Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਪਾਪਾ ਦੀ ਪੈਨਸ਼ਨ

August 26, 2021 02:14 AM

-ਰਾਜਵਿੰਦਰ ਰੌਂਤਾ
ਪਾਪਾ ਜੀ 1993 ਵਿੱਚ ਪ੍ਰਾਇਮਰੀ ਬਲਾਕ ਸਿੱਖਿਆ ਅਧਿਕਾਰੀ ਵਜੋਂ ਸੇਵਾ ਮੁਕਤ ਹੋਏ। ਸਾਥੀਆਂ ਵਿੱਚ ਉਨ੍ਹਾਂ ਨੂੰ ਅਸੂਲੀ ਬੰਦਾ ਕਰ ਕੇ ਜਾਣਿਆ ਜਾਂਦਾ ਸੀ। ਜੇ ਕਿਸੇ ਟੀਚਰ ਸਾਥੀ ਦੀ ਵਿਭਾਗੀ ਸਮੱਸਿਆ, ਜਵਾਬ ਤਲਬੀ ਜਾਂ ਕੋਈ ਕਾਰਨ ਦੱਸੋ ਨੋਟਿਸ ਆਇਆ ਹੁੰਦਾ ਤਾਂ ਉਨ੍ਹਾਂ ਦੀ ਰਾਇ ਲਈ ਜਾਂਦੀ। 38 ਸਾਲ ਸਰਵਿਸ ਕਰ ਕੇ ਉਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਵਜੋਂ ਸੇਵਾ ਮੁਕਤ ਹੋਏ। ਉਨ੍ਹਾਂ ਅਫਸਰ ਹੁੰਦਿਆਂ ਆਪਣਾ ਮਾਤਹਿਤਾਂ ਨੂੰ ਪੰਜੀ ਨਹੀਂ ਲੈਣ ਦਿੱਤੀ। ਕਿਸੇ ਅਧਿਆਪਕ ਦਾ ਕੰਮ ਹੁੰਦਾ ਤਾਂ ਮਿੰਟੋ-ਮਿੰਟੀ ਕਰ ਦਿੰਦੇ। ਅੱਜ ਉਨ੍ਹਾਂ ਨੂੰ ਸੇਵਾ ਮੁਕਤ ਹੋਇਆਂ ਦੋ ਮਹੀਨੇ ਹੋ ਗਏ ਸਨ, ਪਰ ਪੈਨਸ਼ਨ ਨਹੀਂ ਸੀ ਲੱਗੀ। ਨਿੱਤ ਡਾਕੀਏ ਨੂੰ ਪੁੱਛਦੇ-ਕੋਈ ਸਰਕਾਰੀ ਡਾਕ ਨਹੀਂ ਆਈ। ਡਾਕੀਆ ਕਹਿ ਛੱਡਦਾ, ‘‘ਮਾਸਟਰ ਜੀ, ਜਦੋਂ ਚਿੱਠੀ ਆਈ, ਪਹਿਲਾਂ ਤੁਹਾਨੂੰ ਫੜਾ ਕੇ ਹੋਰ ਲੋਕਾਂ ਨੂੰ ਡਾਕ ਵੰਡੂ।”
ਪਾਪਾ ਪੈਨਸ਼ਨ ਲਈ ਸੱਠ ਕਿਲੋਮੀਟਰ ਦੂਰ ਫਰੀਦਕੋਟ ਦੇ ਡੀ ਈ ਓ ਦਫਤਰ ਵਿੱਚ ਦੋ ਤਿੰਨ ਚੱਕਰ ਮਾਰ ਆਏ ਸਨ। ਕਲਰਕ ਵੀ ਗੋਲੀਆਂ ਦੇ ਛੱਡਦੇ, ‘‘ਬੱਸ ਜੀ, ਤੁਹਾਡਾ ਕੇਸ ਬਣਿਆ ਪਿਆ, ਜਦੋਂ ਕੰਮ ਹੋ ਗਿਆ, ਪੈਨਸ਼ਨ ਸਿੱਧੀ ਤੁਹਾਡੇ ਘਰ ਆਊ। ਚਾਹ ਪੀਓ ਸਾਹਿਬ।” ਇਵੇਂ ਹੀ ਮਹੀਨਾ ਹੋਰ ਲੰਘ ਗਿਆ। ਇਸ ਵਾਰ ਡੀ ਈ ਓ ਬੀਬੀ ਦਫਤਰ ਹੀ ਸੀ। ਪਾਪਾ ਕਹਿੰਦੇ, ‘‘ਬੀਬੀ ਜੀ, ਤਿੰਨ ਚਾਰ ਮਹੀਨੇ ਹੋ ਗਏ ਮੈਨੂੰ ਪੈਨਸ਼ਨ `ਡੀਕਦੇ ਨੂੰ।”
‘‘ਹੈਂ ਜੀ, ਚੈੱਕ ਮਿਲਿਆ ਨ੍ਹੀਂ?”
‘‘ਜੇ ਮਿਲਿਆ ਹੁੰਦਾ ਤਾਂ ਮੈਨੂੰ ਕੀ ਲੋੜ ਸੀ ਜੇਠ ਹਾੜ੍ਹ ਦੀ ਗਰਮੀ ਵਿੱਚ ਬਸਾਂ ਵਿੱਚ ਧੱਕੇ ਖਾਣ ਦੀ।”
‘‘ਮੈਨੂੰ ਪਤਾ ਤੇਰੇ ਕੇਸ ਦਾ, ਪਰ ਮੈਂ ਤਾਂ ਦਸਤਖਤ ਕਰ ਦਿੱਤੇ ਸੀ।”
‘‘ਵਿਜੈ ਪਾਣੀ ਪਿਆ, ਫਿਰ ਚਾਹ। ਆਪਣੇ ਬੀ ਪੀ ਈ ਓ ਆਏ ਆ। ਸੇਵਾ ਮੁਕਤ ਹੋਗੇ, ਪਰ ਸੀ ਤਾਂ ਅਫਸਰ, ਨਾਲੇ ਸਾਡੇ ਏਰੀਆ ਦੇ। ਹਾਂ ਭਾਈ ਤੇਰੀ ਪੈਨਸ਼ਨ, ਤੂੰ ਆਪ ਸਿਆਣਾ, ਇਹ ਕਲਰਕ ਵੀ ਚਾਹ ਪਾਣੀ ਬਿਨਾਂ ਕੁਝ ਨ੍ਹੀਂ ਕਰਦੇ। ਐਵੇਂ ਕਿਵੇਂ ਕੰਮ ਹੁੰਦਾ ਕਿਸੇ ਦਾ।”
‘‘ਠੀਕ ਆ ਬੀਬੀ ਜੀ, ਪੀਅਨ ਭੇਜ ਦਿਓ, ਪੈਸੇ ਲੈ ਜਾਵੇ, ਚਾਹ, ਬਰਫੀ, ਸਮੋਸੇ, ਕੀ ਮੰਗਵਾਉਣਾ ਮੰਗਵਾ ਲੋ।” ਉਨ੍ਹਾਂ ਸੌ ਦਾ ਨੋਟ ਕੱਢਿਆ।
‘‘ਭਾਈ, ਚਾਹ ਤਾਂ ਆਪਾਂ ਪੀ ਈ ਜਾਨੇ ਆਂ, ਤੂੰ ਇਉਂ ਕਰ ਬਸ, ਦੋ ਹਜ਼ਾਰ ਫੜਾ, ਇਨ੍ਹਾਂ ਦਾ ਮੱਥਾ ਡੰਮ੍ਹ। ਮੰਗਦੇ ਤਾਂ ਬਾਹਲੇ ਆ।”
‘‘ਬੀਬੀ ਜੀ ਤੁਸੀਂ ਕਹਿੰਦੇ ਹੋ ਕਿ ਮੈਂ ਰਿਸ਼ਵਤ ਦੇਵਾਂ, ਮੈਂ ਸਾਰੀ ਸਰਵਿਸ ਦੌਰਾਨ ਹੱਕ ਸੱਚ ਇਮਾਨਦਾਰੀ ਉੱਤੇ ਰਿਹਾ ਤੇ ਇਹੀ ਪਾਠ ਬੱਚਿਆਂ ਤੇ ਟੀਚਰ ਸਾਥੀਆਂ ਨੂੰ ਪੜ੍ਹਾਇਆ। ਨਾ ਕਿਸੇ ਤੋਂ ਪੰਜੀ ਲਈ, ਨਾ ਕਿਸੇ ਨੂੰ ਲੈਣ ਦਿੱਤੀ।”
‘‘ਦੇਖ ਲਾ ਭਾਈ ਤੇਰੀ ਮਰਜ਼ੀ ਆ। ਮੈਂ ਨ੍ਹੀਂ ਕੁਝ ਮੰਗਦੀ ਆਵਦੇ ਲਈ।”
‘‘ਚੰਗਾ ਬੀਬੀ, ਜੇ ਮੇਰਾ ਹੱਕ ਹੋਇਆ ਤਾਂ ਮਿਲ ਜੂ।” ਆਖ ਕੇ ਉਹ ਦਫਤਰ ਵਿੱਚੋਂ ਬਾਹਰ ਆ ਗਏ ਤੇ ਸਿੱਧੇ ਫਰੀਦਕੋਟ ਕਚਹਿਰੀਆਂ ਵਿੱਚ ਚਲੇ ਗਏ। ਉਥੇ ਉਨ੍ਹਾਂ ਦਾ ਮਿੱਤਰ ਟੀਚਰ ਸਾਥੀ ਮਿਲ ਗਿਆ। ਪਾਪਾ ਨੇ ਉਨ੍ਹਾਂ ਨੂੰ ਸਾਰੀ ਕਹਾਣੀ ਦੱਸੀ। ਉਥੇ ਹੀ ਉਹ ਇੱਕ ਵਕੀਲ ਕੋਲ ਚਲੇ ਗਏ।
‘‘ਮਾਸਟਰ ਜੀ, ਤੁਸੀਂ ਰਿਸ਼ਵਤ ਖਿਲਾਫ ਕੰਮ ਲਈ ਮੇਰੇ ਕੋਲ ਆਏ ਪਹਿਲੇ ਬੰਦੇ ਹੋ, ਨਹੀਂ ਤਾਂ ਲੋਕ ਪੈਨਸ਼ਨ ਦੇ ਚਾਅ ਵਿੱਚ ਪਹਿਲਾਂ ਹੀ ਕਲਰਕਾਂ ਦੀ ਮੁੱਠੀ ਗਰਮ ਕਰ ਦਿੰਦੇ ਆ। ਤੁਸੀਂ ਬੱਸ ਆਹ ਫਾਰਮ `ਤੇ ਜਾਣਕਾਰੀ ਭਰ ਦਿਓ। ਫਿਰ ਮੈਂ ਜਾਣਾਂ ਤੇ ਮੇਰਾ ਕੰਮ। ਇਹ ਤੁਹਾਡੇ ਪਿੰਡ ਨਾ ਭੱਜੇ ਫਿਰਨ ਤਾਂ ਕਿਹੋ।”
‘‘ਫੀਸ ਦੱਸੋ ਜੀ।”
‘‘ਕੋਈ ਫੀਸ ਨਹੀਂ। ਡਾਕ ਕਾਗਜ਼ ਖਰਚਾ ਪੰਜਾਹ ਰੁਪਏ ਦੇ ਦਿਓ ਬੱਸ। ਕੰਮ ਹੋ ਗਿਆ ਤਾਂ ਤੁਹਾਥੋਂ ਚਾਹ ਨਾਲ ਸਮੋਸੇ ਖਾਵਾਂਗੇ।”
ਪਾਪਾ ਜੀ ਨੂੰ ਫਰੀਦਕੋਟ ਤੋਂ ਆਇਆਂ ਤਿੰਨ ਦਿਨ ਹੋਏ ਸਨ ਕਿ ਪਿੰਡ ਦੇ ਸਕੂਲ ਤੋਂ ਬੀ ਈ ਓ ਦਫਤਰ ਨਿਹਾਲ ਸਿੰਘ ਵਾਲਾ ਦਾ ਲਿਖਤੀ ਸੁਨੇਹਾ ਆਇਆ ਕਿ ਪੈਨਸ਼ਨ ਵਾਲਾ ਚੈੱਕ ਆਇਆ ਪਿਆ, ਕ੍ਰਿਪਾ ਕਰ ਕੇ ਅੱਜ ਹੀ ਲੈ ਆਓ।
ਉਹ ਘੌਲ ਕਰ ਗਏ। ਦੂਜੇ ਤੀਜੇ ਸੁਨੇਹੇ ਉੱਤੇ ਬੱਸ ਬਹਿ ਕੇ ਦਫਤਰ ਚਲੇ ਗਏ। ਅਜੇ ਦਫਤਰ ਦੇ ਬਾਹਰ ਬੈਂਚ ਉੱਤੇ ਬੈਠੇ ਸਨ ਕਿ ਚਪੜਾਸੀ ਭੱਜ ਕੇ ਆਇਆ, ‘‘ਤੁਹਾਨੂੰ ਅੰਦਰ ਬੁਲਾਇਆ ਜੀ।”
‘‘ਆਓ ਜੀ ਬੈਠੋ, ਆਹ ਲਵੋ ਚੈੱਕ, ਤੇ ਦਸਤਖਤ ਕਰੋ।” ਬਲਾਕ ਅਫਸਰ ਨੇ ਹੱਥ ਮਿਲਾਇਆ।
‘‘ਕਿਹੜੀ ਜਾਦੂ ਦੀ ਛੜੀ ਵਰਤੀ ਕਿ ਨਿੱਤ ਸੁਨੇਹੇ ਆਉਂਦੇ ਆ, ਚੈੱਕ ਪ੍ਰਾਪਤ ਕਰਵਾ ਕੇ ਮਹਿਕਮੇ ਨੂੰ ਸੂਚਿਤ ਕਰੋ।”
‘‘ਮੈਂ ਹੱਕ ਲਿਆ, ਰਿਸ਼ਵਤ ਨਹੀਂ ਦਿੱਤੀ।”
‘‘ਵਾਹ ਜੀ ਵਾਹ”, ਆਖ ਕੇ ਬਲਾਕ ਅਫਸਰ ਪੈਨਸ਼ਨ ਦੇ ਚੈਕ ਦੀ ਕਹਾਣੀ ਸੁਣਨ ਲੱਗ ਪਏ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”