Welcome to Canadian Punjabi Post
Follow us on

22

March 2019
ਟੋਰਾਂਟੋ/ਜੀਟੀਏ

ਕਾਉਂਸਲਰ ਮਾਰਟਿਨ ਮੈਡੇਰੌਸ ਬਰੈਂਪਟਨ ਦੀ ਪਲੈਨਿੰਗ ਅਂੈਡ ਡਿਵੈਲਪਮੈਂਟ ਕਮੇਟੀ ਦੇ ਚੇਅਰ ਨਿਯੁਕਤ

December 18, 2018 05:10 AM

ਬਰੈਂਪਟਨ, 17 ਦਸੰਬਰ (ਪੋਸਟ ਬਿਊਰੋ) : ਪਿਛਲੇ ਹਫਤੇ ਬਰੈਂਪਟਨ ਸਿਟੀ ਕਾਉਂਸਲ ਅਤੇ ਪੀਲ ਰੀਜਨਲ ਕਾਉਂਸਲ ਵੱਲੋਂ 2018 ਤੋਂ 2022 ਲਈ ਕਾਉਂਸਲ ਦੇ ਨਵੇਂ ਕਾਰਜਕਾਲ ਵਾਸਤੇ ਕਮੇਟੀ ਚੇਅਰਜ਼ ਦੀ ਚੋਣ ਕੀਤੀ ਗਈ। ਇਸ ਦੌਰਾਨ ਕਾਉਂਸਲਰ ਮਾਰਟਿਨ ਮੈਡੇਰੌਸ ਨੂੰ ਪਲੈਨਿੰਗ ਅਂੈਡ ਡਿਵੈਲਪਮੈਂਟ ਕਮੇਟੀ ਦਾ ਚੇਅਰ ਨਿਯੁਕਤ ਕੀਤਾ ਗਿਆ।
ਇਸ ਉੱਤੇ ਮਾਰਟਿਨ ਨੇ ਆਖਿਆ ਕਿ ਸਿਟੀ ਦੀ ਪਲੈਨਿੰਗ ਐਂਡ ਡਿਵੈਲਪਮੈਂਟ ਕਮੇਟੀ ਅਤੇ ਪੀਲ ਰੀਜਨ ਲਈ ਹਿਊਮਨ ਸਰਵਿਸਿਜ਼ ਦਾ ਚੇਅਰ ਚੁਣੇ ਜਾਣ ਉੱਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਸ ਦੌਰਾਨ 2021 ਤੋਂ 2022 ਦੀ ਕਾਉਂਸਲ ਦੀ ਟਰਮ ਦੌਰਾਨ ਉਹ ਪੀਲ ਪੁਲਿਸ ਸਰਵਿਸਿਜ਼ ਬੋਰਡ ਵਿੱਚ ਵੀ ਸੇਵਾ ਨਿਭਾਉਂਦੇ ਰਹਿਣਗੇ।
ਉਨ੍ਹਾਂ ਅੱਗੇ ਆਖਿਆ ਕਿ ਆਪਣੇ ਕਾਉਂਸਲ ਦੇ ਸਹਿਯੋਗੀਆਂ ਤੋਂ ਹਾਸਲ ਹੋਏ ਸਮਰਥਨ ਲਈ ਉਹ ਸਾਰਿਆਂ ਦੇ ਸ਼ੁਕਰਗੁਜ਼ਾਰ ਹਨ। ਉਨ੍ਹਾਂ ਆਖਿਆ ਕਿ ਸਾਡੀ ਕਮਿਊਨਿਟੀ ਵਿੱਚ ਸਾਰਿਆਂ ਤੋਂ ਕਮਜ਼ੋਰ ਲੋਕਾਂ ਦੀ ਮਦਦ ਕਰਨ ਲਈ ਵੀ ਉਹ ਹਮੇਸ਼ਾਂ ਤਿਆਰ ਰਹਿਣਗੇ। ਰੀਜਨਲ ਕਾਉਂਸਲਰ ਮਾਰਟਿਨ ਮੈਡੇਰੌਸ ਨੂੰ ਆਡਿਟ ਕਮੇਟੀ ਦਾ ਚੇਅਰ ਵੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹ ਬਰੈਂਪਟਨ ਤੇ ਪੀਲ ਰੀਜਨ ਦੀਆਂ ਹੋਰਨਾਂ ਐਡ ਹੌਕ ਕਮੇਟੀਆਂ ਵਿੱਚ ਵੀ ਸੇਵਾ ਨਿਭਾਉਣਗੇ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ