Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਕਿਵੇਂ ਕਰਨਗੇ ਸਿੱਖ ‘ਐਮ ਪੀ’ ਦੋ ਵੱਡੀਆਂ ਚੁਣੌਤੀਆਂ ਦਾ ਸਾਹਮਣਾ?

December 17, 2018 07:32 AM

ਪੰਜਾਬੀ ਪੋਸਟ ਸੰਪਾਦਕੀ

ਜਿਉਂ 2 ਨਵਾਂ ਸਾਲ ਨੇੜੇ ਆਉਂਦਾ ਜਾ ਰਿਹਾ ਤਿਉਂ 2 ਹਰ ਸਿਆਸੀ ਪਾਰਟੀ ਦੇ ਆਗੂਆਂ ਵਿੱਚ ਆਪੋ ਆਪਣੇ ਸਮਰੱਥਕਾਂ ਨੁੰ ਮੁਬਾਰਕਵਾਦ ਦੇਣ ਅਤੇ ਖੁਸ਼ੀਆਂ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦੇ ਅਵਸਰਾਂ ਦਾ ਚਾਅ ਵੱਧ ਰਿਹਾ ਹੈ। ਪਰ ਦੋ ਕਾਰਣਾਂ ਕਰਕੇ ਅਗਲੇ ਦਿਨ ਕੈਨੇਡਾ ਦੇ ਸਿੱਖ ਪੰਜਾਬੀ ਐਮ ਪੀਆਂ ਲਈ ਚੁਣੌਤੀ ਭਰਪੂਰ ਹੋਣ ਜਾ ਰਹੇ ਹਨ ਜਿਹਨਾਂ ਦਾ ਸਾਹਮਣਾ ਕਰਨ ਲਈ ਉਹਨਾਂ ਨੂੰ ਵੱਖਰੇ ਢੰਗ ਨਾਲ ਤਿਆਰ ਹੋਣਾ ਹੋਵੇਗਾ। ਦੋ ਮੁੱਦੇ ਹਨ ਪਬਲਿਕ ਸੇਫਟੀ ਵਿਭਾਗ ਦੀ ਕੌਮੀ ਸੁਰੱਖਿਆ ਰਿਪੋਰਟ ਵਿੱਚ ਸਿੱਖ/ਖਾਲਿਸਤਾਨ ਅਤਿਵਾਦ ਦਾ ਜਿ਼ਕਰ ਅਤੇ ਦੂਜਾ ਹੈ ਟਰੂਡੋ ਸਰਕਾਰ ਦੀ ਵਜ਼ਾਰਤ ਦੀ ਕਾਰਗੁਜ਼ਾਰੀ ਜਿਸ ਵਿੱਚ ਸਿੱਖ ਮੰਤਰੀਆਂ ਦੀ ਪਰਫਾਰਮੈਂਸ ਕਾਫੀ ਚਿੰਤਾਜਨਕ ਦੱਸੀ ਗਈ ਹੈ।

 

ਪਬਲਿਕ ਸੇਫਟੀ ਵਿਭਾਗ ਦੀ ਰਿਪੋਰਟ ਵਿੱਚ ਸਿੱਖ/ਖਾਲਿਸਤਾਨ ਅਤਿਵਾਦ ਦੇ ਜਿ਼ਕਰ ਨੇ ਸਿੱਖ ਪਰੀਪੇਖ ਤੋਂ ਸਮੁੱਚੇ ਲਿਬਰਲ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਲ ਦੀ ਘੜੀ ਕਿਸੇ ਕੋਲ ਕੋਈ ਜਵਾਬ ਨਹੀਂ ਹੈ ਕਿ ਇਹ ਰਿਪੋਰਟ ਕਿਹੜੇ ਤੱਥਾਂ ਉੱਤੇ ਆਧਾਰਿਤ ਹੈ ਅਤੇ ਇਸ ਨੂੰ ਦਾਖ਼ਲ ਕਰਨ ਵੇਲੇ ਕਿਸ ਪੱਧਰ ਦੀ ਸਿਆਸੀ ਸੱਤਾ ਦੀ ਰਾਏ ਅਤੇ ਮਨਜ਼ੂਰੀ ਹਾਸਲ ਕੀਤੀ ਗਈ ਸੀ। ਪਬਲਿਕ ਸੇਫਟੀ ਮੰਤਰੀ ਬੇਸ਼ੱਕ ਇਸ ਰਿਪੋਰਟ ਦੀ ਸ਼ਬਦਾਵਲੀ ਵਿੱਚ ਤਬਦੀਲੀ ਕਰਨ ਦੀ ਗੱਲ ਆਖ ਰਹੇ ਹਨ ਪਰ ਕੀ ਉਹ ਉੱਠ ਰਹੀਆਂ ਮੰਗਾਂ ਮੁਤਾਬਕ ਰਿਪੋਰਟ ਨੂੰ ਦਰੁਸਤ ਕਰ ਸੱਕਣਗੇ? ਜੇ ਅਜਿਹਾ ਕਰ ਵੀ ਦੇਂਦੇ ਹਨ ਤਾਂ ਪਬਲਿਕ ਸੇਫਟੀ ਮਹਿਕਮੇ ਦਾ ਸਮੁੱਚਾ ਢਾਂਚਾ ਸੁਆਲੀਆ ਚਿੰਨ ਥੱਲੇ ਆਵੇਗਾ ਕਿਉਂਕਿ ਹੋਰ ਗਰੁੱਪ ਵੀ ਅਜਿਹੀ ਮੰਗ ਕਰ ਸਕਦੇ ਹਨ। ਖਾਸ ਕਰਕੇ ਹਾਲੀਆ ਇਤਿਹਾਸ ਵਿੱਚ ਸ਼ੀਆ ਇਸਲਾਮ ਵੱਲੋਂ ਕੈਨੇਡਾ ਵਿੱਚ ਅਤਿਵਾਦ ਦੀ ਕੋਈ ਸਿੱਧੀ ਘਟਨਾ ਨਹੀਂ ਹੋਈ ਹੈ? ਪਬਲਿਕ ਸੇਫਟੀ ਵਿਭਾਗ ਵੱਲੋਂ ਅਗਲੇ ਦਿਨਾਂ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ, ਉਸਦੇ ਸਿੱਟੇ ਲਿਬਰਲ ਪਾਰਟੀ ਲਈ ਔਖੀ ਤਰਾਂ ਦਿਲਚਸਪ ਹੋਣਗੇ। ਕੈਨੇਡੀਅਨ ਸਿਆਸਤ ਦੀ ਅੱਜ ਕੌੜੀ ਹਕੀਕਤ ਇਹ ਹੈ ਕਿ ਐਥਨਿਕ ਵੋਟਾਂ ਕਾਫੀ ਹੱਦ ਤੱਕ ਧਰਮ ਦੇ ਆਧਾਰ ਉੱਤੇ ਮੰਗੀਆਂ ਅਤੇ ਪਾਈਆਂ ਜਾਂਦੀਆਂ ਹਨ ਅਤੇ ਸਿਆਸਤਦਾਨ ਧਰਮ ਆਧਾਰਿਤ ਵੋਟ ਬੈਂਕ ਖੜਾ ਕਰਨ ਦੀ ਕੋਸਿ਼ਸ਼ ਕਰਦੇ ਹਨ। ਹੁਣ ਹਾਲਾਤ ਇਹ ਹਨ ਕਿ ਇੱਕ ਗੁੱਟ ਦੀ ਕਿਸੇ ਗੱਲ ਨੂੰ ਮੰਨ ਲਿਆ ਜਾਵੇ ਤਾਂ ਦੂਜਾ ਗਰੁੱਪ ਆਪਣੀ ਮੰਗ ਲੈ ਕੇ ਖੜਾ ਹੋ ਜਾਂਦਾ ਹੈ।

 

ਦੂਜੇ ਪਾਸੇ ਸਿੱਖ ਐਮ ਪੀਆਂ (ਸਮੇਤ ਮੰਤਰੀਆਂ ਦੇ) ਲਈ ਟਰੂਡੋ ਵਜ਼ਾਰਤ ਦੀ ਕਾਰਗੁਜ਼ਾਰੀ ਖਾਸ ਕਰਕੇ ਸਿੱਖ ਮੰਤਰੀਆਂ ਦੀ ਪਰਫਾਰਮੈਂਸ ਵੀ ਇੱਕ ਚਿੰਤਾ ਦਾ ਵਿਸ਼ਾ ਬਣ ਗਈ ਹੈ। ਸ਼ੁੱਕਰਵਾਰ ਨੂੰ ਐਨਗਸ ਰੀਡ ਇਨਸਟੀਚਿਊਟ (Angus Reid Institute) ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਜਿ਼ਆਦਾਤਰ ਸਿੱਖ ਮੰਤਰੀਆਂ ਦਾ ਕੈਨੇਡੀਅਨ ਪਬਲਿਕ ਵਿੱਚ ਨਾਂਹ ਪੱਖੀ ਅਕਸ ਹੈ। ਹਾਲਾਂਕਿ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ, ਟਰਾਂਸਪੋਰਟ ਮੰਤਰੀ ਮਾਰਕ ਗਾਰਨੂ, ਵਿਲਸਨ ਰੇਅਬੂਲਡ, ਕ੍ਰਿਸਟੀ ਡੰਕਨ ਆਦਿ ਨੂੰ ਪਾਜਿ਼ਟਿਵ ਰੀਵਿਊ ਮਿਲੇ ਹਨ ਪਰ ਹੋਰ ਲਿਬਰਲ ਮੰਤਰੀ ਨਾਂਹ ਪੱਖੀ ਅਕਸ ਦੇ ਸਿ਼ਕਾਰ ਹਨ। ਜੇ ਸਿੱਖ ਮੰਤਰੀਆਂ ਦੀ ਗੱਲ ਕੀਤੀ ਜਾਵੇ ਤਾਂ ਨਾਂਹ ਪੱਖੀ ਅਕਸ ਵਿੱਚ ਸੱਭ ਤੋਂ ਉੱਚੀ ਝੰਡੀ ਬੁਨਿਆਦੀ ਢਾਂਚੇ ਬਾਰੇ ਮੰਤਰੀ ਅਮਰਜੀਤ ਸਿੰਘ ਸੋਹੀ ਦੀ ਹੈ ਜਿਸਨੂੰ 36 ਸਕੋਰ (minus 36) ਮਿਲਿਆ ਹੈ। ਲਿਬਰਲ ਸਰਕਾਰ ਦੇ ਹੋਰ ਸੱਭ ਘੱਟ ਸਕੋਰ ਵਾਲੇ ਇੰਮੀਗਰੇਸ਼ਨ ਮੰਤਰੀ ਅਹਿਮਦ ਹੂਸੇਨ (-26) ਨਾਲੋਂ ਵੀ ਸੋਹੀ ਦਾ ਸਕੋਰ 10 ਪੁਆਇੰਟ ਹੋਰ ਘੱਟ ਹੈ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ 7 ਸਕੋਰ ਮਿਲਿਆ ਹੈ ਜਦੋਂ ਕਿ ਨਵਦੀਪ ਸਿੰਘ ਬੈਂਸ ਦਾ 20 ਅਤੇ ਬਰਦੀਸ਼ ਚੱਗੜ ਦਾ 2 ਸਕੋਰ ਹੈ। ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਦੀ ਕਾਰਗੁਜ਼ਾਰੀ ਦਾ ਸਕੋਰ 21 ਹੈ।

 

ਵਰਨਣਯੋਗ ਹੈ ਕਿ ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਮੰਤਰੀਆਂ ਦੀਆਂ ਫੋਟੋਆਂ ਵਿਖਾ ਕੇ ਪਹਿਚਾਨਣ ਲਈ ਕਿਹਾ ਗਿਆ ਸੀ। ਮੰਤਰੀ ਬਰਦੀਸ਼ ਚੱਗੜ ਦੇ ਚਿਹਰੇ ਨੂੰ ਸਿਰਫ਼ 43% ਲੋਕ ਪਹਿਚਾਣ ਸਕੇ। ਨਵਦੀਪ ਬੈਂਸ ਅਤੇ ਅਮਰਜੀਤ ਸੋਹੀ ਦੇ ਚਿਹਰੇ ਨੂੰ ਕਰਮਵਾਰ 57% ਅਤੇ 54% ਕੈਨੇਡੀਅਨ ਪਹਿਚਾਣ ਸਕੇ ਜਦੋਂ ਕਿ 74% ਕੈਨੇਡੀਅਨਾਂ ਨੂੰ ਹਰਜੀਤ ਸੱਜਣ ਦੇ ਚਿਹਰੇ ਦੀ ਸ਼ਨਾਖਤ ਕਰਨ ਵਿੱਚ ਕੋਈ ਦਿੱਕਤ ਨਹੀਂ ਆਈ।

 

ਹੋਣ ਜਦੋਂ ਅਗਲੀਆਂ ਫੈਡਰਲ ਚੋਣਾਂ ਵਿਚ ਮਹਿਜ਼ 10 ਕੁ ਮਹੀਨਿਆਂ ਦਾ ਸਮਾਂ ਰਹਿ ਗਿਆ ਹੈ, ਕੈਨੇਡਾ ਦੇ ਸਿੱਖ ਮੰਤਰੀਆਂ ਅਤੇ ਐਮ ਪੀਆਂ ਲਈ ਸੋਚਣ ਦਾ ਸਮਾਂ ਹੈ ਕਿ ਉਹ ਆਪਣੇ ਪੱਤਿਆਂ ਨੂੰ ਕਿਵੇਂ ਹੱਥ ਸੁਰ ਕਰਨ ਕਿ ਵੋਟਰਾਂ ਦਾ ਵਿਸ਼ਵਾਸ਼ ਬਣਿਆ ਰਹੇ। ਇਸ ਵਾਸਤੇ ਉਹਨਾਂ ਨੂੰ ਨਵੇਂ ਸਿਰੇ ਤੋਂ ਨਵੀ ਪਹੁੰਚ ਅਪਣਾ ਕੇ ਕਦਮ ਚੁੱਕਣੇ ਹੋਣਗੇ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?