ਇੱਕ ਸੱਜਣ ਦੱਸ ਰਹੇ ਸਨ ਕਿ ਪਿਛਲੇ ਵੀਹ ਸਾਲਾਂ ਤੋਂ ਗੀਤਾ ਦੇ ਉਪਦੇਸ਼ ਸੁਣਦੇ ਆ ਰਹੇ ਹਨ।
ਬਾਅਦ ਵਿੱਚ ਪਤਾ ਲੱਗਾ ਕਿ ਗੀਤਾ ਉਨ੍ਹਾਂ ਦੀ ਧਰਮ ਪਤਨੀ ਦਾ ਨਾਂਅ ਹੈ।
*********
ਮੰਗਤੇ ਨੇ ਦਰਵਾਜ਼ੇ ਉੱਤੇ ਆਵਾਜ਼ ਲਾਈ, ‘‘ਦਾਤਾ ਦੇ ਨਾਂਅ ਉੱਤੇ ਰੋਟੀ ਦੇ ਦੇ।”
ਅੰਦਰੋਂ ਆਵਾਜ਼ ਆਈ, ‘‘ਮੰਮੀ ਘਰ ਨਹੀਂ ਹਨ।”
ਇਸ ਉੱਤੇ ਮੰਗਤਾ ਬੋਲਿਆ, ‘‘ਮੈਂ ਰੋਟੀ ਮੰਗ ਰਿਹਾ ਹਾਂ, ਤੇਰੀ ਮੰਮੀ ਨਹੀਂ।”
*********
ਟੀਚਰ, ‘‘ਦੱਸੋ, ਰੋਜ਼ ਬਾਦਾਮ ਖਾਣ ਨਾਲ ਕੀ ਹੋਵੇਗਾ?”
ਪੱਪੂ, ‘‘ਸਰ, ਬਾਦਾਮ ਖਤਮ ਹੋ ਜਾਣਗੇ।”