Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

10 ਵਿੱਚੋਂ 2 ਓਨਟਾਰੀਓ ਵਾਸੀਆਂ ਦੇ ਅਜੇ ਵੀ ਨਹੀਂ ਲੱਗੀ ਕੋਵਿਡ-19 ਵੈਕਸੀਨ

July 28, 2021 09:47 AM

300,000 ਵਿਦਿਆਰਥੀਆਂ ਨੇ ਵੀ ਅਜੇ ਨਹੀਂ ਲਵਾਈ ਪਹਿਲੀ ਡੋਜ਼

ਓਨਟਾਰੀਓ, 27 ਜੁਲਾਈ (ਪੋਸਟ ਬਿਊਰੋ) : ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਦਾ ਕਹਿਣਾ ਹੈ ਕਿ ਕੋਵਿਡ-19 ਖਿਲਾਫ ਜਾਰੀ ਲੜਾਈ ਦੇ ਆਖਰੀ ਗੇੜ ਵਿੱਚ ਹੁਣ ਪ੍ਰੋਵਿੰਸ ਪਹੁੰਚ ਚੁੱਕਿਆ ਹੈ।1·8 ਮਿਲੀਅਨ ਲੋਕਾਂ ਵਿੱਚ, ਜਿਨ੍ਹਾਂ ਵਿੱਚ 300,000 ਵਿਦਿਆਰਥੀ ਵੀ ਆਉਂਦੇ ਹਨ, ਵੈਕਸੀਨ ਸਬੰਧੀ ਹਿਚਕਿਚਾਹਟ ਨੂੰ ਖ਼ਤਮ ਕਰਨ ਲਈ ਸਰਕਾਰ ਤੋਂ ਜੋ ਬਣ ਸਕਦਾ ਸੀ ਉਹ ਕਰ ਰਹੀ ਹੈ।
ਡਾ· ਕੀਰਨ ਮੂਰ ਨੇ ਆਖਿਆ ਕਿ ਰੋਜ਼ਾਨਾ ਹੋ ਰਹੀ ਵੈਕਸੀਨੇਸ਼ਨ ਵਿੱਚ ਵਾਧਾ ਹੋਣ ਦੇ ਬਾਵਜੂਦ 10 ਵਿੱਚੋਂ 2 ਓਨਟਾਰੀਓ ਵਾਸੀ ਅਜੇ ਵੀ ਅਜਿਹੇ ਹਨ ਜਿਨ੍ਹਾਂ ਦੇ ਪਹਿਲੀ ਡੋਜ਼ ਨਹੀਂ ਲੱਗੀ ਹੈ। ਉਨ੍ਹਾਂ ਆਖਿਆ ਕਿ ਜਿਨ੍ਹਾਂ ਲੋਕਾਂ ਨੇ ਟੀਕੇ ਦੀ ਇੱਕ ਵੀ ਡੋਜ਼ ਨਹੀਂ ਲਵਾਈ ਉਨ੍ਹਾਂ ਦੇ ਕੋਵਿਡ-19 ਦੀ ਚਪੇਟ ਵਿੱਚ ਆਉਣ ਦਾ ਖ਼ਤਰਾ 6·4 ਗੁਣਾ ਵੱਧ ਹੈ ਬਜਾਇ ਉਨ੍ਹਾਂ ਦੇ ਜਿਨ੍ਹਾਂ ਨੇ ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਲਵਾਈ ਹੈ।
ਫੈਮਿਲੀ ਡਾਕਟਰ ਡਾ· ਜੈਨੀਫਰ ਕਵੈਨ ਵੱਲੋਂ ਦੋ ਤਾਜ਼ਾ ਰਿਪੋਰਟਾਂ ਦਾ ਸਹਾਰਾ ਲੈਂਦਿਆਂ ਹੋਇਆ ਅਜਿਹੇ ਲੋਕਾਂ ਦਾ ਖਰੜਾ ਤਿਆਰ ਕੀਤਾ ਗਿਆ ਜਿਹੜੇ ਵੈਕਸੀਨੇਸ਼ਨ ਕਰਵਾਉਣ ਤੇ ਬਿਨਾਂ ਵੈਕਸੀਨੇਸ਼ਨ ਕਰਵਾਇਆਂ ਪਿਛਲੇ ਮਹੀਨੇ ਹਸਪਤਾਲ ਦਾਖਲ ਹੋਏ ਜਾਂ ਮਰ ਗਏ। ਉਨ੍ਹਾਂ ਪਾਇਆ ਕਿ 12 ਜੂਨ ਤੇ 10 ਜੁਲਾਈ ਦਰਮਿਆਨ ਓਨਟਾਰੀਓ ਵਿੱਚ ਹੋਈਆਂ 95·8 ਫੀ ਸਦੀ ਮੌਤਾਂ ਉਨ੍ਹਾਂ ਲੋਕਾਂ ਦੀਆਂ ਸਨ ਜਿਨ੍ਹਾਂ ਨੇ ਟੀਕਾਕਰਣ ਨਹੀਂ ਸੀ ਕਰਵਾਇਆ।ਇਸ ਤੋਂ ਇਲਾਵਾ ਵਾਇਰਸ ਕਾਰਨ ਹਸਪਤਾਲ ਦੇ ਆਈ ਸੀ ਯੂ ਵਾਰਡ ਵਿੱਚ ਭਰਤੀ ਹੋਣ ਵਾਲੇ 99·5 ਫੀ ਸਦੀ ਲੋਕਾਂ ਨੇ ਵੀ ਟੀਕਾਕਰਣ ਨਹੀਂ ਸੀ ਕਰਵਾਇਆ।
ਸੋਮਵਾਰ ਸਵੇਰੇ 8:00 ਵਜੇ ਤੱਕ ਓਨਟਾਰੀਓ ਵਿੱਚ ਕੋਵਿਡ-19 ਵੈਕਸੀਨ ਦੀਆਂ 92,035 ਡੋਜ਼ਾਂ ਲਾਈਆਂ ਜਾ ਚੁੱਕੀਆਂ ਸਨ।ਫੋਰਡ ਸਰਕਾਰ ਦਾ ਕਹਿਣਾ ਹੈ ਕਿ 12 ਸਾਲ ਤੋਂ ਵੱਧ ਉਮਰ ਦੇ 79·82 ਫੀ ਸਦੀ ਓਨਟਾਰੀਓ ਵਾਸੀ ਆਪਣੀ ਪਹਿਲੀ ਡੋਜ਼ ਹਾਸਲ ਕਰ ਚੁੱਕੇ ਹਨ ਤੇ 66·74 ਫੀ ਸਦੀ ਨੂੰ ਦੂਜੀ ਡੋਜ਼ ਵੀ ਲੱਗ ਚੁੱਕੀ ਹੈ।
ਮੂਰ ਨੇ ਇੱਕ ਵਾਰੀ ਫਿਰ ਅਜੇ ਤੱਕ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਸਤੰਬਰ ਤੱਕ ਘੱਟੋ ਘੱਟ ਇੱਕ ਡੋਜ਼ ਲਵਾਉਣ ਲਈ ਆਖਿਆ। ਉਨ੍ਹਾਂ ਆਖਿਆ ਕਿ ਅਜੇ ਵੀ 300,000 ਵਿਦਿਆਰਥੀਆਂ ਨੂੰ ਅਗਸਤ ਦੇ ਲੌਂਗ ਵੀਕੈਂਡ ਤੋਂ ਪਹਿਲਾਂ ਵੈਕਸੀਨ ਦੀ ਪਹਿਲੀ ਡੋਜ਼ ਲਾਏ ਜਾਣ ਦੀ ਲੋੜ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ