Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਮਾਹਿਰਾਂ ਨੇ ਮਾਪਿਆਂ ਨੂੰ ਬੱਚਿਆਂ ਲਈ ਅਜੇ ਵੀ ਅਹਿਤਿਆਤ ਵਰਤਣ ਦੀ ਦਿੱਤੀ ਸਲਾਹ

July 28, 2021 09:44 AM

ਟੋਰਾਂਟੋ, 27 ਜੁਲਾਈ (ਪੋਸਟ ਬਿਊਰੋ) : ਡੈਨਫੋਰਥ ਉੱਤੇ ਸਥਿਤ ਜੰਪ ਫੌਰ ਜੌਏ ਪਲੇਅ ਸੈਂਟਰ ਮੁੜ ਖੁੱਲ੍ਹਣ ਜਾ ਰਿਹਾ ਹੈ ਤੇ ਇੱਥੋਂ ਦੀ ਹਰੇਕ ਥਾਂ ਨੂੰ ਸੈਨੇਟਾਈਜ਼ ਕੀਤਾ ਜਾ ਚੁੱਕਿਆ ਹੈ ਤੇ ਹਰ ਅਹਿਤਿਆਤ ਵਰਤੀ ਜਾ ਰਹੀ ਹੈ।
ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਇਸ ਪਲੇਅ ਸੈਂਟਰ ਦੀ ਮਾਲਕ ਆਇਰੀਨ ਸਿਕੀਓਟਿਸ ਨੇ ਆਖਿਆ ਕਿ ਸੈਂਟਰ ਖੋਲ੍ਹਣ ਸਮੇਂ ਸਾਨੂੰ ਕਾਫੀ ਅਹਿਤਿਆਤ ਤੋਂ ਕੰਮ ਲੈਣਾ ਹੋਵੇਗਾ। ਸਾਨੂੰ ਅਜੇ ਵੀ ਹਰ ਕਦਮ ਫੂਕ ਫੂਕ ਕੇ ਰੱਖਣਾ ਹੋਵੇਗਾ।ਕੋਵਿਡ-19 ਮਹਾਂਮਾਰੀ ਕਾਰਨ 16 ਮਹੀਨੇ ਤੱਕ ਇੰਡੋਰ ਪਲੇਅ ਸੈਂਟਰ ਲੱਗਭਗ ਖਾਲੀ ਹੀ ਰਹੇ ਪਰ ਹੁਣ ਪ੍ਰੋਵਿੰਸ ਦੇ ਰੀਓਪਨਿੰਗ ਪਲੈਨ ਦੇ ਤੀਜੇ ਪੜਾਅ ਵਿੱਚ ਬੱਚਿਆਂ ਤੇ ਮਾਪਿਆਂ ਨੂੰ ਇਨ੍ਹਾਂ ਸੈਂਟਰਜ਼ ਵਿੱਚ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਇਹ ਸੈਂਟਰ ਚਲਾਏ ਜ਼ਰੂਰ ਜਾਣਗੇ ਪਰ ਇਨ੍ਹਾਂ ਵਿੱਚ ਬੱਚਿਆਂ ਦੀ ਗਿਣਤੀ ਘਟਾਉਣੀ ਹੋਵੇਗੀ, ਦੋ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਮਾਸਕ ਲਾਉਣਾ ਜ਼ਰੂਰੀ ਹੋਵੇਗਾ, ਕਾਂਟੈਕਟ ਟਰੇਸਿੰਗ, ਸੈਨੇਟਾਈਜਿ਼ੰਗ ਸਟੇਸ਼ਨਜ਼ ਤੇ ਸਕਰੀਨਿੰਗ ਆਦਿ ਸਾਰੇ ਮਾਪਦੰਡ ਸੈਂਟਰਜ਼ ਦੇ ਨਾਲ ਨਾਲ ਸਾਰੇ ਮਾਪਿਆਂ ਨੂੰ ਵੀ ਅਪਨਾਉਣੇ ਹੋਣਗੇ।ਕੈਨੇਡਾ ਵਿੱਚ ਇਸ ਸਮੇਂ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਵਿਡ-19 ਵੈਕਸੀਨ ਦੇਣ ਦਾ ਕੋਈ ਇੰਤਜ਼ਾਮ ਨਹੀਂ ਹੈ ਤੇ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਇਸ ਗੱਲ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਵਾਇਰਸ ਤੋਂ ਬਚਣ ਲਈ ਅਹਿਤਿਆਤ ਵਰਤੇ ਜਾਣ ਦੀ ਲੋੜ ਹੈ।
ਰਾਇਰਸਨ ਸਕੂਲ ਆਫ ਆਕਿਊਪੇਸ਼ਨਲ ਐਂਡ ਪਬਲਿਕ ਹੈਲਥ ਦੇ ਪ੍ਰੋਫੈਸਰ ਥੌਮਸ ਟੈਨਕੇਟ ਨੇ ਆਖਿਆ ਕਿ ਜਿਨਾਂ ਹੋ ਸਕੇ ਭੀੜ ਤੋਂ ਬਚਣਾ ਚਾਹੀਦਾ ਹੈ ਤੇ ਜਿੱਥੇ ਬੱਚਿਆਂ ਨੂੰ ਬੇਹੱਦ ਨੇੜੇ ਜਾ ਕੇ ਇੱਕ ਦੂਜੇ ਦੇ ਸੰਪਰਕ ਵਿੱਚ ਆਉਣਾ ਪਵੇ ਉਥੋਂ ਵੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।ਡਾਕਟਰ ਵੀ ਬੱਚਿਆਂ ਦੇ ਸੋਸ਼ਲ ਕਾਂਟੈਕਟਸ ਤੋ ਬਚਣ ਦੀ ਸਲਾਹ ਦਿੰਦੇ ਹਨ ਤਾਂ ਮਿੰਨੀ ਆਊਟਬ੍ਰੇਕਸ ਤੋਂ ਬਚਿਆ ਜਾ ਸਕੇ।
ਇਸ ਦੌਰਾਨ ਫਾਈਜ਼ਰ ਤੇ ਮੌਡਰਨਾ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਉੱਤੇ ਕੋਵਿਡ-19 ਵੈਕਸੀਨ ਦੇ ਟ੍ਰਾਇਲ ਕਰ ਰਹੀ ਹੈ ਤੇ ਮਾਹਿਰਾਂ ਨੂੰ ਆਸ ਹੈ ਕਿ ਇਸ ਸਾਲ ਦੇ ਮੁੱਕਣ ਤੋਂ ਪਹਿਲਾਂ ਕੈਨੇਡਾ ਵਿੱਚ ਬੱਚਿਆਂ ਲਈ ਵੀ ਕੋਵਿਡ-19 ਵੈਕਸੀਨ ਦੇ ਸ਼ੌਟਸ ਉਪਲਬਧ ਹੋ ਜਾਣਗੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ