Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਬਾਈਡੇਨ ਹੀਰੋ ਸਾਬਤ ਹੋਏ ਜਾਂ ਵਿਲੇਨ

August 27, 2021 02:31 AM

-ਵਿਜੇ ਵਿਦਰੋਹੀ
ਦੁਨੀਆ ਦਾ ਸਭ ਤੋਂ ਵੱਡਾ ਚੌਧਰੀ ਅਮਰੀਕਾ ਜੇ ਇੱਕ ਛੋਟੇ ਅਤੇ ਪੱਛੜੇ ਕਬੀਲੇ ਤਾਲਿਬਾਨ ਨਾਲ ਸਮਝੌਤੇ ਕਰਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਂਦਾ ਨਜ਼ਰ ਆਵੇ ਤਾਂ ਤੁਸੀ ਕੀ ਕਹੋਗੇ। ਇਹੀ ਕਿ ਅਮਰੀਕਾ ਵਿਲੇਨ ਸਾਬਤ ਹੋਇਆ ਤੇ ਜਾਂਦੇ ਹੋਏ ਲੱਖਾਂ-ਕਰੋੜਾਂ ਅਫਗਾਨਿਸਤਾਨੀਆਂ ਨੂੰ ਧੂੜ ਤੇ ਗੁਬਾਰ ਵਿੱਚ ਮਰਨ ਲਈ ਛੱਡ ਗਿਆ ਹੈ ਜਾਂ ਤੁਸੀਂ ਕਹੋਗੇ ਕਿ ਅਮਰੀਕਾ ਨੇ 20 ਸਾਲ ਅਫਗਾਨਿਸਤਾਨ ਨੂੰ ਸਿੰਜਿਆ, ਪਰ ਜੇ ਪੌਦਾ ਵੱਡਾ ਹੋਣ ਤੋਂ ਨਾਂਹ ਕਰ ਦੇਵੇ ਤਾਂ ਮਾਲੀ ਕੀ ਕਰੇ। ਅਮਰੀਕਾ ‘ਹੀਰੋ ਜਾਂ ਵਿਲੇਨ' ਬਣਿਆ ਹੈ, ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ।
ਇਨੀਂ ਦਿਨੀਂ ਅਮਰੀਕਾ ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਦੋ ਸਵਾਲ ਪੁੱਛੇ ਜਾ ਰਹੇ ਹਨ। ਇੱਕ, ਤੁਹਾਨੂੰ ਕੀ ਪਤਾ ਹੈ? ਦੋ, ਤੁਹਾਨੂੰ ਇਹ ਕਦੋਂ ਪਤਾ ਲੱਗਾ। ਅਜਿਹੇ ਹੀ ਸਵਾਲ ਵਾਟਰਗੇਟ ਕਾਂਡ ਦੇ ਸਮੇਂ ਰਾਸ਼ਟਰਪਤੀ ਨਿਕਸਨ ਕੋਲੋਂ ਪੁੱਛੇ ਗਏ ਸਨ ਤੇ ਉਸ ਨੂੰ ਅਸਤੀਫਾ ਦੇਣਾ ਪਿਆ ਸੀ। ਸਵਾਲ ਇਸ ਲਈ ਪੁੱਛੇ ਜਾ ਰਹੇ ਹਨ ਕਿ ਬਾਈਡੇਨ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਕਦੀ ਦੱਸਿਆ ਨਹੀਂ ਗਿਆ ਕਿ ਤਾਲਿਬਾਨ ਇੰਨੀ ਤੇਜ਼ੀ ਨਾਲ ਕਾਬੁਲ ਸਮੇਤ ਪੂਰੇ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲੈਣਗੇ। ਬਾਅਦ ਵਿੱਚ ਲੱਗਾ ਕਿ 13 ਜੁਲਾਈ ਨੂੰ ਕਾਬੁਲ ਤੋਂ ਇੱਕ ਦਰਜਨ ਅਮਰੀਕੀ ਡਿਪਲੋਮੈਂਟਾਂ ਨੇ ਕੇਬਲ ਭੇਜ ਕੇ ਕਿਹਾ ਸੀ ਕਿ ਤਾਲਿਬਾਨ ਤੇਜ਼ੀ ਨਾਲ ਕਬਜ਼ਾ ਕਰਦਾ ਜਾ ਰਿਹਾ ਹੈ ਤੇ ਅਮਰੀਕੀ ਪ੍ਰਸ਼ਾਸਨ ਨੂੰ ਆਪਣੇ ਲੋਕਾਂ ਨੂੰ ਬਿਨਾਂ ਦੇਰ ਕੀਤੇ ਕਾਬੁਲ ਵਿੱਚੋਂ ਕੱਢਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਇਹ ਜਾਣਕਾਰੀ ਬਾਈਡੇਨ ਨੂੰ ਵਿਲੇਨ ਸਾਬਤ ਕਰਨ ਲਈ ਕਾਫੀ ਹੈ। ਬਾਈਡੇਨ ਨੇ ਅਫਗਾਨਿਸਤਾਨ ਦੀ ਜਨਤਾ ਨੂੰ ਮੰਝਧਾਰ ਵਿੱਚ ਛੱਡਿਆ ਅਤੇ ਨਾਲ ਉਥੇ ਕੰਮ ਕਰਦੇ ਆਪਣੇ ਨਾਗਰਿਕਾਂ ਤੇ ਮਦਦਗਾਰਾਂ ਦੀ ਜਾਨ ਵੀ ਖਤਰੇ ਵਿੱਚ ਪਾ ਦਿੱਤੀ। ਜਾਣਕਾਰਾਂ ਅਨੁਸਾਰ 2014 ਵਿੱਚ ਜਦੋਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਫਗਾਨਿਸਤਾਨ ਤੋਂ ਨਿਕਲਣ ਦੀ ਸੋਚ ਪ੍ਰਗਟਾਈ ਸੀ, ਉਦੋਂ ਤੋਂ ਤਾਲਿਬਾਨ ਮਜ਼ਬੂਤ ਹੋਣਾ ਸ਼ੁਰੂ ਹੋ ਗਿਆ ਸੀ। 2018 ਵਿੱਚ ਕਤਰ ਦੀ ਰਾਜਧਾਨੀ ਦੋਹਾ ਵਿੱਚ ਸਮਝੌਤਾ ਗੱਲਬਾਤ ਸ਼ੁਰੂ ਹੋਣ ਦੇ ਬਾਅਦ ਜਿਵੇਂ ਅਮਰੀਕਾ ਨੇ ਹੱਥ ਹੀ ਖਿੱਚ ਲਏ। ਤਾਲਿਬਾਨ ਨੇ ਅਮਰੀਕਾ ਦੀ ਫ਼ੌਜ ਅਤੇ ਫ਼ੌਜੀ ਟਿਕਾਣਿਆਂ ਉੱਤੇ ਹਮਲੇ ਕਰਨੇ ਬੰਦ ਕਰ ਦਿੱਤੇ ਅਤੇ ਅਮਰੀਕਾ ਨੇ ਸਭ ਨੂੰ ਹਨੇਰੇ ਵਿੱਚ ਰੱਖਿਆ। ਟਰੰਪ ਦੇ ਬਾਅਦ ਬਾਈਡੇਨ ਰਾਸ਼ਟਰਪਤੀ ਬਣੇ ਅਤੇ ਉਨ੍ਹਾਂ ਨੇ ਵੀ ਸਪੱਸ਼ਟ ਕਰ ਦਿੱਤਾ ਕਿ ਅਲ ਕਾਇਦਾ ਨੂੰ ਖਤਮ ਕਰਨਾ ਮਕਸਦ ਸੀ ਜੋ ਪੂਰਾ ਹੋ ਗਿਆ, ਇਸ ਲਈ ਅਮਰੀਕਾ ਅਫਗਾਨਿਸਤਾਨ ਵਿੱਚੋਂ ਨਿਕਲ ਆਇਆ।
ਅਮਰੀਕਾ ਨੇ 20 ਸਾਲਾਂ ਵਿੱਚ ਅਫਗਾਨਿਸਤਾਨ ਉੱਤੇ 800 ਲੱਖ ਕਰੋੜ ਰੁਪਏ ਖਰਚ ਕੀਤੇ ਅਤੇ ਇਸ ਦੌਰਾਨ ਲੱਗਭਗ ਢਾਈ ਲੱਖ ਲੋਕ ਕੁਲ ਮਿਲਾ ਕੇ ਮਾਰੇ ਗਏ। ਅਮਰੀਕਾ ਤੇ ਨਾਟੋ ਦੇ ਕਰੀਬ 5,000 ਫ਼ੌਜੀ ਮਾਰੇ ਗਏ। ਅਫਗਾਨ ਫ਼ੌਜ ਤੇ ਪੁਲਸ ਦੇ 50,000 ਲੋਕ ਮਾਰੇ ਗਏ। ਲੱਗਭਗ 70,000 ਆਮ ਅਫਗਾਨੀ ਮਾਰੇ ਗਏ। ਇਨ੍ਹਾਂ ਵਿੱਚ 11 ਹਜ਼ਾਰ ਤੋਂ ਵੱਧ ਔਰਤਾਂ ਅਤੇ ਬੱਚੇ ਸ਼ਾਮਲ ਹਨ। ਇਸ ਦੌਰਾਨ 50,000 ਤਾਲਿਬਾਨੀ ਵੀ ਮਾਰ ਦਿੱਤੇ। 2001 ਵਿੱਚ ਅਮਰੀਕਾ ਨੇ ਸਿਰਫ਼ 1300 ਫ਼ੌਜੀਆਂ ਨੂੰ ਅਫਗਾਨਿਸਤਾਨ ਭੇਜਿਆ ਸੀ, ਪਰ 10 ਸਾਲ ਬਾਅਦ ਗਿਣਤੀ ਇੱਕ ਲੱਖ ਤੋਂ ਵੱਧ ਹੋ ਗਈ। ਬਾਈਡੇਨ ਕਹਿ ਰਹੇ ਹਨ ਕਿ ਅੱਗੇ ਲੜਾਈ ਜਾਰੀ ਰਹਿੰਦੀ ਤਾਂ ਹੋਰ ਫ਼ੌਜੀ ਮਰਦੇ। ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਬਾਈਡੇਨ ਅਮਰੀਕੀ ਜਨਤਾ ਦੇ ਹੀਰੋ ਹੋਣੇ ਚਾਹੀਦੇ ਹਨ, ਜਿਨ੍ਹਾਂ ਨੇ ਹੋਰ ਤਬਾਹੀ ਹੋਣ ਤੋਂ ਬਚਾਅ ਲਿਆ।
ਕਿਸੇ ਵੀ ਦੇਸ਼ ਦੀ ਵਿਦੇਸ਼ ਨੀਤੀ ਤਦ ਸਫਲ ਹੈ ਜਦੋਂ ਉਹ ਆਪਣੇ ਦੇਸ਼ ਦੇ ਆਰਥਿਕ ਅਤੇ ਸਿਆਸੀ ਹਿੱਤਾਂ ਨੂੰ ਸੁਰੱਖਿਅਤ ਰੱਖੇ। ਬਾਈਡੇਨ ਇਹ ਗੱਲ ਆਪਣੇ ਦੇਸ਼ ਦੀ ਜਨਤਾ ਨੂੰ ਸਮਝਾਉਣ ਵਿੱਚ ਕਾਫ਼ੀ ਹੱਦ ਤੱਕ ਕਾਮਯਾਬ ਰਹੇ ਕਿ ਅੱਗੇ ਤਬਾਹੀ ਅਤੇ ਆਰਥਿਕ ਬਰਬਾਦੀ ਦੇ ਕਈ ਮੰਜ਼ਰ ਆਉਣੇ ਬਾਕੀ ਸਨ, ਜਿਸ ਤੋਂ ਉਨ੍ਹਾਂ ਨੂੰ ਬਚਾ ਲਿਆ। ਅਮਰੀਕੀ ਜਨਤਾ ਦੀ ਸਮਝ ਵਿੱਚ ਆ ਗਿਆ ਹੈ ਕਿ ਬਾਈਡੇਨ ਨੇ ਠੀਕ ਕੀਤਾ ਅਤੇ ਉਹ ਹੀਰੋ ਹਨ, ਪਰ ਇਸ ਹੀਰੋ ਨੇ ਅਮਰੀਕੀ ਨਾਗਰਿਕਾਂ ਦੀ ਵਾਪਸੀ ਵਿੱਚ ਦੇਰ ਕਰ ਦਿੱਤੀ। ਉਸ ਦੀ ਪੂਰਤੀ ਵੀ 6,000 ਫ਼ੌਜੀ ਕਾਬੁਲ ਏਅਰਪੋਰਟ ਭੇਜ ਕੇ ਕੀਤੀ ਗਈ, ਪਰ ਹੀਰੋ ਦੇ ਸਿਰ ਉੱਤੇ ਰੱਖਿਆ ਤਾਜ ਤਦ ਹਿੱਲ ਚੁੱਕਾ ਸੀ। ਅਲ ਕਾਇਦਾ ਤੇ ਤਾਲਿਬਾਨ ਉੱਤੇ ਜਿੱਤ ਦਾ ਜਸ਼ਨ ਮਨਾ ਚੁੱਕੀ ਅਮਰੀਕੀ ਜਨਤਾ ਨੂੰ ਹਵਾਈ ਜਹਾਜ਼ ਤੋਂ ਡਿੱਗਦੇ ਲੋਕਾਂ ਤੋਂ ਲੈ ਕੇ ਕੰਡਿਆਲੀ ਤਾਰਾਂ ਦੇ ਉਪਰੋਂ ਇੱਕ ਬੱਚੀ ਨੂੰ ਉਛਾਲਣ ਵਾਲੀਆਂ ਤਸਵੀਰਾਂ ਹੈਰਾਨ ਕਰ ਰਹੀਆਂ ਹਨ।
ਬਾਈਡੇਨ ਇਸ ਲਈ ਵਿਲੇਨ ਹਨ ਕਿ ਤਾਲਿਬਾਨ ਦੇ ਕਹਿਣ ਉੱਤੇ ਬਗਰਾਮ ਜੇਲ ਤੋਂ 5000 ਕੈਦੀ ਛੱਡ ਦਿੱਤੇ ਗਏ, ਜਿਨ੍ਹਾਂ ਵਿੱਚੋਂ ਹੱਕਾਨੀ ਨੈਟਵਰਕ ਤੋਂ ਲੈ ਕੇ ਅਲ ਕਾਇਦਾ, ਲਕਸ਼ਰ-ਏ-ਤੋਇਬਾ, ਜੈਸ਼, ਆਈ ਐਸ ਆਈ ਐਸ ਵਰਗ ਖਤਰਨਾਕ ਅੱਤਵਾਦੀ ਸੰਗਠਨਾਂ ਦੇ ਬੰਦੇ ਸ਼ਾਮਲ ਹਨ। ਇਹ ਲੋਕ ਜੇਲ ਤੋਂ ਨਿਕਲ ਕੇ ਹਥਿਆਰ ਚੁੱਕਣਗੇ ਤੇ ਫਿਰ ਤਬਾਹੀ ਕਰਨਗੇ। ਇਹ ਵੀ ਤੈਅ ਹੈ। ਉਂਝ ਇਹ ਗੱਲ ਸਹੀ ਹੈ ਕਿ ਤਾਲਿਬਾਨ ਨੇ ਸਮਝੌਤੇ ਦਾ ਪੂਰੀ ਤਰ੍ਹਾਂ ਪਾਲਣ ਨਹੀਂ ਕੀਤਾ ਅਤੇ ਅਮਰੀਕਾ ਨੂੰ ਹਨੇਰੇ ਵਿੱਚ ਰੱਖਿਆ ਤੇ ਅਫਗਾਨ ਫ਼ੌਜ, ਪੁਲਸ ਅਤੇ ਦੁੂਸਰੇ ਕਬੀਲਿਆਂ ਨੂੰ ਆਪਣੇ ਨਾਲ ਮਿਲਾ ਲਿਆ। ਇਹ ਗੱਲ ਅਮਰੀਕਾ ਨੂੰ ਪਤਾ ਲੱਗਦੀ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਅਮਰੀਕਾ ਉੱਤੇ ਇਹ ਦੋਸ਼ ਵੀ ਲੱਗਦਾ ਹੈ ਕਿ ਉਸ ਨੇ ਪੂਰੀ ਦੁਨੀਆ ਨੂੰ ਇਸਲਾਮਿਕ ਅੱਤਵਾਦ ਦੇ ਖਤਰੇ ਵਿੱਚ ਪਾ ਦਿੱਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ਨੂੰ ਅੱਤਵਾਦੀ ਘਟਨਾਵਾਂ ਦਾ ਡਰ ਹੈ। ਤਾਂ ਕੀ ਅਮਰੀਕਾ ਨੇ ਜਾਣੇ-ਅਣਜਾਣੇ ਵਿੱਚ ਆਪਣੇ ਦੋਸਤ ਭਾਰਤ ਦਾ ਵੀ ਖ਼ਿਆਲ ਨਹੀਂ ਰੱਖਿਆ ਅਤੇ ਆਪਣੀ ਜਨਤਾ ਵਿੱਚ ਹੀਰੋ ਬਣਨ ਦੇ ਚੱਕਰ ਵਿੱਚ ਬਾਈਡੇਨ ਨੇ ਭਾਰਤ ਦੀ ਸਥਿਤੀ ਵੀ ਪੂਰੇ ਮੱਧ ਅਤੇ ਏਸ਼ੀਆਈ ਮਹਾਦੀਪ ਵਿੱਚ ਭਿਆਨਕ ਕਰ ਦਿੱਤੀ ਹੈ। ਜ਼ਾਹਿਰ ਹੈ ਕਿ ਦੋਵੇਂ ਸੰਗਠਨ ਕਸ਼ਮੀਰ ਦਾ ਰੁੱਖ ਕਰ ਸਕਦੇ ਹਨ।
ਸਭ ਤੋਂ ਵੱਡਾ ਡਰ ਅਲ ਕਾਇਦਾ ਦਾ ਹੈ। ਅਮਰੀਕਾ ਨੇ ਬੀਤੇ 20 ਸਾਲਾਂ ਵਿੱਚ ਅਲਕਾਇਦਾ ਦਾ ਲੱਕ ਤੋੜ ਦਿੱਤਾ ਸੀ, ਪਰ ਉਹ ਪੂਰਾ ਖ਼ਤਮ ਨਹੀਂ ਹੋਇਆ। ਅਮਰੀਕਾ ਨੇ ਉਸ ਦੇ ਸਰਗਣੇ ਓਸਾਮਾ ਬਿਨ ਲਾਦੇਨ ਨੂੰ ਮਾਰ ਲਿਆ, ਜਿਸ ਨੇ ਅਮਰੀਕਾ ਦੇ ਵਰਲਡ ਟਰੇਡ ਸੈਂਟਰ ਉੱਤੇ ਹਵਾਈ ਜਹਾਜ਼ਾਂ ਨਾਲ 9/11 ਨੂੰ ਹਮਲਾ ਕੀਤਾ ਸੀ ਪਰ ਅਲਕਾਇਦਾ ਦਾ ਨਵਾਂ ਸਰਪ੍ਰਸਤ ਅਲ ਜਵਾਹਰੀ ਅਜੇ ਜ਼ਿੰਦਾ ਹੈ ਅਤੇ ਬਦਲਾ ਲੈਣ ਦਾ ਮੌਕਾ ਲੱਭ ਰਿਹਾ ਹੈ।
ਇੱਕ ਹੋਰ ਡਰ ਹੱਕਾਨੀ ਨੈਟਵਰਕ ਤੋਂ ਹੈ। ਇਸ ਦੇ ਨੇਤਾ ਨਵੀਂ ਸਰਕਾਰ ਬਣਾਉਣ ਦੀ ਗੱਲਬਾਤ ਵਿੱਚ ਸ਼ਾਮਲ ਹੋ ਹਨ। ਇਹ ਸੰਗਠਨ ਬਾਰੂਦੀ ਸੁਰੰਗ ਧਮਾਕੇ ਕਰਨ ਦਾ ਮਾਹਿਰ ਹੈ। ਕਿਹਾ ਜਾਂਦਾ ਹੈ ਕਿ ਅਮਰੀਕਾ ਨੂੰ ਜ਼ਮੀਨੀ ਲੜਾਈ ਵਿੱਚ ਸਭ ਤੋਂ ਵੱਧ ਨੁਕਸਾਨ ਹੱਕਾਨੀ ਨੈਟਵਰਕ ਨੇ ਪੁਚਾਇਆ ਸੀ। ਅਮਰੀਕਾ ਨੇ ਯੂ ਐਨ ਓ ਰਾਹੀਂ ਇਸ ਨੂੰ 2021 ਵਿੱਚ ਪਾਬੰਦੀ ਸ਼ੁਦਾ ਅੱਤਵਾਦੀ ਸੰਗਠਨ ਐਲਾਨਿਆ ਸੀ। ਇਸ ਦੀ ਚਿੰਤਾ ਫਿਲਹਾਲ ਤਾਲਿਬਾਨ ਨੂੰ ਨਹੀਂ। ਚਿੰਤਾ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਤਾਲਿਬਾਨ ਦੀ ਜਿੱਤ ਦੇ ਬਾਅਦ ਹੋਰ ਦੇਸ਼ਾਂ ਵਿੱਚ ਅੱਤਵਾਦੀਆਂ ਨੂੰ ਲੱਗੇਗਾ ਕਿ ਉਹ ਵੀ ਇਸੇ ਤਰ੍ਹਾਂ ਸੱਤਾ ਹਥਿਆ ਸਕਦੇ ਹਨ। ਅਜਿਹੇ ਵਿੱਚ ਕੱਟੜਤਾ ਵੀ ਵਧੇਗੀ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’