Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਜਦੋਂ ਅੰਗਰੇਜ਼ੀ ਰਾਜ ਦੀਆਂ ਬਰਕਤਾਂ ਦੇ ਲੇਖ ਲਿਖੇ ਜਾਂਦੇ ਸਨ

August 23, 2021 03:02 AM

-ਅਭੈ ਸਿੰਘ
ਸੰਨ ਸੰਤਾਲੀ ਤੋਂ ਪਹਿਲਾਂ ‘ਭਾਰਤ ਵਿੱਚ ਅੰਗਰੇਜ਼ੀ ਰਾਜ ਦੀਆਂ ਬਰਕਤਾਂ' ਦੇ ਸਿਰਲੇਖ ਹੇਠਲੇ ਸਕੂਲਾਂ ਕਾਲਜਾਂ ਦੇ ਇਮਤਿਹਾਨਾਂ ਵਿੱਚ ਲੇਖ ਲਿਖੇ ਆਮ ਵੇਖੇ ਜਾਂਦੇ ਸਨ। ਇਨ੍ਹਾਂ ਵਿੱਚ ਅੰਗਰੇਜ਼ਾਂ ਵੱਲੋਂ ਰੇਲਾਂ ਅਤੇ ਸੜਕਾਂ ਦੇ ਜਾਲ ਵਿਛਾਏ ਜਾਣ ਤੋਂ ਇਲਾਵਾ ਭਾਰਤ ਵਿੱਚ ਕਾਨੂੰਨ ਦਾ ਰਾਜ, ਇਨਸਾਫ ਦਾ ਦਸਤੂਰ ਕਾਇਮ ਕਰਨ ਦੀ ਗੱਲ ਵੀ ਕੀਤੀ ਜਾਂਦੀ ਸੀ। ਨਾਗਰਿਕਾਂ ਦੀ ਜਾਨ-ਮਾਲ ਦੀ ਮੁਕੰਮਲ ਹਿਫਾਜ਼ਤ ਹੋਣ ਦਾ ਦਾਅਵਾ ਕੀਤਾ ਜਾਂਦਾ ਸੀ। ਜੰਮਦੀਆਂ ਲੜਕੀਆਂ ਦੇ ਕਤਲ ਤੇ ਇਨਸਾਨਾਂ ਦੀ ਬਲੀ ਦੇਣ ਦੀਆਂ ਸਮਾਜਕ ਬੁਰਾਈਆਂ ਖਤਮ ਕਰਨ ਤੋਂ ਇਲਾਵਾ ਸਿੱਖਿਆ ਦੇ ਪਸਾਰ ਦਾ ਜ਼ਿਕਰ ਅਤੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਦੀ ਸਥਾਪਨਾ ਦਾ ਦਾਅਵਾ ਕੀਤਾ ਜਾਂਦਾ ਸੀ।
ਲੇਖਾਂ ਦੀ ਗੱਲ ਵੱਖਰੀ ਹੈ, ਸਾਨੂੰ ਸਾਰਥਕ ਵਿਚਾਰ ਦੀ ਲੋੜ ਹੈ। ਬਾਹਰੋਂ ਆਉਂਦੇ ਹਮਲਾਵਰਾਂ ਦਾ ਮਕਸਦ ਲੁੱਟਣਾ ਜਾਂ ਕਬਜ਼ਾ ਕਰਨ ਹੁੰਦਾ ਸੀ, ਪਰ ਅਸਾਂ ਹਰ ਹਮਲਾਵਰ ਤੋਂ ਕੁਝ ਨਾ ਕੁਝ ਪ੍ਰਾਪਤ ਕੀਤਾ ਤੇ ਕੁਝ ਨਾ ਕੁਝ ਸਿੱਖਿਆ। ਸੀਤੇ ਕੱਪੜੇ ਪਹਿਨਣਾ ਅਤੇ ਤਵੇ ਜਾਂ ਤੰਦੂਰ ਉਤੇ ਰੋਟੀਆਂ ਬਣਾਉਣਾ ਮੱਧ ਏਸ਼ੀਆ ਦੇ ਹਮਲਾਵਰਾਂ ਤੋਂ ਸਿੱਖਿਆ। ਕਈ ਕਿਸਮ ਦੇ ਬੀਜ ਬਾਹਰੋਂ ਆਏ। ਖਰਬੂਜ਼ਾ ਅਤੇ ਹਦਵਾਣਾ ਫਾਰਸੀ ਦੇ ਸ਼ਬਦ ਹਨ, ਇਹ ਚੀਜ਼ਾਂ ਬਾਬਰ ਦੇ ਵਕਤ ਆਈਆਂ। ਭਵਨ ਬਣਾਉਣਾ ਤੇ ਧਾਤ ਪਿਘਲਉਣਾ ਹੀ ਨਹੀਂ, ਯੂਨਾਨੀ ਇਲਾਜ ਪ੍ਰਣਾਲੀ ਵੀ ਮੁਗ਼ਲ ਹਾਕਮਾਂ ਦੇ ਵਕਤ ਦੀ ਦੇਣ ਹਨ।
ਅੰਗਰੇਜ਼ ਵੀ ਭਾਰਤ ਨੂੰ ਲੁੱਟਣ ਵਾਸਤੇ ਆਏ ਸਨ। ਜੇ ਉਨ੍ਹਾਂ ਨੇ ਰੇਲਾਂ ਦਾ ਜਾਲ ਵਿਛਾਇਆ ਤਾਂ ਇਸ ਦਾ ਮਕਸਦ ਸੀ ਕਿ ਲੋੜ ਪੈਣ ਉਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਫੌਜ ਭੇਜੀ ਜਾ ਸਕੇ ਅਤੇ ਕੱਚਾ ਮਾਲ ਆਸਾਨੀ ਨਾਲ ਬੰਦਰਗਾਹਾਂ ਉਤੇ ਪਹੁੰਚੇ। ਇਸ ਤੋਂ ਇਲਾਵਾ ਅੰਗਰੇਜ਼ ਕਾਰੋਬਾਰੀ ਰੇਲਾਂ ਵਿੱਚ ਪੂੰਜੀ ਲਾ ਕੇ ਯਾਤਰੀ ਕਿਰਾਏ ਅਤੇ ਮਾਲ ਢੁਆਈ ਰਾਹੀਂ ਮੁਨਾਫਾ ਕਮਾਉਣਾ ਚਾਹੁੰਦੇ ਸਨ, ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਦਾ ਸਾਡੇ ਲੋਕਾਂ ਨੂੰ ਲਾਭ ਨਹੀਂ ਪਹੁੰਚਿਆ। ਰੇਲਾਂ ਰਾਹੀਂ ਲੋਕ ਇੱਕ ਦੂਜੇ ਦੇ ਨਜ਼ਦੀਕ ਆਏ, ਜਾਣਕਾਰੀਆਂ ਵਧੀਆਂ, ਗਿਆਨ ਵਧਿਆ। ਰੇਲਾਂ ਨੇ ਭਾਰਤ ਨੂੰ ਜੋੜਿਆ।
ਬਰਕਤਾਂ ਵਾਲੇ ਲੇਖਾਂ ਵਿੱਚ ਅੰਗਰੇਜ਼ਾਂ ਵੱਲੋਂ ਇਨਸਾਫ ਪ੍ਰਣਾਲੀ ਸ਼ੁਰੂ ਕਰਨ ਦਾ ਆਮ ਹੀ ਜ਼ਿਕਰ ਹੁੰਦਾ ਸੀ। ਸੱਚੇ ਇਨਸਾਫ ਬਾਰੇ ਸ਼ਿਕਾਇਤਾਂ ਪੁਰਾਣੇ ਜ਼ਮਾਨੇ ਵਿੱਚ ਵੀ ਸਨ, ਬ੍ਰਿਟਿਸ਼ ਰਾਜ ਵਿੱਚ ਵੀ ਸਨ ਅਤੇ ਅੱਜ ਵੀ ਹਨ, ਪਰ ਇਸ ਤੱਥ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿ ਅੰਗਰੇਜ਼ਾਂ ਨੇ ਇਨਸਾਫ ਦਾ ਆਧਾਰ ਲਿਖਤੀ ਕਾਨੂੰਨ ਬਣਾਏ ਸਨ। ਗਵਾਹੀਆਂ, ਬਹਿਸਾਂ ਅਤੇ ਕਾਨੂੰਨ ਦੀਆਂ ਲਿਖਤਾਂ ਵਿਚਾਰੀਆਂ ਜਾਂਦੀਆਂ ਸਨ। ਜੱਜ ਨੂੰ ਆਪਣੇ ਫੈਸਲੇ ਦੇ ਲਿਖਤੀ ਕਾਰਨ ਦੱਸਣੇ ਪੈਂਦੇ ਸਨ ਤੇ ਸਜ਼ਾ ਦੀ ਮਿਆਦ ਬਾਰੇ ਵੀ ਦੱਸਣਾ ਪੈਂਦਾ ਸੀ। ਇਨ੍ਹਾਂ ਫੈਸਲਿਆਂ ਦੇ ਖਿਲਾਫ ਅਪੀਲਾਂ ਦੀ ਰੀਤ ਵੀ ਸੀ। ਇਉਂ ਹਾਕਮ ਵੱਲੋਂ ਸਜ਼ਾਏ ਮੌਤ ਦੇ ਐਲਾਨ, ਹਾਥੀ ਦੇ ਪੈਰ ਹੇਠ ਕੁਚਲ ਕੇ ਮਾਰਨ, ਭੁੱਖੇ ਸ਼ੇਰ ਅੱਗੇ ਸੁੱਟਣ, ਕੋੜੇ ਮਾਰੇ ਜਾਣ ਜਾਂ ਹੱਥ ਪੈਰ ਕੱਟਣ ਦੀਆਂ ਸਜ਼ਾਵਾਂ ਖਤਮ ਹੋ ਗਈਆਂ।
ਜਦੋਂ ਮੁਨਸ਼ੀ ਪ੍ਰੇਮ ਚੰਦ ਨੂੰ ਅੰਗਰੇਜ਼ੀ ਰਾਜ ਦੇ ਖਿਲਾਫ ਲੇਖ ਲਿਖਣ ਕਰ ਕੇ ਕਾਨਪੁਰ ਦੇ ਡਿਪਟੀ ਕਮਿਸ਼ਨਰ ਅੱਗੇ ਪੇਸ਼ ਕੀਤਾ ਗਿਆ ਤਾਂ ਉਸ ਨੇ ਕਿਹਾ ਸੀ ਕਿ ਆਪਣੀ ਕਿਸਮਤ ਉਪਰ ਰਸ਼ਕ ਕਰੋ ਕਿ ਅੰਗਰੇਜ਼ੀ ਰਾਜ ਵਿੱਚ ਹੋ, ਮੁਗ਼ਲਾਂ ਦਾ ਰਾਜ ਹੁੰਦਾ ਤਾਂ ਦੋਵੇਂ ਹੱਥ ਕੱਟ ਦਿੱਤੇ ਜਾਂਦੇ। ਡਿਪਟੀ ਕਮਿਸ਼ਨਰ ਗਲਤ ਨਹੀਂ ਸੀ, ਸਜ਼ਾ ਦੇ ਤੌਰ ਤਰੀਕੇ ਤੇ ਸੁਣਵਾਈ ਦੇ ਹੱਕ ਬਾਰੇ ਵੱਡੀ ਤਬਦੀਲੀ ਆ ਚੁੱਕੀ ਸੀ।
ਯੂਰਪ ਸਦੀਆਂ ਤੋਂ ਇਸ ਸੰਸਾਰ ਵਿੱਚ ਸਭ ਤੋਂ ਖੁਸ਼ਹਾਲ ਮਹਾਂਦੀਪ ਰਿਹਾ ਹੈ। ਲੋਕ ਆਮ ਤੌਰ ਉਤੇ ਸਿਹਤਮੰਦ ਤੇ ਤਾਕਤਵਰ ਜੁੱਸੇ ਦੇ ਮਾਲਕ ਸਨ। ਨਵੀਆਂ ਧਰਤੀਆਂ ਦੀ ਖੋਜ ਵਿੱਚ ਯੂਰਪ ਦੇ ਲੋਕ ਹੀ ਚਾਰਾਂ ਦਿਸ਼ਾਵਾਂ ਵੱਲ ਨਿਕਲੇ। ਨਵੇਂ ਮੁਲਕਾਂ ਤੋਂ ਇਲਾਵਾ ਧੁਰ ਦੱਖਣ ਵਿੱਚ ਅੰਟਾਰਟਿਕਾ ਦਾ ਬਰਫੀਲਾ ਮਹਾਂਦੀਪ ਵੀ ਲੱਭਿਆ। 18ਵੀਂ ਸਦੀ ਦੇ ਉਦਯੋਗਿਕ ਇਨਕਲਾਬ, ਖਾਸ ਕਰ ਕੇ ਭਾਫ ਦੇ ਇੰਜਣ ਦੀ ਖੋਜ ਨੇ ਯੂਰਪ ਦੀ ਕਾਇਆ ਪਲਟ ਦਿੱਤੀ। ਫਿਰ ਯੂਰਪੀਨ ਕੌਮਾਂ ਨੂੰ ਹੋਰ ਤਰੱਕੀ ਵਾਸਤੇ ਆਪਣੀ ਧਰਤੀ ਤੰਗ ਨਜ਼ਰ ਆਉਣ ਲੱਗੀ। ਉਹ ਪੂਰਬ ਵੱਲ ਏਸ਼ੀਆ ਤੇ ਅਫਰੀਕਾ ਦੇ ਦੋਸ਼ਾਂ ਉਤੇ ਕਬਜ਼ੇ ਵਾਸਤੇ ਵਧੇ। ਇਸ ਲਈ ਪਹਿਲਾਂ ਉਨ੍ਹਾਂ ਨੂੰ ਆਪੋ ਵਿੱਚ ਅਤੇ ਫਿਰ ਬੇਗਾਨੇ ਦੇਸ਼ਾਂ ਨਾਲ ਜੰਗਾਂ ਲੜਨੀਆਂ ਪਈਆਂ।
ਸਿਰਫ ਆਰਥਿਕ, ਸਨਅਤੀ ਤੇ ਫੌਜੀ ਮਜ਼ਬੂਤੀ ਹੀ ਨਹੀਂ, ਯੂਰਪ ਨੇ ਅੱਖਰ ਗਿਆਨ ਤੇ ਤਾਲੀਮ ਦੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ। ਨਵੇਂ ਸਭਿਆਚਾਰ ਦੀ ਉਸਾਰੀ ਹੋਈ ਅਤੇ ਸੱਚੀ ਗੱਲ ਹੈ ਕਿ ਮੁਕਾਬਲਤਨ ਚੰਗੇ ਇਖ਼ਲਾਕ ਦੀ ਵੀ। ਅਸੀਂ ਅਕਸਰ ਇੱਕ ਤਸੱਵਰ ਪੇਸ਼ ਕਰਦੇ ਹਾਂ ਕਿ ਅੰਗਰੇਜ਼ ਬਹਾਦਰ ਨਹੀਂ ਸਨ, ਸਿਰਫ ਧੋਖੇ ਨਾਲ ਅਤੇ ਸਾਡੇ ਜਰਨੈਲਾਂ ਦੀਆਂ ਗੱਦਾਰੀਆਂ ਕਾਰਨ ਜਿੱਤਾਂ ਹਾਸਲ ਕਰਦੇ ਰਹੇ, ਪਰ ਸਵਾਲ ਇਹ ਹੈ ਕਿ ਅੰਗਰੇਜ਼ਾਂ ਦੇ ਜਰਨੈਲ ਕਿਉਂ ਨਹੀਂ ਵਿਕੇ, ਸਾਡੇ ਰਾਜਿਆਂ ਕੋਲ, ਸੋਨਾ ਚਾਂਦੀ ਤੇ ਹੀਰਿਆਂ ਦੇ ਭੰਡਾਰਾਂ ਦੀ ਕਮੀ ਨਹੀਂ ਸੀ। ਅਸੀਂ ਵੇਖਦੇ ਆਏ ਹਾਂ ਕਿ ਸਾਡੇ ਰਾਜਿਆਂ ਦੀਆਂ ਦਰਜਨਾਂ ਰਾਣੀਆਂ ਤੇ ਰਖੇਲਾਂ ਹੰੁਦੀਆਂ ਸਨ। ਦੂਜੇ ਪਾਸੇ ਅੰਗਰੇਜ਼ ਇੱਕੋ ਬੀਵੀ ਰੱਖਦੇ ਸਨ ਤੇ ਅਸੀਂ ਇਸ ਗੱਲ ਨੂੰ ਨਿੰਦਦੇ ਰਹੇ ਕਿ ਉਹ ਬੇਸ਼ਰਮਾਂ ਵਾਂਗ ਉਸ ਦੀ ਬਾਂਹ ਵਿੱਚ ਬਾਂਹ ਪਾ ਕੇ ਸ਼ਾਹੀ ਸੰਮੇਲਨਾਂ ਵਿੱਚ ਆਉਂਦੇ ਸਨ।
ਸ਼ਿਕਾਇਤਾਂ ਸੁਣਦੇ ਹਾਂ ਕਿ ਅੰਗਰੇਜ਼ਾਂ ਨੇ ਬਹਾਦਰ ਸ਼ਾਹ ਜ਼ਫਰ ਤੇ ਲੜਾਈਆਂ ਹਾਰ ਗਏ ਹੋਰ ਕਈ ਰਾਜਿਆਂ ਨਾਲ ਚੰਗਾ ਸਲੂਕ ਨਹੀਂ ਕੀਤਾ, ਚੰਗੀਆਂ ਪੈਸ਼ਨਾਂ ਨਹੀਂ ਦਿੱਤੀਆਂ, ਪਰ ਦੇਸੀ ਹਾਕਮ ਕੀ ਦਿੰਦੇ ਸਨ? ਪਾਣੀਪਤ ਦੀ ਪਹਿਲੀ ਲੜਾਈ ਵੇਲੇ ਬਾਬਰ ਨੇ ਇਬਰਾਹਮ ਲੋਧੀ ਦਾ ਸਿਰ ਕੱਟ ਕੇ ਨੇਜ਼ੇ ਉਤੇ ਟੰਗਿਆ। ਦੂਜੀ ਲੜਾਈ ਤੋਂ ਬਾਅਦ ਬੈਰਮ ਖਾਂ ਨੇ 16 ਸਾਲ ਦੇ ਅਕਬਰ ਦੇ ਹੱਥ ਤਲਵਾਰ ਦਿੱਤੀ ਕਿ ਭਰੇ ਜਲਸੇ ਵਿੱਚ ਹੇਮੂ ਦਾ ਸਿਰ ਕੱਟ ਕੇ ਗਾਜ਼ੀ ਬਣੋ। ਔਰੰਗਜ਼ੇਬ ਨੇ ਆਪਣੇ ਸਕੇ ਭਰਾਵਾਂ ਦੇ ਹੀ ਨਹੀਂ, ਉਨ੍ਹਾਂ ਦੇ ਸਾਰੇ ਬੱਚਿਆਂ ਦੇ ਸਿਰ ਵੀ ਕਲਮ ਕੀਤੇ ਕਿ ਕੋਈ ਤਖਤ ਦਾ ਦਾਅਵੇਦਾਰ ਨਾ ਉਠ ਪਵੇ। ਲਾਹੌਰ ਵਿੱਚ 19ਵੀਂ ਸਦੀ ਦੀ ਗੱਲ ਹੈ, ਜਦੋਂ ਮਹਾਰਾਜਾ ਸ਼ੇਰ ਸਿੰਘ ਦੇ ਨਾਲ ਉਸ ਦੇ 12 ਸਾਲਾ ਪੁੱਤਰ ਪ੍ਰਤਾਪ ਸਿੰਘ ਦਾ ਸਿਰ ਕੱਟ ਕੇ ਨੇਜ਼ੇ ਉਪਰ ਟੰਗਿਆ ਗਿਆ ਸੀ।
1857 ਦੀ ਬਗਾਵਤ ਦਬਾਏ ਜਾਣ ਪਿੱਛੋਂ ਬ੍ਰਿਟੇਨ ਦੀ ਸਰਕਾਰ ਨੇ ਭਾਰਤ ਦੀ ਹਕੂਮਤ ਈਸਟ ਇੰਡੀਆ ਕੰਪਨੀ ਤੋਂ ਲੈ ਕੇ ਸਿੱਧੀ ਆਪਣੇ ਅਧੀਨ ਕਰ ਲਈ ਕਿ ਏਥੋਂ ਦਾ ਬਾਦਸ਼ਾਹ ਭਾਰਤ ਦਾ ਬਾਦਸ਼ਾਹ ਵੀ ਹੋਵੇਗਾ ਤੇ ਭਾਰਤ ਵਾਸਤੇ ਕਾਨੂੰਨ ਬ੍ਰਿਟਿਸ਼ ਪਾਰਲੀਮੈਂਟ ਬਣਾਇਆ ਕਰੇਗੀ। ਇਸ ਤਰ੍ਹਾਂ ਅੰਗਰੇਜ਼ਾਂ ਨੇ ਭਾਰਤ ਨੂੰ ਮਲਕਾ ਵਿਕਟੋਰੀਆ ਦੇ ਰੂਪ ਵਿੱਚ ਪਹਿਲਾਂ ਬਾਦਸ਼ਾਹ ਦਿੱਤਾ। ਫਿਲਮ ‘ਮੁਗ਼ਲ-ਏ-ਆਜ਼ਮ’ ਦੇ ਸੰਵਾਦ ਵੱਖਰੀ ਗੱਲ ਹਨ, ਅਕਬਰ ਨੇ ਕਦੇ ਆਪਣੇ ਆਪ ਨੂੰ ਹਿੰਦੋਸਤਾਨ ਦਾ ਬਾਦਸ਼ਾਹ ਤਸੱਵਰ ਨਹੀਂ ਕੀਤਾ ਸੀ। ਉਹ ਮੁਗ਼ਲ ਸਲਤਨਤ ਦਾ ਸ਼ਹਿਨਸ਼ਾਹ ਸੀ, ਜਿਸ ਦੇ ਅਧੀਨ ਅੱਜ ਵਾਲਾ ਸਾਰਾ ਹਿੰਦੋਸਤਾਨ ਨਹੀਂ ਸੀ, ਪਰ ਕਾਬਲ ਤੇ ਕੰਧਾਰ ਜ਼ਰੂਰ ਸਨ। ਅੰਗਰੇਜ਼ੀ ਰਾਜ ਵਿੱਚ ਹੀ ਪਹਿਲੀ ਵਾਰ ‘ਭਾਰਤ ਸਰਕਾਰ’ ਦੇ ਨਾਂਅ ਦਾ ਸਿੱਕਾ ਚੱਲਿਆ। ਭਾਰਤ ਦਾ ਵਰਤਮਾਨ ਨਕਸ਼ਾ ਅੰਗਰੇਜ਼ਾਂ ਦਾ ਬਣਾਇਆ ਹੋਇਆ ਹੈ। ਭਾਰਤ ਦਾ ਸਰੂਪ ਅੰਗਰੇਜ਼ਾਂ ਦੀ ਦੇਣ ਹੈ। ਸਭ ਤੋਂ ਵੱਡੀ ਗੱਲ ਕਿ ਦੇਸ਼ ਦਾ ਰਾਜਸੀ ਇੰਤਜ਼ਾਮ ਤੇ ਇਨਸਾਫ ਪ੍ਰਣਾਲੀ ਸ਼ਖਸੀ ਸ਼ਾਹੀ ਫਰਮਾਨਾਂ ਦੀ ਬਜਾਏ ਲਿਖਤੀ ਕਾਨੂੰਨਾਂ ਦੇ ਆਧਾਰ ਉਤੇ ਚੱਲਣ ਲੱਗ ਪਈ। ਇਹ ਕਾਨੂੰਨ ਬ੍ਰਿਟਿਸ਼ ਪਾਰਲੀਮੈਂਟ ਬਣਾਉਂਦੀ ਸੀ। ਬੇਸ਼ੱਕ ਉਸ ਵਿੱਚ ਨਾ ਕੋਈ ਭਾਰਤੀ ਹੁੰਦਾ ਸੀ ਅਤੇ ਨਾ ਕੋਈ ਭਾਰਤ ਵੱਲੋਂ ਚੁਣਿਆ ਗਿਆ ਸ਼ਖਸ, ਪਰ ਇਹ ਕਾਨੂੰਨ ਕੁਝ ਲੋਕਾਂ ਦੀਆਂ ਬਹਿਸਾਂ ਤੋਂ ਬਾਅਦ ਬਣਦੇ ਸਨ ਤੇ ਨਿਰਸੰਦੇਹ ਸ਼ਖਸੀ ਹਾਕਮਾਂ ਦੇ ਐਲਾਨਾਂ, ਇੱਕ ਬੰਦੇ ਦੀ ਮਰਜ਼ੀ ਦੇ, ਮੁਕਾਬਲੇ ਇੱਕ ਹੱਦ ਤੱਕ ਦਾ ਅਗਾਂਹ-ਵਧੂ ਕਦਮ ਸੀ।
ਅੰਗਰੇਜ਼ੀ ਰਾਜ ਦੇ ਵਕਤ ਲੋਕਾਂ ਦੇ ਜਲਸੇ, ਜਲੂਸਾਂ ਅਤੇ ਰੋਸ ਮੁਜ਼ਾਹਰਿਆਂ ਉਪਰ ਲਾਠੀਚਾਰਜ ਹੋਏ, ਗੋਲੀਆਂ ਚੱਲੀਆਂ ਤੇ ਲੋਕ ਮਾਰੇ ਗਏ। ਸਾਡਾ ਦੁੱਖ ਜਾਇਜ਼ ਹੈ, ਪਰ ਜਲਸਿਆਂ ਅਤੇ ਰੋਸ ਮੁਜ਼ਾਹਰਿਆਂ ਦਾ ਪ੍ਰਗਟ ਹੋਣਾ, ਇਨ੍ਹਾਂ ਦਾ ਦੌਰ ਇਤਿਹਾਸਕ ਜੁੱਗ ਬਦਲੀ ਸਦਕਾ ਹੋਇਆ ਸੀ, ਜਿਸ ਦੀ ਸ਼ੁਰੂਆਤ ਅੰਗਰੇਜ਼ੀ ਰਾਜ ਵਿੱਚ ਹੀ ਹੋਈ। ਇਹ ਸਭ ਕੁਝ ਸਿੱਖਿਆ ਦੇ ਪਸਾਰ ਤੇ ਸੰਚਾਰ ਦੇ ਵਿਕਸਤ ਸਾਧਨਾਂ ਦੀ ਦੇਣ ਸੀ ਤੇ ਯੂਰਪੀ ਦੇਸ਼ਾਂ ਦੀ ਅੰਦਰੂਨੀ ਜਮਹੂਰੀਅਤ ਦੀ ਝਲਕ ਨੇ ਗੁਲਾਮ ਦੇਸ਼ਾਂ ਅੰਦਰ ਜਾਗ੍ਰਤੀ ਪੈਦਾ ਕੀਤੀ। ਇਹ ਜਗੀਰੂ ਜਕੜ ਤੋਂ ਬਾਅਦ ਪੂੰਜੀਵਾਦੀ ਉਦਾਰਤ ਅਤੇ ਖੁੱਲ੍ਹਾਂ ਵੱਲ ਨੂੰ ਤਬਦੀਲੀ ਸੀ। ਇਸ ਨੇ ਲੋਕਾਂ ਅੰਦਰ ਸੰਗਠਨਾਤਮਕ ਸ਼ਕਤੀ ਪ੍ਰਤੀ ਵਿਸ਼ਵਾਸ ਪੈਦਾ ਕੀਾਤ।
ਇੱਕ ਅੰਕੜਾ ਇਹ ਵੀ ਨਹੀਂ ਝੁਠਲਾਇਆ ਜਾ ਸਕਦਾ ਕਿ 1857 ਤੋਂ ਲੈ ਕੇ 1947 ਤੱਕ ਨੱਬੇ ਸਾਲਾਂ ਦੌਰਾਨ ਬਾਕਾਇਦਾ ਅੰਗਰੇਜ਼ੀ ਰਾਜ ਵਿੱਚ ਜਿੰਨੇ ਲੋਕ ਫੌਜ ਜਾਂ ਪੁਲਸ ਦੀਆਂ ਗੋਲੀਆਂ ਨਾਲ ਮਰੇ, 1947 ਤੋਂ ਬਾਅਦ ਅੱਜ ਤੱਕ ਭਾਰਤ, ਪਾਕਿਸਤਾਨ ਤੇ ਬੰਗਲਾ ਦੇਸ਼ ਵਿੱਚ ਉਸ ਤੋਂ ਕੋਈ ਗੁਣਾਂ ਵੱਧ ਮਰੇ ਹਨ।
ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਰਤੀਆਂ ਨੂੰ ਆਜ਼ਾਦੀ ਦੀ ਜਾਗ ਵੀ ਅੰਗਰੇਜ਼ਾਂ ਨੇ ਲਾਈ ਤਾਂ ਪੂਰੀ ਤਰ੍ਹਾਂ ਗਲਤ ਨਹੀਂ। ਭਾਰਤੀਆਂ ਦੇ ਲਈ ਆਜ਼ਾਦ ਦੇਸ਼ ਦੀ ਪਹਿਲੀ ਝਲਕ ਹੀ ਇੰਗਲੈਂਡ ਸੀ। ਉਥੋਂ ਵਾਸਤੇ ਕਾਨੂੰਨ ਉਨ੍ਹਾਂ ਦੀ ਆਪਣੀ ਪਾਰਲੀਮੈਂਟ ਬਣਾਉਂਦੀ ਸੀ, ਜਿਸ ਦੇ ਮੈਂਬਰ ਉਥੋਂ ਦੇ ਲੋਕ ਚੁਣਦੇ ਸਨ। ਇਸੇ ਵਾਸਤੇ ਸਾਡੀ ਆਜ਼ਾਦੀ ਦੀ ਜੱਦੋਜਹਿਦ ਕਰਨ ਵਾਲੇ ਲੀਡਰ ਇੰਗਲੈਂਡ ਵਿੱਚ ਪੜ੍ਹੇ ਹੀ ਸਨ। ਉਥੇ ਖੁੱਲ੍ਹੀਆਂ ਰਾਜਨੀਤਕ ਬਹਿਸਾਂ ਇਨ੍ਹਾਂ ਦੀ ਤਾਲੀਮ ਦਾ ਹਿੱਸਾ ਹੁੰਦੀਆਂ ਸਨ, ਜਿਨ੍ਹਾਂ ਵਿੱਚ ਭਾਰਤ ਦੀ ਗੁਲਾਮੀ ਦੀ ਲੋੜ ਪ੍ਰਸ਼ਨ ਚਿੰਨ੍ਹ ਲਾ ਕੇ ਵਿਚਾਰੀ ਜਾਂਦੀ ਸੀ। ਇਹ ਬਹਿਸਾਂ ਭਾਰਤ ਦੇ ਅਖਬਾਰਾਂ ਵਿੱਚ ਛਪਦੀਆਂ ਤੇ ਇਧਰ ਵੀ ਗੋਸ਼ਟੀਆਂ ਹੁੰਦੀਆਂ। ਇਸੇ ਚੌਖਟੇ ਮੁਤਾਬਕ ਭਾਰਤ ਵਿੱਚ ਕੌਮੀ ਅਸੈਂਬਲੀ ਬਣੀ ਤੇ ਉਸ ਵਾਸਤੇ ਸ਼ਾਨਦਾਰ ਭਵਨ ਬਣਿਆ। ਇਹ ਅਸੈਂਬਲੀ ਨਾ ਪ੍ਰਤੀਨਿਧ ਸੀ ਤੇ ਨਾ ਬਾਅਖਤਿਆਰ, ਪਰ ਆਜ਼ਾਦੀ ਦੀ ਪ੍ਰਕਿਰਿਆ ਦਾ ਆਧਾਰ ਬਣੀ। ਇਸ ਦੇ ਹਾਲ ਵਿੱਚ ਹੀ ਆਜ਼ਾਦੀ ਦੇ ਐਲਾਨ ਨੇ ਅਮਲੀਜਾਮਾ ਪਹਿਨਿਆ।
ਭਾਰਤ ਦੀ ਆਜ਼ਾਦੀ ਦਾ ਮੁੱਖ ਕਾਰਨ ਅੰਗਰੇਜ਼ਾਂ ਦਾ ਦੂਜੀ ਸੰਸਾਰ ਜੰਗ ਜਿੱਤਣ ਦੇ ਬਾਵਜੂਦ ਲੱਕ ਟੁੱਟਣਾ ਦੱਸਿਆ ਜਾਂਦਾ ਹੈ। ਇਹ ਠੀਕ ਹੋਵੇਗਾ, ਪਰ ਅਸੀਂ ਅੰਗਰੇਜ਼ਾਂ ਦੀ ਦੂਰ-ਦਿ੍ਰਸ਼ਟੀ ਜਾਂ ਯੂਰਪੀਨ ਖੁੱਲ੍ਹੇਪਣ ਦੀ ਇੱਕ ਮਿਸਾਲ ਅੱਖੋਂ ਪਰੋਖੇ ਨਹੀਂ ਕਰ ਸਕਦੇ। ਇੰਗਲੈਂਡ ਦੇ ਵੋਟਰਾਂ ਨੇ ਭਾਰਤ ਦੀ ਆਜ਼ਾਦੀ ਦਾ ਪੱਖ ਲੈਣ ਵਾਲੀ ਪਾਰਟੀ ਨੂੰ ਵੋਟਾਂ ਪਾਈਆਂ। ਆਜ਼ਾਦੀ ਦਾ ਕਾਨੂੰਨ ਪਾਰਲੀਮੈਂਟ ਨੇ ਪਾਸ ਕੀਤਾ ਅਤੇ ਇਹ ਕਾਨੂੰਨ ਵੀ ਪਾਸ ਕੀਤਾ ਕਿ ਅੱਗੇ ਤੋਂ ਇੰਗਲੈਂਡ ਦਾ ਬਾਦਸ਼ਾਹ ਭਾਰਤ ਦਾ ਬਾਦਸ਼ਾਹ ਨਹੀਂ ਹੋਵੇਗਾ। ਇਨ੍ਹਾਂ ਕਾਨੂੰਨਾਂ ਉਤੇ ਬਾਦਸ਼ਾਹ ਨੇ ਦਸਤਖਤ ਕੀਤੇ। ਏਥੇ ਮੁੱਦਾ ਇਹ ਹੈ ਕਿ ‘ਭਾਰੀ ਕੁਰਬਾਨੀਆਂ ਨਾਲ ਲਾਲ ਕਿਲ੍ਹੇ ਉੱਤੇ ਗੱਡੇ ਯੂਨੀਅਨ ਜੈਕ ਦੀ ਆਖਰੀ ਵਕਤ ਤੱਕ ਰਾਖੀ ਦੇ ਜਗੀਰੂ ਪੱਛੜੇਪਣ ਉਪਰ ਪੂੰਜੀਵਾਦੀ ਸਮਝਦਾਰੀ ਭਾਰੂ ਪੈ ਗਈ।
ਅਸੀਂ ਰਾਜ-ਪੱਥ ਤੋਂ ਮਲਿਕਾ ਵਿਕਟੋਰੀਆ ਦਾ ਬੁੱਤ ਹਟਾ ਦਿੱਤਾ, ਕਰਜ਼ਨ ਰੋਡ ਤੇ ਕਨਾਟ ਪਲੇਸ ਦੇ ਇਤਿਹਾਸਕ ਨਾਮ ਬਦਲ ਦਿੱਤੇ। ਮੁੰਬਈ ਦੇ ਵਿਕਟੋਰੀਆ ਟਰਮੀਨਲ ਸਟੇਸ਼ਨ ਦਾ ਨਾਂਅ ਬਦਲ ਦਿੱਤਾ, ਪਰ ਇਸ ਤਰ੍ਹਾਂ ਇਤਿਹਾਸ ਦੇ ਪੰਨੇ ਮਿਟਾਏ ਨਹੀਂ ਜਾ ਸਕਦੇ। ਇਤਿਹਾਸ ਕਦੇ ਵੀ ਸ਼ਾਨਾਮੱਤਾ ਨਹੀਂ ਹੁੰਦਾ, ਨਾਮੋਸ਼ੀ ਜਨਕ ਨਹੀਂ ਹੰੁਦਾ, ਇਹ ਸਿਰਫ ਇਤਿਹਾਸ ਹੁੰਦਾ ਹੈ। ਅੰਗਰੇਜ਼ੀ ਦੌਰ ਨੇ ਭਾਰਤ ਨੂੰ, ਭਾਵੇਂ ਪੂਰੀ ਤਰ੍ਹਾਂ ਨਹੀਂ, ਪਰ ਪੱਛੜੇ ਸਾਮੰਤਸ਼ਾਹੀ ਯੁੱਗ ਵਿੱਚੋਂ ਕੱਢ ਕੇ ਆਧੁਨਿਕ ਪੂੰਜੀਵਾਦੀ ਯੁੱਗ ਵਿੱਚ ਲਿਆਂਦਾ ਹੈ, ਮੱਧ-ਕਾਲੀਨ ਬਰਬਰਤਾ ਤੋਂ ਨਿਕਲ ਕੇੇ ਆਧੁਨਿਕ ਯੁੱਗ ਦਾ ਰਸਤਾ ਖੁੱਲ੍ਹਿਆ ਹੈ। ਇਸ ਦੌਰ ਨੂੰ ਸਮਾਜਕ ਤੇ ਵਿਗਿਆਨਕ ਤਬਦੀਲੀ ਦੇ ਕੋਣ ਤੋਂ ਵੀ ਵਿਚਾਰਨ ਦੀ ਲੋੜ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’