Welcome to Canadian Punjabi Post
Follow us on

22

March 2019
ਕੈਨੇਡਾ

ਫਲਾਈਟ ਵਿੱਚ ਹੋਣ ਵਾਲੀ ਦੇਰ ਲਈ ਏਅਰਲਾਈਨ ਨੂੰ ਯਾਤਰੀਆਂ ਨੂੰ ਦੇਣਾ ਹੋਵੇਗਾ ਮੁਆਵਜ਼ਾ

December 18, 2018 05:07 AM

ਓਟਵਾ, 17 ਦਸੰਬਰ (ਪੋਸਟ ਬਿਊਰੋ) : ਏਅਰ ਟਰੈਵਲ ਲਈ ਫੈਡਰਲ ਸਰਕਾਰ ਦੇ ਨਵੇਂ ਪ੍ਰਸਤਾਵਿਤ ਨਿਯਮਾਂ ਤਹਿਤ ਜਿਨ੍ਹਾਂ ਯਾਤਰੀਆਂ ਦੀ ਫਲਾਈਟ ਵਿੱਚ ਦੇਰ ਹੁੰਦੀ ਹੈ ਜਾਂ ਫਲਾਈਟ ਰੱਦ ਹੁੰਦੀ ਹੈ ਤੇ ਜਾਂ ਫਿਰ ਓਵਰਬੁਕਿੰਗ ਕਾਰਨ ਜਿਨ੍ਹਾਂ ਨੂੰ ਸੀਟ ਨਹੀਂ ਮਿਲ ਪਾਉਂਦੀ ਉਹ ਮੁਆਵਜ਼ੇ ਲਈ ਹੱਕਦਾਰ ਹੋਣਗੇ।
ਫੈਡਰਲ ਸਰਕਾਰ ਵੱਲੋਂ ਯਾਤਰੀਆਂ ਦੇ ਅਧਿਕਾਰਾਂ ਵਾਲਾ ਇਹ ਤਥਾ ਕਥਿਤ ਬਿੱਲ ਲਿਆਂਦਾ ਜਾ ਰਿਹਾ ਹੈ। ਇਸ ਵਿੱਚ ਸਰਕਾਰ ਨੇ ਯਾਤਰੀਆਂ ਨੂੰ ਹੋਣ ਵਾਲੀ ਅਸਹੂਲਤ ਦੇ ਸਬੰਧ ਵਿੱਚ ਏਅਰਲਾਈਨਜ਼ ਲਈ ਕੁੱਝ ਸ਼ਰਤਾਂ ਰੱਖੀਆਂ ਹਨ ਜਿਹੜੀਆਂ ਉਨ੍ਹਾਂ ਨੂੰ ਪੂਰੀਆਂ ਕਰਨੀਆਂ ਹੋਣਗੀਆਂ। ਵੱਡੀ ਕਮਰਸ਼ੀਅਲ ਫਲਾਈਟ ਲਈ ਤਿੰਨ ਘੰਟੇ ਦੀ ਹੋਣ ਵਾਲੀ ਦੇਰ ਵਾਸਤੇ 400 ਡਾਲਰ ਦੀ ਘੱਟ ਤੋਂ ਘੱਟ ਛੋਟ ਏਅਰਲਾਈਨ ਨੂੰ ਯਾਤਰੀ ਨੂੰ ਦੇਣੀ ਹੋਵੇਗੀ, ਨੌ ਘੰਟੇ ਜਾਂ ਇਸ ਤੋਂ ਵੱਧ ਦੀ ਦੇਰ ਲਈ ਇਹ ਮੁਆਵਜ਼ਾ 1000 ਡਾਲਰ ਤੱਕ ਰੱਖਿਆ ਗਿਆ ਹੈ। ਨਿੱਕੀਆਂ ਏਅਰਲਾਈਨਜ਼ ਲਈ ਘੱਟ ਤੋਂ ਘੱਟ ਮੁਆਵਜ਼ਾ ਵੀ ਰੱਖਿਆ ਗਿਆ ਹੈ।
ਜਿਨ੍ਹਾਂ ਯਾਤਰੀਆਂ ਨੂੰ ਓਵਰਬੁਕਿੰਗ ਕਾਰਨ ਅਚਾਨਕ ਛੱਡ ਦਿੱਤਾ ਜਾਂਦਾ ਹੈ ਜਾਂ ਜਹਾਜ਼ ਦੀ ਨਿਰਧਾਰਤ ਮੇਨਟੇਨੈਂਸ ਲਈ ਜਿਨ੍ਹਾਂ ਯਾਤਰੀਆਂ ਨੂੰ ਰੋਕ ਲਿਆ ਜਾਂਦਾ ਹੈ ਉਹ ਖੜ੍ਹੇ ਪੈਰ 900 ਡਾਲਰ ਮੁਆਵਜ਼ਾ ਹਾਸਲ ਕਰਨ ਦੇ ਦਾਅਵੇਦਾਰ ਹੋ ਜਾਣਗੇ। ਅਜਿਹੇ ਮੁੱਦਿਆਂ ਲਈ ਨੌਂ ਘੰਟੇ ਜਾਂ ਇਸ ਤੋਂ ਵੱਧ ਸਮੇਂ ਮਗਰੋਂ ਜਿਨ੍ਹਾਂ ਯਾਤਰੀਆਂ ਨੂੰ ਛੱਡਿਆ ਜਾਂਦਾ ਹੈ ਉਨ੍ਹਾਂ ਨੂੰ 2400 ਡਾਲਰ ਮੁਆਵਜ਼ਾ ਕੰਪਨੀ ਨੂੰ ਦੇਣਾ ਹੋਵੇਗਾ। ਅਜਿਹੇ ਮਾਮਲਿਆਂ ਵਿੱਚ ਯਾਤਰੀਆਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ ਜੇ ਮੌਸਮ ਅਚਾਨਕ ਖਰਾਬ ਹੋਣ ਕਾਰਨ, ਐਮਰਜੰਸੀ ਮੇਨਟੇਨੈਂਸ, ਏਅਰਪੋਰਟ ਆਪਰੇਸ਼ਨ ਵਰਗੇ ਮੁੱਦਿਆਂ ਜਾਂ ਮੈਡੀਕਲ ਐਮਰਜੰਸੀਜ਼ ਕਾਰਨ ਉਡਾਨ ਵਿੱਚ ਦੇਰ ਹੁੰਦੀ ਹੈ।
ਓਟਵਾ ਇੰਟਰਨੈਸ਼ਨਲ ਏਅਰਪੋਰਟ ਉੱਤੇ ਸੋਮਵਾਰ ਨੂੰ ਇੱਕ ਈਵੈਂਟ ਵਿੱਚ ਹਿੱਸਾ ਲੈਣ ਪਹੁੰਚੇ ਟਰਾਂਸਪੋਰਟ ਮੰਤਰੀ ਮਾਰਕ ਗਾਰਨਿਊ ਵੱਲੋਂ ਇਨ੍ਹਾਂ ਪ੍ਰਸਤਾਵਿਤ ਦਿਸ਼ਾ ਨਿਰਦੇਸ਼ਾਂ ਬਾਰੇ ਗੱਲਬਾਤ ਕੀਤੀ ਗਈ। ਇੱਕ ਵਾਰੀ ਫਾਈਨਲ ਹੋਣ ਤੋਂ ਬਾਅਦ ਇਹ ਨਿਯਮ ਸਾਰੀਆਂ ਯਾਤਰੀ ਉਡਾਨਾਂ, ਜਿਹੜੀਆਂ ਕੈਨੇਡਾ ਤੋਂ ਸ਼ਰੂ ਹੁੰਦੀਆਂ ਜਾਂ ਲੈਂਡ ਹੁੰਦੀਆਂ ਹਨ, ਉੱਤੇ ਲਾਗੂ ਹੋਣਗੇ। ਗਾਰਨਿਊ ਨੇ ਆਖਿਆ ਕਿ ਕੈਨੇਡਾ ਦੇ ਕਿਸੇ ਵੀ ਪਰਿਵਾਰ ਲਈ ਏਅਰ ਟਿਕਟ ਖਰੀਦਣਾ ਖਰਚੇ ਦਾ ਵੱਡਾ ਕਾਰਨ ਹੋ ਸਕਦਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਲਈ ਯਾਤਰੀਆਂ ਨੂੰ ਤੰਗ ਪਰੇਸ਼ਾਨ ਨਾ ਹੋਣਾ ਪਵੇ ਤੇ ਸਬੰਧਤ ਏਅਰਲਾਈਨ ਵੱਲੋਂ ਜਿਹੜੀ ਦਿੱਕਤ ਯਾਤਰੀ ਨੂੰ ਆਉਂਦੀ ਹੈ ਉਸ ਲਈ ਉਸ ਨੂੰ ਮੁਆਵਜ਼ਾ ਵੀ ਮਿਲੇ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਿਬਰਲਾਂ ਦੀ ਹਾਈਡਰੋ ਦਰਾਂ ਵਿੱਚ ਕਟੌਤੀਆਂ ਦੀ ਯੋਜਨਾ ਨੂੰ ਬਦਲੇਗੀ ਫੋਰਡ ਸਰਕਾਰ
ਆਪਣਾ ਆਧਾਰ ਗੁਆ ਚੁੱਕੇ ਹਨ ਲਿਬਰਲ, ਕੰਜ਼ਰਵੇਟਿਵਾਂ ਦੀ ਸਥਿਤੀ ਮਜ਼ਬੂਤ : ਸਰਵੇਖਣ
ਅਜੇ ਵੀ ਜਾਰੀ ਹੈ ਮੈਰਾਥਨ ਵੋਟਿੰਗ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਵਾਬ ਹਾਸਲ ਕਰਨ ਲਈ ਟੋਰੀਜ਼ ਨੇ ਲਾਂਚ ਕੀਤੀ ਮੈਰਾਥਨ ਵੋਟਿੰਗ
ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ
ਟੈਵਰਨਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਨੇ ਫੋਰਡ ਨੂੰ ਦਿੱਤੀ ਕਲੀਨ ਚਿੱਟ
ਕੈਨੇਡਾ ਛੱਡਣ ਵਾਲਿਆਂ ਦਾ ਟਰੈਕ ਰਿਕਾਰਡ ਰੱਖਣ ਲਈ ਡਾਟਾ ਇੱਕਠਾ ਕਰੇਗੀ ਫੈਡਰਲ ਸਰਕਾਰ
ਇਮਾਰਤ ਵਿੱਚ ਅੱਗ ਲੱਗਣ ਮਗਰੋਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਬੱਜਟ 2019: ਚੋਣਾਂ ਦੇ ਵਰ੍ਹੇ ਵਿੱਚ ਮਨ ਲੁਭਾਵਣੀਆਂ ਉਮੀਦਾਂ
ਅਸੈਂਬਲੀ ਪਲਾਂਟ ਦੇ ਭਵਿੱਖ ਬਾਰੇ ਜੀਐਮ ਨਾਲ ਚੱਲ ਰਹੀ ਹੈ ਸਕਾਰਾਤਮਕ ਗੱਲਬਾਤ : ਯੂਨੀਫੌਰ