Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਕਾਊਂਸਲੇਟ ਜਨਰਲ ਆਫ ਇੰਡੀਆ ਵੱਲੋਂ 7 ਅਗਸਤ ਨੂੰ ਬਰੈਂਪਟਨ ਵਿੱਚ ਲਾਇਆ ਜਾਵੇਗਾ ਕਾਊਂਸਲਰ ਕੈਂਪ

July 30, 2021 01:30 AM

ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਵੱਲੋਂ 7 ਅਗਸਤ, 2021 ਦਿਨ ਸ਼ਨਿੱਚਰਵਾਰ ਨੂੰ ਬਰੈਂਪਟਨ ਵਿੱਚ ਕਾਊਂਸਲਰ ਕੈਂਪ ਲਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਕਾਊਂਸਲਰ ਸਬੰਧਤ ਸਵਾਲਾਂ/ਮੁੱਦਿਆਂ ਜਿਵੇਂ ਕਿ ਪਾਸਪੋਰਟ, ਵੀਜ਼ਾ, ਓਸੀਆਈ, ਅਟੈਸਟੇਸ਼ਨ, ਪੀਸੀਸੀ, ਸਰੈਂਡਰ ਸਰਟੀਫਿਕੇਟ ਤੇ ਲਾਈਫ ਸਰਟੀਫਿਕੇਟ ਆਦਿ ਦਾ ਹੇਠ ਲਿਖੇ ਅਨੁਸਾਰ ਹੱਲ ਕੀਤਾ ਜਾਵੇਗਾ :

 

ਵੈਨਿਊ ਫੌਰ ਕਾਊਂਸਲਰ ਕੈਂਪ 

 

ਮਿਤੀ 

 

ਸਮਾਂ 

 

ਸਬੰਧਤ ਲੋਕੇਸ਼ਨ ਉੱਤੇ ਜਿਸ ਸ਼ਖਸ ਨਾਲ ਸੰਪਰਕ ਕੀਤਾ ਜਾਣਾ ਉਸ ਦਾ ਨੰਬਰ

 

 

ਜਗਨਨਾਥ ਮੰਦਰ ਟੋਰਾਂਟੋ 9893 Torbram Road, Brampton, ON L6S 6J1

 

 ਸ਼ਨਿੱਚਰਵਾਰ, 7 ਅਗਸਤ, 2021 

 

ਸਵੇਰੇ 10:00 ਤੋਂ ਦੁਪਹਿਰ ਦੇ 01·00 ਵਜੇ ਤੱਕ

 

 ਸ·ਮਨਿੰਦਰ ਭਾਟੀਆ ਫੋਨ ਨੰਬਰ : 416-801-7172

2· ਓਨਟਾਰੀਓ ਵਿੱਚ ਲਾਕਡਾਊਨ ਸਬੰਧੀ ਹੌਲੀ ਹੌਲੀ ਪਾਬੰਦੀਆਂ ਹਟਾਏ ਜਾਣ ਦੇ ਮੱਦੇਨਜ਼ਰ, ਕਾਊਂਸਲੇਟ ਜਨਰਲ ਆਫ ਇੰਡੀਆ ਵੱਲੋਂ ਬਰੈਂਪਟਨ ਵਿੱਚ ਵਧੇਰੇ ਸੁਖਾਲੀ ਥਾਂ ਉੱਤੇ ਭਾਰਤੀ ਕਮਿਊਨਿਟੀ ਦੇ ਮੁੱਦਿਆਂ ਤੇ ਸਵਾਲਾਂ ਨੂੰ ਹੱਲ ਕਰਨ ਲਈ ਕਾਊਂਸਲਰ ਕੈਂਪ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇੰਡੀਅਨ ਭਾਈਚਾਰੇ ਨੂੰ ਆਪਣੇ ਮਸਲਿਆਂ ਨੂੰ ਨਿਜੀ ਤੌਰ ਉੱਤੇ ਇਸ ਕਾਊਂਸਲਰ ਕੈਂਪ ਵਿੱਚ ਜਾ ਕੇ ਸੁਲਝਾਉਣ ਦਾ ਲਾਹਾ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ।ਕ੍ਰਿਪਾ ਕਰਕੇ ਇਹ ਨੋਟ ਕੀਤਾ ਜਾਵੇ ਕਿ ਕਾਊਂਸਲਰ ਕੈਂਪ ਲੰਮੇਂ ਸਮੇਂ ਤੋਂ ਪੈਂਡਿੰਗ ਪਏ ਮਾਮਲਿਆਂ ਨੂੰ ਸੁਲਝਾਉਣ ਲਈ ਹੈ ਤੇ ਇਸ ਨੂੰ ਨਾ ਤਾਂ ਦੁਬਾਰਾ ਲਾਇਆ ਜਾਵੇਗਾ ਤੇ ਨਾ ਹੀ ਇੱਥੇ ਕਾਊਂਸਲਰ ਸੇਵਾਵਾਂ ਦਿੱਤੀਆਂ ਜਾਣਗੀਆਂ।ਫਿਰ ਵੀ ਜੇ ਅਰਜ਼ੀਆਂ ਤਰਤੀਬ ਵਿੱਚ ਪਾਈਆਂ ਜਾਂਦੀਆਂ ਹਨ ਤਾਂ ਇਨ੍ਹਾਂ ਨੂੰ ਕ੍ਰਮਵਾਰ ਬੀ ਐਲ ਐਸ ਸੈਂਟਰਜ਼ ਵਿੱਚ ਜਮ੍ਹਾਂ ਕਰਵਾਉਣ ਲਈ ਮਨਜ਼ੂਰ ਕਰ ਲਿਆ ਜਾਵੇਗਾ। ਬਿਨੈਕਾਰਾਂ ਨੂੰ ਆਪਣੇ ਅਸਲ ਪਾਸਪੋਰਟ ਤੇ ਪੀਆਰ ਕਾਰਡ ਵੈਰੀਫਿਕੇਸ਼ਨ ਲਈ ਨਾਲ ਲਿਆਉਣ ਦੀ ਗੁਜ਼ਾਰਿਸ਼ ਕੀਤੀ ਜਾਂਦੀ ਹੈ।

3· ਕੋਵਿਡ-19 ਦੇ ਹਾਲਾਤ ਦੇ ਚੱਲਦਿਆਂ ਤੇ ਇਸ ਦੇ ਅੱਗੇ ਪਸਾਰ ਨੂੰ ਰੋਕਣ ਲਈ ਸਾਰੇ ਬਿਨੈਕਾਰਾਂ, ਜਿਹੜੇ ਉੱਪਰ ਦੱਸੀ ਗਈ ਥਾਂ ਉੱਤੇ ਕਾਊਂਸਲਰ ਕੈਂਪ ਦਾ ਦੌਰਾ ਕਰਨ ਵਾਲੇ ਸਾਰੇ ਬਿਨੈਕਾਰਾਂ ਨੂੰ ਓਨਟਾਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਦੱਸੇ ਗਏ ਸਿਹਤ ਸਬੰਧੀ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਨਿਰਧਾਰਤ ਸਮੇਂ ਉੱਤੇ ਇੱਕ ਵਾਰੀ ਵਿੱਚ ਓਨੇ ਲਕ ਹੀ ਇੱਕਠੇ ਹੋਣ ਜਿੰਨਿਆਂ ਦੀ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ, ਇਸ ਦੇ ਨਾਲ ਹੀ ਫੇਸ ਮਾਸਕ ਵੀ ਜਨਤਕ ਥਾਂਵਾਂ ਉੱਤੇ ਲਾ ਕੇ ਰੱਖੇ ਜਾਣ। ਬਿਨੈਕਾਰਾਂ ਨੂੰ ਇਹ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਸਾਰਾ ਕੰਮ ਰੈਲੇ ਢੰਗ ਨਾਲ ਮੁਕੰਮਲ ਕਰਨ ਲਈ ਮੰਦਰ ਦੇ ਪ੍ਰਬੰਧਕਾਂ ਵੱਲੋਂ ਦਿੱਤੇ ਜਾਣ ਵਾਲੇ ਨਿਰਦੇਸ਼ਾਂ ਦੀ ਵੀ ਪਾਲਣਾ ਕੀਤੀ ਜਾਵੇ। ਤੁਹਾਡੀ ਸੇਵਾ ਲਈ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ।
4· ਕ੍ਰਿਪਾ ਕਰਕੇ ਉਸ ਹਾਲਤ ਵਿੱਚ ਕਾਊਂਸਲਰ ਕੈਂਪ ਵਾਲੀ ਥਾਂ ਉੱਤੇ ਨਾ ਆਇਆ ਜਾਵੇ ਜੇ ਤੁਹਾਨੂੰ ਕੋਵਿਡ-19 ਹੈ ਜਾਂ ਤੁਹਾਨੂੰ ਬੁਖਾਰ, ਖੰਘ, ਛਿੱਕਾਂ ਆਉਣ ਤੇ ਨੱਕ ਵਗਣ ਵਰਗੇ ਲੱਛਣ ਹਨ ਤੇ ਜਾਂ ਫਿਰ ਤੁਸੀਂ ਪਿਛਲੇ 14 ਦਿਨਾਂ ਵਿੱਚ ਕੈਨੇਡਾ ਤੋਂ ਬਾਹਰ ਦਾ ਸਫਰ ਕਰਕੇ ਆਏ ਹੋਂ।

 

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ