Welcome to Canadian Punjabi Post
Follow us on

28

March 2024
 
ਟੋਰਾਂਟੋ/ਜੀਟੀਏ

ਮਿਸੀਸਾਗਾ ਵਿੱਚ ਇੱਕ ਵਿਅਕਤੀ ਉੱਤੇ ਚਾਕੂ ਨਾਲ ਕੀਤਾ ਗਿਆ ਹਮਲਾ

August 03, 2021 08:47 AM

ਮਿਸੀਸਾਗਾ, 2 ਅਗਸਤ (ਪੋਸਟ ਬਿਊਰੋ) : ਸੋਮਵਾਰ ਦੁਪਹਿਰੇ ਮਿਸੀਸਾਗਾ ਵਿੱਚ ਇੱਕ ਵਿਅਕਤੀ ਉੱਤੇ ਚਾਕੂ ਨਾਲ ਕੀਤੇ ਗਏ ਹਮਲੇ ਦੀ ਪੀਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਛੁਰੇਬਾਜ਼ੀ ਦੀ ਰਿਪੋਰਟ ਮਿਲਣ ਤੋਂ ਬਾਅਦ ਪੁਲਿਸ ਹੁਰੌਨਤਾਰੀਓ ਸਟਰੀਟ ਤੇ ਡੰਡਸ ਸਟਰੀਟ ਵੈਸਟ ਇਲਾਕੇ ਵਿੱਚ ਪਹੁੰਚੀ।ਪੀਲ ਪੈਰਾਮੈਡਿਕਸ ਨੇ ਦੱਸਿਆ ਕਿ ਛੁਰੇਬਾਜ਼ੀ ਦਾ ਸਿ਼ਕਾਰ ਹੋਏ ਇੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਜਾਂਚਕਾਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋ ਮਸ਼ਕੂਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਜਾਰੀ ਕੀਤੇ ਗਏ ਵੇਰਵੇ ਅਨੁਸਾਰ ਇੱਕ ਮਸ਼ਕੂਕ ਛੇ ਫੁੱਟ ਲੰਮਾਂ ਸੀ, ਜਿਸ ਨੇ ਟੀ-ਸ਼ਰਟ ਤੇ ਜੀਨਜ਼ ਪਾਈ ਹੋਈ ਸੀ। ਉਹ ਆਪਣੇ 20ਵਿਆਂ ਦੇ ਸ਼ੁਰੂ ਵਿੱਚ ਸੀ। ਦੂਜਾ ਮਸ਼ਕੂਕ ਵੀ ਆਪਣੇ 20ਵਿਆਂ ਦੇ ਸ਼ੁਰੂ ਵਿੱਚ ਸੀ ਤੇ ਉਸ ਨੇ ਗੂੜ੍ਹੇ ਰੰਗ ਦੇ ਕੱਪੜੇ ਪਾਏ ਹੋਏ ਸੀ ਤੇ ਲਾਲ ਰੰਗ ਦੀ ਹੈਟ ਲਈ ਹੋਈ ਸੀ।ਇਸ ਸਬੰਧ ਵਿੱਚ ਪੁਲਿਸ ਵੱਲੋਂ ਹੋਰ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ