Welcome to Canadian Punjabi Post
Follow us on

28

March 2024
 
ਟੋਰਾਂਟੋ/ਜੀਟੀਏ

ਟੋਰਾਂਟੋ ਪੁਲਿਸ ਨੇ ਦਿੱਤੀ ਚੇਤਾਵਨੀ : ਨਸਿ਼ਆਂ ਦੀ ਓਵਰਡੋਜ਼ ਨਾਲ ਹੋ ਰਹੀਆਂ ਹਨ ਮੌਤਾਂ

July 30, 2021 06:19 PM

ਟੋਰਾਂਟੋ, 30 ਜੁਲਾਈ (ਪੋਸਟ ਬਿਊਰੋ) : ਪਿਛਲੇ ਦੋ ਹਫਤਿਆਂ ਵਿੱਚ ਮਿੱਡਟਾਊਨ ਏਰੀਆ ਵਿੱਚ ਨਸਿ਼ਆਂ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਕਥਿਤ ਤੌਰ ਉੱਤੇ ਕਾਫੀ ਵੱਧ ਗਈ ਹੈ। ਇਸ ਸਬੰਧ ਵਿੱਚ ਟੋਰਾਂਟੋ ਪੁਲਿਸ ਵੱਲ”ਚੇਤਾਵਨੀ ਜਾਰੀ ਕੀਤੀ ਗਈ ਹੈ।
ਰਾਤੀਂ 12:45 ਉੱਤੇ ਵਾਪਰੀ ਇੱਕ ਘਾਤਕ ਘਟਨਾ ਤੋਂ ਬਾਅਦ ਪੁਲਿਸ ਨੂੰ ਮੌਕੇ ਉੱਤੇ ਸੱਦਿਆ ਗਿਆ। ਡੁਪੌਟ ਸਟਰੀਟ ਤੇ ਸਪੈਡੀਨਾ ਰੋਡ ਇਲਾਕੇ ਵਿੱਚ ਪੁਲਿਸ ਅਧਿਕਾਰੀ ਇੱਕ ਘਰ ਵਿੱਚ ਪਹੁੰਚੇ ਉੱਥੇ ਉਨ੍ਹਾਂ ਨੂੰ ਇੱਕ ਪੁਰਸ਼ ਤੇ ਮਹਿਲਾ ਬੇਸੁੱਧ ਪਏ ਮਿਲੇ। ਦੋਵਾਂ ਦੀ ਉਮਰ 39 ਸਾਲ ਦੱਸੀ ਜਾਂਦੀ ਹੈ। ਐਮਰਜੰਸੀ ਅਮਲੇ ਨੇ ਦੋਵਾਂ ਨੂੰ ਹੋਸ਼ ਵਿੱਚ ਲਿਆਉਣ ਦੀ ਬੜੀ ਕੋਸਿ਼ਸ਼ ਕੀਤੀ ਪਰ ਅਸਫਲ ਰਹੇ ਤੇ ਉਨ੍ਹਾਂ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਵੀਰਵਾਰ ਨੂੰ ਜਾਰੀ ਕੀਤੀ ਗਈ ਇੱਕ ਰਲੀਜ਼ ਵਿੱਚ ਟੋਰਾਂਟੋ ਪੁਲਿਸ ਨੇ ਆਖਿਆ ਕਿ ਪਿਛਲੇ ਦੋ ਹਫਤਿਆਂ ਤੋਂ 53ਵੀਂ ਡਵੀਜ਼ਨ ਵਿੱਚ ਕਥਿਤ ਓਵਰਡੋਜ਼ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਨਸਿ਼ਆਂ ਦੀ ਵਰਤੋਂ ਕਾਰਨ ਚਾਰ ਮੌਤਾਂ ਵੀ ਹੋਈਆਂ ਦੱਸੀਆਂ ਜਾਂਦੀਆਂ ਹਨ। ਪੁਲਿਸ ਨੇ ਦੱਸਿਆ ਕਿ ਬਹੁਤੀਆਂ ਮੌਤਾਂ ਫੈਂਟਾਨਿਲ ਵਰਗੇ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਹਨ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਹੋਰਨਾਂ ਮੌਤਾਂ ਦੇ ਕਾਰਨ ਦਾ ਪਤਾ ਲਾਉਣ ਲਈ ਟੌਕਸੀਕੌਲੋਜੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।
ਇਸ ਡਵੀਜ਼ਨ ਦਾ ਇਲਾਕਾ ਬਲੂਅਰ ਸਟਰੀਟ ਤੋਂ ਲਾਅਰੈਂਸ ਰੋਡ ਨੌਰਥ-ਸਾਊਥ ਤੇ ਪੱਛਮ ਵਿੱਚ ਬਾਥਰਸਟ ਸਟਰੀਟ ਤੋਂ ਲਾਅਰੈਂਸ ਐਵਨਿਊ ਨੌਰਥ ਸਾਊਥ ਤੱਕ ਫੈਲਿਆ ਹੋਇਆ ਹੈ। ਟੋਰਾਂਟੋ ਪੁਲਿਸ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਇੱਕਲੇ ਨਸੇ਼ ਨਾ ਕਰਨ। ਜੇ ਨਸ਼ੇ ਕਰਨ ਤੋਂ ਬਾਅਦ ਕੋਈ ਬਿਮਾਰ ਪੈ ਵੀ ਜਾਂਦਾ ਹੈ ਤਾਂ ਫੌਰੀ ਤੌਰ ਉੱਤੇ ਹਸਪਤਾਲ ਦੇ ਐਮਰਜੰਸੀ ਰੂਮ ਜਾਵੇ ਤੇ ਜਾਂ ਫਿਰ 911 ਉੱਤੇ ਕਾਲ ਕੀਤੀ ਜਾਣੀ ਚਾਹੀਦੀ ਹੈ ਤੇ ਜਾਂ ਫਿਰ ਵਾਕ ਇਨ ਕਲੀਨਿਕ ਵਿੱਚ ਇਲਾਜ ਲਈ ਜਾਣਾ ਚਾਹੀਦਾ ਹੈ।ਪੁਲਿਸ ਨੇ ਆਖਿਆ ਕਿ ਵੇਖਣ ਵਿੱਚ ਆਇਆ ਹੈ ਕਿ ਬਹੁਤੀਆਂ ਮੌਤਾਂ ਨਸਿ਼ਆਂ ਦੀ ਓਵਰਡੋਜ਼ ਕਾਰਨ ਹੋ ਰਹੀਆਂ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ