਂਪ ਲਗਵਾ ਦਿੱਤਾ। ਲਾਲੂ ਗਲੇ ਵਿੱਚ ਲਾਊਡ ਸਪੀਕਰ ਲਟਕਾ ਕੇ ਚੀਕ-ਚੀਕ ਕੇ ਮੁਨਾਦੀ ਕਰਨ ਲੱਗਾ, ‘‘ਵੈਕਸੀਨ ਲਗਵਾ ਲਓ, ਵੈਕਸੀਨ। ਰੰਗ-ਬਿਰੰਗੀ ਵੈਕਸੀਨ। ਮੁਫਤ ਵਿੱਚ ਲਗਵਾ ਲਓ ਵੈਕਸੀਨ।” ਪਿੰਡ ਦੇ ਸਾਰੇ ਲੋਕ ਲਾਈਨ ਲਾ ਕੇ ਰੰਗ-ਬਿਰੰਗੀ ਡ੍ਰੈੱਸ ਪਹਿਨ ਕੇ ਇੰਝ ਨਿਕਲ ਪਏ, ਜਿਵੇਂ ਵੋਟ ਪਾਉਣ ਨਿਕਲਦੇ ਹਨ। ਭੂਰੀ ਤਾਈ ਆਪਣੇ ਸਟੈਂਡ ਉੱਤੇ ਅੜੀ ਰਹੀ। ਨਾ ਕਦੇ ਵੋਟ ਦੇਣ ਗਈ, ਨਾ ਟੀਕਾਕਕਰਨ ਲਈ ਤਿਆਰ ਹੋਈ।
ਪਿੰਡ ਦੇ ਜਵਾਕ ਜੋ ਆਉਂਦੇ-ਜਾਂਦੇ ਤਾਈ ਨਾਲ ਮਸ਼ਕਰੀਆਂ ਕਰਦੇ ਸਨ, ਸਾਰੇ ਹੋਲੀ ਵਰਗੀ ਹੁੱਲੜ ਕਰਨ ਲਈ ਤਾਈ ਨੂੰ ਘੇਰ ਕੇ ਖੜੇ ਹੋ ਗਏ। ਤਾਈ ਆਪਣੇ ਕੜਕ ਆਵਾਜ਼ ਵਿੱਚ ਚੀਕੀ, ‘‘ਓ ਮੁੰਡਿਓ! ਮੈਂ ਨੱਬੇ ਉਪਰ ਪੰਜ ਦੀ ਹੋ ਗਈ, ਤੁਹਾਡੇ ਤੋਂ ਵੱਧ ਤਕੜੀ ਹਾਂ। ਅੱਜ ਤੱਕ ਇੱਕ ਵੀ ਸੂਈ ਨਹੀਂ ਲਗਵਾਈ। ਬਚਪਨ ਵਿੱਚ ਬਾਂਹ ਉੱਤੇ ਜ਼ਬਰਦਸਤੀ ਟੀਕਾ ਲਾ ਦਿੱਤਾ ਸੀ, ਅੱਜ ਤੱਕ ਨਿਸ਼ਾਨ ਦਿੱਸਦੇ ਹਨ। ਮੈਨੂੰ ਕੋਈ ਲੋੜ ਨਹੀਂ ਟੀਕੇ-ਫੀਕੇ ਦੀ। ਅੱਜ ਤੱਕ ਬੁਖਾਰ ਕਦੇ ਨਹੀਂ ਚੜ੍ਹਿਆ ਮੈਨੂੰ? ਮੈਨੂੰ ਪਿੰਡ ਦਾ ਚੌਧਰੀ ਕੁਝ ਨਾ ਕਹਿ ਸਕਦਾ ਤਾਂ ਇਹ ਕੋਰੋਨਾ ਕੀ ਕਰ ਲਵੇਗਾ? ਕੋਰੋਨਾ-ਸ਼ੋਰੋਨਾ ਤਾਂ ਸ਼ਹਿਰ ਵਿੱਚ ਈ ਆ, ਸਾਡੇ ਪਿੰਡ ਵਿੱਚ ਮੇਰੇ ਕਹੇ ਬਗੈਰ ਪੱਤਾ ਤੱਕ ਨਾ ਹਿੱਲੇ, ਇਹ ਕਿਵੇਂ ਆ ਸਕਦੈ? ਜਦੋਂ ਰਾਮ ਜੀ ਬੁਲਾਉਣਗੇ ਤਾਂ ਤੁਹਾਡਾ ਤਾਊ ਵੀ ਨਹੀਂ ਰੋਕ ਸਕੇਗਾ। ਪਿਛਲੇ ਮਹੀਨੇ ਰਾਮ ਪਿਆਰੀ ਵੀ ਰਾਮ ਨੂੰ ਪਿਆਰੀ ਹੋ ਗਈ। ਬਿਨ ਬੁਲਾਏ ਤਾਂ ਭਗਵਾਨ ਦੇ ਘਰ ਵੀ ਨਾ ਜਾਵੇ ਕੋਈ।”
ਕੁਝ ਲੋਕ ਮਿਸਾਲ ਦੇਣ ਲੱਗੇ, ‘‘ਤਾਈ! ਦੇਖ ਫਲਾਣੇ ਦੀ ਮਾਂ ਸੌ ਸਾਲ ਦੀ ਹੈ। ਉਸ ਨੇ ਵੀ ਟੀਕਾ ਲਵਾ ਲਿਆ।”
ਤਾਈ ਇਸ ਗੱਲ ਉੱਤੇ ਕੰਪੀਟੀਸ਼ੀਨ ਖਾਤਰ ਮੰਨ ਗਈ। ਉਸ ਦੀਆਂ ਨੂੰਹਾਂ ਨੇ ਤਾਈ ਨੂੰ ਰੰਗ-ਬਿਰੰਗੀ ਸਾੜ੍ਹੀ ਬੰਨ੍ਹ ਕੇ ਮੱਥੇ ਉੱਤੇ ਚਾਂਦੀ ਦਾ ਟਿੱਕਾ ਲਟਕਾਇਆ ਅਤੇ ਵਿਆਹ ਦਾ ਵਾਤਾਵਰਣ ਬਣਾ ਕੇ ਕਿਸੇ ਤਰ੍ਹਾਂ ਕੈਂਪ ਵੱਲ ਤੋਰ ਦਿੱਤਾ। ਖੈਰ! ਜਦੋਂ ਤਾਈ ਪਰਤੀ ਤਾਂ ਸਾਰੇ ਪਿੰਡ ਵਾਲੇ ਘੇਰਾ ਬਣਾ ਕੇ ਤਾਈ ਦੇ ਚਾਰੇ ਪਾਸੇ ਖੜੇ ਹੋ ਗਏ। ਕੁਝ ਨੌਜਵਾਨ ਲੜਕੇ ਲੋਕਲ ਕਾਨਫਰੰਸ ਵਾਲਾ ਮਾਹੌਲ ਬਣਾ ਕੇ ਤਾਈ ਨਾਲ ਮਸ਼ਕਰੀ ਕਰਨ ਲੱਗੇ, ‘‘ਤਾਈ, ਕਿੱਦਾਂ ਦਾ ਲੱਗਾ? ਦਰਦ ਤਾਂ ਨਹੀਂ ਹੋਈ? ਕਿਹੜੀ ਵੈਕਸੀਨ ਲਗਵਾਈ?”
ਤਾਈ ਨੇ ਪੂਰੇ ਰੋਹਬ ਨਾਲ ਜਵਾਬ ਦਿੱਤੇ, ‘‘ਦਰਦ ਕੋਈ ਨਹੀਂ ਹੋਇਆ, ਲੱਗਾ ਜਿਵੇਂ ਕੋਈ ਕੀੜੀ ਕੱਟ ਰਹੀ ਏ। ਮੈਨੂੰ ਕੀ ਪਤਾ ਕਿਹੜੇ ਰੰਗ ਦੀ ਟੀਕਾ ਲੱਗਾ। ਮੈਂ ਤਾਂ ਤੁਹਾਡੇ ਤਾਊ ਨੂੰ ਤੱਕ ਰਹੀ ਸੀ।”
ਜਦੋਂ ਪਿਛਲੇ ਸਾਲ ਵੈਕਸੀਨ ਨਹੀਂ ਆਈ ਸੀ, ਲੋਕ ਆਕਾਸ਼ ਵੱਲ ਗਰਦਨ ਚੁੱਕ ਕੇ ਸਰਕਾਰ ਤੋਂ ਪੁੱਛਦੇ ਸਨ, ‘ਕਦੋਂ ਆਏਗੀ ਵੈਕਸੀਨ? ਵੈਕਸੀਨ ਕਦੋਂ ਆਏਗੀ? ਅੱਜ ਤੱਕ ਆਈ ਨਹੀਂ ਵੈਕਸੀਨ?’ ਜਦੋਂ ਆਈ ਤਾਂ ਬਰਬਾਦ ਹੋ ਗਈ। ਲੋਕ ਗਾਣੇ ਗਾਉਣ ਲੱਗੇ, ‘ਯੇ ਤੇਰੀ ਵੈਕਸੀਨ’ ...‘ਯੇ ਮੇਰੀ ਵੈਕਸੀਨ।’ ਮੈਂ ਨਹੀਂ ਲਗਵਾਵਾਂਗਾ। ਇਹ ਵਿਦੇਸ਼ੀ ਮੈਂ ਸਵਦੇਸ਼ੀ। ਮੈਨੂੰ ਸਵਦੇਸ਼ੀ ਚਾਹੀਦੀ ਹੈ। ਕਿਸੇ ਨੂੰ ਰਸ਼ੀਅਨ ਚਾਹੀਦੀ ਹੈ। ਮੈਂ ਤਾਂ ਸਟੇਨਲੈੱਸ ਸਟੀਲ ਦਾ ਬਣਿਆ ਹਾਂ। ਯੋਗਾ ਕਰਦਾ ਅਤੇ ਸਾਰੀ ਦੁਨੀਆ ਨੂੰ ਕਰਵਾਉਂਦਾ ਹਾਂ। ਮੈਂ ਕਿਉਂ ਲਗਵਾਵਾਂ ਵੈਕਸੀਨ? ਤੀਜੀ ਲਹਿਰ ਦਾ ਖੌਫ ਸਤਾਉਣ ਲੱਗਾ ਤਾਂ ਹਰ ਇੱਕ ਨੂੰ ਹੱਥਾਂ-ਪੈਰਾਂ ਦੀ ਪਈ ਆ, ਕਹਿੰਦੇ ਹਨ ਪਹਿਲਾਂ ਮੈਂ, ਪਹਿਲਾਂ ਮੈਂ, ਵੈਕਸੀਨ ਲਈ ਇੱਕ-ਦੂਜੇ ਉੱਤੇ ਚੜ੍ਹੇ ਜਾ ਰਹੇ ਹਨ। ਵੈਕਸੀਨ ਲਈ ਸਿਫਾਰਸ਼ਾਂ ਲੱਗ ਰਹੀਆਂ ਹਨ।
ਵੈਕਸੀਨ ਅੱਜਕੱਲ੍ਹ ਅਰੇਂਜਡ ਮੈਰਿਜ ਵਰਗੀ ਹੋ ਗਈ। ਪਹਿਲੇ ਤੁਸੀਂ ਚੰਗੀ ਨੌਕਰੀ ਅਤੇ ਸਟੇਟਸ ਦੇ ਚੱਕਰ ਵਿੱਚ ਘੋੜੀ ਜਾਂ ਡੋਲੀ ਚੜ੍ਹਨ ਨੂੰ ਤਿਆਰ ਨਹੀਂ ਹੁੰਦੇ। ਫਿਰ ਤੁਹਾਨੂੰ ਉਨ੍ਹਾਂ ਵਿੱਚੋਂ ਕੋਈ ਪਸੰਦ ਨਹੀਂ ਆਉਂਦੀ। ਜਿਨ੍ਹਾਂ ਨੂੰ ਮਿਲ ਜਾਂਦੀ ਹੈ, ਉਹ ਪਛਤਾਉਂਦੇ ਰਹਿੰਦੇ ਹਨ ਕਿ ਕੁਝ ਦਿਨ ਰੁਕ ਜਾਂਦੇ ਤਾਂ ਸ਼ਾਇਦ ਏਦੂੰ ਚੰਗੀ ਮਿਲ ਜਾਂਦੀ। ਉਸ ਦੀ ਮੇਰੀ ਤੋਂ ਚੰਗੀ ਕਿਉਂ? ਫਿਰ 60 ਦੇ ਕਰੀਬ ਜਾ ਕੇ ਉਚਿਤ ਵਰ-ਕੰਨਿਆ ਦੀ ਤਲਾਸ਼ ਵਿੱਚ ਭਟਕਦੇ ਉਨ੍ਹਾਂ ਹੀ ਰਿਸ਼ਤੇਦਾਰਾਂ ਨੂੰ ਕਹਿੰਦੇ ਹਨ, ‘‘ਭਾਈ! ਕੋਈ ਵੀ ਚੱਲੇਗੀ। ਵਿਡੋ ਵੀ। ਡਾਇਵੋਰਸੀ ਵੀ। ਦੋ-ਚਾਰ ਬੱਚਿਆਂ ਦੀ ਮਾਂ ਵੀ।”

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ