Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਮਨ ਦੀਆਂ ਮੜ੍ਹੀਆਂ

August 26, 2021 02:14 AM

-ਤਰਲੋਚਨ ਸਿੰਘ ਦੁਪਾਲਪੁਰ
ਸ਼ੂਗਰ ਦੇ ਇਲਾਜ ਵੱਲੋਂ ਸਮਝ ਲਉ ਜਾਂ ਕੈਲੀਫੋਰਨੀਆ ਦੇ ਕਾਇਦੇ-ਕਾਨੂੰਨ ਸਦਕਾ ‘ਪੈਨਸ਼ਨੀਆ’ ਬਣ ਜਾਣ ਕਾਰਨ ਖੁੱਲ੍ਹੇ ਸਮੇਂ ਦੀ ਸੁਵਰਤੋਂ ਕਹਿ ਲਓ, ਮੈਂ ਸੁਬ੍ਹਾ-ਸਵੇਰੇ ਬਿਨਾ ਨਾਗਾ ਲੰਮੀ ਸੈਰ ਲਈ ਜਾਂਦਾ ਹਾਂ। ਇਕਾਂਤ ਵਾਲੀਆਂ ਦੋ ਕੁ ਸੈਰਗਾਹਾਂ ਚੁਣੀਆਂ ਹੋਈਆਂ ਹਨ। ਜਿੱਧਰ ਦਿਲ ਕਰੇ, ਪੈਦਲ ਨਿਕਲ ਜਾਂਦਾ ਹਾਂ। ਫੋਨ-ਟੂਟੀ ਕੰਨਾਂ ਵਿੱਚ ਲਾ ਕੇ ਕਦੇ ਸ਼ਬਦ ਕੀਰਤਨ ਸੁਣ ਲੈਂਦਾ ਤੇ ਕਦੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਜਾਂ ਮਿੱਤਰਾਂ ਦੋਸਤਾਂ ਨਾਲ ਖੁੱਲ੍ਹੀਆਂ ਗੱਲਾਂ ਕਰਦਾ ਹਾਂ।
ਰਾਹ ਵਿੱਚ ਲਾਈਟ ਰੇਲ ਸਟੇਸ਼ਨ ਪੈਂਦਾ ਹੈ, ਜਿਸ ਦੇ ਨਾਲ ਲੋਕਲ ਬਸ ਸਟੈਂਡ ਹੈ। ਲੰਮੇ ਅਰਸੇ ਤੋਂ ਰੋਜ਼ ਇਧਰ ਘੁੰਮਣ ਫਿਰਨ ਕਾਰਨ ਕਈ ਬਸ ਡਰਾਈਵਰਾਂ ਨਾਲ ਥੋੜ੍ਹੀ ਬਹੁਤ ਜਾਣ-ਪਛਾਣ ਹੋ ਗਈ ਹੈ। ਇੱਕ ਸਵੇਰ ਮੈਂ ਹੈੱਡ ਫੋਨ ਕੰਨਾਂ ਵਿੱਚ ਫਸਾ ਕੇ ਪੰਜਾਬ ਰਹਿੰਦੇ ਇੱਕ ਦੋਸਤ ਨਾਲ ਗੱਲਾਂ ਕਰਦਾ ਤੁਰਿਆ ਜਾ ਰਿਹਾ ਸਾਂ ਕਿ ਅੱਗਿਓਂ ਮੈਨੂੰ ਇੱਕ ਗੋਰਾ ਡਰਾਈਵਰ ਮਿਲ ਪਿਆ, ਜੋ ਮੇਰੇ ਵਾਂਗ ਸੈਰ ਕਰਦਾ ਤੁਰਿਆ ਆ ਰਿਹਾ ਸੀ। ਫੋਨ ਉੱਤੇ ਪੰਜਾਬ ਵਾਲੇ ਮਿੱਤਰ ਨੂੰ ‘ਇੱਕ ਮਿੰਟ ਠਹਿਰੀਂ’ ਕਹਿ ਕੇ ਮੈਂ ਗੋਰੇ ਡਰਾਈਵਰ ਨੂੰ ‘ਹਾਏ ਹੈਲੋ’ ਕਰ ਕੇ ਹਾਲ ਚਾਲ ਪੁੱਛਿਆ। ਉਹਨੇ ਬੜੀ ਮਸਤੀ ਨਾਲ ਹੁੱਬ ਕੇ ਮੈਨੂੰ ਦੱਸਿਆ, ‘ਮਿਸਟਰ ਸਿੰਘ! ਅੱਜ ਮੇਰੀ ਡਿਊਟੀ ‘ਸਟੈਂਡ ਬਾਈ’ ਬਸ ਉੱਤੇ ਲੱਗੀ ਹੋਈ ਹੈ, ਅੱਜ ਮੇਰੇ ਮਜ਼ੇ ਨੇ।” ਮੈਂ ਵੀ ਉਸ ਨੂੰ ‘ਥੱਮਜ਼ ਅੱਪ' ਕਰਦਿਆਂ ‘ਗੁੱਡ ਗੁੱਡ’ ਆਖਿਆ।
ਡਰਾਈਵਰ ਨਾਲ ਗੱਲ ਮੁੱਕਦਿਆਂ ਹੀ ਜਦ ਫੋਨ ਉੱਤੇ ਪੰਜਾਬ ਵਾਲੇ ਮਿੱਤਰ ਨਾਲ ਟੁੱਟੀ ਲੜੀ ਜੋੜਨ ਲਈ ‘ਹਾਂ ਬਈ' ਕਿਹਾ ਤਾਂ ਉਹਨੇ ਪੁੱਛਿਆ, ‘‘ਇਹ ਕੌਣ ਸੀ?” ਗੋਰੇ ਡਰਾਈਵਰ ਦੀ ‘ਸਟੈਂਡ ਬਾਈ’ ਬਸ ਵਾਲੀ ਡਿਊਟੀ ਬਾਰੇ ਸਮਝਾਉਣ ਲਈ ਮੈਂ ਸੋਚਿਆ, ਇਹਨੂੰ ਇਹਦੇ ਇਲਾਕੇ ਦੀ ਮਿਸਾਲ ਦੇ ਕੇ ਸਮਝਾਉਂਦਾ ਹਾਂ। ਮੈਂ ਕਿਹਾ, ‘‘ਏਦਾਂ ਸਮਝ ਲੈ, ਨਵੇਂ ਸ਼ਹਿਰੋਂ ਤੁਹਾਡੇ ਜਾਂ ਹੋਰ ਲਾਗੇ ਦੇ ਪਿੰਡਾਂ ਵੱਲ ਆਉਣ ਜਾਣ ਵਾਲੀਆਂ ਬਸਾਂ ਰੁਟੀਨ ਮੁਤਾਬਕ ਆਈ ਜਾਈ ਜਾਣ, ਪਰ ਰੋਡਵੇਜ਼ ਵਾਲੇ ਇੱਕ ਫਾਲਤੂ ਬਸ ਤੁਹਾਡੇ ਇਲਾਕੇ ਦੇ ਫਲਾਣੇ ਪਿੰਡ ਕੋਲ ਭੇਜ ਦੇਣ ਤੇ ਡਰਾਈਵਰ ਨੂੰ ਤਾਕੀਦ ਕਰਨ ਕਿ ਭਾਈ ਜੇ ਤੈਨੂੰ ਇਧਰੋਂ ਉਧਰੋਂ ਕਿਸੇ ਬਸ ਦੇ ਖਰਾਬ ਹੋ ਜਾਣ ਦੀ ਸੂਚਨਾ ਮਿਲੇ ਤਾਂ ਤੂੰ ਫੌਰਨ ਬਸ ਲੈ ਕੇ ਉਥੇ ਪਹੁੰਚ ਜਾਣਾ ਹੈ ਤਾਂ ਕਿ ਸਵਾਰੀਆਂ ਖੱਜਲ ਖੁਆਰ ਨਾ ਹੁੰਦੀਆਂ ਫਿਰਨ। ਇੰਝ ਮਹਿਕਮੇ ਦੀ ਭੇਜੀ ਹੋਈ ਅਜਿਹੀ ਬਸ ਨੂੰ ‘ਸਟੈਂਡ ਬਾਈ’ ਡਿਊਟੀ ਵਾਲੀ ਬਸ ਕਹਿੰਦੇ ਹਨ। ਅਜਿਹੀ ਬਸ ਨੂੰ ਕਦੇ ਕਦਾਈਂ ਹੀ ਕਿਤੇ ਜਾਣਾ ਪੈਂਦਾ ਹੈ, ਨਹੀਂ ਤਾਂ ਸੱਤ-ਅੱਠ ਘੰਟੇ ਵਿਹਲੇ ਰਹਿ ਕੇ ਡਰਾਈਵਰ ਸ਼ਾਮ ਨੂੰ ਯਾਰਡ ਵਿੱਚ ਜਾ ਵੜਦੇ ਨੇ। ਇੰਝ ਇਸ ਬਸ ਦੇ ਡਰਾਈਵਰ ਅਕਸਰ ਲਾਗੇ ਚਾਗੇ ਸੈਰ ਕਰ ਕੇ ਜਾਂ ਫੋਨ ਉੱਤੇ ਟਾਈਮ ਪਾਸ ਕਰ ਕੇ ਆਪਣੀ ਡਿਊਟੀ ਪੂਰੀ ਕਰ ਜਾਂਦੈ।”
‘‘ਹੈਂ ਅ ਅ, ਅੱ...ਛਾ, ਹਲਾ?” ਦੇ ਹੁੰਗਾਰੇ ਭਰ ਕੇ ਬੜੀ ਦਿਲਚਸਪੀ ਨਾਲ ਮੇਰੀ ਇਹ ਗੱਲ ਸੁਣ ਰਹੇ ਪੰਜਾਬ ਵਾਲੇ ਮਿੱਤਰ ਤੋਂ ਮੈਂ ਤਵੱਕੋਂ ਕਰ ਰਿਹਾ ਸਾਂ ਕਿ ਉਹ ਸਾਰੀ ਜਾਣਕਾਰੀ ਲੈ ਕੇ ਬਾਹਰਲੇ ਦੇਸ਼ਾਂ ਦੀ ਸਿਫਤ ਕਰਦਿਆਂ ਇੱਥੋਂ ਦੇ ਲੋਕ ਸੇਵਕ ਸਿਸਟਮ ਦੀ ਭਰਪੂਰ ਵਡਿਆਈ ਕਰੇਗਾ ਤੇ ਮੈਨੂੰ ਕਹੇਗਾ ਕਿ ਯਾਰ ਤੁਸੀਂ ਕਿਸਮਤ ਵਾਲੇ ਹੋ, ਪਰ ਮੇਰੀ ਆਸ ਦੇ ਉਲਟ ਉਹ ਮੇਰੀ ਗੱਲ ਮੁੱਕਦਿਆਂ ਬੋਲਿਆ, ‘‘ਇੱਦਾਂ ਫਿਰ ਬੱਲੇ-ਰੱਤੇ ਬਸ ਲੈ ਕੇ ਵਿਹਲਾ ਖੜ੍ਹਾ ਡਰਾਈਵਰ, ਬਸ ਦਾ ਤੇਲ ਵੇਚ ਕੇ ਡਬਲ ਕਮਾਈ ਕਰ ਲੈਂਦਾ ਹੋਣਾ?”
ਕੈਲੀਫੋਰਨੀਆ ਦੇ ਇੱਕ ਸ਼ਹਿਰ ਵਿੱਚ ਘੁੰਮਦਿਆਂ ਦੇਸੀ ਮਿੱਤਰ ਦਾ ਇਹ ਅਨੋਖਾ ਸਵਾਲ ਸੁਣ ਕੇ ਮੈਨੂੰ ਯਾਦ ਆਇਆ ਕਿ ਕਈ ਸਾਲ ਪਹਿਲਾਂ ਪੰਜਾਬ ਵਿੱਚ ਕੁਝ ਜਥੇਬੰਦੀਆਂ ਨੇ ਖੇਤਾਂ ਵਿੱਚ ਬਣੀਆਂ ਮੜ੍ਹੀਆਂ ਮਸਾਣਾਂ ਜ਼ਬਰਦਸਤੀ ਢਾਹੁਣ ਦਾ ਮਿਸ਼ਨ ਆਰੰਭਿਆ ਤਾਂ ਇੱਕ ਦਾਨਿਸ਼ਵਰ ਪੰਜਾਬੀ ਨੇ ਸਲਾਹ ਦਿੱਤੀ ਕਿ ਜਦ ਤੱਕ ਸਾਡੇ ਮਨਾਂ ਵਿੱਚ ਬਣੀਆਂ ਹੋਈਆਂ ਮੜ੍ਹੀਆਂ ਨੇਸਤੋ-ਨਾਬੂਦ ਨਹੀਂ ਹੁੰਦੀਆਂ, ਉਦੋਂ ਤੱਕ ਬਾਹਰਲੀਆਂ ਮੜ੍ਹੀਆਂ ਢਾਹੁਣ ਦਾ ਕੋਈ ਲਾਭ ਨਹੀਂ ਹੋਣਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’