Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਸਭ ਤੋਂ ਵੱਡਾ ਇਨਾਮ

August 27, 2021 02:32 AM

-ਪ੍ਰੀਤਮਾ ਦੋਮੇਲ
ਗੱਲ ਪਿਛਲੇ ਸਾਲ ਦੀ ਹੈ, ਜਦ ਮੈਨੂੰ ਕੋਰੋਨਾ ਮਹਾਮਾਰੀ ਨੇ ਅਜਿਹੇ ਸ਼ਹਿਰ ਵਿੱਚ ਫਰੀ ਮੁਸ਼ੱਕਤ ਕੈਦ ਕੀਤਾ ਸੀ, ਜਿੱਥੇ ਨਾ ਕੋਈ ਪੰਜਾਬੀ ਅਖਬਾਰ ਆਉਂਦਾ ਸੀ, ਨਾ ਟੀ ਵੀ ਅਤੇ ਨਾ ਇੰਟਰਨੈਟ। ਨਾ ਕੋਈ ਮਿਲਣ ਆਉਂਦਾ ਤੇ ਨਾ ਕੋਈ ਫੋਨ ਕਰਦਾ ਸੀ, ਹਰ ਦਿਨ ਬੀਤੇ ਚੁੱਕੇ ਦਿਨ ਵਰਗਾ ਹੁੰਦਾ ਸੀ। ਇੱਕ ਰਾਤ ਕਰੀਬ ਦਸ ਵਜੇ ਫੋਨ ਆਇਆ, ਅਣਜਾਣ ਨੰਬਰ ਸੀ। ਕਿਸੇ ਰਿਸ਼ਤੇਦਾਰ ਦਾ ਨਹੀਂ ਸੀ, ਕਿਸੇ ਪਾਠਕ ਦਾ ਵੀ ਨਹੀਂ ਹੋ ਸਕਦਾ, ਕਿਉਂਕਿ ਉਨ੍ਹੀਂ ਦਿਨੀਂ ਨਾ ਕੁਝ ਲਿਖਿਆ ਸੀ, ਨਾ ਛਪਿਆ ਸੀ। ਮੈਂ ਫੋਨ ਬੰਦ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਫੋਨ ਦੀ ਘੰਟੀ ਫਿਰ ਵੱਜੀ, ਉਹੀ ਨੰਬਰ ਸੀ। ਮੈਂ ਰਤਾ ਰੁਖਾਈ ਨਾਲ ਕਿਹਾ, ‘‘ਕੱਲ੍ਹ ਗੱਲ ਕਰਨਾ, ਬਹੁਤ ਲੇਟ ਹੋ ਗਿਆ।” ਕੋਈ ਮਰਦਾਵੀਂ ਆਵਾਜ਼ ਸੀ। ਉਹ ਰੋਣ-ਹਾਕਾ ਹੋ ਗਿਆ, ‘‘ਮੈਂ ਇੱਕ ਸਾਲ ਤੋਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਬੱਸ ਕੋਈ ਨਾ ਕੋਈ ਵਜ੍ਹਾ ਕਰ ਕੇ ਗੱਲ ਹੋ ਨਹੀਂ ਸਕੀ।” ਮੈਂ ਥੋੜ੍ਹਾ ਸੰਭਲੀ, ‘‘ਬੋਲੋ ਕੀ ਕਹਿਣਾ ਹੋ?” ਉਸ ਨੇ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਕੋਈ ਫੌਜੀ ਜਵਾਨ ਸੀ। ਫੌਜੀ ਪਰਵਾਰ ਨਾਲ ਜੁੜੀ ਹੋਣ ਕਰ ਕੇ ਮੇਰੀ ਦਿਲਚਸਪੀ ਵਧ ਗਈ।
ਦੋ-ਤਿੰਨ ਸਾਲ ਪਹਿਲਾਂ ਉਸ ਦੀ ਸ਼ਾਦੀ ਉਸ ਦੀ ਮਰਜ਼ੀ ਦੀ ਕੁੜੀ ਨਾਲ ਹੋਈ ਸੀ। ਫੌਜੀ ਜਵਾਨਾਂ ਲਈ ਇਹ ਅਣਲਿਖਤ ਜਿਹਾ ਸਮਝੌਤਾ ਹੁੰਦਾ ਹੈ ਕਿ ਜਵਾਨ ਆਪਣੀਆਂ ਬੀਵੀਆਂ ਨੂੰ ਘਰੇ ਆਪਣੇ ਮਾਂ-ਬਾਪ ਕੋਲ ਛੱਡ ਕੇ ਆਪਣੀ ਯੂਨਿਟ ਵਿੱਚ ਚਲੇ ਜਾਂਦੇ ਹਨ ਤੇ ਫਿਰ ਸਮੇਂ-ਸਮੇਂ ਘਰ ਛੁੱਟੀ ਆਉਂਦੇ ਰਹਿੰਦੇ ਹਨ। ਉਸ ਦੀ ਨਵੀਂ ਨਵੀਂ ਸ਼ਾਦੀ, ਗਰੀਬ ਘਰ ਦੀ ਅੱਧਖੜ੍ਹ ਮੁਟਿਆਰ, ਪਤੀ ਗੈਰ ਹਾਜ਼ਰ, ਮਨ ਭਟਕਿਆ ਹੋਵੇਗਾ। ਕਿਸੇ ਗੁਆਂਢੀ ਮੁੰਡੇ ਨੇ ਫੋਨ ਕਰ ਕੇ ਉਸ ਨੂੰ ਦੱਸ ਦਿੱਤਾ ਕਿ ਉਸ ਦੀ ਬੀਵੀ ਦਾ ਪਿੰਡ ਵਿੱਚ ਕਿਸੇ ਨਾਲ ਚੱਕਰ ਚੱਲ ਰਿਹਾ ਹੈ। ਉਹ ਛੁੱਟੀ ਲੈ ਕੇ ਘਰ ਅਇਆ। ਵਹੁਟੀ ਕੋਲ ਰਿਹਾ। ਤਰੀਕੇ ਨਾਲ ਉਸ ਨੂੰ ਸਮਝਾਇਆ ਕਿ ਉਹ ਦੇਸ਼ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ, ਕੁਝ ਸਮੇਂ ਤੱਕ ਜਦ ਹਾਲਾਤ ਠੀਕ ਹੋ ਜਾਣਗੇ, ਕੁਆਰਟਰ ਅਲਾਟ ਹੋ ਜਾਵੇਗਾ ਤੇ ਉਹ ਉਸ ਨੂੰ ਆਪਣੇ ਨਾਲ ਲੈ ਜਾਏਗਾ।
ਛੁੱਟੀ ਤੋਂ ਬਾਅਦ ਉਹ ਵਾਪਸ ਚਲਾ ਗਿਆ, ਪਰ ਹਾਲ ਫਿਰ ਉਹੀ। ਉਸ ਦੇ ਮਾਂ-ਬਾਪ ਤੋਂ ਵੀ ਇਹੋ ਹੀ ਖਬਰਾਂ ਮਿਲਣ ਲੱਗ ਪਈਆਂ। ਉਸ ਦੀ ਪਲਟਨ ਜੰਮੂ ਕਸ਼ਮੀਰ ਚਲੀ ਗਈ, ਜਿੱਥੋਂ ਇੰਨੀ ਆਸਾਨੀ ਨਾਲ ਛੁੱਟੀ ਨਹੀਂ ਮਿਲਦੀ। ਜੇ ਛੁੱਟੀ ਮਿਲ ਵੀ ਜਾਂਦੀ ਤਾਂ ਮੀਂਹ ਰਾਹ ਰੋਕ ਲੈਂਦੇ। ਉਧਰੋਂ ਘਰੋਂ ਤੇ ਪਿੰਡੋਂ ਉਹਨੂੰ ਪਤਨੀ ਬਾਰੇ ਉਹੀ ਖਬਰਾਂ ਮਿਲ ਰਹੀਆਂ ਸਨ। ਉਸ ਦੀ ਪਤਨੀ ਵੀ ਉਸ ਨੂੰ ਛੱਡਣ ਦੀਆਂ ਧਮਕੀਆਂ ਭਰੀਆਂ ਚਿੱਠੀਆਂ ਲਿਖ ਰਹੀ ਸੀ। ਆਖੀਰ ਉਸ ਨੇ ਰੋ-ਰੋ ਕੇ ਸਾਰੀ ਗੱਲ ਆਪਣੇ ਕੰਪਨੀ ਕਮਾਂਡਰ ਨੂੰ ਦੱਸੀ। ਕੰਪਨੀ ਕਮਾਂਡਰ ਨੇ ਉਸ ਨੂੰ ਕਿਸੇ ਹੇਠਲੀ ਪੋਸਟ ਉੱਤੇ ਭੇਜ ਕੇ ਉਸ ਨੂੰ ਕੁਆਰਟਰ ਅਲਾਟ ਕਰਵਾ ਦਿੱਤਾ ਤੇ ਤੁਰੰਤ ਛੁੱਟੀ ਭੇਜ ਦਿੱਤਾ, ਨਾਲ ਹੁਕਮ ਦਿੱਤਾ ਕਿ ਉਹ ਆਪਣੀ ਫੈਮਿਲੀ ਲੈ ਆਵੇ, ਪਰ ਜਦ ਉਹ ਘਰ ਗਿਆ ਤਾਂ ਉਸ ਦੀ ਪਤਨੀ ਨਾਰਾਜ਼ ਹੋ ਕੇ ਪੇਕੇ ਜਾ ਬੈਠੀ ਸੀ। ਉਹ ਸਹੁਰੇ ਗਿਆ ਤਾਂ ਪਤਨੀ ਨੇ ਉਸ ਦੀ ਬਹੁਤ ਬੇਇੱਜ਼ਤੀ ਕੀਤੀ, ਮਾਰਕੁੱਟ ਤੱਕ ਨੌਬਤ ਆ ਗਈ। ਮਸਾਂ ਮਸਾਂ ਉਹ ਜਾਨ ਬਚਾ ਕੇ ਦੌੜਿਆ। ਫਿਰ ਵੀ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਸਹੁਰੇ ਉਸ ਦੇ ਅਤੇ ਉਸ ਦੇ ਮਾਂ-ਬਾਪ ਉੱਤੇ ਘਰੇਲੂ ਹਿੰਸਾ ਦਾ ਕੇਸ ਕਰਨ ਦੀ ਧਮਕੀ ਦੇਣ ਲੱਗ ਪਏ। ਕੁੜੀ ਕਹੇ, ਉਹਨੇ ਇਸ ਦੇ ਘਰ ਜਾਣਾ ਹੀ ਨਹੀਂ, ਇਹਦੇ ਮਾਂ-ਬਾਪ ਸਾੜ ਕੇ ਮਾਰ ਦੇਣਗੇ।
ਇਸ ਸਾਰੇ ਕੁਝ ਦਾ ਜਵਾਨ ਦੇ ਦਿਮਾਗ ਉੱਤੇ ਬਹੁਤ ਅਸਰ ਪਿਆ। ਉਹ ਡਿਪਰੈਸ਼ਨ ਵਿੱਚ ਚਲਾ ਗਿਆ। ਪਲਟਨ ਵਿੱਚ ਵੀ ਠੀਕ ਤਰ੍ਹਾਂ ਡਿਊਟੀ ਨਾ ਕਰੇ। ਜਦ ਦਿਲ ਕਰੇ, ਉਥੋਂ ਬਿਨਾਂ ਕਿਸੇ ਨੂੰ ਦੱਸਿਆਂ, ਬਿਨਾਂ ਛੁੱਟੀ ਲਿਆਂ ਭੱਜ ਆਏ। ਕਾਫੀ ਸਮੇਂ ਤੱਕ ਯੂਨਿਟ ਨੇ ਉਸ ਦਾ ਸਾਥ ਦਿੱਤਾ, ਅਖੀਰ ਉਸ ਨੂੰ ਕੱਢ ਦਿੱਤਾ। ਘਰ ਆਇਆ ਤਾਂ ਹੋਰ ਵੀ ਬੁਰਾ ਹਾਲ। ਤਨਖਾਹ ਬੰਦ ਹੋ ਗਈ। ਫੌਜ ਵਾਲਾ ਕੋਈ ਲਾਭ ਨਾ ਮਿਲਿਆ। ਬਾਪ ਵਿਚਾਰਾ ਮਜ਼ਦੂਰੀ ਕਰ ਕੇ ਟੱਬਰ ਪਾਲਣ ਲੱਗਿਆ।
...ਉਸ ਨੇ ਮੇਰੀ ਕੋਈ ਕਹਾਣੀ ਫੌਜੀ ਜੀਵਨ ਬਾਰੇ ਪੜ੍ਹੀ ਹੋਵੇਗੀ। ਉਸ ਨੂੰ ਲੱਗਾ ਕਿ ਇਹ ਉਸੇ ਦੀ ਕਹਾਣੀ ਹੈ। ਉਸ ਨੇ ਉਹ ਕਹਾਣੀ ਬੜੀ ਵਾਰ ਪੜ੍ਹੀ। ਫਿਰ ਉਸ ਨੂੰ ਸਾਂਭ ਕੇ ਕਿਧਰੇ ਰੱਖ ਦਿੱਤਾ। ਉਹ ਉਸੇ ਬਾਬਤ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਸੀ। ਉਹ ਸ਼ਾਇਦ ਕੋਈ ਸੁਝਾਉ ਲੈਣਾ ਚਾਹੰੁਦਾ ਸੀ, ਪਰ ਗੱਲ ਨਾ ਹੋ ਸਕੀ।
ਫਿਰ ਉਸ ਨੇ ਦੱਸਿਆ ਕਿ ਪਿਛਲੇ ਹਫਤੇ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਫੈਸਲਾ ਹੋ ਗਿਆ। ਸਭ ਲਿਖਾ-ਪੜ੍ਹੀ ਤਹਿਤ ਦੋਵਾਂ ਧਿਰਾਂ ਦੀ ਮਰਜ਼ੀ ਨਾਲ ਤਲਾਕ ਹੋ ਗਿਆ, ਜੋ ਖਰਚ-ਪੱਤੇ ਦਾ ਲੈਣਾ-ਦੇਣਾ ਸੀ, ਉਹ ਵੀ ਸਹਿਮਤੀ ਨਾਲ ਨਿੱਬੜ ਗਿਆ। ਅਗਲੇ ਦਿਨ ਕੁੜ ਵਾਲੇ ਸਾਮਾਨ ਲੈਣ ਲਈ ਟਰੱਕ ਲੈ ਕੇ ਆ ਗਏ। ਮੁੰਡਾ ਵੈਸੇ ਹੀ ਉਦਾਸ ਸੀ, ਉਸ ਦਾ ਕਿਸੇ ਚੀਜ਼ ਵਿੱਚ ਮੋਹ ਨਹੀਂ ਸੀ ਰਹਿ ਗਿਆ, ਉਸ ਨੇ ਕਿਹਾ, ਅਹੁ ਕਮਰਾ ਸਾਡਾ ਦੋਨਾਂ ਦਾ ਸੀ, ਉਥੇ ਜੋ ਵੀ ਸਾਮਾਨ ਪਿਆ ਹੈ, ਸਾਰਾ ਲੈ ਜਾਓ। ਹੋਰ ਵੀ ਇਸ ਘਰੋਂ ਕੁਝ ਚਾਹੀਦਾ ਹੋਵੇ, ਉਹ ਵੀ ਲੈ ਜਾਓ।
ਅਗਲੇ ਕਈ ਬੰਦੇ ਨਾਲ ਲੈ ਕੇ ਆਏ ਸੀ। ਉਨ੍ਹਾਂ ਦਬਾਦਬ ਸਾਰਾ ਸਾਮਾਨ ਟਰੱਕ ਵਿੱਚ ਲੱਦ ਲਿਆ ਤੇ ਕਮਰਾ ਖਾਲੀ ਕਰ ਦਿੱਤਾ। ਮੁੰਡਾ ਚੁੱਪਚਾਪ ਸਭ ਕੁਝ ਦੇਖਦਾ ਰਿਹਾ। ਦੋਵਾਂ ਪਿੰਡਾਂ ਦੀ ਪੰਚਾਇਤ ਬੈਠੀ ਸੀ। ਟਰੱਕ ਤੁਰ ਪਿਆ। ਅਚਾਨਕ ਮੁੰਡਾ ਟਰੱਕ ਪਿੱਛੇ ਦੌੜਿਆ, ‘ਰੁਕੋ ਰੁਕੋ!’ ਲੋਕ ਬੋਲੇ, ‘ਓਏ ਕੀ ਹੋ ਗਿਆ?’ ‘ਖੜ੍ਹ ਜੋ।’ ਉਹ ਬੋਲਿਆ, ‘ਮੇਰੀ ਕੋਈ ਜ਼ਰੂਰੀ ਤੇ ਕੀਮਤੀ ਚੀਜ਼ ਟਰੱਕ ਵਿੱਚ ਚਲੀ ਗਈ ਹੈ।’ ਟਰੱਕ ਰੁਕ ਗਿਆ। ਮੁੰਡੇ ਨੇ ਸਾਰੇ ਸਾਮਾਨ ਦੀ ਫੋਲਾ-ਫਾਲੀ ਕਰ ਕੇ ਛੋਟਾ ਜਿਹਾ ਡੱਬਾ ਕੱਢਿਆ ਤੇ ਬੋਲਿਆ, ‘ਬੱਸ ਜਾਓ, ਮੈਂ ਆਪਣਾ ਸਾਮਾਨ ਲੈ ਲਿਆ।’ ਪੰਚਾਇਤ ਵਾਲੇ ਹੈਰਾਨ, ‘ਕਾਕਾ ਕੀ ਐ ਇਸ ਡੱਬੇ ਵਿੱਚ, ਕੋਈ ਮੁੰਦਰੀ-ਸੁੰਦਰੀ ਜਾਂ ਸੋਨੇ ਦਾ ਕੋਈ ਕੜਾ-ਸ਼ੜਾ ਹੈ।’ ਉਸ ਨੇ ਡੱਬਾ ਖੋਲ੍ਹ ਕੇ ਉਨ੍ਹਾਂ ਨੂੰ ਦਿਖਾ ਦਿੱਤਾ। ਉਸ ਵਿੱਚ ਉਹ ਅਖਬਾਰ ਸੀ, ਜਿਸ ਵਿੱਚ ਮੇਰੀ ਕਹਾਣੀ ਛਪੀ ਸੀ। ਦੇਖ ਕੇ ਲੋਕ ਹੱਸਣ ਲੱਗ ਪਏ।
...ਪਰ ਉਸ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਸੋਚਣ ਲੱਗ ਪਈ ਕਿ ਲੋਕ ਅੱਜਕੱਲ੍ਹ, ਆਪਣੀਆਂ ਰਚਨਾਵਾਂ ਲਈ ਇਨਾਮ ਲੈਣ ਲਈ ਪਤਾ ਨਹੀਂ ਕੀ ਕੀ ਜੁਗਾੜ ਕਰਦੇ ਹਨ, ਪਰ ਮੈਨੂੰ ਤਾਂ ਘਰ ਬੈਠੇ ਬਿਠਾਏ ਸਭ ਤੋਂ ਵੱਡਾ ਇਨਾਮ ਮਿਲ ਗਿਆ ਸੀ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”