Welcome to Canadian Punjabi Post
Follow us on

28

January 2022
 
ਅਪਰਾਧ

ਘਾਤ ਲਾ ਕੇ ਕੀਤੇ ਹਮਲੇ ਵਿੱਚ ਨੌਜਵਾਨ ਦਾ ਗੁੱਟ ਵੱਢਿਆ

August 09, 2021 02:37 AM

ਸ਼ਾਹਕੋਟ, 8 ਅਗਸਤ (ਪੋਸਟ ਬਿਊਰੋ)- ਸਥਾਨਕ ਰਾਮਗੜ੍ਹੀਆ ਚੌਕ ਵਿੱਚ ਪੁਰਾਣੀ ਰੰਜਿਸ਼ ਕਾਰਨ ਦੋ ਨੌਜਵਾਨਾਂ ਵੱਲੋਂ ਦਿਨ ਦਿਹਾੜੇ ਇਲਾਕੇ ਵਿੱਚ ਇੱਕ ਨੌਜਵਾਨ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦੇਣ ਦੀ ਖਬਰ ਹੈ। ਉਸ ਦੇ ਦੋਸਤ ਨੇ ਜਦ ਆਪਣੇ ਸਾਥੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਸੱਟਾਂ ਮਾਰੀਆਂ, ਜਿਸ ਬਾਰੇ ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।
ਪਤਾ ਲੱਗਾ ਹੈ ਕਿ ਰੋਹਿਤ (22) ਪੁੱਤਰ ਗੁਰਲਾਲ ਵਾਸੀ ਪੁਰਾਣੀ ਗਲੀ ਸ਼ਾਹਕੋਟ ਅਤੇ ਵਿਜੇ ਕਮਾਰ ਵਡੈਹਰਾ ਉਰਫ ਗੋਲਡੀ (38) ਪੁੱਤਰ ਅਮਰਜੀਤ ਵਡੈਹਰਾ ਵਾਸੀ ਭੀੜਾ ਬਾਜ਼ਾਰ ਰਾਮਗੜ੍ਹੀਆ ਚੌਕ ਨੇੜੇ ਇੱਕ ਮੋਬਾਈਲ ਕੰਪਨੀ ਤੋਂ ਫੋਨ ਰੀਚਾਰਜ ਕਰਵਾ ਕੇ ਆ ਰਹੇ ਸਨ। ਜਦ ਉਹ ਰਾਮਗੜ੍ਹੀਆ ਚੌਕ ਵਿੱਚ ਪਹੁੰਚੇ ਤਾਂ ਉਥੇ ਪਹਿਲਾਂ ਤੋਂ ਲੁਕ ਕੇ ਬੈਠੇ ਦੋ ਨੌਜਵਾਨਾਂ ਨੇ ਰੋਹਿਤ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਦੇ ਦੋਸਤ ਗੋਲਡੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਸੱਟਾਂ ਮਾਰੀਆਂ। ਇਸ ਵਾਰਦਾਤ ਵਿੱਚ ਰੋਹਿਤ ਦਾ ਸੱਜਾ ਗੁੱਟ ਵੱਢਿਆ ਗਿਆ ਅਤੇੇ ਉਸ ਦੇ ਸਿਰ ਅਤੇ ਸਰੀਰ ਉਪਰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਸੱਟਾਂ ਲੱਗੀਆਂ। ਹਮਲਾਵਰ ਫਰਾਰ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ ਗਿਆ। ਡਾਕਟਰਾਂ ਨੇ ਗੰਭੀਰ ਹਾਲਤ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ।ਸੂਚਨਾ ਮਿਲਣ ਉੱਤੇ ਥਾਣਾ ਮੁਖੀ ਸੁਰਿੰਦਰ ਕੁਮਾਰਮੌਕੇ ਉੱਤੇ ਪਹੁੰਚੇ। ਦੋਵੇਂ ਹਮਲਾਵਰ ਸ਼ਾਹਕੋਟ ਦੇ ਦੱਸੇ ਗਏ ਹਨ। ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਕਾਰਨ ਹਥਿਆਰਬੰਦ ਨੌਜਵਾਨਾਂ ਨੇ ਰੋਹਿਤ ਅਤੇ ਗੋਲਡੀ ਉੱਤੇ ਹਮਲਾ ਕੀਤਾ, ਜਿਸ ਸਬੰਧੀ ਪੀੜਤ ਦੇ ਬਿਆਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

 
Have something to say? Post your comment