ਨੌਕਰਾਣੀ, ‘‘ਮੇਮਸਾਬ੍ਹ, ਜਲਦੀ ਆਓ ਜੀ। ਗੁਆਂਢ ਦੀਆਂ ਤਿੰਨ ਔਰਤਾਂ ਬਾਹਰ ਤੁਹਾਡੀ ਸੱਸ ਦੀ ਮਾਰ ਕੁਟਾਈ ਕਰ ਰਹੀਆਂ ਹਨ।”
ਮਾਲਕਣ ਗੈਲਰੀ ਵਿੱਚ ਆ ਕੇ ਦੇਖਣ ਲੱਗੀ।
ਨੌਕਰਾਣੀ, ‘‘ਤੁਸੀਂ ਉਨ੍ਹਾਂ ਦੀ ਮਦਦ ਕਰਨ ਨਹੀਂ ਜਾਓਗੇ?”
ਮਾਲਕਣ, ‘‘ਨਹੀਂ ਰਹਿਣ ਦੇ, ਤਿੰਨ ਹੀ ਕਾਫੀ ਹਨ।”
*********
ਪਿਤਾ, ‘‘ਤੁਹਾਡੇ ਰਿਜ਼ਲਟ ਦਾ ਕੀ ਹੋਇਆ?”
ਪੁੱਤਰ, ‘‘ਸਰ ਨੇ ਕਿਹਾ ਹੈ ਕਿ ਇਸ ਕਲਾਸ ਵਿੱਚ ਇੱਕ ਹੋਰ ਸਾਲ ਲਾਉਣਾ ਪਵੇਗਾ।”
ਪਿਤਾ, ‘‘ਸਾਲ ਤੂੰ ਭਾਵੇਂ ਦੋ-ਤਿੰਨ ਹੋਰ ਲਾ ਲੈ, ਪਰ ਫੇਲ੍ਹ ਨਾ ਹੋਵੀਂ ਪੁੱਤਰ!!!”
*********
ਘੋਂਚੂ ਨੇ ਨਵੀਂ ਕਾਰ ਖਰੀਦੀ
ਕਾਰ ਦੇ ਪਿੱਛੇ ਲਿਖਵਾਇਆ, ‘‘ਸਾਵਣ ਕੋ ਆਨੇ ਦੋ।”
ਪਿੱਛਿਓਂ ਕਿਸੇ ਟਰੱਕ ਨੇ ਠੋਕ ਦਿੱਤਾ।
ਟਰੱਕ ਉੱਤੇ ਲਿਖਿਆ ਸੀ, ‘‘ਆਇਆ ਸਾਵਣ ਝੂਮ ਕੇ...।”