Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ
 
ਪੰਜਾਬ

ਡਿਪਟੀ ਡਾਇਰੈਕਟਰ ਦਾ ਰੁਤਬਾ ਘਟਾਉਣ ਦੀ ਕੋਸ਼ਿਸ਼, ਬੋਰਡ ਨੇ ਹਫਤੇ ਵਿੱਚ ਫੈਸਲਾ ਬਦਲਿਆ

December 15, 2018 02:00 AM
ਰਮਿੰਦਰਜੀਤ ਸਿੰਘ ਵਾਸੂ

ਐਸ ਏ ਐਸ ਨਗਰ, 14 ਦਸੰਬਰ (ਪੋਸਟ ਬਿਊਰੋ)- ਪੰਜਾਬ ਸਕੂਲ ਸਿੱਖਿਆ ਬੋਰਡ ਡਿਪਟੀ ਡਾਇਰੈਕਟਰ ਦਾ ਅਹੁਦਾ ਘਟਾਉਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਬੋਰਡ ਦੇ ਸਕੱਤਰ ਨੇ ਡਿਪਟੀ ਡਾਇਰੈਕਟਰ ਓਪਨ ਸਕੂਲਜ਼ ਰਮਿੰਦਰਜੀਤ ਸਿੰਘ ਵਾਸੂ ਨੂੰ ਓਪਨ ਸਕੂਲਜ਼ ਤੋਂ ਲਾਂਭੇ ਕਰਕੇ ਦੁਬਾਰਾ ਇਕ ਸੈਲ ਦਾ ਇੰਚਾਰਜ ਲਾਉ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸੈਕਟਰੀ ਵੱਲੋਂ ਜਾਰੀ ਪੱਤਰ ਵਿੱਚ ਬਦਲੀ ਦਾ ਕਾਰਨ ਪ੍ਰਬੰਧਕੀ ਦੱਸਿਆ ਗਿਆ ਹੈ, ਪਰ ਬੋਰਡ ਵੱਲੋਂ ਕੀਤੇ ਗਏ ਇਸ ਫੈਸਲੇ ਨੂੰ ਮਾਹਰਾਂ ਨੇ ਧੱਕੇਸ਼ਾਹੀ ਵਾਲਾ ਕੰਮ ਦੱਸਿਆ ਹੈ।
ਵਰਨਣ ਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੀਨੀਅਰ ਮੋਸਟ ਵਿਸ਼ਾ ਮਾਹਰ ਰਮਿੰਦਰਜੀਤ ਸਿੰਘ ਵਾਸੂ ਨੂੰ ਦਸੰਬਰ 2014 ਵਿੱਚ ਤਨਖਾਹ ਵਿੱਚ ਤਰੱਕੀ ਨਾ ਦੇ ਕੇ ਡਿਪਟੀ ਡਾਇਰੈਕਟਰ ਓਪਨ ਸਕੂਲਜ਼ ਕੇਵਲ ਚਾਰਜ ਦਿੱਤਾ ਗਿਆ, ਜਿਸ ਮਗਰੋਂ ਓਪਨ ਸਕੂਲ ਪ੍ਰਣਾਲੀ ਅਧੀਨ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਅਤੇ ਅਗਲੇ ਤਿੰਨ ਸਾਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਭਗ 33 ਫੀਸਦੀ ਵਧ ਗਈ। ਓਦੋਂ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ, ਆਈ ਏ ਐਸ ਨੇ ਅਕਤੂਬਰ 2017 ਵਿੱਚ ਵਿਸ਼ਾ ਮਾਹਰ ਕਮ ਡਿਪਟੀ ਡਾਇਰੈਕਟਰ ਓਪਨ ਸਕੂਲ ਰਮਿੰਦਰਜੀਤ ਸਿੰਘ ਨੂੰ ਡਿਪਟੀ ਡਾਇਰੈਕਟਰ ਪਬਲੀਕੇਸ਼ਨ ਦਾ ਚਾਰਜ ਵੀ ਦਿੱਤਾ, ਜੋ ਮਈ 2018 ਤੱਕ ਨਵੇਂ ਅਕਾਦਮਿਕ ਸਾਲ ਦੀਆਂ 200 ਤੋਂ ਵੱਧ ਪੁਸਤਕਾਂ ਅਪ੍ਰੈਲ ਤੱਕ ਤਿਆਰ ਕਰਕੇ ਦਿੰਦੇ ਹੋਏ ਰਮਿੰਦਰਜੀਤ ਸਿੰਘ ਨੇ ਪੂਰਾ ਕਰ ਦਿੱਤਾ। ਫਿਰ ਵਾਸੂ ਦੇ ਕੋਲੋਂ ਡਿਪਟੀ ਡਾਇਰੈਕਟਰ ਪਬਲੀਕੇਸ਼ਨ ਦਾ ਚਾਰਜ ਵਾਪਸ ਲੈ ਲਿਆ ਗਿਆ ਤੇ ਤਿੰਨ ਦਸੰਬਰ 2018 ਨੂੰ ਵਿਸ਼ਾ ਮਾਹਰ ਕਮ ਡਿਪਟੀ ਡਾਇਰੈਕਟਰ ਓਪਨ ਸਕੂਲਜ਼ ਨੂੰ ਲੋਕ ਸੰਪਰਕ ਦਾ ਚਾਰਜ ਦੇ ਦਿੱਤਾ ਗਿਆ ਜੋ ਪੰਜ ਦਸੰਬਰ ਦੇ ਹੁਕਮ ਰਾਹੀਂ ਬਿਨਾਂ ਕੋਈ ਕਾਰਨ ਦੱਸੇ ਫਿਰ ਵਾਪਸ ਲੈ ਲਿਆ ਗਿਆ। ਸਾਰੇ ਵਰਤਾਰੇ ਤੋਂ ਇੰਝ ਜਾਪ ਰਿਹਾ ਹੈ ਕਿ ਸਿੱਖਿਆ ਬੋਰਡ ਦੇ ਅਧਿਕਾਰੀ ਇਹ ਫੈਸਲੇ ਜਲਦਬਾਜ਼ੀ ਵਿੱਚ ਲੈ ਰਹੇ ਹੋਣਗੇ।
ਬੀਤੇ ਸੋਮਵਾਰ 10 ਦਸੰਬਰ 2018 ਨੂੰ ਹੁਕਮ ਜਾਰੀ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਵਿਸ਼ਾ ਮਾਹਰ ਰਮਿੰਦਰਜੀਤ ਸਿੰਘ ਵਾਸੂ ਤੋਂ ਓਪਨ ਸਕੂਲ ਦਾ ਚਾਰਜ ਖੋਹ ਕੇ ਲੋਕ ਸੰਪਰਕ ਦਾ ਚਾਰਜ ਦੇਣ ਲਈ ਹੁਕਮ ਜਾਰੀ ਕਰ ਦਿੱਤਾ। ਸਮਝਿਆ ਜਾਂਦਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਓਪਨ ਸਕੂਲ ਪੂਰਾ ਵਿਭਾਗ ਹੈ ਜੋ ਡਿਪਟੀ ਡਾਇਰੈਕਟਰ ਪੱਧਰ ਦੇ ਅਫਸਰ ਵੱਲੋਂ ਚਲਾਇਆ ਜਾਂਦਾ ਹੈ ਤੇ ਲੋਕ ਸੰਪਰਕ ਇਕ ਸੈਲ ਹੈ ਜਿਹੜਾ ਸੀਨੀਅਰ ਸਹਾਇਕ ਪੱਧਰ ਦੇ ਮੁਲਾਜ਼ਮ ਵੱਲੋਂ ਚਲਾਇਆ ਜਾਂਦਾ ਹੈ। ਇਸ ਲਈ ਸੀਨੀਅਰ ਮੋਸਟ ਵਿਸ਼ਾ ਮਾਹਰ ਤੋਂ ਬਿਨਾਂ ਕਿਸੇ ਕਾਰਨ ਓਪਨ ਸਕੂਲ ਖੋਹ ਕੇ ਛੋਟੇ ਰੁਤਬੇ ਦਾ ਦਫਤਰ ਦੇਣਾ ਅਤੇ ਸੀਨੀਆਰਤਾ ਸੂਚੀ ਵਿੱਚ ਉਸ ਤੋਂ ਜੂਨੀਅਰ ਵਿਸ਼ਾ ਮਾਹਰ ਨੂੰ ਓਪਨ ਸਕੂਲ ਵਿਭਾਗ ਦੇਣਾ, ਸੀਨੀਆਰਤਾ ਸੂਚੀ ਦੀ ਸਰਾਸਰ ਅਦੁਲੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ