Welcome to Canadian Punjabi Post
Follow us on

29

March 2024
 
ਮਨੋਰੰਜਨ

ਇਸ ਲਈ ਪਵਨ ਕ੍ਰਿਪਲਾਨੀ ਨੇ ਫਿਲਮ ਦਾ ਨਾਂਅ ਰੱਖਿਆ ‘ਭੂਤ ਪੁਲਸ’

August 27, 2021 02:34 AM

ਫਿਲਮਾਂ ਦੇ ਨਾਲ-ਨਾਲ ਅਕਸਰ ਉਨ੍ਹਾਂ ਦੇ ਨਾਂਅ ਤੈਅ ਕਰਨ ਦੇ ਪਿੱਛੇ ਵੀ ਕਈ ਦਿਲਚਸਪ ਕਹਾਣੀਆਂ ਹੁੰਦੀਆਂ ਹਨ। ਸੈਫ ਅਲੀ ਖਾਨ, ਅਰਜੁਨ ਕਪੂਰ, ਜੈਕਲਿਨ ਫਰਨਾਂਡੀਜ਼ ਅਤੇ ਯਾਮੀ ਗੌਤਮ ਦੀ ਆਉਣ ਵਾਲੀ ਫਿਲਮ ‘ਭੂਤ ਪੁਲਸ’ ਦੇ ਨਾਂਅ ਦੇ ਪਿੱਛੇ ਵੀ ਅਜਿਹਾ ਹੀ ਵਾਕਿਆ ਹੈ।
ਫਿਲਮ ਦੇ ਡਾਇਰੈਕਟਰ ਪਵਨ ਕ੍ਰਿਪਲਾਨੀ ਨੇ ਗੱਲਬਾਤ ਵਿੱਚ ਕਿਹਾ, ‘ਭੂਤ ਪੁਲਸ’ ਦੀ ਕਹਾਣੀ 'ਤੇ ਮੈਂ ਪਿਛਲੇ 10 ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਹੁਣ ਇਸ ਨੂੰ ਲੋਕਾਂ ਵਿੱਚ ਪੇਸ਼ ਕਰਨ ਦਾ ਸਮਾਂ ਨੇੜੇ ਹੈ। ਇਹ ਫਿਲਮ ਕਿਸੇੇ ਵੀ ਅਸਲ ਘਟਨਾ ਤੋਂ ਪ੍ਰੇਰਿਤ ਨਹੀਂ ਹੈ, ਬਲਕਿ ਪੂਰੀ ਤਰ੍ਹਾਂ ਨਾਲ ਕਾਲਪਨਿਕ ਹੈ। ਫਿਲਮ ਦਾ ਨਾਂਅ ‘ਭੂਤ ਪੁਲਸ’ ਮੈਂ ਕਾਫੀ ਪਹਿਲਾਂ ਹੀ ਤੈਅ ਕਰ ਲਿਆ ਸੀ। ਜਦ ਕਿਸੇ ਦੇ ਘਰ 'ਤੇ ਡਾਕੂ ਹੱਲਾ ਬੋਲਦੇ ਹਨ ਅਤੇ ਉਹ ਪੂਰੇ ਘਰ 'ਤੇ ਕਬਜ਼ਾ ਕਰ ਲੈਂਦੇ ਹਨ, ਤਾਂ ਉਨ੍ਹਾਂ ਨੂੰ ਭਜਾਉਣ ਦੇ ਲਈ ਲੋਕ ਪੁਲਸ ਨੂੰ ਬੁਲਾਉਂਦੇ ਹਨ। ਠੀਕ ਇਸੇ ਤਰ੍ਹਾਂ ‘ਭੂਤ ਪੁਲਸ’ ਵੀ ਹੈ। ਜਦ ਕਿਸੇ ਦੇ ਸਰੀਰ 'ਤੇ ਕੋਈ ਭੂਤ ਜਾਂ ਆਤਮਾ ਕਬਜ਼ਾ ਕਰ ਲੈਂਦੀ ਹੈ, ਤਾਂ ਉਸ ਨੂੰ ਭਜਾਉਣ ਦੇ ਲਈ ‘ਭੂਤ ਪੁਲਸ’ ਨੂੰ ਬੁਲਾਇਆ ਜਾਂਦਾ ਹੈ।”
ਹਾਲ ਹੀ ਵਿੱਚ ‘ਭੂਤ ਪੁਲਸ’ ਦਾ ਟਾਈਟਲ ਟ੍ਰੈਕ ਰਿਲੀਜ਼ ਕੀਤਾ ਗਿਆ। ਇਹ ਫਿਲਮ 17 ਸਤੰਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਵੇਗੀ। ਪਵਨ ਇਸ ਤੋਂ ਪਹਿਲਾਂ ‘ਫੋਬੀਆ’ ਅਤੇ ‘ਰਾਗਿਨੀ ਐੱਮ ਐੱਮ ਐੱਸ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ