Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਅੰਮ੍ਰਿਤ ਦੀਆਂ ਬੂੰਦਾਂ ਨੂੰ ਤਰਸਦੇ ਲੋਕ

August 31, 2021 01:53 AM

-ਲਕਸ਼ਮੀ ਕਾਂਤਾ ਚਾਵਲਾ
ਇਨ੍ਹੀਂ ਦਿਨੀਂ ਭਾਰਤ ਦੇ ਰਾਜਨੀਤਕ ਗਲਿਆਰਿਆਂ ਅਤੇ ਹੁਕਮਰਾਨਾਂ ਵਿੱਚ ਇੱਕੋ ਹੋੜ ਲੱਗੀ ਹੋਈ ਹੈ ਕਿ ਕਿਸੇ ਤਰ੍ਹਾਂ ਅਗਲੀ ਜਨਗਣਨਾ ਜਾਤ-ਪਾਤ ਦੇ ਆਧਾਰ ਉੱਤੇ ਹੋਵੇ। ਬੀਤੇ ਸਾਲਾਂ ਵਿੱਚ ਵੀ ਰਾਖਵਾਂਕਰਨ ਲਈ ਜਾਤ-ਪਾਤ ਦੇ ਆਧਾਰ ਉੱਤੇ ਕੁਝ ਗਣਨਾ ਹੁੰਦੀ ਰਹੀ ਹੈ ਅਤੇ ਅੱਜ ਜੋ ਮੰਗ ਕੀਤੀ ਜਾ ਰਹੀ ਹੈ, ਉਸ ਦਾ ਸਰੂਪ ਕੁਝ ਅਲੱਗ ਹੈ। ਭਾਰਤ ਵਿੱਚ ਤਿੰਨ ਹਜ਼ਾਰ ਤੋਂ ਵੱਧ ਜਾਤਾਂ, ਉਪ ਜਾਤਾਂ ਹਨ। ਇਨ੍ਹਾਂ ਸਭ ਦੀ ਵੱਖ-ਵੱਖ ਗਿਣਤੀ ਤੇ ਉਸ ਦੇ ਆਧਾਰ ਉੱਤੇ ਇਨ੍ਹਾਂ ਜਾਤਾਂ ਦੇ ਪਛੜੇ ਲੋਕਾਂ ਦੇ ਵਿਕਾਸ ਲਈ ਕਾਰਜ ਕਰਨਾ, ਯੋਜਨਾਵਾਂ ਬਣਾਉਣੀਆਂ, ਉਨ੍ਹਾਂ ਲਈ ਰਾਖਵਾਂਕਰਨ ਰੱਖਣਾ ਬਹੁਤ ਵੱਡਾ ਅਤੇ ਟੇਢਾ ਕੰਮ ਹੈ। ਹੈਰਾਨੀ ਹੈ ਕਿ ਜਿਸ ਦੇਸ਼ ਵਿੱਚ ਪਹਿਲਾਂ ਹੀ ਇੱਕ ਜਾਤੀ ਹੁੰਦੀ ਸੀ-‘ਹਿੰਦੀ ਹੈਂ ਹਮ ਵਤਨ ਹੈ, ਹਿੰਦੁਸਤਾਨ ਹਮਾਰਾ’, ਅੱਜ ਹਿੰਦੀ ਅਰਥਾਤ ਹਿੰਦੁਸਤਾਨੀ ਸ਼ਬਦ ਪਿੱਛੇ ਰਹਿ ਗਿਆ ਹੈ ਤੇ ਜਾਤ-ਪਾਤ ਚੋਣ ਪਿੜ ਦਾ ਸਭ ਤੋਂ ਅਹਿਮ ਹਥਿਆਰ ਬਣ ਚੁੱਕੀ ਹੈ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਲਗਭਗ ਇੱਕ ਦਰਜਨ ਬਿਹਾਰ ਦੀਆਂ ਪਾਰਟੀਆਂ ਦੇ ਨੇਤਾਵਾਂ ਦੇ ਨਾਲ ਪ੍ਰਧਾਨ ਮੰਤਰੀ ਨੂੰ ਇਸੇ ਹਫਤੇ ਮਿਲੇ ਹਨ। ਭਾਰਤ ਸਰਕਾਰ ਪਹਿਲਾਂ ਜਾਤ-ਪਾਤ ਦੇ ਆਧਾਰ ਉੱਤੇ ਜਨਗਣਨਾ ਕਰਵਾਉਣ ਤੋਂ ਇਨਕਾਰ ਕਰਦੀ ਰਹੀ, ਪਰ ਬਿਹਾਰ ਸਮੇਤ ਬਹੁਤ ਸਾਰੇ ਸੂਬਿਆਂ ਤੋਂ ਇਹ ਮੰਗ ਉਠਣ ਲੱਗੀ ਹੈ ਤਾਂ ਸਰਕਾਰ ਇਸ ਵਿਸ਼ੇ ਉੱਤੇ ਭਾਵੇਂ ਅਜੇ ਕੋਈ ਫੈਸਲਾ ਨਹੀਂ ਲੈ ਰਹੀ, ਫਿਰ ਵੀ ਪ੍ਰਤੀਤ ਹੁੰਦਾ ਹੈ ਕਿ ਕੁਝ ਨਾ ਕੁਝ ਅਸਰ ਇਸ ਮੰਗ ਦਾ ਜ਼ਰੂਰ ਹੋਵੇਗਾ। ਇਸ ਵਿੱਚ ਸ਼ੱਕ ਨਹੀਂ ਕਿ ਆਜ਼ਾਦੀ ਤੋਂ ਪਹਿਲਾਂ ਸੈਂਕੜੇ ਸਾਲ ਇਸ ਦੇਸ਼ ਵਿੱਚ ਜਾਤ-ਪਾਤ ਦੇ ਆਧਾਰ ਉੱਤੇ ਸ਼ੋਸ਼ਣ ਵੀ ਹੁੰਦਾ ਰਿਹਾ। ਇੱਥੋਂ ਤੱਕ ਕਿ ਇੱਕ ਵਰਗ ਵਿਸ਼ੇਸ਼ ਅਜਿਹਾ ਵੀ ਹੈ, ਜੋ ਇਹ ਧਾਰਨਾ ਬਣਾ ਬੈਠਾ ਸੀ ਕਿ ਸਿੱਖਿਆ ਹਾਸਲ ਕਰਨਾ ਉਸੇ ਦਾ ਅਧਿਕਾਰ ਹੈ। ਇਸੇ ਲਈ ਦੂਜੇ ਵਰਗ ਨੂੰ ਸਿੱਖਿਆ ਤੋਂ ਵਾਂਝਾ ਰੱਖਣ ਲਈ ਉਹ ਵਰਗ ਭਰਪੂਰ ਯਤਨ ਕਰਦਾ ਸੀ ਅਤੇ ਇੱਥੋਂ ਤੱਕ ਕਿ ਸਵਿੱਤਰੀ ਬਾਈ ਫੂਲੇ ਬਾਰੇ ਸੁਣਿਆ ਹੈ ਕਿ ਧਰਮ ਦੇ ਕੁਝ ਠੇਕੇਦਾਰਾਂ ਨੇ ਲੋਕਾਂ ਨੂੰ ਇਹ ਭਰੋਸਾ ਦਿਵਾ ਦਿੱਤਾ ਸੀ ਕਿ ਜਦੇ ਕੋਈ ਲੜਕੀ ਸਿੱਖਿਆ ਪ੍ਰਾਪਤ ਕਰੇਗੀ ਤਾਂ ਉਸ ਦਾ ਪਤੀ ਜਾਂ ਪਿਤਾ ਮੌਤ ਦੇ ਮੂੰਹ ਵਿੱਚ ਚਲਾ ਜਾਵੇਗਾ। ਲੜਕੀਆਂ ਨੂੰ ਪੜ੍ਹਾਉਣਾ-ਲਿਖਾਉਣਾ ਬੜਾ ਵੱਡਾ ਧਾਰਮਿਕ ਅਪਰਾਧ ਐਲਾਨਿਆ ਗਿਆ ਸੀ।
ਬਹੁਤ ਪੁਰਾਣੀ ਗੱਲ ਨਹੀਂ, ਜਦ ਹਿੰਦੀ ਦੀ ਮਹਾਨ ਕਵਿੱਤਰੀ ਮਹਾਦੇਵੀ ਵਰਮਾ ਨੇ ਮੈਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਸੰਸਕ੍ਰਿਤ ਦੀ ਵਿਦਿਆ ਪ੍ਰਾਪਤ ਕਰਨ ਵਿੱਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ, ਕਿਉਂਕਿ ਕੁੜੀਆਂ ਨੂੰ ਸੰਸਕ੍ਰਿਤ ਪੜ੍ਹਾਉਣਾ ਵੀ ਇੱਕ ਧਾਰਮਿਕ ਅਪਰਾਧ ਮੰਨਿਆ ਜਾਂਦਾ ਸੀ। ਅੱਜ ਹਾਲਾਤ ਬਦਲ ਗਏ ਹਨ। ਇਹ ਕੌੜਾ ਸੱਚ ਹੈ ਕਿ ਜਾਤੀਵਾਦ ਦਾ ਖੱਪਾ ਡੂੰਘਾ ਕਰਨ ਵਿੱਚ ਇਸ ਦੇਸ਼ ਦੇ ਸਿਆਸਤਦਾਨਾਂ ਖਾਸ ਤੌਰ ਉੱਤੇ ਹੁਕਮਰਾਨਾਂ ਦਾ ਹੱਥ ਹੈ। ਉਹ ਲਤਾੜੇ ਅਤੇ ਪੱਛੜੇ ਵਰਗਾਂ ਦਾ ਨਾਂਅ ਲੈ ਕੇ ਚੋਣ ਲੜਦੇ ਹਨ ਅਤੇ ਸੱਤਾ ਦੇ ਸਿਖਰ ਉੱਤੇ ਪੁੱਜਦੇ ਹੀ ਭੁੱਲ ਜਾਂਦੇ ਹਨ ਉਨ੍ਹਾਂ ਆਮ ਆਦਮੀਆਂ ਨੂੰ, ਜਿਨ੍ਹਾਂ ਨੇ ਉਨ੍ਹਾਂ ਨੂੰ ਖਾਸ ਬਣਾ ਦਿੱਤਾ ਹੈ। ਅੱਜ ਵੀ ਭਾਰਤ ਵਿੱਚ ਗਰੀਬ ਹੋਰ ਗਰੀਬ ਹੋਈ ਜਾ ਰਿਹਾ ਹੈ ਅਤੇ ਅਮੀਰ ਹੋਰ ਅਮੀਰ। ਸਰਕਾਰੀ ਅੰਕੜਿਆਂ ਮੁਤਾਬਕ ਵੀਹ ਕਰੋੜ ਲੋਕ ਭਾਰਤ ਵਿੱਚ ਭੁੱਖੇ ਸੌਂਦੇ ਹਨ। ਇਹ ਵੀ ਸਰਕਾਰ ਕਹਿੰਦੀ ਹੈ ਕਿ ਅੱਸੀ ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਇਸ ਲਈ ਦੇਣਾ ਪੈਂਦਾ ਹੈ ਕਿ ਭੁੱਖ ਤੇ ਬੇਰੁਜ਼ਗਾਰੀ ਦਾ ਟਾਕਰਾ ਕਰ ਸਕਣ। ਇਸ ਹਾਲਤ ਵਿੱਚ ਜੇ ਕੋਈ ਜਨਗਣਨਾ ਜਾਤ-ਪਾਤ ਜਾਂ ਵਰਗ ਦੇ ਆਧਾਰ ਉੱਤੇ ਹੋਣੀ ਹੈ ਤਾਂ ਫਿਰ ਕਿਉਂ ਨਾ ਉਨ੍ਹਾਂ ਲਤਾੜੇ ਲੋਕਾਂ ਦੀ ਕੀਤੀ ਜਾਵੇ ਜਿਨ੍ਹਾਂ ਨੂੰ ਕਦੇ ਵਿਦਿਆ ਨਹੀਂ ਮਿਲੀ। ਇਸ ਤੋਂ ਇਲਾਵਾ ਉਨ੍ਹਾਂ ਦੇ ਅੰਕੜੇ ਇਕੱਠੇ ਕੀਤੇ ਜਾਣ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਨਹੀਂ ਮਿਲਦੀ ਤੇ ਰਹਿਣ ਲਈ ਸਿਰ ਉੱਤੇ ਛੱਤ ਨਹੀਂ ਹੈ।
ਮੁਸ਼ਕਲ ਇਹ ਹੈ ਕਿ ਮੈਡੀਕਲ ਸਹੂਲਤਾਂ ਤਾਂ ਦੂਰ ਦੀ ਗੱਲ ਹੈ, ਇੱਕ ਬਦਕਿਸਮਤ ਬੇਟੇ ਦੇ ਕੱਫਣ ਲਈ ਵੀ ਮਹਾਰਾਸ਼ਟਰ ਦੇ ਪਾਲਘਰ ਦੇ ਕਾਲੂ ਪਵਾਰ ਨੂੰ 500 ਰੁਪਏ ਦਾ ਕਰਜ਼ਾ ਲੈਣਾ ਪਿਆ। ਫਿਰ ਉਹ ਕਰਜ਼ਦਾਤਾ ਦਾ ਬੰਧੂਆ ਮਜ਼ਦੂਰ ਬਣਿਆ ਅਤੇ ਉਸ ਦੀ ਮਾਰ-ਕੁਟਾਈ ਕੀਤੀ ਗਈ ਤੇ ਬੇਇੱਜ਼ਤੀ ਨਾ ਸਹਾਰਦਾ ਹੋਇਆ ਉਹ ਖੁਦਕੁਸ਼ੀ ਕਰ ਗਿਆ। ਕੀ ਇਸ ਤੋਂ ਵੱਧ ਕੌਮੀ ਸ਼ਰਮ ਦੀ ਕੋਈ ਗੱਲ ਹੋ ਸਕਦੀ ਹੈ? ਬੀਤੇ ਕੁਝ ਸਾਲਾਂ ਵਿੱਚ ਦੇਸ਼ ਨੇ ਕਈ ਮਾਮਲਿਆਂ ਵਿੱਚ ਦੇਖਿਆ ਹੈ ਕਿ ਜਦ ਦੇਸ਼ ਕਿਸੇ ਗਰੀਬ ਦਾ ਰਿਸ਼ਤੇਦਾਰ, ਪਤਨੀ, ਪੁੱਤਰ, ਪਿਤਾ ਹਸਪਤਾਲ ਜਾਂ ਪਿੰਡ ਵਿੱਚ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਤਾਂ ਉਸ ਨੂੰ ਮੋਢੇ ਉੱਤੇ, ਸਾਈਕਲ ਜਾਂ ਠੇਲ੍ਹੇ ਉੱਤੇ ਲਾਸ਼ ਢੋਅ ਕੇ ਸ਼ਮਸ਼ਾਨਘਾਟ ਲਿਜਾਣੀ ਪੈਂਦੀ ਸੀ। ਕੀ ਇਸ ਦੇਸ਼ ਦਾ ਇਹ ਸੱਚ ਨਹੀਂ ਕਿ ਬੇਕਾਰੀ ਅਤੇ ਗਰੀਬੀ ਕਾਰਨ ਬੱਚਿਆਂ ਸਮੇਤੇ ਅਨੇਕ ਲੋਕਾਂ ਨੇ ਖੁਦਕੁਸ਼ੀਆਂ ਕੀਤੀਆਂ? ਉਸ ਮਾਤਾ-ਪਿਤਾ ਦੀ ਪੀੜਾ ਨੂੰ ਕਦੇ ਦੇਸ਼ ਦੇ ਹੁਕਮਰਾਨਾਂ ਨੇ ਸਮਝਿਆ, ਜੋ ਆਪਣੇ ਹੱਥੀਂ ਆਪਣੇ ਬੱਚਿਆਂ ਦਾ ਗਲਾ ਘੁੱਟ ਕੇ ਜਾਂ ਉਨ੍ਹਾਂ ਨੂੰ ਜ਼ਹਿਰ ਦੇ ਕੇ ਉਨ੍ਹਾਂ ਦੀ ਹੱਤਿਆ ਕਰਦੇ ਅਤੇ ਫਿਰ ਖੁਦ ਮੌਤ ਦੇ ਮੂੰਹ ਪੈ ਜਾਂਦੇ ਹਨ? ਦੂਜੇ ਬੰਨੇ ਅਮੀਰਾਂ ਦੇ ਬੱਚਿਆਂ ਦੇ ਵਿਆਹਾਂ ਉੱਤੇ ਪਾਣੀ ਵਾਂਗ ਰੋੜ੍ਹੇ ਜਾਂਦੇ ਕਰੋੜਾਂ ਰੁਪਏ ਦੀ ਚਰਚਾ ਮੀਡੀਆ ਵਿੱਚ ਹੁੰਦੀ ਹੈ। ਕੋਈ ਆਪਣੇ ਕਮਾਏ ਧਨ ਨਾਲ ਕੁਝ ਵੀ ਕਰੇ, ਇਤਰਾਜ਼ ਨਹੀਂ, ਪਰ ਜੇ ਜਨਤਾ ਦੇ ਧਨ ਨਾਲ ਆਕਾਸ਼ ਵਿੱਚ ਉੱਡਦੇ ਹਨ, ਵੱਡੇ-ਵੱਡੇ ਮਹਿਲਨੁਮਾ ਭਵਨਾਂ ਵਿੱਚ ਰਹਿੰਦੇ ਹਨ, ਮੋਟਾ ਟੀ ਏ-ਡੀ ਏ ਲੈ ਕੇ ਹਵਾਈ ਜਹਾਜ਼ਾਂ ਉੱਤੇ ਪਾਰਲੀਮੈਂਟ ਵਿੱਚ ਪੁੱਜ ਕੇ ਦੇਸ਼ ਦੀ ਚਿੰਤਾ ਦੀ ਥਾਂ ਸਿਆਸੀ ਏਜੰਡੇ ਲਈ ਪਾਰਲੀਮੈਂਟ ਰੋਕ ਲੈਦੇ ਹਨ, ਉਨ੍ਹਾਂ ਬਾਰੇ ਕੀ ਕਿਹਾ ਜਾਵੇ?
ਇਹ ਬੁਰਾਈ ਕਿਸੇ ਇੱਕ ਪਾਰਟੀ ਵਿੱਚ ਨਹੀਂ, ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਹਰ ਪਾਰਟੀ ਇਹੀ ਕਰਦੀ ਹੈ। ਬੇਟੇ ਦੇ ਕੱਫਣ ਲਈ ਪੰਜ ਸੌ ਰੁਪਏ ਦਾ ਕਰਜ਼ਾ ਜਿਸ ਨੂੰ ਲੈਣਾ ਪਿਆ, ਉਹ ਕਿੰਨਾ ਮਜਬੂਰ ਹੋਵੇਗਾ ਅਤੇ ਕਿੰਨੀ ਮਜਬੂਰੀ ਵਿੱਚ ਦੁਨੀਆ ਛੱਡ ਗਿਆ ਹੋਵੇਗਾ। ਇਸ ਨਾਲ ਸ਼ਾਸਕਾਂ, ਸਮਾਜ ਸੇਵਕਾਂ, ਧਰਮ ਦੇ ਠੇਕੇਦਾਰਾਂ ਜਾਂ ਦੇਸ਼ ਦੀ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਉਣ ਵਾਲਿਆਂ ਦੇ ਹਿਰਦੇ ਛਲਣੀ ਨਹੀਂ ਹੋਏ? ਮੇਰਾ ਸਵਾਲ ਸਿਰਫ ਹੈ ਕਿ ਸਾਡੀ ਆਜ਼ਾਦੀ ਦਾ ਅੰਮ੍ਰਿਤ ਦੇਸ਼ ਦੇ ਹਜ਼ਾਰਾਂ ਵੀਰਾਂ ਦਾ ਖੂਨ ਦੇ ਕੇ ਮਿਲਿਆ ਹੈ। ਅਸੀਂ ਜੋ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ, ਉਹ ਸ਼ਹੀਦਾਂ ਦੇ ਖੂਨ ਦਾ ਨਤੀਜਾ ਹੈ, ਪਰ ਆਜ਼ਾਦੀ ਦਾ ਜੋ ਅੰਮ੍ਰਿਤ ਮਹਾਂਉਤਸਵ ਅਸੀਂ ਭਾਗਸ਼ਾਲੀ ਭਾਰਤ ਵਾਸੀ ਮਨਾ ਰਹੇ ਹਾਂ।
ਜ਼ਰਾ ਸੋਚਣਾ ਹੋਵੇਗਾ ਕਿ ਉਸ ਅੰਮ੍ਰਿਤ ਦੀਆਂ ਕੁਝ ਬੂੰਦਾਂ ਹੀ ਸਹੀ, ਕੀ ਉਨ੍ਹਾਂ ਲਈ ਨਹੀਂ, ਜੋ ਵੰਚਿਤ ਹਨ। ਕਿੰਨਾ ਚੰਗਾ ਹੁੰਦਾ ਜੇ ਮੁੱਖ ਮੰਤਰੀ ਬਿਹਾਰ ਨਿਤਿਸ਼ ਕੁਮਾਰ ਕੇਂਦਰ ਸਰਕਾਰ ਅੱਗੇੇ ਇਹ ਸਵਾਲ ਲੈ ਕੇ ਆਉਂਦੇ ਕਿ ਉਨ੍ਹਾਂ ਸਭ ਲੋਕਾਂ ਦੀ ਗਿਣਤੀ ਅਤੇ ਮਾੜੀ ਹਾਲਤ ਦੇਸ਼ ਦੇ ਸਾਹਮਣੇ ਰੱਖੀ ਜਾਵੇ, ਜਿਨ੍ਹਾਂ ਨੂੰ ਅੰਮ੍ਰਿਤ ਮਹਾਉਤਸਵ ਵਿੱਚ ਵੀ ਅੰਮ੍ਰਿਤ ਤਾਂ ਦੂਰ, ਦੋ ਡੰਗ ਦੀ ਰੋਟੀ ਨਹੀਂ ਮਿਲ ਰਹੀ। ਨਵੇਂ ਕੱਪੜੇ ਤਾਂ ਦੂਰ, ਉਹ ਕੱਫਣ ਲਈ ਵੀ ਮੁਥਾਜ ਹਨ। ਸੱਚ ਤਾਂ ਇਹ ਹੈ ਕਿ ਰਾਜਨੀਤਕੇ ਲੋਕਾਂ ਦਾ ਜਾਤ-ਪਾਤ ਬਾਬਤ ਪ੍ਰੇਮ ਸੱਤਾ ਹਥਿਆਉਣ ਲਈ ਹੀ ਹੁੰਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”