Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਬਰੈਂਪਟਨ ਨੂੰ 450 ਜ਼ੀਰੋ-ਐਮੀਸ਼ਨ ਬੱਸਾਂ ਦੀ ਖਰੀਦ ਲਈ ਮਿਲੇਗੀ 400 ਮਿਲੀਅਨ ਡਾਲਰ ਦੀ ਇਤਿਹਾਸਕ ਰਾਸ਼ੀ, ਬਰੈਂਪਟਨ ਨੂੰ ਗ੍ਰੀਨ ਸਿਟੀ ਬਣਾਉਣ ਵਿੱਚ ਹੋਵੇਗੀ ਵੱਡੀ ਸਹਾਇਤਾ

July 29, 2021 10:44 AM

"ਇਸ ਪ੍ਰਾਜੈਕਟ ਨਾਲ ਬਰੈਂਪਟਨ ਵਾਸੀਆਂ ਦਾ ਸਫ਼ਰ ਸੁਖਾਲਾ ਹੋਵੇਗਾ ; ਪ੍ਰਦੂਸ਼ਣ ਦੇ ਨਾਲ ਟ੍ਰੈਫਿਕ ਘਟਾਉਣ 'ਚ ਵੀ ਵੱਡੀ ਮਦਦ ਮਿਲੇਗੀ" - ਸੋਨੀਆ ਸਿੱਧੂ


ਬਰੈਂਪਟਨ - ਬਰੈਂਪਟਨ ਟ੍ਰਾਂਜਿਟ 'ਚ 450 ਇਲੈਕਟ੍ਰਿਕ ਬੱਸਾਂ ਦੀ ਖਰੀਦ ਨੂੰ ਲੈ ਕੇ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਕੈਨੇਡਾ ਬੁਨਿਆਦੀ ਢਾਂਚਾ ਬੈਂਕ (ਸੀਆਈਬੀ) ਅਤੇ ਸਿਟੀ ਆਫ ਬਰੈਂਪਟਨ (ਸਿਟੀ) 'ਚ ਹੋਏ ਸਮਝੌਤੇ ਮੁਤਾਬਕ ਸੀਆਈਬੀ ਲੋਨ ਰਾਹੀਂ 400 ਮਿਲੀਅਨ ਡਾਲਰ ਤੱਕ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਬਰੈਂਪਟਨ ਟ੍ਰਾਂਜਿਟ 'ਚ 450 ਜ਼ੀਰੋ-ਐਮੀਸ਼ਨ ਬੱਸਾਂ ਦੀ ਖਰੀਦ ਨੂੰ ਸਮਰਥਨ ਦਿੱਤਾ ਜਾ ਸਕੇ।
ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਇਸ ਨਿਵੇਸ਼ ਨਾਲ ਬਰੈਂਪਟਨ ਨਿਵਾਸੀਆਂ ਲਈ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ ਅਤੇ ਪੜ੍ਹਣ ਜਾਂ ਕੰਮਕਾਰ 'ਤੇ ਜਾਣ ਵਾਲੇ ਯਾਤਰੀਆਂ ਦਾ ਸਫ਼ਰ ਸੁਖਾਲਾ ਹੋਵੇਗਾ। ਇਸਦੇ ਨਾਲ ਇਲੈਕਟ੍ਰਿਕ ਬੱਸ ਫਲੀਟ ਨਾਲ ਬਰੈਂਪਟਨ ਸ਼ਹਿਰ ਦੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਅਤੇ ਗ੍ਰੀਨ ਸਿਟੀ ਬਣਾਉਣ ਲਈ ਵਚਨਬੱਧਤਾ ਨੂੰ ਵੀ ਯਕੀਨੀ ਬਣਾਇਆ ਜਾਵੇਗਾ।"
2050 ਤਕ ਬਰੈਂਪਟਨ ਵਿਚ ਪੈਦਾ ਹੋਈਆਂ ਗ੍ਰੀਨ ਹਾਊਸ ਗੈਸਾਂ ਨੂੰ 80 ਪ੍ਰਤੀਸ਼ਤ ਤੱਕ ਘਟਾਉਣ ਲਈ ਸ਼ਹਿਰ ਦੇ ਯਾਤਰਾ ਵਿਚ ਆਵਾਜਾਈ ਵਾਹਨਾਂ ਦਾ ਬਿਜਲੀਕਰਨ ਇਕ ਮਹੱਤਵਪੂਰਣ ਮੀਲ ਪੱਥਰ ਸਾਬਤ ਹੋਵੇਗਾ। 450 ਜ਼ੀਰੋ-ਇਮੀਸ਼ਨ ਬੱਸਾਂ ਨਾਲ ਲਗਭਗ 57,000 ਟਨ ਗ੍ਰੀਨਹਾਉਸ ਗੈਸਾਂ ਨੂੰ ਘਟਾਇਆ ਜਾ ਸਕਦਾ ਹੈ।ਸੀਆਈਬੀ ਦਾ ਜ਼ੀਰੋ-ਐਮੀਸ਼ਨ ਬੱਸਾਂ ਅਤੇ ਇਸ ਨਾਲ ਜੁੜੇ ਬੁਨਿਆਦੀ ਢਾਂਚੇ ਵਿਚ 1.5 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਟੀਚਾ ਹੈ ।

 
Have something to say? Post your comment