Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਸ੍ਰੀਲੰਕਾ ਵਿੱਚ ਖੂਹ ਦੀ ਖੁਦਾਈ ਵੇਲੇ ਦੁਨੀਆਂ ਦਾ ਸਭ ਤੋਂ ਵੱਡਾ ਨੀਲਮ ਮਿਲਿਆ

July 30, 2021 02:51 AM

ਕੋਲੰਬੋ, 29 ਜੁਲਾਈ (ਪੋਸਟ ਬਿਊਰੋ)- ਸ੍ਰੀਲੰਕਾ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇੱਥੇ ਇੱਕ ਘਰ ਵਿੱਚ ਖੂਹ ਦੀ ਖੁਦਾਈ ਦੌਰਾਨ ਦੁਨੀਆ ਦਾ ਸਭ ਤੋਂ ਕੀਮਤੀ ਨੀਲਮ ਪੱਥਰ ਮਿਲਿਆ ਹੈ।
ਇੱਕ ਵਪਾਰੀ ਨੇ ਦੱਸਿਆ ਕਿ ਇਹ ਵੱਡਾ ਨੀਲਮ ਕੁਝ ਮਜ਼ਦੂਰਾਂ ਨੂੰ ਓਦੋਂ ਮਿਲਿਆ ਜਦੋਂ ਉਹ ਖੂਹ ਦੀ ਖੁਦਾਈ ਕਰ ਰਹੇ ਸਨ। ਇਹ ਘਟਨਾ ਸ੍ਰੀਲੰਕਾ ਦੇ ਰਤਨਪੁਰਾ ਇਲਾਕੇ ਦੀ ਹੈ ਅਤੇ ਨਾਮ ਤੋਂ ਹੀ ਪਤਾ ਲਗਦਾ ਹੈ ਕਿ ਇਸ ਖੇਤਰ ਵਿੱਚ ਬਹੁਤ ਜ਼ਿਆਦਾ ਰਤਨ ਪਾਏ ਜਾਂਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਨੀਲਮ ਦੀ ਕੀਮਤ ਲੱਗਭਗ 100 ਮਿਲੀਅਨ ਡਾਲਰ ਹੋਵੇਗੀ। ਇਸ ਦਾ ਭਾਰ 510 ਕਿਲੋਗ੍ਰਾਮ ਹੈ। ਇਸ ਨੂੰ ਸੇਰੇਂਡਿਪਿਟੀ ਸਫ਼ਾਯਰ ਨਾਂ ਦਿੱਤਾ ਗਿਆ ਹੈ, ਭਾਵ ਕਿਸਮਤ ਨਾਲ ਮਿਲਿਆ ਨੀਲਮ।ਜਿਨ੍ਹਾਂ ਦੇ ਘਰ ਵਿੱਚ ਨੀਲਮ ਮਿਲਿਆ ਹੈ, ਉਹ ਤੀਜੀ ਪੀੜ੍ਹੀ ਦੇ ਰਤਨ ਵਪਾਰੀ ਹਨ। ਨੀਲਮ ਮਿਲਣ ਪਿੱਛੋਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਦੱਸਿਆ, ਪਰ ਇਸ ਦੀ ਮਿੱਟੀ ਸਾਫ਼ ਕਰਨ ਅਤੇ ਹੋਰ ਅਸ਼ੁੱਧੀਆਂ ਕੱਢਣ ਵਿੱਚ ਇੱਕ ਸਾਲ ਤੋਂ ਬਾਅਦ ਹੀ ਇਸ ਦੀ ਗੁਣਵੱਤਾ ਦੀ ਪੁਸ਼ਟੀ ਕੀਤੀ ਜਾ ਸਕੇਗੀ।
ਵਰਨਣ ਯੋਗ ਹੈ ਕਿ ਸ੍ਰੀਲੰਕਾ ਦੁਨੀਆ ਨੂੰ ਨੀਲਮ ਅਤੇ ਹੋਰ ਕੀਮਤੀ ਰਤਨ ਐਕਸਪੋਰਟ ਕਰਨ ਵਾਲਾ ਦੇਸ਼ ਹੈ। ਪਿਛਲੇ ਸਾਲ ਸ੍ਰੀਲੰਕਾ ਨੇ ਕੀਮਤੀ ਹੀਰੇ, ਰਤਨਾਂ ਤੇ ਗਹਿਣਿਆਂ ਦੀ ਐਕਸਪੋਰਟ ਤੋਂ ਲੱਗਭਗ 50 ਕਰੋੜ ਰੁਪਏ ਕਮਾਈ ਕੀਤੀ ਸੀ। ਮਸ਼ਹੂਰ ਰਤਨ ਮਾਹਰ ਡਾ. ਜੈਮਿਨੀ ਜ਼ੋਯਨਾ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਕਦੀ ਇੰਨਾ ਵੱਡਾ ਨੀਲਮ ਨਹੀਂ ਦੇਖਿਆ। ਇਹ ਸ਼ਾਇਦ 40 ਕਰੋੜ ਸਾਲ ਪਹਿਲਾਂ ਦਾ ਬਣਿਆ ਹੋਵੇਗਾ। ਸ੍ਰੀਲੰਕਾ ਦੇ ਨੈਸ਼ਨਲ ਜੈਮ ਐਂਡ ਜਵੈਲਰੀ ਅਥਾਰਟੀ ਦੇ ਮੁਖੀ ਤਿਲਕ ਵੀਰਸਿੰਘੇ ਨੇ ਕਿਹਾ, ‘‘ਇਹ ਇੱਕ ਵਿਸ਼ੇਸ਼ ਨੀਲਮ ਹੈ। ਸ਼ਾਇਦ ਦੁਨੀਆ ਦਾ ਸਭ ਤੋਂ ਵੱਡਾ ਨੀਲਮ ਹੈ। ਇਸ ਦੇ ਆਕਾਰ ਅਤੇ ਕੀਮਤ ਨੂੰ ਦੇਖਦਿਆਂ, ਸਾਨੂੰ ਲੱਗਦਾ ਹੈ ਕਿ ਇਹ ਮਾਹਰਾਂ ਅਤੇ ਅਜਾਇਬ ਘਰਾਂ ਦਾ ਧਿਆਨ ਆਪਣੇ ਵੱਲ ਖਿੱਚੇਗਾ।''

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ