Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਨਜਰਰੀਆ

ਮੋਬਾਈਲ ਅਖਬਾਰ ਦੀਆਂ ਬਰਕਤਾਂ

August 23, 2021 02:59 AM

-ਕੁਦਲੀਪ ਸਿੰਘ ਧਨੌਲਾ
ਸਮਾਂ ਬਦਲਦਿਆਂ ਦੇਰ ਨਹੀਂ ਲੱਗਦੀ, ਪਿਛਲੇ ਸਾਲ ਮਾਰਚ ਮਹੀਨੇ ਅਤੇ ਕੋਰੋਨਾ ਕਾਲ ਤੋਂ ਪਹਿਲਾਂ ਜੇ ਬੱਚਿਆਂ ਦੇ ਹੱਥ ਬਹੁਤਾ ਚਿਰ ਸੈੱਲ ਫੋਨ ਹੁੰਦਾ ਤਾਂ ਮਾਪੇ ਝਿੜਕਦੇ ਕਿ ‘ਸਾਰਾ ਦਿਨ ਮੋਬਾਈਲ ਲਈ ਬੈਠੇ ਰਹਿੰਦੇ, ਇਹਨੂੰ ਕਿਸੇ ਵੇਲੇ ਪਰ੍ਹੇ ਵੀ ਧਰ ਦਿਆ ਕਰੋ, ਅੱਖਾਂ ਖਰਾਬ ਹੋ ਜਾਣਗੀਆਂ’, ਵਗੈਰਾ-ਵਗੈਰਾ। ਕਹਿਣ ਉਤੇ ਬੱਚੇ ਮੋਬਾਈਲ ਪਾਸੇ ਰੱਖ ਦਿੰਦੇ, ਪਰ ਕੋਰੋਨਾ ਦੀ ਐਸੀ ਬਿਮਾਰੀ ਆਈ ਕਿ ਇਸ ਨੇ ਬਹੁਤ ਕੁਝ ਬਦਲ ਦਿੱਤਾ। ਇਸ ਨੇ ਪੜ੍ਹਾਈ ਹੀ ਨਹੀਂ ਸਗੋਂ ਨੌਕਰੀਆਂ ਵੀ ਆਨਲਾਈਨ ਕਰ ਦਿੱਤੀਆਂ ਹਨ। ਸਕੂਲ, ਕਾਲਜ ਬੰਦ ਹੋਣ ਕਾਰਨ ਇਨ੍ਹਾਂ ਨਾਲ ਜੁੜੇ ਬੱਸਾਂ, ਰਿਕਸ਼ੇ ਅਤੇ ਥ੍ਰੀ ਵੀਲਰਾਂ ਵਾਲੇ ਵਿਹਲੇ ਹੋ ਗਏ ਤੇ ਵਰਦੀਆਂ ਤੇ ਕਿਤਾਬਾਂ ਵਾਲੀਆਂ ਦੁਕਾਨਾਂ, ਟਿਊਸ਼ਨਾਂ ਵਾਲੀਆਂ ਥਾਵਾਂ ਜਿੱਥੇ ਪਹਿਲਾਂ ਤਿਲ ਸੁੱਟਣ ਨੂੰ ਥਾਂ ਨਹੀਂ ਸੀ ਮਿਲਦੀ, ਸੁੰਨੀਆਂ ਹੋ ਗਈਆਂ। ਸਾਡੇ ਘਰ ਨੇੜਲੇ ਸਕੂਲ ਦੀ ਇੱਕ ਬਸ ਲੰਮੇ ਸਮੇਂ ਤੋਂ ਉਸੇ ਥਾਂ ਖੜ੍ਹੀ ਹੈ ਜਿੱਥੇ ਉਹਦਾ ਡਰਾਈਵਰ ਕੋਰੋਨਾ ਕਾਰਨ ਸਕੂਲ ਬੰਦ ਹੋਣ ਵੇਲੇ ਖੜੀ ਕਰ ਗਿਆ ਸੀ। ਕਈ ਵਾਰ ਸੋਚੀਦਾ ਹੈ ਕਿ ਇਸ ਦਾ ਮਾਲਕ ਇਹਦੀ ਕਿਸ਼ਤ ਕਿਵੇਂ ਭਰਦਾ ਹੋਵੇਗਾ? ਕੋਰੋਨਾ ਦੀ ਦੂਜੀ ਲਹਿਰ ਪਿੱਛੇ ਜਿਹੇ ਕਹਿਰ ਢਾਹ ਕੇ ਗਈ ਹੈ, ਅੱਗੋਂ ਤੀਜੀ ਲਹਿਰ ਆਉਣ ਦੀਆਂ ਖਬਰਾਂ ਆ ਰਹੀਆਂ ਹਨ।
ਕੋਰੋਨਾ ਨਾਲ ਕਈਆਂ ਦੇ ਰੁਜ਼ਗਾਰ ਖੁੱਸ ਗਏ। ਹੋਰ ਵੀ ਕਈ ਅਸਰ ਪਏ। ਬੱਚਿਆਂ ਦੀ ਪੜ੍ਹਾਈ ਕੀ ਆਨਲਾਈਨ ਹੋਈ, ਪਹਿਲਾਂ ਉਹ ਜਿਹੜੀ ਮਾੜੀ-ਮੋਟੀ ਅਖਬਾਰੀ ਸੁਰਖੀਆਂ ਉੱਤੇ ਨਜ਼ਰ ਮਾਰ ਲੈਂਦੇ ਸਨ, ਉਹ ਵੀ ਛੱਡ ਗਏ, ਅਖੇ, ਅਖਬਾਰ ਵਿੱਚ ਖਬਰ ਦੂਜੇ ਦਿਨ ਭਾਵ ਬੇਹੀ ਆਉਂਦੀ ਹੈ, ਉਹ ਹੱਥ ਵਿੱਚ ਹਰ ਸਮੇਂ ਮੋਬਾਈਲ ਹੋਣ ਨਾਲ ਦੀ ਨਾਲ ਪੜ੍ਹ ਲੈਂਦੇ ਹਨ। ਇਉਂ ਨਵੀਂ ਪੀੜ੍ਹੀ ਦੇ ਹੱਥ ਅਖਬਾਰ ਜਾਂ ਕਿਤਾਬ ਦੀ ਥਾਂ ਮਹਿੰਗੇ ਤੋਂ ਮਹਿੰਗਾ ਮੋਬਾਈਲ ਨਜ਼ਰ ਆਉਂਦਾ ਹੈ। ਸਭ ਤੋਂ ਵੱਧ ਨੁਕਸਾਨ ਉਨ੍ਹਾਂ ਬੱਚਿਆਂ ਦਾ ਹੋਇਆ ਜਿਨ੍ਹਾਂ ਨੇ ਪਹਿਲੀ ਵਾਰ ਸਕੂਲ ਵਿੱਚ ਪੈਰ ਰੱਖਣਾ ਸੀ। ਉਹ ਲਿਖਣ ਦਾ ਅਭਿਆਸ ਆਪਣੇ ਘਰ ਬੈਠ ਕੇ ਨਹੀਂ ਕਰ ਸਕਦੇ। ਘਰ ਦੇ ਪਿਛਲੇ ਪਾਸੇ ਛੋਟੇ ਬੱਚਿਆਂ ਦਾ ਸਕੂਲ ਹੈ, ਜਿਹੜਾ ਕੋਰੋਨਾ ਕਾਰਨ ਬੰਦ ਪਿਆ ਹੈ। ਜਦੋਂ ਇਹ ਸਕੂਲ ਲੱਗਦਾ ਸੀ ਤਾਂ ਸਵੇਰੇ ਬੱਚਿਆਂ ਦੀਆਂ ਆਵਾਜ਼ਾਂ ਕੰਨੀ ਪੈਂਦੀਆਂ ਸਨ। ਇੱਕ ਬੱਚਾ ਅਜੇ ਰੋਣ ਤੋਂ ਹਟਦਾ ਸੀ ਤਾਂ ਦੂਜੇ ਆਉਣ ਵਾਲੇ ਨੂੰ ਉੱਚੀ-ਉੱਚੀ ਰੋਂਦਾ ਆਉਂਦਾ ਦੇਖ ਕੇ ਦੂਜੇ ਵੀ ਲੱਗ ਜਾਂਦੇ।
ਸਾਡਾ ਪੁੱਤਰ ਪਹਿਲਾਂ ਅੰਗਰੇਜ਼ੀ ਅਖਬਾਰ ਨੂੰ ਰੋਜ਼ ਨਜ਼ਰ ਥਾਣੀ ਜ਼ਰੂਰ ਕੱਢਦਾ ਸੀ, ਜਦੋਂ ਦੀ ਮੋਬਾਈਲ ਰਾਹੀਂ ਪੜ੍ਹਾਈ ਸ਼ੁਰੂ ਹੋਈ, ਉਹਦੇ ਹੱਥ ਅਖਬਾਰ ਨਹੀਂ ਦੇਖਿਆ। ਇੱਕ-ਦੋ ਵਾਰ ਪੁੱਛਣ ਉਤੇ ਉਹਦਾ ਜਵਾਬ ਸੀ, ਜੋ ਅਖਬਾਰ ਵਿੱਚ ਅੱਜ ਛਪਿਆ ਹੈ, ਉਹ ਮੈਂ ਕੱਲ੍ਹ ਹੀ ਪੜ੍ਹ ਲਿਆ ਸੀ। ਮੈਨੂੰ ਪਹਿਲੇ ਵੇਲਿਆਂ ਦਾ ਬਸ ਸਫਰ ਯਾਦ ਆ ਗਿਆ। ਉਦੋਂ ਬਸ ਸਫਰ ਵਾਲੇ ਅਕੇਵੇਂ ਤੋਂ ਬਚਣ ਲਈ ਬੰਦਾ ਬਸ ਚੜ੍ਹਨ ਤੋਂ ਪਹਿਲਾਂ ਅਖਬਾਰ ਖਰੀਦਦਾ ਸੀ। ਜਿਹੜਾ ਅਖਬਾਰ ਉਹ ਆਪਣੇ ਸਫਰ ਲਈ ਲੈਂਦਾ, ਫਿਰ ਉਹੀ ਅਖਬਾਰ ਬਸ ਦੇ ਡਰਾਈਵਰ ਨੂੰ ਛੱਡ ਕੇ ਬਾਕੀ ਇਕੱਲੀ-ਇਕੱਲੀ ਸਵਾਰੀ ਕੋਲ ਆਪ ਸਫਰ ਕਰਦਾ ਕਰਦਾ ਆਖਰਕ ਗੁੱਛ-ਮੁੱਛ ਹੋ ਕੇ ਆਪਣਾ ਵਜੂਦ ਗੁਆ ਲੈਂਦਾ ਸੀ। ਪਹਿਲੀ ਗੱਲ ਉਹ ਖਰੀਦਦਾਰ ਨੂੰ ਵਾਪਸ ਮਿਲਦਾ ਨਹੀਂ ਸੀ, ਜੇ ਮਿਲ ਜਾਂਦਾ ਤਾਂ ਐਨੇ ਹੱਥਾਂ ਵਿੱਚੋਂ ਦੀ ਲੰਘਣ ਕਾਰਨ ‘ਮੋਬਾਈਲ' ਅਖਬਾਰ ਅਣਪਛਾਤਾ ਜਿਹਾ ਜਾਪਦਾ, ਅੱਜ ਅਜਿਹਾ ਨਹੀਂ ਹੁੰਦਾ ਕਿਉਂਕਿ ਮੋਬਾਈਲ ਪ੍ਰਧਾਨ ਹੋ ਗਿਆ ਹੈ। ਸ਼ਾਇਦ ਇਸੇ ਕਾਰਨ ਅਖਬਾਰਾਂ ਦੀ ਛਪਣ ਗਿਣਤੀ ਅਤੇ ਅਸਰ ਦਿਨੋ-ਦਿਨ ਘਟ ਰਿਹਾ ਹੈ। ਹੋਰ ਤਾਂ ਹੋਰ, ਘਰੇ ਬੈਠੇ ਪਰਵਾਰ ਦੇ ਜੀਅ ਆਪਸ ਵਿੱਚ ਗੱਲਾਂ ਕਰਨ ਦੀ ਥਾਂ ਅਪੋ-ਆਪਣੇ ਮੋਬਾਈਲ ਉਤੇ ਰੁੱਝੇ ਨਜ਼ਰ ਆਉਂਦੇ ਹਨ। ਕੰਨਾਂ ਵਿੱਚ ਟੂਟੀਆਂ ਲਾ ਕੇ ਮੋਬਾਈਲ ਸੁਣਨ ਦਾ ਰਿਵਾਜ਼ ਕਾਫੀ ਹੋ ਗਿਆ ਹੈ। ਇੱਕ ਵਾਰ ਖਬਰ ਆਈ ਸੀ ਕਿ ਕੰਨਾਂ ਵਿੱਚ ਟੂਟੀਆਂ ਲਾਈ ਪਟੜੀ ਉਤੇ ਮੋਬਾਈਲ ਸੁਣਦਾ ਜਾ ਰਿਹਾ ਨੌਜਵਾਨ ਆਵਾਜ਼ ਨਾ ਸੁਣਨ ਕਾਰਨ ਜਾਨ ਤੋਂ ਹੱਥ ਧੋ ਬੈਠਾ ਹੈ। ਕਿਤਾਬ/ ਅਖਬਾਰ ਪੜ੍ਹਦਾ ਬੰਦਾ ਘੱਟੋ-ਘੱਟ ਆਪਣੇ ਆਲੇ ਦੁਆਲੇ ਤੋਂ ਤਾਂ ਸੁਰੱਖਿਅਤ ਹੁੰਦਾ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ