Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਸਕੂਟਰ ਦਾ ਸਫਰ

August 31, 2021 01:53 AM

-ਪਾਲੀ ਰਾਮ ਬਾਂਸਲ
‘‘ਬਾਬੂ, ਭਗਤਾ ਭਾਈ ਤੱਕ ਜਾਊਂਗਾ, ਬਹਿ ਜਾ ਫਟਾਫਟ, ਐਨਾ ਟਾਈਮ ਨੀਂ ਹੈਗਾ।” ਭਦੌੜ-ਬਾਜਾਖਾਨਾ ਸੜਕ ਉੱਤੇ ਖੜ੍ਹੇ ਨੇ ਮੈਂ ਜਦ ਸਕੂਟਰ ਸਵਾਰ ਨੂੰ ਹੱਥ ਦੇ ਕੇ ਰੋਕਿਆ ਤਾਂ ਉਸ ਨੇ ਜਵਾਬ ਦਿੱਤਾ ਸੀ।
‘‘ਮੈਂ ਬਾਜਾਖਾਨਾ ਜਾਣਾ ਐ, ਚਲੋ ਭਗਤੇ-ਭਾਈ ਤੱਕ ਲੈ ਚਲੋ।” ਮੈਂ ਸਕੂਟਰ ਉੱਤੇ ਬੈਠਦਿਆਂ ਕਿਹਾ।
ਅਜੇ ਮੈਂ ਇੱਕ ਲੱਤ ਸਕੂਟਰ ਉੱਤੇ ਰੱਖੀ ਸੀ, ਦੂਜੀ ਲਮਕ ਰਹੀ ਸੀ, ਸਕੂਟਰ ਵਾਲੇ ਨੇ ਪਾ ਕੇ ਗੀਅਰ ਇੰਨੀ ਤੇਜ਼ੀ ਨਲ ਕਲੱਚ ਛੱਡਿਆ ਕਿ ਸਕੂਟਰ ਅਗਲੇ ਪਾਸਿਓਂ ਇੱਦਾਂ ਖੜ੍ਹਾ ਹੋ ਗਿਆ, ਜਿਵੇਂ ਆਇਸ਼ਰ ਟਰੈਕਟਰ ਹੱਦੋਂ ਵੱਧ ਭਾਰੀ ਟਰਾਲੀ ਨੂੰ ਖਿੱਚਣ ਲੱਗਿਆਂ ਸੀਖ ਵਾਂਗ ਖੜ੍ਹਾ ਹੋ ਜਾਂਦਾ ਹੈ। ਉਸ ਸਮੇਂ ਡਰ ਗਿਆ ਸਾਂ।
1994 ਦੀ ਗੱਲ ਹੈ। ਰਾਤੀਂ ਸੁਨੇਹਾ ਮਿਲਿਆ ਕਿ ਸਾਡੇ ਘਰ ਧੀ ਨੇ ਜਨਮ ਲਿਆ ਹੈ। ਪਤਨੀ ਜਣੇਪੇ ਲਈ ਪੇਕੇ ਘਰ ਬਾਜਾਖਾਨਾ ਗਈ ਹੋਈ ਸੀ। ਰਾਤ ਨੂੰ ਮਨ ਕਾਹਲਾ ਪਵੇ ਕਿ ਕਦੋਂ ਸਵੇਰ ਹੋਵੇ, ਕਦੋਂ ਸਹੁਰੇ ਘਰ ਪਹੁੰਚਾਂ ਤੇ ਧੀ ਨੂੰ ਦੇਖਾਂ। ਉਨ੍ਹਾਂ ਸਮਿਆਂ ਵਿੱਚ ਆਪਣੀ ਕਾਰ ਵਿਰਲੇ ਕੋਲ ਹੀ ਹੁੰਦੀ ਸੀ, ਟੈਕਸੀ ਕਰ ਕੇ ਜਾਣਾ ਵੱਸ ਤੋਂ ਬਾਹਰ ਹੁੰਦਾ ਸੀ। ਦਸੰਬਰ ਦੀ ਠੰਢ ਵਿੱਚ 100 ਕਿਲੋਮੀਟਰ ਮੋਟਰ ਸਾਈਕਲ ਉੱਤੇ ਜਾਣਾ ਮੁਸ਼ਕਲ ਸੀ। ਇਸੇ ਲਈ ਸਵੇਰੇ ਤਿਆਰ ਹੋ ਕੇ, ਕੋਟ ਪੈਂਟ ਪਾ ਕੇ, ਟਾਈ ਸਜਾ ਕੇ ਸੰਗਰੂਰ ਬਸ ਅੱਡੇ ਤੋਂ ਬਰਨਾਲੇ ਜਾਣ ਲਈ ਬਸ ਵਿੱਚ ਬੈਠ ਗਿਆ ਤੇ ਬਰਨਾਲੇ ਬਸ ਅੱਡੇ ਤੋਂ ਬਾਜਾਖਾਨਾ ਜਾਣ ਲਈ ਬਸ ਫੜੀ। ਟਿਕਟ ਭਦੌੜ ਦੀ ਲਈ, ਭਦੌੜ ਦਾ ਬਸ ਅੱਡਾ ਕਾਫੀ ਅੰਦਰ ਸੀ ਅਤੇ ਬਸਾਂ ਅੰਦਰ ਜਾਣ ਕਰ ਕੇ ਬਾਹਰ ਆਉਣ ਨੂੰ ਕਾਫੀ ਵਕਤ ਲਾ ਦਿੰਦੀਆਂ ਸਨ। ਮੈਂ ਇਸ ਆਸ ਨਾਲ ਬਸ ਅੱਡੇ ਅੰਦਰ ਜਾਣ ਦੀ ਥਾਂ ਬਾਹਰ ਮੁੱਖ ਸੜਕ ਉੱਤੇ ਉਤਰ ਗਿਆ ਕਿ ਅੰਦਰੋਂ ਕੋਈ ਹੋਰ ਬਸ ਇਸ ਬਸ ਤੋਂ ਪਹਿਲਾਂ ਆ ਜਾਵੇਗੀ ਤੇ ਮੈਂ ਉਸ ਵਿੱਚ ਚੜ੍ਹ ਕੇ ਬਾਜਾਖਾਨਾ ਛੇਤੀ ਪਹੁੰਚ ਜਾਵਾਂਗਾ। ਕੋਈ ਬਸ ਤਾਂ ਨਹੀਂ ਆਈ, ਪਰ ਆ ਸਕੂਟਰ ਵਾਲਾ ਆ ਗਿਆ।
ਸਕੂਟਰ ਵਾਲੇ ਨੇ ਸਕੂਟਰ ਪੂਰੀ ਸਪੀਡ ਨਾਲ ਭਜਾਇਆ। ਸਕੂਟਰ ਪੁਰਾਣਾ ਸੀ ਤੇ ਉਸਦਾ ਅਗਲਾ ਮੱਡ ਗਾਰਡ ‘ਗਿਰਿਆ ਕਿ ਗਿਰਿਆ’ ਕਰ ਰਿਹਾ ਸੀ। ਮੇਰੇ ਜ਼ਿਹਨ ਅੰਦਰ ਪਿਕਚਰ ਘੁੰਮਣ ਲੱਗੀ ਕਿ ਜੇ ਸਕੂਟਰ ਦਾ ਮੱਡ ਗਾਰਡ ਲਹਿ ਕੇ ਗਿਰ ਗਿਆ ਤਾਂ ਸਕੂਟਰ ਦੇ ਕਿਸੇ ਪਹੀਏ ਅੱਗੇ ਫਸ ਗਿਆ ਤਾਂ ਕਿਵੇਂ ਮੈਂ ਸਕੂਟਰ ਤੋਂ ਮੂੰਹ-ਪਰਨੇ ਡਿੱਗਾਂਗਾ।
ਦਸੰਬਰ ਦਾ ਮਹੀਨਾ ਹੋਣ ਕਾਰਨ ਠੰਢ ਬਹੁਤ ਸੀ, ਪਰ ਠੰਢ ਨਾਲੋਂ ਵੱਧ ਕੰਬਣੀ ਡਰ ਨਾਲ ਛਿੜ ਰਹੀ ਸੀ। ਲੱਗਦਾ ਸੀ ਕਿ ਅੱਜ ਨਹੀਂ ਬਚਦੇ। ਬਹੁਤ ਪੁਰਾਣੇ ਸਕੂਟਰ ਨੂੰ ਇਹ ਚਲਾ ਹੀ ਬਹੁਤ ਲਾਪਰਵਾਹੀ ਨਾਲ ਰਿਹਾ ਸੀ। ਸਕੂਟਰ ਦਾ ਇੰਜਣ ਅਤੇ ਸਾਰੇ ਪੁਰਜ਼ੇ ਪੂਰਾ ਰੌਲਾ ਪਾ ਰਹੇ ਸਨ।
ਸਕੂਟਰ ਪਿੱਛੇ ਬੈਠਾ ਅੰਦਰੋ-ਅੰਦਰ ਡਰ ਰਿਹਾ ਸੀ, ਦਿਲ ਕਰਦਾ ਸੀ ਕਿ ਸਕੂਟਰ ਵਾਲੇ ਨੂੰ ਕਹਿ ਦੇਵਾਂ, ਉਹ ਸਕੂਟਰ ਰੋਕ ਕੇ ਮੈਨੂੰ ਐਥੇ ਹੀ ਉਤਾਰ ਦੇਵੇ, ਫਿਰ ਮਨ ਵਿੱਚ ਆਇਆ ਕਿ ਜੇ ਮੈਂ ਇੰਝ ਅੱਧ ਵਿਚਕਾਰ ਰੋਕ ਲਿਆ ਤਾਂ ਇਹ ਸੋਚੂ ਕਿ ‘ਬਾਬੂ' ਐਵੇਂ ਡਰ ਗਿਆ। ਫੋਕੀ ਹੈਂਕੜ ਰੱਖਦਿਆਂ ਉਸ ਨੰ ਸਕੂਰ ਰੋਕਣ ਲਈ ਕਹਿ ਨਾ ਸਕਿਆ। ਖੈਰਾ! ਰੱਬ ਰੱਬ ਕਰਦੇ ਸਲਾਬਤਪੁਰਾ ਆ ਗਿਆ। ‘‘ਬਾਈ ਜੀ, ਰੋਕ ਦਿਓ ਸਕੂਟਰ, ਮੈਂ ਉਤਰਨਾ।” ਮੈਂ ਸਕੂਟਰ ਚਾਲਕ ਦੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ। ਉਹਨੇ ਸਕੂਟਰ ਰੋਕਿਆ, ‘‘ਤੁਸੀਂ ਬਜਾਖਾਨਾ ਨ੍ਹੀਂ ਸੀ ਜਾਣਾ?”
‘‘ਬਾਈ ਜੀ, ਜਾਣਾ ਬਾਜਾਖਾਨਾ ਹੀ ਐ, ਪਰ ਸਕੂਟਰ `ਤੇ ਠੰਢ ਬਹੁਤ ਲੱਗਦੀ ਐ। ਮੈਂ ਬਸ ਉੱਤੇ ਹੀ ਆ ਜਾਊਂ।” ਅਸਲੀ ਡਰ ਲੁਕੋਦਿਆਂ ਮੈਂ ਉਹਦਾ ਧੰਨਵਾਦ ਕੀਤਾ। ਮੇਰਾ ਡਰ ਸ਼ਾਇਦ ਉਹ ਵੀ ਸਮਝ ਗਿਆ। ਸਕੂਟਰ ਤੋਂ ਉਤਰ ਕੇ ਸੁੱਖ ਦਾ ਸਾਹ ਲਿਆ। ਕੁਝ ਸਮੇਂ ਬਾਅਦ ਬਸ ਆ ਗਈ। ਸਲਾਬਤਪੁਰ ਤੋਂ ਬਾਜਖਾਨਾ ਕਰੀਬ ਇੱਕ ਘੰਟੇ ਦੇ ਬਸ ਸਫਰ ਦੌਰਾਨ ਮਨ ਅੰਦਰ ਮਾੜੇ ਤੇ ਨਕਾਰਾਤਮਕ ਖਿਆਲ ਹੀ ਆਈ ਗਏ ਕਿ ਜੇ ਆਹ ਹੋ ਜਾਂਦਾ, ਅਹੁ ਹੋ ਜਾਂਦਾ। ਇਸੇ ਉਧੇੜ-ਬੁਣ ਦੌਰਾਨ ਪਤਾ ਹੀ ਨਾ ਲੱਗਾ, ਕਦੋਂ ਬਾਜਾਖਾਨਾ ਪੁੱਜ ਗਿਆ।
‘‘ਕਿਮੇਂ ਐ ਜੀਜਾ ਜੀ, ਅੱਜ ਤਾਂ ਬਹੁਤ ਫੱਬਦੇ ਓ।” ਛੋਟੇ ਸਾਲੇ ਨੇ ਟਿੱਚਰ ਕੀਤੀ, ਜੋ ਸਕੂਟਰ ਤੇ ਮੈਨੂੰ ਬਸ ਅੱਡੇ ਤੋਂ ਲੈਣ ਆਇਆ ਸੀ। ਮੈਂ ਸਕੂਟਰ ਉੱਤੇ ਬੈਠਦਿਆਂ ਮੇਰੇ ਮੂੰਹੋਂ ਨਿਕਲਿਆ, ‘‘ਆਰਾਮ ਨਾਲ ਚਲਾਈਂ ਸਕੂਟਰ।” ਭਦੌੜ ਤੋਂ ਸਲਾਬਤਪੁਰ ਤੱਕ ਸਕੂਟਰ ਦੇ ਪਿੱਛੇ ਬੈਠਣ ਦੌਰਾਨ ਹੋਈ ਮੇਰੀ ਹਾਲਤ ਅਜੇ ਵਿਸਰੀ ਨਹੀਂ ਸੀ।
‘‘ਪਾਲੀ ਜੀਜਾ ਆ ਗਿਆ, ਪਾਲੀ ਜੀਜਾ ਆ ਗਿਆ।” ਸਕੂਟਰ ਤੋਂ ਉਤਰ ਕੇ ਅਜੇ ਸਹੁਰੇ ਘਰ ਦਹਿਲੀਜ਼ ਉੱਤੇ ਪੈਰ ਹੀ ਰੱਖਿਆ ਸੀ ਕਿ ਸਾਲੀਆਂ ਨੇ ਚਕਚੋਲੜ ਪਾ ਦਿੱਤੀ।
‘‘ਕੀ ਗੱਲ ਜੀਜਾ ਉਦਾਸ ਜਿਹਾ ਕਿਉਂ ਲੱਗਦਾਂ ਅੱਜ, ਅੱਗੇ ਸਾਲੀਆਂ ਨੂੰ ਦੇਖ ਕੇ ਗੁਲਾਬ ਵਾਂਗੂ ਖਿੜ ਜਾਨੈ।” ਇਹ ਵੱਡੀ ਸਾਲੀ ਦੀ ਟਕੋਰ ਸੀ। ਮੈਂ ਧੀ ਨੂੰ ਗੋਦੀ ਵਿੱਚ ਲਿਆ ਅਤੇ ਲਾਡ-ਪਿਆਰ ਕਰ ਕੇ ਅਤੇ ਫਿਰ ਚਾਹ-ਪਾਣੀ ਛਕਦਿਆਂ ਸਾਰੀ ਗੱਲ ਦੱਸੀ ਤਾਂ ਸਾਲੀਆਂ ਹੱਸ-ਹੱਸ ਕੇ ਦੂਹਰੀਆਂ ਹੋਈ ਜਾਣ।
‘‘ਅਸੀਂ ਤੁਹਾਨੂੰ ਬੜਾ ਦਲੇਰ ਸਮਝਦੀਆਂ ਸੀ, ਤੁਸੀਂ ਡਰਦੇ ਈ ਬਹੁਤ ਓ।” ਇੱਕ ਸਾਲੀ ਨੇ ਤੁਣਕਾ ਮਾਰਿਆ।
‘‘ਤੂੰ ਛੱਡ ਇਸ ਗੱਲ ਨੂੰ। ਜੀਜੇ ਦੀ ਟੌਹਰ ਤਾਂ ਦੇਖ, ਕੋਟ-ਪੈਂਟ ਤੇ ਟਾਈ।” ਇਸ ਵਾਰੇ ਵੱਡੀ ਸਾਲੀ ਨੇ ਮੇਰਾ ਪੱਖ ਲੈਂਦਿਆਂ ਕਿਹਾ, ‘‘ਉਂਝ ਮੈਂ ਕਲਪਨਾ ਕਰ ਰਿਹਾ ਸੀ ਕਿ ਮੇਰਾ ਤੇ ਕੋਟ-ਪੈਂਟ ਤੇ ਟਾਈ ਦਾ ਕੀ ਹਸ਼ਰ ਹੋਣਾ ਸੀ, ਜੋ ਕਿਤੇ ਰਸਤੇ ਵਿੱਚ ਸਕੂਟਰ ਦੀ ਤਬੀਅਤ ਵੱਧ ਖਰਾਬ ਹੋਣ ਕਰ ਕੇ ਇਹ ਇਧਰ ਉਧਰ ਕਿਸੇ ਟੋਏ ਵਿੱਚ ਜਾ ਪੈਂਦਾ।
ਸਕੂਟਰ ਦੇ ਇਸ ਸਫਰ ਨੂੰ ਤਕਰੀਬਨ ਤਿੰਨ ਦਹਾਕੇ ਹੋ ਚੱਲੇ ਹਨ, ਅੱਜ ਵੀ ਜਦ ਸਾਲੀਆਂ ਨਾਲ ਟਾਕਰਾ ਹੁੰਦਾ ਹੈ ਤਾਂ ਉਹ ਇਹ ਤੀਰ ਜ਼ਰੂਰ ਚਲਾ ਦਿੰਦੀਆਂ, ਜੀਜਾ, ਅੱਜ ਕਿਸੇ ਦੇ ਸਕੂਟਰ ਪਿੱਛੇ ਬੈਠ ਕੇ ਤਾਂ ਨ੍ਹੀਂ ਆਏ?”

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ