Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਮਨੋਰੰਜਨ

ਪ੍ਰਤੀਕ ਬੇਹੱਦ ਚੌਕਸ ਅਭਿਨੇਤਾ : ਖੁਸ਼ਾਲੀ

August 31, 2021 02:02 AM

ਅਭਿਨੇਤਰੀ ਖੁਸ਼ਾਲੀ ਕੁਮਾਰ ਨੇ ਆਪਣੀ ਅਗਲੀ ਫਿਲਮ ‘ਡੇਢ ਬੀਘਾ ਜ਼ਮੀਨ’ ਦੀ ਸ਼ੂਟਿੰਗ ਸਹਿਯੋਗੀ ਕਲਾਕਾਰ ਪ੍ਰਤੀਕ ਗਾਂਧੀ ਨਾਲ ਝਾਂਸੀ ਵਿੱਚ ਸ਼ੁਰੂ ਕਰ ਦਿੱਤੀ ਹੈ। ਉਸ ਨੇ ਪਿੱਛੇ ਜਿਹੇ ਆਰ ਮਾਧਵਨ ਨਾਲ ਆਪਣੀ ਪਹਿਲੀ ਬੇਨਾਮ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਅਤੇ ਪੁਲਕਿਤ ਦੇ ਨਿਰਦੇਸ਼ਨ ਵਾਲੀ ‘ਡੇਢ ਬੀਘਾ ਜ਼ਮੀਨ’ ਦੇ ਸੈੱਟ ਉੱਤੇ ਪਹੁੰਚ ਗਈ ਹੈ। ‘ਡੇਢ ਬੀਘਾ ਜ਼ਮੀਨ’ ਉੱਤਰ ਪ੍ਰਦੇਸ਼ ਦੇ ਛੋਟੇ ਜਿਹੇ ਸ਼ਹਿਰ ਉੱਤੇ ਆਧਾਰਤ ਪਰਵਾਰਕ ਡਰਾਮਾ ਹੈ। ਕਹਾਣੀ ਆਮ ਆਦਮੀ ਦੇ ਸਨਮਾਨ ਜਨਕ ਸੰਘਰਸ਼ ਦੇ ਆਲੇ ਦੁਆਲੇ ਘੁੰਮਦੀ ਹੈ ਕਿ ਉਹ ਕੀ ਜਿੱਤਦਾ ਹੈ। ਖੁਸ਼ਹਾਲੀ ਕੁਮਾਰ ਨੇ ਪ੍ਰਤੀਕ ਦੇ ਨਾਲ ਆਪਣੀ ਭੂਮਿਕਾ ਦੀ ਤਿਆਰੀ ਦਾ ਆਪਣਾ ਅਨੁਭਵ ਦੱਸਿਆ ਕਿ ਉਸ ਨੇ ਆਪਣੀ ਫਿਲਮ ‘ਸਕੈਮ 1992’ ਦੇ ਲਈ ਆਲੋਚਨਾਤਮਕ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ। ਉਸ ਨੇ ਦੱਸਿਆ, ‘‘ਇੱਕ ਅਭਿਨੇਤਾ ਵਜੋਂ ਪ੍ਰਤੀਕ ਬਹੁਤ ਚੌਕਸ ਹਨ। ਉਨ੍ਹਾਂ ਨਾਲ ਤਿਆਰੀ ਕਰਨਾ ਫਿਰ ਮਜ਼ੇਦਾਰ ਅਤੇ ਰਚਨਾਤਮਕ ਪੱਖੋਂ ਤਸੱਲੀ ਬਖਸ਼ ਸੀ। ਅਸੀਂ ਇੱਕ-ਦੂਸਰੇ ਦੇ ਤਰੀਕੇ ਸਮਝਦੇ ਸੀ ਤੇ ਮੇਰੀ ਰਾਏ ਹੈ ਕਿ ਇਹ ਕੈਮਿਸਟਰੀ ਦੇ ਆਫ-ਸਕਰੀਨ ਹੋਵੇ ਤਾਂ ਸਭ ਤੋਂ ਚੰਗਾ ਕੰਮ ਕਰਦੀ ਹੈ ਕਿਉਂਕਿ ਇਹ ਸਿਨੇਮਾ ਉੱਤੇ ਉਸੇ ਤਰ੍ਹਾਂ ਚੰਗੀ ਦਿਸਦੀ ਹੈ। ਮੈਂ ਪ੍ਰਤੀਕ ਤੋਂ ਵੀ ਓਨਾ ਹੀ ਸਿੱਖਣ ਦੀ ਉਮੀਦ ਕਰਦੀ ਹਾਂ।”
ਟੀ-ਸੀਰੀਜ਼ ਅਤੇ ਕਰਮਾ ਮੀਡੀਆ ਤੇ ਇੰਟਰਟੇਨਮੈਂਟ ਪ੍ਰੋਡਕਸ਼ਨ ਦੀ ਫਿਲਮ ‘ਡੇਢ ਬੀਘਾ ਜ਼ਮੀਨ’ ਦਾ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਸ਼ੈਲੇਸ਼ ਆਰ ਸਿੰਘ ਅਤੇ ਹੰਸਲ ਮਹਿਤਾ ਨੇ ਕੀਤਾ ਹੈ। ਟੀ-ਸੀਰੀਜ਼ ਦੇ ਚੇਅਰਮੈਨ ਭੂਸ਼ਣ ਕੁਮਾਰ ਦੀ ਭੈਣ ਖੁਸ਼ਾਲੀ ਨੇ 2015 ਵਿੱਚ ਇੱਕ ਮਿਊਜ਼ਕ ਵੀਡੀਓ ‘ਮੈਨੂੰ ਇਸ਼ਕ ਦਾ’ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਤਦ ਤੋਂ ਉਸ ਨੂੰ ਕਈ ਮਿਊਜ਼ਕ ਵੀਡੀਓ ਅਤੇ ਇੱਕ ਸ਼ਾਰਟ ਫਿਲਮ ‘ਜੀਨਾ ਮੁਸ਼ਕਲ ਹੈ ਯਾਰ’ ਵਿੱਚ ਦੇਖਿਆ ਗਿਆ ਹੈ। ਖੁਸ਼ਾਲੀ ਦਾ ਕਹਿਣਾ ਹੈ ਕਿ ਉਹ ਇੱਕੋ ਜਿਹੇ ਕਿਰਦਾਰ ਹਰ ਸੀਰੀਅਲ ਜਾਂ ਫਿਲਮ ਵਿੱਚ ਨਹੀਂ ਕਰ ਸਕਦੀ। ਉਸ ਦਾ ਮੰਨਣਾ ਹੈ ਕਿ ਇੱਕੋ ਜਿਹੇ ਕਿਰਦਾਰ ਕਰਾਂਗੀ ਤਾਂ ਮੇਰੇ ਤੋਂ ਲੋਕ ਬੋਰ ਹੋ ਜਾਣਗੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ